ਸੁਨੀਲ ਸ਼ੈੱਟੀ ਦੀ ਆਉਣ ਵਾਲੀ ਫਿਲਮ 'ਕੇਸਰੀ ਵੀਰ' ਦਾ ਟ੍ਰੇਲਰ ਹਾਲ ਹੀ 'ਚ ਲਾਂਚ ਕੀਤਾ ਗਿਆ ਹੈ। ਇਹ ਫਿਲਮ ਸੋਮਨਾਥ ਮੰਦਰ ਅਤੇ ਹਿੰਦੂ ਧਰਮ ਦੀ ਰੱਖਿਆ ਲਈ ਤੁਗਲਕ ਸਾਮਰਾਜ ਦੇ ਖਿਲਾਫ ਲੜਨ ਵਾਲੇ ਹਮੀਰਜੀ ਗੋਇਲ ਦੀ ਵੀਰਤਾ ਦੀ ਕਹਾਣੀ ਹੈ। ਫਿਲਮ ਦੇ ਟ੍ਰੇਲਰ ਲਾਂਚ ਦੇ ਦੌਰਾਨ ਸੁਨੀਲ ਸੈੱਟੀ ਨੇ ਇਕ ਵਾਰ ਫਿਰ ਤੋਂ ਹਾਲ ਹੀ 'ਚ 22 ਅਪ੍ਰੈਲ ਨੂੰ ਹੋਏ ਪਹਿਲਗਾਮ ਹਮਲੇ 'ਚ ਹੋਏ ਅੱਤਵਾਦੀ ਅਟੈਕ ਨੂੰ ਲੈ ਕੇ ਗੱਲਾਂ ਕੀਤੀਆਂ।
ਸੁਨੀਲ ਸ਼ੈੱਟੀ ਨੇ ਕਿਹਾ ਕਿ -'ਅਸੀਂ ਚੁੱਪ ਉਦੋਂ ਤੱਕ ਹੀ ਰਹਿੰਦੇ ਹਾਂ ਜਦੋਂ ਤੱਕ ਸਾਨੂੰ ਉਕਸਾਇਆ ਨਹੀਂ ਜਾਂਦਾ। ਸਭ ਕੁਝ ਸਹਿ ਲੈਂਦੇ ਹਾਂ, ਜਦੋਂ ਤੱਕ ਕਿ ਸਾਨੂੰ ਉਕਸਾਇਆ ਨਹੀਂ ਜਾਂਦਾ ਹੈ। ਕਿਸੇ ਵੀ ਹਾਲ 'ਚ, ਸਰਕਾਰ ਕਮਾਲ ਦਾ ਕੰਮ ਕਰ ਰਹੀ ਹੈ, ਕਸ਼ਮੀਰ 'ਚ ਕਮਾਲ ਦਾ ਕੰਮ ਹੋ ਰਿਹਾ ਹੈ..., 370 ਲਾਗੂ ਹੋਇਆ ਹੈ ਅਤੇ ਉਸ ਦੇ ਬਾਅਦ ਪ੍ਰੋਗਰੈੱਸ ਹੋ ਰਿਹਾ ਹੈ ਅਤੇ ਕੁਝ ਲੋਕ ਚਾਹੁੰਦੇ ਹਨ ਕਿ ਉਹ ਪ੍ਰੋਗਰੈੱਸ ਨਾ ਹੋਵੇ। ਤਾਂ ਇਹ ਫਿਲਮ ਵੀ ਉਹੀਂ ਮੈਸੇਜ ਦਿੰਦੀ ਹੈ ਕਿ ਇਕਜੁੱਟ ਹੋ ਕੇ ਰਹਿਣਾ ਚਾਹੀਦਾ। ਇਕ ਹੋ ਕੇ ਰਹਿਣਾ ਚਾਹੀਦਾ ਅਤੇ ਭਾਰਤਵਾਸੀ ਸਾਨੂੰ ਪਹਿਲਾਂ ਰਹਿਣਾ ਚਾਹੀਦਾ। ਤਾਂ ਹਰ ਹਰ ਮਹਾਦੇਵ ਦੇ ਨਾਲ ਮੈਂ ਕਹਾਂਗਾ ਕਿ ਭਾਰਤ ਮਾਤਾ ਜੀ ਜੈ'।