ਨਵਾਂ ਸ਼ਹਿਰ (ਮਨੋਰੰਜਨ ਕਾਲੀਆ) : ਤਿਓਹਾਰਾਂ ਦੇ ਦਿਨਾਂ ਵਿੱਚ ਪਰਾਲ੍ਹੀ ਦੀ ਭਰੀਆਂ ਟਰਾਲੀਆਂ ਨੂੰ ਨਿਯਮਾਂ ਦੀ ਪਾਲਣਾ ਕਰਨ ਲਈ ਪਾਬੰਦ ਕਰਨ ਅਤੇ ਸੁਰੱਖਿਅਆ ਪ੍ਰਤੀ ਗੰਭੀਰਤਾ ਅਪਨਾਉਣ ਲਈ ਉਚਿੱਤ ਕਾਰਵਾਈ ਕਰਨ ਦੀ ਲੋੜ੍ਹ ਹੈ। ਪਰਾਲ੍ਹੀ ਨਾਲ੍ਹ ਭਰੀਆਂ ਟਰਾਲੀਆਂ ਨੂੰ ਸ਼ਹਿਰ ਵਿੱਚੋਂ ਲੰਘਾਉਣ ਦੀ ਵਿਜਾਏ ਬਾਹਰੋ ਬਾਹਰ ਲੰਘਾਉਣ ਲਈ ਕਾਰਵਾਈ ਕੀਤੀ ਜਾਵੇ। ਪਰਾਲ੍ਹੀ ਦੀਆਂ ਟਰਾਲੀਆਂ ਦੇ ਸਾਈਜ਼ ਤੇ ਭਾਰ ਨੂੰ ਵੀ ਨਿਯਮਬੱਧ ਕਰਨ ਦੀ ਲੋੜ੍ਹ ਹੈ। ਉੱਕਤ ਸਬੰਧੀ ਰੋਡ ਸੇਫਟੀ ਅਵੇਰਨੈਸ ਸੋਸਾਇਟੀ ਵੱਲੋਂ ਜ਼ਿਲ੍ਹੇ ਦੇ ਐਸ.ਐਸ.,ਪੀ ਨੂੰ ਪੱਤਰ ਲਿਖਕੇ ਚਿੰਤਾ ਪ੍ਰਗਟ ਕੀਤੀ ਗਈ ਹੈ ਕਿ ਤਿਓਹਾਰਾਂ ਦੇ ਦਿਨਾਂ ਵਿੱਚ ਪਟਾਕਿਆਂ ਤੇ ਆਤਸ਼ਬਾਜੀ ਆਦਿ ਕਰਕੇ ਪਰਾਲ੍ਹੀ ਭਰੀਆਂ ਟਰਾਲੀਆਂ ਖਤਰਨਾਕ ਹੋ ਸਕਦੀਆਂ ਹਨ।
ਸੋਸਾਇਟੀ ਦੇ ਪ੍ਰਧਾਨ ਜੀ.ਐਸ.ਤੂਰ, ਮੀਤ ਪ੍ਰਧਾਨ ਹਰਪ੍ਰਭਮਹਿਲ ਸਿੰਘ, ਸਕੱਤਰ ਦੇ.ਐਸ.ਗਿੱਦਾ, ਵਿੱਤ ਸਕੱਤਰ ਨਰਿੰਦਰਪਾਲ ਤੂਰ, ਸਲਾਹਕਾਰ ਮੈਂਬਰਾਂ ਡਾ.ਅਜੇ ਬੱਗਾ, ਦਿਲਬਾਗ ਸਿੰਘ ਰਿਟਾ.ਡੀ.ਈ.ਓ, ਪ੍ਰਿੰਸੀਪਲ ਬਿਕਰਮਜੀਤ ਸਿੰਘ , ਮਹਿੰਦਰ ਸਿੰਘ ਦੁਆਬਾ, ਮੈਨੇਜਰ ਮਨਮੀਤ ਸਿੰਘ ਵਲੋਂ ਮੰਗ ਕੀਤੀ ਗਈ ਹੈ ਕਿ ਪਰਾਲ੍ਹੀ ਭਰੀਆਂ ਟਰਾਲੀਆਂ ਨੂੰ ਨਿਯਮਾਂ ਅਧੀਨ ਸੁਰੱਖਿਅਤ ਲਾਂਘਾ ਦਿੱਤਾ ਜਾਵੇ।