Sunday, July 20, 2025
BREAKING
2 ਦਿਨਾਂ ਦੇ ਯੂਕੇ ਦੌਰੇ 'ਤੇ ਜਾਣਗੇ ਪ੍ਰਧਾਨ ਮੰਤਰੀ ਮੋਦੀ, Indo-Pacific ਰਣਨੀਤੀ ਤੇ ਆਰਥਿਕ ਭਾਈਵਾਲੀ 'ਤੇ ਰਹੇਗਾ Focus ਦੌੜਾਕ ਫ਼ੌਜਾ ਸਿੰਘ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ CM ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ ਪੰਜਾਬ ਦੇ ਇਸ ਜ਼ਿਲ੍ਹੇ ਨੂੰ ਮਿਲਿਆ ਵੱਡਾ ਤੋਹਫ਼ਾ, CM ਮਾਨ ਨੇ ਕੀਤੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਨੇ ਤਰਨਤਾਰਨ ਜ਼ਿਮਨੀ ਚੋਣ ਲਈ ਐਲਾਨਿਆ ਉਮੀਦਵਾਰ ਅਨਮੋਲ ਗਗਨ ਮਾਨ ਦੇ ਅਸਤੀਫ਼ੇ ਨੂੰ ਲੈ ਕੇ ਵੱਡੀ ਖ਼ਬਰ, ਪੜ੍ਹੋ ਪਾਰਟੀ ਦਾ ਕੀ ਆਇਆ ਫ਼ੈਸਲਾ ਹੜ੍ਹ ਦਾ ਖ਼ਤਰਾ! ਗੰਗਾ ਨਦੀ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ 'ਤੇ ਪੁੱਜਾ, ਨੀਵੇਂ ਇਲਾਕਿਆਂ 'ਚ ਦਾਖਲ ਹੋਇਆ ਪਾਣੀ ਭਾਰਤ ਨੇ ਬਣਾਇਆ ਪਹਿਲਾ ਸਵਦੇਸ਼ੀ ਮਲੇਰੀਆ ਟੀਕਾ, ਕਿਫਾਇਤੀ ਕੀਮਤ ਤੇ ਦੋਹਰੀ ਪ੍ਰੋਟੈਕਸ਼ਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਆਧਾਰ ਰਜਿਸਟ੍ਰੇਸ਼ਨ ਕੈਂਪ ਦਾ ਆਯੋਜਨ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ 31 ਪਿੰਡਾਂ ਦੇ 43 ਪੰਚ ਸਰਬਸੰਮਤੀ ਨਾਲ ਚੁਣੇ ਗਏ ਪੰਜਾਬ 'ਚ ਭੀਖ ਮੰਗਣ ਵਾਲੀ ਔਰਤ ਸਮੇਤ 6 ਬੱਚੇ ਗ੍ਰਿਫਤਾਰ, ਅਗਲੀ ਕਾਰਵਾਈ ਲਈ ਤਿਆਰੀ ਜਾਰੀ

ਪੰਜਾਬ

ਬਠਿੰਡਾ ਜ਼ਿਲ੍ਹੇ ਦੀਆਂ ਪੰਚਾਇਤ ਦੀ ਉਪ ਚੋਣਾਂ ਦੌਰਾਨ 15 ਨਾਮਜ਼ਦਗੀ ਪੱਤਰ ਲਏ ਵਾਪਿਸ

20 ਜੁਲਾਈ, 2025 08:15 AM

ਬਠਿੰਡਾ : ਜ਼ਿਲ੍ਹੇ ਅੰਦਰ ਵੱਖ-ਵੱਖ ਪਿੰਡਾਂ ਦੇ 46 ਵਾਰਡਾਂ ਲਈ ਪੰਚਾਂ ਦੀ 27 ਜੁਲਾਈ ਨੂੰ ਹੋਣ ਵਾਲੀ ਉਪ ਚੋਣ ਲਈ ਕੁੱਲ ਭਰੇ ਗਏ 60 ਨਾਮਜ਼ਦਗੀ ਪੱਤਰਾ 'ਚੋਂ 15 ਨਾਮਜ਼ਦਗੀ ਪੱਤਰ ਅੱਜ ਵਾਪਿਸ ਲਏ ਗਏ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ।

ਜ਼ਿਲ੍ਹਾ ਚੋਣ ਅਫਸਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ 46 ਵਾਰਡਾਂ ਵਿੱਚ ਪੰਚ ਦੀ ਚੋਣ ਹੋਣੀ ਸੀ। ਇਹਨਾਂ 46 ਵਾਰਡਾਂ ਵਿਚੋਂ 4 ਵਾਰਡਾਂ ਜਿੰਨ੍ਹਾਂ ਵਿੱਚ ਬਲਾਕ ਤਲਵੰਡੀ ਸਾਬੋ ਦੇ ਪਿੰਡ ਲੈਲੇਵਾਲਾ ਦੇ ਵਾਰਡ ਨੰਬਰ 3, ਬਲਾਕ ਨਥਾਣਾ ਦੇ ਪਿੰਡ ਚੱਕ ਬਖਤੂ ਦੇ ਵਾਰਡ ਨੰਬਰ 3, ਬਲਾਕ ਰਾਮਪੁਰਾ ਦੇ ਪਿੰਡ ਕੋਟੜਾ ਕੋੜਾ ਦੇ ਵਾਰਡ ਨੰਬਰ 4 ਅਤੇ ਰਾਮਪੁਰਾ ਦੇ ਹੀ ਪਿੰਡ ਭੂੰਦੜ ਦੇ ਵਾਰਡ ਨੰਬਰ 1 ਵਿਖੇ ਕਿਸੇ ਵੀ ਉਮੀਦਵਾਰ ਵੱਲੋਂ ਨਾਮਜਦਗੀ ਪੱਤਰ ਨਹੀਂ ਭਰੇ ਗਏ ਸਨ, ਜਿਸ ਕਾਰਨ ਬਾਕੀ 42 ਵਾਰਡਾਂ ਦੀ ਚੋਣ ਹੋਣੀ ਸੀ। ਅੱਜ ਕੁੱਲ 60 ਉਮੀਦਵਾਰਾਂ ਵਿੱਚੋਂ ਨਾਮਜਦਗੀਆਂ ਵਾਪਸ ਲੈਣ ਦੇ ਆਖਰੀ ਦਿਨ 15 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ ਗਏ ਅਤੇ ਬਾਕੀ 42 ਵਾਰਡਾਂ ਵਿੱਚ ਪੰਚੀ ਦੀ ਚੋਣ ਲਈ 45 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਸਨ। ਇਹਨਾਂ ਵਿੱਚੋਂ 39 ਵਾਰਡ ਅਜਿਹੇ ਸਨ, ਜਿੱਥੇ ਸਿਰਫ਼ ਇਕ-ਇਕ ਹੀ ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਿਆ ਸੀ, ਜੋ ਕਿ ਸਾਰੇ 39 ਉਮੀਦਵਾਰ ਬਿਨਾਂ ਚੋਣ ਲੜੇ ਜੇਤੂ ਰਹੇ ਹਨ। 
        
ਉਹਨਾਂ ਅੱਗੇ ਦੱਸਿਆ ਕਿ ਹੁਣ ਜ਼ਿਲ੍ਹੇ ਵਿੱਚ ਸਿਰਫ਼ 3 ਪੰਚੀ ਦੇ ਉਮੀਦਵਾਰਾਂ ਜਿੰਨ੍ਹਾਂ ਵਿੱਚ ਬਲਾਕ ਫੂਲ ਦੇ ਪਿੰਡ ਟੱਲਵਾਲੀ ਦੇ ਵਾਰਡ ਨੰਬਰ 2, ਬਲਾਕ ਭਗਤਾ ਭਾਈਕਾ ਦੇ ਪਿੰਡ ਹਮੀਰਗੜ੍ਹ ਦੇ ਵਾਰਡ ਨੰਬਰ 3 ਅਤੇ ਬਲਾਕ ਬਠਿੰਡਾ ਦੇ ਪਿੰਡ ਦਿਉਣ ਦੇ ਵਾਰਡ ਨੰਬਰ 2 'ਤੇ ਚੋਣ ਹੋਵੇਗੀ।

ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਹੋਰ ਦੱਸਿਆ ਕਿ 27 ਜੁਲਾਈ ਨੂੰ ਵੋਟਾਂ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਅਤੇ ਉਸੇ ਦਿਨ ਹੀ ਨਤੀਜੇ ਐਲਾਨੇ ਜਾਣਗੇ।

Have something to say? Post your comment

ਅਤੇ ਪੰਜਾਬ ਖਬਰਾਂ

ਦੌੜਾਕ ਫ਼ੌਜਾ ਸਿੰਘ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ CM ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ

ਦੌੜਾਕ ਫ਼ੌਜਾ ਸਿੰਘ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ CM ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ

ਪੰਜਾਬ ਦੇ ਇਸ ਜ਼ਿਲ੍ਹੇ ਨੂੰ ਮਿਲਿਆ ਵੱਡਾ ਤੋਹਫ਼ਾ, CM ਮਾਨ ਨੇ ਕੀਤੀ ਸ਼ੁਰੂਆਤ

ਪੰਜਾਬ ਦੇ ਇਸ ਜ਼ਿਲ੍ਹੇ ਨੂੰ ਮਿਲਿਆ ਵੱਡਾ ਤੋਹਫ਼ਾ, CM ਮਾਨ ਨੇ ਕੀਤੀ ਸ਼ੁਰੂਆਤ

ਸ਼੍ਰੋਮਣੀ ਅਕਾਲੀ ਦਲ ਨੇ ਤਰਨਤਾਰਨ ਜ਼ਿਮਨੀ ਚੋਣ ਲਈ ਐਲਾਨਿਆ ਉਮੀਦਵਾਰ

ਸ਼੍ਰੋਮਣੀ ਅਕਾਲੀ ਦਲ ਨੇ ਤਰਨਤਾਰਨ ਜ਼ਿਮਨੀ ਚੋਣ ਲਈ ਐਲਾਨਿਆ ਉਮੀਦਵਾਰ

ਅਨਮੋਲ ਗਗਨ ਮਾਨ ਦੇ ਅਸਤੀਫ਼ੇ ਨੂੰ ਲੈ ਕੇ ਵੱਡੀ ਖ਼ਬਰ, ਪੜ੍ਹੋ ਪਾਰਟੀ ਦਾ ਕੀ ਆਇਆ ਫ਼ੈਸਲਾ

ਅਨਮੋਲ ਗਗਨ ਮਾਨ ਦੇ ਅਸਤੀਫ਼ੇ ਨੂੰ ਲੈ ਕੇ ਵੱਡੀ ਖ਼ਬਰ, ਪੜ੍ਹੋ ਪਾਰਟੀ ਦਾ ਕੀ ਆਇਆ ਫ਼ੈਸਲਾ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਆਧਾਰ ਰਜਿਸਟ੍ਰੇਸ਼ਨ ਕੈਂਪ ਦਾ ਆਯੋਜਨ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਆਧਾਰ ਰਜਿਸਟ੍ਰੇਸ਼ਨ ਕੈਂਪ ਦਾ ਆਯੋਜਨ

ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ 31 ਪਿੰਡਾਂ ਦੇ 43 ਪੰਚ ਸਰਬਸੰਮਤੀ ਨਾਲ ਚੁਣੇ ਗਏ

ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ 31 ਪਿੰਡਾਂ ਦੇ 43 ਪੰਚ ਸਰਬਸੰਮਤੀ ਨਾਲ ਚੁਣੇ ਗਏ

ਪੰਜਾਬ 'ਚ ਭੀਖ ਮੰਗਣ ਵਾਲੀ ਔਰਤ ਸਮੇਤ 6 ਬੱਚੇ ਗ੍ਰਿਫਤਾਰ, ਅਗਲੀ ਕਾਰਵਾਈ ਲਈ ਤਿਆਰੀ ਜਾਰੀ

ਪੰਜਾਬ 'ਚ ਭੀਖ ਮੰਗਣ ਵਾਲੀ ਔਰਤ ਸਮੇਤ 6 ਬੱਚੇ ਗ੍ਰਿਫਤਾਰ, ਅਗਲੀ ਕਾਰਵਾਈ ਲਈ ਤਿਆਰੀ ਜਾਰੀ

MLA ਰਮਨ ਅਰੋੜਾ ਦੇ ਮਾਮਲੇ 'ਚ ਨਵਾਂ ਮੋੜ, ਵਧੀਆਂ ਮੁਸ਼ਕਿਲਾਂ, 6 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਦਾਖ਼ਲ

MLA ਰਮਨ ਅਰੋੜਾ ਦੇ ਮਾਮਲੇ 'ਚ ਨਵਾਂ ਮੋੜ, ਵਧੀਆਂ ਮੁਸ਼ਕਿਲਾਂ, 6 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਦਾਖ਼ਲ

CM ਮਾਨ ਵੱਲੋਂ ਬਰਨਾਲਾ ਜ਼ਿਲ੍ਹੇ ਵਿੱਚ 2.80 ਕਰੋੜ ਰੁਪਏ ਦੀ ਲਾਗਤ ਨਾਲ ਬਣੀਆਂ ਅੱਠ ਜਨਤਕ ਲਾਇਬ੍ਰੇਰੀਆਂ ਸਮਰਪਿਤ

CM ਮਾਨ ਵੱਲੋਂ ਬਰਨਾਲਾ ਜ਼ਿਲ੍ਹੇ ਵਿੱਚ 2.80 ਕਰੋੜ ਰੁਪਏ ਦੀ ਲਾਗਤ ਨਾਲ ਬਣੀਆਂ ਅੱਠ ਜਨਤਕ ਲਾਇਬ੍ਰੇਰੀਆਂ ਸਮਰਪਿਤ

ਸੁਖਬੀਰ ਵੱਲੋਂ ਬੇਅਦਬੀ ਦੀਆਂ ਸਮੂਹ ਘਟਨਾਵਾਂ ਸਬੰਧੀ ਹਾਈਕੋਰਟ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ

ਸੁਖਬੀਰ ਵੱਲੋਂ ਬੇਅਦਬੀ ਦੀਆਂ ਸਮੂਹ ਘਟਨਾਵਾਂ ਸਬੰਧੀ ਹਾਈਕੋਰਟ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ