ਖਰੜ (ਪ੍ਰੀਤ ਪੱਤੀ) : ਪੈਨਸ਼ਨਰਜ਼ ਭਲਾਈ ਸੰਸਥਾ ਖਰੜ ਦੇ ਪ੍ਰਧਾਨ ਰਾਮ ਕ੍ਰਿਸ਼ਨ ਧੁੰਨਕੀਆ ਬੱਲੋ ਕੁਝ ਮੈਂਬਰ ਮਹਿੰਦਰ ਸਿੰਘ ਖੋਖਰ, ਗੁਣਵੰਤ ਸਿੰਘ, ਸਵਰਨ ਸਿੰਘ ਅਤੇ ਕੁਰਾਲੀ ਦੇ ਪ੍ਰਧਾਨ ਰਣਧੀਰ ਸਿੰਘ, ਮਲਾਗਰ ਸਿੰਘ ਅਤੇ ਜੋਗਿੰਦਰ ਸਿੰਘ ਨੂੰ ਕਠਿਤ ਤੌਰ ਤੇ ਧੋਖੇ ਨਾਲ , ਵਿਸ਼ਵਾਸਘਾਤ ਕਰਕੇ ਜਿਲਾ ਪ੍ਰਧਾਨ ਸੁਖਦੀਪ ਸਿੰਘ ਦੀ ਬਿਨਾਂ ਸਹਿਮਤੀ ਅਤੇ ਹਾਜ਼ਰੀ ਤੋਂ ਬਿਨਾਂ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਖਰੜ ਨਾਲ ਮਿਲ ਕੇ ਪੈਨਸ਼ਨਰਜ਼ ਭਲਾਈ ਸੰਸਥਾ (ਰਜਿ.) ਖਰੜ ਨੂੰ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਖਰੜ ਵਿੱਚ ਮਰਜ ਕੀਤਾ ਹੈ। ਇਸ ਸੰਬੰਧ ਵਿੱਚ ਜ਼ਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਨੇ ਸਪਸ਼ਟ ਕੀਤਾ ਕਿ ਸਮੂਹ ਮੈਂਬਰਾਂ ਅਤੇ ਅਹੁਦੇਦਾਰਾਂ ਦੀ ਸਹਿਮਤੀ ਨਾਲ ਇਸ ਕਾਰਵਾਈ ਨੂੰ ਰੱਦ ਕਰਦਾ ਹਾਂ ਅਤੇ ਰਾਮ ਕ੍ਰਿਸ਼ਨ ਧੁੰਨਕੀਆ ਪ੍ਰਧਾਨ ਦੀ ਥਾਂ ਪ੍ਰਧਾਨ ਦੀ ਬਾਅਦ ਵਿੱਚ ਨਿਯੁਕਤੀ ਕੀਤੀ ਜਾਵੇਗੀ । ਪੈਨਸ਼ਨਰਜ਼ ਭਲਾਈ ਸੰਸਥਾ (ਰਜਿ.) ਖਰੜ ਪਹਿਲਾਂ ਦੀ ਤਰ੍ਹਾਂ ਆਪਣਾ ਕੰਮ ਕਰਦੀ ਰਹੇਗੀ ।