Wednesday, April 30, 2025
BREAKING
ਪਹਿਲਗਾਮ ਹਮਲੇ 'ਤੇ ਫਿਰ ਬੋਲੇ ਸੁਨੀਲ ਸ਼ੈੱਟੀ, ਕਿਹਾ-'ਅਸੀਂ ਚੁੱਪ ਉਦੋਂ ਤੱਕ...' ਚੇਨਈ ਦਾ ਸਾਹਮਣਾ ਅੱਜ ਪੰਜਾਬ ਨਾਲ, ਮੈਚ ਤੋਂ ਪਹਿਲਾਂ ਜਾਣੋ ਇਨ੍ਹਾਂ ਖਾਸ ਗੱਲਾਂ ਬਾਰੇ ਸੁਦੀਰਮਨ ਕੱਪ : ਇੰਡੋਨੇਸ਼ੀਆ ਹੱਥੋਂ ਹਾਰ ਕੇ ਬਾਹਰ ਹੋਇਆ ਭਾਰਤ Google Pay ਤੋਂ ਤੁਰੰਤ ਮਿਲੇਗਾ 10 ਲੱਖ ਦਾ ਪਰਸਨਲ ਲੋਨ, ਜਾਣੋ ਸ਼ਰਤਾਂ ਅਤੇ ਅਰਜ਼ੀ ਪ੍ਰਕਿਰਿਆ ਬਾਰੇ ਸ਼ੇਅਰ ਬਾਜ਼ਾਰ : ਸੈਂਸੈਕਸ 'ਚ 176 ਅੰਕਾਂ ਦਾ ਵਾਧਾ ਤੇ ਨਿਫਟੀ ਵੀ 24,387 ਦੇ ਪੱਧਰ 'ਤੇ ਭਾਰਤ ਨਾਲ ਜਾਰੀ ਟੈਰਿਫ ਵਾਰਤਾ 'ਤੇ Trump ਦਾ ਅਹਿਮ ਬਿਆਨ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੈ ਇਹ ਚੀਜ਼! ਜਾਣ ਲਓ ਇਸ ਦੇ ਹੈਰਾਨੀਜਨਕ ਫਾਇਦੇ ਗੁਣਾਂ ਦਾ ਖਜ਼ਾਨਾ ਹੈ ਇਹ ਚੀਜ਼! ਜਾਣ ਲਓ ਇਸ ਦੇ ਖਾਣ ਦੇ ਫਾਇਦੇ ਆਯੁਰਵੇਦ ਔਸ਼ਧੀ ਤੋਂ ਘੱਟ ਨਹੀਂ ਇਹ ਚੀਜ਼! ਜਾਣ ਲਓ ਇਸ ਦੇ ਹੈਰਾਨੀਜਨਕ ਫਾਇਦੇ ਸ਼ੇਅਰ ਬਾਜ਼ਾਰ : ਸੈਂਸੈਕਸ 70 ਅੰਕ ਚੜ੍ਹਿਆ ਤੇ ਨਿਫਟੀ 24,335 ਦੇ ਪੱਧਰ 'ਤੇ ਹੋਇਆ ਬੰਦ

ਦੁਨੀਆਂ

ਪਾਕਿਸਤਾਨ ਨੂੰ ਭਾਰਤ ਦੇ ਹਮਲੇ ਦਾ ਡਰ, ਕਰਾਚੀ ਤੋਂ ਭੇਜੇ 18 ਜੈੱਟ

24 ਅਪ੍ਰੈਲ, 2025 05:06 PM

ਇਸਲਾਮਾਬਾਦ : ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨੀ ਹਵਾਈ ਫੌਜ ਨੇ ਮੰਗਲਵਾਰ ਨੂੰ ਪੂਰੀ ਰਾਤ ਡਰ ਦੇ ਸਾਏ 'ਚ ਬਿਤਾਈ। ਪਾਕਿਸਤਾਨ ਨੂੰ ਭਾਰਤ ਤੋਂ ਜਵਾਬੀ ਹਮਲੇ ਦਾ ਖਤਰਾ ਸਤਾ ਰਿਹਾ ਹੈ। ਸੂਤਰਾਂ ਮੁਤਾਬਕ ਆਰਮੀ ਚੀਫ਼ ਆਸਿਮ ਮੁਨੀਰ ਨੇ ਮੰਗਲਵਾਰ ਸ਼ਾਮ ਤਿੰਨਾਂ ਬਲਾਂ ਦੇ ਕਮਾਂਡਰਾਂ ਦੀ ਮੀਟਿੰਗ ਕੀਤੀ। ਕਰਾਚੀ ਏਅਰਬੇਸ ਤੋਂ 18 ਲੜਾਕੂ ਜਹਾਜ਼ ਭਾਰਤ ਦੀ ਸਰਹੱਦ ਨਾਲ ਲੱਗਦੇ ਏਅਰਫੋਰਸ ਸਟੇਸ਼ਨਾਂ ਲਈ ਭੇਜੇ ਗਏ ਹਨ।

ਇਹ ਸਟੇਸ਼ਨ ਲਾਹੌਰ ਅਤੇ ਰਾਵਲਪਿੰਡੀ ਵਿੱਚ ਹਨ। ਇਹ ਖੁਲਾਸਾ ਹੋਇਆ ਹੈ ਕਿ ਇਹ ਸਾਰੇ 18 ਜੈੱਟ ਚੀਨ ਦੇ ਬਣੇ JF-17 ਹਨ। ਫੌਜ ਮੁਖੀ ਮੁਨੀਰ ਨੂੰ ਪੀ.ਓ.ਕੇ (ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ) ਵਿੱਚ ਭਾਰਤ ਵੱਲੋਂ ਹਮਲੇ ਦੀ ਧਮਕੀ ਦਾ ਡਰ ਹੈ। ਇੱਥੇ ਲਸ਼ਕਰ ਦੇ ਲਾਂਚ ਪੈਡ ਹਨ। ਲਗਪਗ 740 ਕਿਲੋਮੀਟਰ ਲੰਬੀ ਐਲ.ਓ.ਸੀ (ਲਾਈਨ ਆਫ਼ ਕੰਟਰੋਲ) 'ਤੇ ਪਾਕਿਸਤਾਨੀ ਫ਼ੌਜ ਦੀ ਤਾਇਨਾਤੀ ਵੀ ਵਧਾ ਦਿੱਤੀ ਗਈ ਹੈ ਪਰ ਪਾਕਿਸਤਾਨ ਦਾ ਮੰਨਣਾ ਹੈ ਕਿ ਭਾਰਤ ਵੱਲੋਂ ਜ਼ਮੀਨੀ ਫ਼ੌਜੀ ਕਾਰਵਾਈ ਨਹੀਂ ਕੀਤੀ ਜਾਵੇਗੀ। ਪਾਕਿਸਤਾਨ ਨੇ ਸਾਰੇ 20 ਲੜਾਕੂ ਜਹਾਜ਼ ਸਕੁਐਡਰਨ ਨੂੰ ਹਾਈ ਅਲਰਟ 'ਤੇ ਰੱਖਿਆ ਹੈ। ਫੌਜ ਮੁਖੀ ਮੁਨੀਰ ਨੇ ਬੁੱਧਵਾਰ ਨੂੰ ਕਮਾਂਡਰਾਂ ਦੀ ਬੈਠਕ ਵੀ ਕੀਤੀ।

ਪਹਿਲਾ ਲੜਾਕੂ ਜਹਾਜ਼ ਰਾਤ 8 ਵਜੇ ਲਾਹੌਰ ਏਅਰਬੇਸ 'ਤੇ ਉਤਰਿਆ
ਮੰਗਲਵਾਰ ਰਾਤ 8 ਵਜੇ: ਕਰਾਚੀ ਤੋਂ ਪਹਿਲਾ JF-17 ਜੈੱਟ ਲਾਹੌਰ ਬੇਸ 'ਤੇ ਉਤਰਿਆ। ਬਾਕੀ ਦੇ ਜੈੱਟਾਂ ਦੀ ਲੈਂਡਿੰਗ ਬਾਅਦ ਵਿੱਚ।

ਰਾਤ 9 ਵਜੇ: ਹਰਕੂਲੀਸ ਲਾਹੌਰ, ਰਾਵਲਪਿੰਡੀ, ਸੁੱਕਰ ਅਤੇ ਫੈਸਲਾਬਾਦ ਦੇ ਵਿਚਕਾਰ ਉੱਡਦਾ ਦੇਖਿਆ ਗਿਆ।

ਰਾਤ 9.30 ਵਜੇ: ਬੇਸ ਕਾਦਰੀ (ਸਕਰਦੂ, ਗਿਲਗਿਤ-ਬਾਲਟਿਸਤਾਨ) 'ਤੇ ਐਂਬਰੇਅਰ ਫੀਨੋਮ ਖੋਜ ਜਹਾਜ਼ ਦੇਖਿਆ ਗਿਆ।

ਰਾਤ 11.00 ਵਜੇ: ਰਾਤ ਦੇ ਸ਼ੁਰੂ ਹੋਣ ਦੇ ਨਾਲ, ਪਾਕਿਸਤਾਨ ਨੇ, ਘਬਰਾ ਕੇ, ਸਾਬ ਏਰੀਆ ਰਾਡਾਰ ਸਿਸਟਮ ਨੂੰ ਸਰਗਰਮ ਕਰ ਦਿੱਤਾ।

ਬੁੱਧਵਾਰ ਰਾਤ 11.30 ਵਜੇ: ਪਾਕਿ ਪ੍ਰਧਾਨ ਮੰਤਰੀ ਸ਼ਹਿਬਾਜ਼ ਨੇ ਵੀਰਵਾਰ ਨੂੰ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਬੁਲਾਈ।

Have something to say? Post your comment

ਅਤੇ ਦੁਨੀਆਂ ਖਬਰਾਂ

ਕੈਨੇਡਾ ਚੋਣਾਂ: ਰਿਕਾਰਡ 22 ਪੰਜਾਬੀਆਂ ਨੇ ਗੱਡੇ ਜਿੱਤ ਦੇ ਝੰਡੇ

ਕੈਨੇਡਾ ਚੋਣਾਂ: ਰਿਕਾਰਡ 22 ਪੰਜਾਬੀਆਂ ਨੇ ਗੱਡੇ ਜਿੱਤ ਦੇ ਝੰਡੇ

ਪੰਜਾਬ ਦੇ ਸੁਖਮਨ ਜੋਤ ਸਿੰਘ ਨੇ ਇਟਲੀ 'ਚ ਬਾਕਸਿੰਗ ਮੁਕਾਬਲੇ ‘ਚ ਸੋਨ ਤਮਗਾ ਜਿੱਤ ਮਚਾਈ ਧੂਮ

ਪੰਜਾਬ ਦੇ ਸੁਖਮਨ ਜੋਤ ਸਿੰਘ ਨੇ ਇਟਲੀ 'ਚ ਬਾਕਸਿੰਗ ਮੁਕਾਬਲੇ ‘ਚ ਸੋਨ ਤਮਗਾ ਜਿੱਤ ਮਚਾਈ ਧੂਮ

ਅਮਰੀਕਾ 'ਚ ਗੜੇਮਾਰੀ ਅਤੇ ਤੂਫਾਨ ਨਾਲ ਤਬਾਹੀ, ਸ਼ਕਤੀਸ਼ਾਲੀ ਤੂਫਾਨ ਦੀ ਸੰਭਾਵਨਾ

ਅਮਰੀਕਾ 'ਚ ਗੜੇਮਾਰੀ ਅਤੇ ਤੂਫਾਨ ਨਾਲ ਤਬਾਹੀ, ਸ਼ਕਤੀਸ਼ਾਲੀ ਤੂਫਾਨ ਦੀ ਸੰਭਾਵਨਾ

ਪ੍ਰਵਾਸੀ ਕੈਦੀਆਂ ਵਾਲੀ ਜੇਲ੍ਹ 'ਤੇ ਅਮਰੀਕੀ ਹਵਾਈ ਹਮਲੇ, 68 ਦੀ ਮੌਤ

ਪ੍ਰਵਾਸੀ ਕੈਦੀਆਂ ਵਾਲੀ ਜੇਲ੍ਹ 'ਤੇ ਅਮਰੀਕੀ ਹਵਾਈ ਹਮਲੇ, 68 ਦੀ ਮੌਤ

ਚੀਨ ਨੇ ਪਹਿਲਗਾਮ ਹਮਲੇ ਦੀ

ਚੀਨ ਨੇ ਪਹਿਲਗਾਮ ਹਮਲੇ ਦੀ "ਤੁਰੰਤ ਅਤੇ ਨਿਰਪੱਖ ਜਾਂਚ" ਦੀ ਕੀਤੀ ਮੰਗ

ਉੱਤਰ-ਪੱਛਮੀ ਪਾਕਿਸਤਾਨ 'ਚ ਬੰਬ ਧਮਾਕੇ ਦੌਰਾਨ 7 ​​ਮੌਤਾਂ ਤੇ 9 ਜ਼ਖਮੀ

ਉੱਤਰ-ਪੱਛਮੀ ਪਾਕਿਸਤਾਨ 'ਚ ਬੰਬ ਧਮਾਕੇ ਦੌਰਾਨ 7 ​​ਮੌਤਾਂ ਤੇ 9 ਜ਼ਖਮੀ

ਕੌਣ ਬਣੇਗਾ ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ; ਇਨ੍ਹਾਂ 2 ਮੁੱਖ ਪਾਰਟੀਆਂ ਵਿਚਾਲੇ ਹੈ ਸਖਤ ਮੁਕਾਬਲਾ

ਕੌਣ ਬਣੇਗਾ ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ; ਇਨ੍ਹਾਂ 2 ਮੁੱਖ ਪਾਰਟੀਆਂ ਵਿਚਾਲੇ ਹੈ ਸਖਤ ਮੁਕਾਬਲਾ

ਪਾਕਿਸਤਾਨ ਨੇ ਖਾਲੀ ਕਰਵਾ ਲਿਆ ਬਾਰਡਰ ਨੇੜਿਓ ਇਹ ਪਿੰਡ, ਸਿਵਲ ਕੱਪੜਿਆਂ 'ਚ ਲਾਈ ਫੌਜ

ਪਾਕਿਸਤਾਨ ਨੇ ਖਾਲੀ ਕਰਵਾ ਲਿਆ ਬਾਰਡਰ ਨੇੜਿਓ ਇਹ ਪਿੰਡ, ਸਿਵਲ ਕੱਪੜਿਆਂ 'ਚ ਲਾਈ ਫੌਜ

ਪਾਕਿ ਨੇ ਖਿੱਚ ਲਈ ਭਾਰਤ ਨਾਲ ਜੰਗ ਦੀ ਤਿਆਰੀ ! ਫ਼ੌਜ ਦੇ ਹਵਾਲੇ ਕਰ'ਤੀਆਂ ਸਾਰੀਆਂ ਟਰੇਨਾਂ ਤੇ ਰੇਲਵੇ ਸਟੇਸ਼ਨ

ਪਾਕਿ ਨੇ ਖਿੱਚ ਲਈ ਭਾਰਤ ਨਾਲ ਜੰਗ ਦੀ ਤਿਆਰੀ ! ਫ਼ੌਜ ਦੇ ਹਵਾਲੇ ਕਰ'ਤੀਆਂ ਸਾਰੀਆਂ ਟਰੇਨਾਂ ਤੇ ਰੇਲਵੇ ਸਟੇਸ਼ਨ

'ਸਾਡੀਆਂ ਮਿਜ਼ਾਈਲਾਂ ਦਾ ਰੁਖ਼ ਭਾਰਤ ਵੱਲ, 130 ਪ੍ਰਮਾਣੂ ਹਥਿਆਰ ਵੀ ਤਿਆਰ, ਕੋਈ ਹਿਮਾਕਤ ਕੀਤੀ ਤਾਂ...'

'ਸਾਡੀਆਂ ਮਿਜ਼ਾਈਲਾਂ ਦਾ ਰੁਖ਼ ਭਾਰਤ ਵੱਲ, 130 ਪ੍ਰਮਾਣੂ ਹਥਿਆਰ ਵੀ ਤਿਆਰ, ਕੋਈ ਹਿਮਾਕਤ ਕੀਤੀ ਤਾਂ...'