Thursday, July 30, 2026
BREAKING
ਭਾਰਤੀ ਸ਼ਹਿਰਾਂ ਦੇ ਸੁਧਾਰ ਲਈ ADB ਦੇਵੇਗਾ 1 ਅਰਬ ਡਾਲਰ ਦਾ ਕਰਜ਼ਾ ਜੋਤੀ ਦੀ ਮੌਤ ਮਾਮਲੇ 'ਚ ਪੰਜਾਬ ਯੂਨੀਵਰਸਿਟੀ ਦਾ ਵੱਡਾ ਐਕਸ਼ਨ, ਐਕਸੀਅਨ ਅਤੇ SDO ਮੁਅੱਤਲ ਸ਼ੇਅਰ ਬਾਜ਼ਾਰ ਨੇ ਲਗਾਈ ਦੌੜ, ਸੈਂਸੈਕਸ 880 ਅੰਕ ਚੜ੍ਹ ਕੇ ਹੋਇਆ ਬੰਦ, ਇਨ੍ਹਾਂ ਸ਼ੇਅਰਾਂ ਕਾਰਨ ਮਿਲੀ ਰਫ਼ਤਾਰ ਹੰਗਾਮੇ ਵਿਚਾਲੇ ਲੋਕ ਸਭਾ 'ਚ ਪਾਸ ਹੋਇਆ ਐਂਟੀ ਪੇਪਰ ਲੀਕ ਬਿੱਲ DHC ਦਾ ਵੱਡਾ ਫ਼ੈਸਲਾ, Paytm Payment Bank ਨੂੰ ਬੰਦ ਕਰਨ ਦਾ ਦਿੱਤਾ ਆਦੇਸ਼ 30 ਜੁਲਾਈ ਨੂੰ ਪੰਜਾਬ ਬੰਦ ਦਾ ਐਲਾਨ! ਜਾਣੋ ਤਾਜ਼ਾ ਅਪਡੇਟ ਬਾਜ਼ਾਰ 'ਚ ਜਲਦ ਨਜ਼ਰ ਆਉਣਗੇ 10-20 ਰੁਪਏ ਦੇ ਪਲਾਸਟਿਕ ਨੋਟ, ਜਾਣੋ ਕਾਗਜ਼ੀ ਨੋਟਾਂ ਦਾ ਕੀ ਹੋਵੇਗਾ ਹਰਸਿਮਰਤ ਬਾਦਲ ਨੇ ਪੰਜਾਬ 'ਚ ਹੋਏ ਪੇਪਰ ਲੀਕ ਦਾ ਮੁੱਦਾ ਲੋਕ ਸਭਾ 'ਚ ਚੁੱਕਿਆ VVIPs ਨਾਲੋਂ ਪੰਜਾਬ ਦੇ ਆਮ ਲੋਕਾਂ ਦੀ ਸੁਰੱਖਿਆ ਜ਼ਰੂਰੀ: ਗਿਆਨੀ ਹਰਪ੍ਰੀਤ ਸਿੰਘ ਸ਼ੁੱਕਰਵਾਰ ਨੂੰ ਪੰਜਾਬ ਭਰ ’ਚ ਸਰਕਾਰੀ ਛੁੱਟੀ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ

ਪੰਜਾਬ

ਫਿਨਲੈਂਡ ਦੌਰੇ ਤੋਂ ਪਰਤੇ ਅਧਿਆਪਕਾਂ ਨੇ ਸਾਂਝੇ ਕੀਤੇ ਤਜਰਬੇ

27 ਦਸੰਬਰ, 2025 06:31 PM

ਪਟਿਆਲਾ : ਪੰਜਾਬ ਸਰਕਾਰ ਵੱਲੋਂ ਵਿੱਦਿਅਕ ਢਾਂਚੇ ਵਿੱਚ ਸੁਧਾਰ ਕਰਨ ਦੇ ਮਕਸਦ ਨਾਲ ਫਿਨਲੈਂਡ ਦੌਰੇ 'ਤੇ ਭੇਜੇ ਗਏ ਅਧਿਆਪਕ ਆਪਣੀ ਟ੍ਰੇਨਿੰਗ ਪੂਰੀ ਕਰਕੇ ਵਾਪਸ ਪਰਤ ਆਏ ਹਨ, ਜਿਨਾਂ ਨੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨਾਲ ਫਿਨਲੈਂਡ ਦੌਰੇ ਦੇ ਤਜਰਬੇ ਸਾਂਝੇ ਕੀਤੇ। ਸਿੱਖਿਆ ਵਿਭਾਗ ਪੰਜਾਬ ਦੇ ਬਲਾਕ ਪਟਿਆਲਾ-2 ਦੇ ਹੋਣਹਾਰ ਚੰਗੀਆਂ ਸੇਵਾਵਾਂ ਨਿਭਾਉਣ ਵਾਲੇ ਅਧਿਆਪਕਾਂ ਦਾ ਸਨਮਾਨ ਕੀਤਾ । ਇਹ ਸਨਮਾਨ ਬਲਾਕ ਪਟਿਆਲਾ-2 ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ੍ਰ. ਪ੍ਰਿਥੀ ਸਿੰਘ ਵੱਲੋਂ ਬਲਾਕ ਪ੍ਰਾਇਮਰੀ ਸਿੱਖਿਆ ਦਫਤਰ ਦੇ ਸੈਮੀਨਾਰ ਹਾਲ ਵਿਖੇ ਕਰਵਾਏ ਇੱਕ ਸਮਾਗਮ ਮੌਕੇ ਦਿੱਤਾ ਗਿਆ। ਸਨਮਾਨਿਤ ਹੋਏ ਅਧਿਆਪਕਾਂ ਵਿੱਚ ਅਧਿਆਪਕਾ ਏਮਨਦੀਪ ਕੌਰ, ਤਰਵਿੰਦਰ ਸਿੰਘ, ਅਧਿਆਪਕ ਸੁਖਜੀਤ ਸਿੰਘ ਮੱਟੂ, ਸਤਵੀਰ ਸਿੰਘ, ਹਰਪ੍ਰੀਤ ਕੌਰ, ਬਲਜੀਤ ਕੌਰ ਅਤੇ ਗੁਰਦੀਪ ਕੌਰ ਸ਼ਾਮਿਲ ਹਨ।
ਜ਼ਿਕਰਯੋਗ ਹੈ ਕਿ ਬਲਾਕ ਪਟਿਆਲਾ-2 ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ੍ਰ. ਪ੍ਰਿਥੀ ਸਿੰਘ ਵੀ ਫਿਨਲੈਂਡ ਦੌਰੇ 'ਤੇ ਗਏ ਸਨ।

ਫਿਨਲੈਂਡ ਦੌਰੇ ਤੋਂ ਟ੍ਰੇਨਿੰਗ ਹਾਸਿਲ ਕਰਕੇ ਪਹੁੰਚੇ ਅਧਿਆਪਕਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਫਿਨਲੈਂਡ ਦਾ ਸਿੱਖਿਆ ਤੰਤਰ ਸਿਰਫ ਇਸ ਕਰਕੇ ਕਾਰਗਰ ਹੈ ਕਿ ਉੱਥੇ ਅਨੁਸ਼ਾਸਨ ਬਹੁਤ ਜਿਆਦਾ ਹੈ। ਉੱਥੋਂ ਦੇ ਸਕੂਲਾਂ ਵਿੱਚ ਪਹਿਲੀ ਜਮਾਤ ਦਾ ਵਿਦਿਆਰਥੀ ਵੀ ਬਿਨਾ ਕਹੇ ਪਾਣੀ ਪੀਣ ਲਈ ਜਾਂ ਵਾਸ਼ਰੂਮ ਦੀ ਵਰਤੋਂ ਕਰਨ ਲਈ ਲਾਈਨ ਵਿੱਚ ਖੜਾ ਹੁੰਦਾ ਹੈ। ਇਸ ਤੋਂ ਇਲਾਵਾ ਜਦੋਂ ਅਧਿਆਪਕ ਕਲਾਸ ਵਿੱਚ ਪੜ੍ਹਾਅ ਰਿਹਾ ਹੁੰਦਾ ਹੈ ਤਾਂ ਉਸ ਸਮੇਂ ਦੌਰਾਨ ਅਧਿਆਪਕ ਕਲਾਸ ਵਿੱਚ ਆਉਣ ਵਾਲੇ ਕਿਸੇ ਵੀ ਸਖਸ਼ ਨਾਲ ਗੱਲਬਾਤ ਨਹੀਂ ਕਰਦਾ, ਸਿਰਫ ਲੈਕਚਰ ਖਤਮ ਹੋਣ ਮਗਰੋਂ ਹੀ ਗੱਲਬਾਤ ਕਰਦਾ ਹੈ। ਇਸ ਤੋਂ ਇਲਾਵਾ ਉਥੋਂ ਦੇ ਅਧਿਆਪਕ ਵਿਦਿਆਰਥੀਆਂ ਨੂੰ ਪ੍ਰੈਕਟੀਕਲੀ ਪੜਾਉਣ ਵਿੱਚ ਜਿਆਦਾ ਵਿਸ਼ਵਾਸ ਕਰਦੇ ਹਨ। ਮੌਸਮ ਕਿੰਨਾ ਵੀ ਠੰਢਾ ਹੋਵੇ, ਵਿਦਿਆਰਥੀਆਂ ਨੂੰ ਸਾਵਧਾਨੀ ਵਰਤਦਿਆਂ ਕਲਾਸਰੂਮ ਵਿਚੋਂ ਬਾਹਰ ਜਰੂਰ ਕੱਢਿਆ ਜਾਂਦਾ ਹੈ ਤਾਂ ਜੋ ਬੱਚੇ ਆਲੇ ਦੁਆਲੇ ਨਾਲ ਜੁੜਨ ਅਤੇ ਪੜ੍ਹਾਈ ਵਿੱਚ ਫੋਕਸ ਬਣਾ ਕੇ ਰੱਖ ਸਕਣ। ਲੋਕਾਂ ਦਾ ਵਿਵਹਾਰ ਇਮਾਨਦਾਰ ਅਤੇ ਹਰ ਇੱਕ ਦੀ ਮਦਦ ਲਈ ਤਿਆਰ ਰਹਿਣ ਵਾਲਾ ਹੈ ।

ਇਸ ਮੌਕੇ ਸਮੁੱਚੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਬੀਪੀਈਓ ਪ੍ਰਿਥੀ ਸਿੰਘ ਨੇ ਕਿਹਾ ਕਿ ਇਹਨਾਂ ਅਧਿਆਪਕਾਂ ਦਾ ਸਨਮਾਨ ਕਰਨ ਮੌਕੇ ਉਹ ਖੁਦ ਵੀ ਖੁਸ਼ੀ ਅਤੇ ਮਾਣ ਮਹਿਸੂਸ ਕਰ ਰਹੇ ਹਨ। ਉਹਨਾਂ ਕਿਹਾ ਕਿ ਬਲਾਕ ਦੇ ਹੋਰਨਾਂ ਅਧਿਆਪਕਾਂ ਨੂੰ ਵੀ ਇਹਨਾਂ ਅਧਿਆਪਕਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਵਿਦਿਆਰਥੀਆਂ ਦੇ ਨਾਲ ਨਾਲ ਅਧਿਆਪਕਾਂ ਦੀ ਪੜ੍ਹਾਈ ਲਈ ਵੀ ਵਚਨਬੱਧ ਹੈ। ਇਸ ਮੌਕੇ ਸੀਐਚਟੀ ਭੁਪਿੰਦਰ ਸਿੰਘ, ਸੀਐਚਟੀ ਪੂਰਨ ਸਿੰਘ, ਸੀਐਚਟੀ ਸਤਵੰਤ ਕੌਰ ਸਮੇਤ ਬਲਾਕ ਅਧੀਨ ਪੈਂਦੇ 59 ਦੇ ਕਰੀਬ ਵੱਖ-ਵੱਖ ਸਕੂਲਾਂ ਦੇ ਮੁੱਖ ਅਧਿਆਪਕ ਅਤੇ ਹੋਰ ਅਧਿਆਪਕ ਸਾਹਿਬਾਨ ਹਾਜ਼ਰ ਸਨ।

Have something to say? Post your comment

ਅਤੇ ਪੰਜਾਬ ਖਬਰਾਂ

30 ਜੁਲਾਈ ਨੂੰ ਪੰਜਾਬ ਬੰਦ ਦਾ ਐਲਾਨ! ਜਾਣੋ ਤਾਜ਼ਾ ਅਪਡੇਟ

30 ਜੁਲਾਈ ਨੂੰ ਪੰਜਾਬ ਬੰਦ ਦਾ ਐਲਾਨ! ਜਾਣੋ ਤਾਜ਼ਾ ਅਪਡੇਟ

ਹਰਸਿਮਰਤ ਬਾਦਲ ਨੇ ਪੰਜਾਬ 'ਚ ਹੋਏ ਪੇਪਰ ਲੀਕ ਦਾ ਮੁੱਦਾ ਲੋਕ ਸਭਾ 'ਚ ਚੁੱਕਿਆ

ਹਰਸਿਮਰਤ ਬਾਦਲ ਨੇ ਪੰਜਾਬ 'ਚ ਹੋਏ ਪੇਪਰ ਲੀਕ ਦਾ ਮੁੱਦਾ ਲੋਕ ਸਭਾ 'ਚ ਚੁੱਕਿਆ

VVIPs ਨਾਲੋਂ ਪੰਜਾਬ ਦੇ ਆਮ ਲੋਕਾਂ ਦੀ ਸੁਰੱਖਿਆ ਜ਼ਰੂਰੀ: ਗਿਆਨੀ ਹਰਪ੍ਰੀਤ ਸਿੰਘ

VVIPs ਨਾਲੋਂ ਪੰਜਾਬ ਦੇ ਆਮ ਲੋਕਾਂ ਦੀ ਸੁਰੱਖਿਆ ਜ਼ਰੂਰੀ: ਗਿਆਨੀ ਹਰਪ੍ਰੀਤ ਸਿੰਘ

ਸ਼ੁੱਕਰਵਾਰ ਨੂੰ ਪੰਜਾਬ ਭਰ ’ਚ ਸਰਕਾਰੀ ਛੁੱਟੀ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ

ਸ਼ੁੱਕਰਵਾਰ ਨੂੰ ਪੰਜਾਬ ਭਰ ’ਚ ਸਰਕਾਰੀ ਛੁੱਟੀ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ

ਪੰਜਾਬ ਦਾ ਸਿੱਖਿਆ ਮਾਡਲ ਪੂਰੀ ਤਰ੍ਹਾਂ ਹੋਇਆ ਬੇਨਕਾਬ : RP ਸਿੰਘ

ਪੰਜਾਬ ਦਾ ਸਿੱਖਿਆ ਮਾਡਲ ਪੂਰੀ ਤਰ੍ਹਾਂ ਹੋਇਆ ਬੇਨਕਾਬ : RP ਸਿੰਘ

ਸ਼੍ਰੀ ਗੁਰੂ ਪੂਰਨਿਮਾ ਉਤਸਵ ਮੌਕੇ ਗੀਤਾ ਧਾਮ ਸੁਨਾਮ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਧਾਰਮਿਕ ਸਮਾਗਮ

ਸ਼੍ਰੀ ਗੁਰੂ ਪੂਰਨਿਮਾ ਉਤਸਵ ਮੌਕੇ ਗੀਤਾ ਧਾਮ ਸੁਨਾਮ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਧਾਰਮਿਕ ਸਮਾਗਮ

ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਸਬੰਧੀ 31 ਜੁਲਾਈ ਨੂੰ ਹੋਣ ਵਾਲੇ ਰਾਜ ਪੱਧਰੀ ਸਮਾਗਮ ਲਈ ਤਿਆਰੀਆਂ ਜੰਗੀ ਪੱਧਰ 'ਤੇ ਜਾਰੀ

ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਸਬੰਧੀ 31 ਜੁਲਾਈ ਨੂੰ ਹੋਣ ਵਾਲੇ ਰਾਜ ਪੱਧਰੀ ਸਮਾਗਮ ਲਈ ਤਿਆਰੀਆਂ ਜੰਗੀ ਪੱਧਰ 'ਤੇ ਜਾਰੀ

ਬੀ. ਐਲ ਐਮ ਗਰਲਜ਼ ਕਾਲਜ, ਨਵਾਂ ਸ਼ਹਿਰ ਵਿਖੇ ਗੁਰੂ ਪੂਰਣਿਮਾ ਦੇ ਮੌਕੇ ਤੇ ਅਤੇ ਨਵੇਂ ਸੈਸ਼ਨ ਦੇ ਸ਼ੁਰੂ ਹੋਣ ਤੇ ਵਿਦਿਆਰਥਣਾਂ ਨੂੰ ਅਸ਼ੀਰਵਾਦ ਦੇਣ ਲਈ ਹਵਨ ਕਰਵਾਇਆ

ਬੀ. ਐਲ ਐਮ ਗਰਲਜ਼ ਕਾਲਜ, ਨਵਾਂ ਸ਼ਹਿਰ ਵਿਖੇ ਗੁਰੂ ਪੂਰਣਿਮਾ ਦੇ ਮੌਕੇ ਤੇ ਅਤੇ ਨਵੇਂ ਸੈਸ਼ਨ ਦੇ ਸ਼ੁਰੂ ਹੋਣ ਤੇ ਵਿਦਿਆਰਥਣਾਂ ਨੂੰ ਅਸ਼ੀਰਵਾਦ ਦੇਣ ਲਈ ਹਵਨ ਕਰਵਾਇਆ

ਹੈਪੇਟਾਈਟਿਸ ਖ਼ਿਲਾਫ਼ ਜਨ-ਜਾਗਰੂਕਤਾ ਹੀ ਸਭ ਤੋਂ ਪ੍ਰਭਾਵਸ਼ਾਲੀ ਬਚਾਅ : ਐੱਸ.ਐੱਮ.ਓ. ਡਾ. ਸਤਿੰਦਰਜੀਤ ਕੌਰ

ਹੈਪੇਟਾਈਟਿਸ ਖ਼ਿਲਾਫ਼ ਜਨ-ਜਾਗਰੂਕਤਾ ਹੀ ਸਭ ਤੋਂ ਪ੍ਰਭਾਵਸ਼ਾਲੀ ਬਚਾਅ : ਐੱਸ.ਐੱਮ.ਓ. ਡਾ. ਸਤਿੰਦਰਜੀਤ ਕੌਰ

ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਵੱਲੋਂ ਨਿਊਟ੍ਰੀਸ਼ਨ ਗਾਰਡਨਜ਼ ਦੀ ਸਮੇਂ ਸਮੇਂ ਨਿਗਰਾਨੀ ਤੇ ਤਕਨੀਕੀ ਸੁਧਾਰ ਦੇ ਨਿਰਦੇਸ਼

ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਵੱਲੋਂ ਨਿਊਟ੍ਰੀਸ਼ਨ ਗਾਰਡਨਜ਼ ਦੀ ਸਮੇਂ ਸਮੇਂ ਨਿਗਰਾਨੀ ਤੇ ਤਕਨੀਕੀ ਸੁਧਾਰ ਦੇ ਨਿਰਦੇਸ਼