Monday, July 27, 2026
BREAKING
ਸੂਰਿਆਵੰਸ਼ੀ ਦਾ ਤੂਫਾਨੀ ਅਰਧ ਸੈਂਕੜਾ, ਭਾਰਤ ਨੇ ਜ਼ਿੰਬਾਬਵੇ ਨੂੰ ਦਿੱਤਾ 193 ਦੌੜਾਂ ਦਾ ਟੀਚਾ 'ਮੈਂ 2028 ਦੀਆਂ ਵਿਧਾਨ ਸਭਾ ਚੋਣਾਂ ਨਹੀਂ ਲੜਾਂਗਾ', ਸਿੱਧਰਮਈਆ ਨੇ ਕਰ'ਤਾ ਵੱਡਾ ਐਲਾਨ IND vs ZIM 3rd T20I: 9 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ 89/1 ਪੰਜਾਬ ਦੇ ਇਸ ਪਿੰਡ 'ਚ ਪ੍ਰਵਾਸੀ ਮਜ਼ਦੂਰਾਂ ਦੇ ਰਹਿਣ 'ਤੇ ਲੱਗੀ ਪਾਬੰਦੀ! ਪੰਚਾਇਤ ਦਾ ਅਨੋਖਾ ਫਰਮਾਨ ਕੇਂਦਰੀ ਸਿੱਖਿਆ ਮੰਤਰੀ ਦਾ ਅਸਤੀਫ਼ਾ ਸੰਘਰਸ਼ ਤੇ ਲੋਕਤੰਤਰੀ ਜਵਾਬਦੇਹੀ ਦੀ ਜਿੱਤ: ਬੀਬੀ ਜਗੀਰ ਕੌਰ ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਾ ਰਣਜੀਤ ਸਾਗਰ ਡੈਮ ਦਾ ਵਾਟਰ ਲੈਵਲ ! ਅਲਰਟ 'ਤੇ ਪ੍ਰਸ਼ਾਸਨ ਵੱਡੀ ਵਾਰਦਾਤ: ਕੈਨੇਡਾ 'ਚ ਪੰਜਾਬਣ ਦਾ ਗੋਲੀ ਮਾਰ ਕੇ ਕਤਲ ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਵੱਡੀ ਮਾਤਰਾ 'ਚ ਵਿਸਫੋਟਕ ਸਮੱਗਰੀ ਬਰਾਮਦ ਸਫ਼ਾਈ ਸੇਵਕਾਂ ਦੇ ਮੁੱਦੇ 'ਤੇ ਕਾਂਗਰਸ ਦੀ ਏਕਤਾ ਫਿਰ ਸਵਾਲਾਂ ਦੇ ਘੇਰੇ 'ਚ, ਛਿੜੀ ਚਰਚਾ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ 15 ਦਿਨਾਂ ਦਾ ਬਲਾਕ, ਕਈ ਰੇਲਗੱਡੀਆਂ ਹੋਣਗੀਆਂ ਪ੍ਰਭਾਵਿਤ

ਦੁਨੀਆਂ

ਪਟਾਕਾ ਫੈਕਟਰੀ 'ਚ ਧਮਾਕਾ, ਨੌਂ ਲੋਕਾਂ ਦੀ ਮੌਤ, 26 ਜ਼ਖਮੀ

17 ਜੂਨ, 2025 04:29 PM

ਚਾਂਗਸ਼ਾ : ਚੀਨ ਤੋਂ ਇਕ ਵੱਡੀ ਖ਼ਬਰ ਆਈ ਹੈ। ਇੱਥੇ ਮੱਧ ਚੀਨ ਵਿੱਚ ਪਟਾਕਿਆਂ ਦੀ ਇੱਕ ਫੈਕਟਰੀ ਵਿੱਚ ਧਮਾਕਾ ਹੋ ਗਿਆ। ਇਸ ਧਮਾਕੇ ਵਿੱਚ ਨੌਂ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਇਸ ਹਾਦਸੇ ਵਿੱਚ 26 ਹੋਰ ਜ਼ਖਮੀ ਹੋਏ ਹਨ। ਇਹ ਜਾਣਕਾਰੀ ਮੌਕੇ 'ਤੇ ਮੌਜੂਦ ਬਚਾਅ ਟੀਮ ਨੇ ਦਿੱਤੀ ਹੈ।

ਇਹ ਧਮਾਕਾ ਸੋਮਵਾਰ ਸਵੇਰੇ ਲਗਭਗ 8:23 ਵਜੇ ਹੁਨਾਨ ਸੂਬੇ ਦੇ ਲਿਨਲੀ ਕਾਉਂਟੀ ਵਿੱਚ ਹੋਇਆ। ਰਾਹਤ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹਨ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਇੱਕ ਜਾਂਚ ਟੀਮ ਬਣਾਈ ਗਈ ਹੈ। ਰਿਪੋਰਟ ਵਿਚ ਦੱਸਿਆ ਗਿਆ,"ਬਚਾਅ ਟੀਮ ਨੇ ਅੱਗ ਬੁਝਾਉਣ ਲਈ ਰਿਮੋਟ-ਨਿਯੰਤਰਿਤ ਪਾਣੀ ਦੀਆਂ ਤੋਪਾਂ ਦੀ ਵਰਤੋਂ ਕੀਤੀ ਅਤੇ ਉਹ 20 ਘੰਟੇ ਤੋਂ ਵੱਧ ਸਮਾਂਂ ਲਗਾਤਾਰ ਕੰਮ ਕਰਦੇ ਰਹੇ।" ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਨੇ ਇਹ ਵੀ ਕਿਹਾ ਕਿ ਐਮਰਜੈਂਸੀ ਪ੍ਰਬੰਧਨ ਮੰਤਰਾਲੇ ਨੇ ਬਚਾਅ ਕਾਰਜਾਂ ਦੀ ਨਿਗਰਾਨੀ ਲਈ ਹੁਨਾਨ ਵਿੱਚ ਇੱਕ ਕਾਰਜਕਾਰੀ ਟੀਮ ਭੇਜੀ ਹੈ।

ਚੀਨ ਵਿੱਚ ਢਿੱਲੇ ਸੁਰੱਖਿਆ ਮਾਪਦੰਡਾਂ ਕਾਰਨ ਉਦਯੋਗਿਕ ਹਾਦਸੇ ਕਾਫ਼ੀ ਆਮ ਹਨ। ਪਿਛਲੇ ਮਹੀਨੇ ਪੂਰਬੀ ਸੂਬੇ ਸ਼ੈਂਡੋਂਗ ਵਿੱਚ ਇੱਕ ਰਸਾਇਣਕ ਪਲਾਂਟ ਵਿੱਚ ਹੋਏ ਧਮਾਕੇ ਵਿੱਚ ਘੱਟੋ-ਘੱਟ ਪੰਜ ਲੋਕ ਮਾਰੇ ਗਏ ਸਨ। 2015 ਵਿੱਚ ਬੰਦਰਗਾਹ ਸ਼ਹਿਰ ਤਿਆਨਜਿਨ ਵਿੱਚ ਜਲਣਸ਼ੀਲ ਰਸਾਇਣਾਂ ਵਾਲੇ ਗੋਦਾਮਾਂ ਵਿੱਚ ਹੋਏ ਧਮਾਕਿਆਂ ਵਿੱਚ 170 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ 700 ਹੋਰ ਜ਼ਖਮੀ ਹੋਏ ਸਨ।

Have something to say? Post your comment

ਅਤੇ ਦੁਨੀਆਂ ਖਬਰਾਂ

ਹੂਤੀ ਬਾਗੀਆਂ ਦਾ ਸਾਊਦੀ ਅਰਬ ਦੀ ਰਿਫਾਈਨਰੀ ’ਤੇ ਮਿਜ਼ਾਈਲ ਹਮਲਾ

ਹੂਤੀ ਬਾਗੀਆਂ ਦਾ ਸਾਊਦੀ ਅਰਬ ਦੀ ਰਿਫਾਈਨਰੀ ’ਤੇ ਮਿਜ਼ਾਈਲ ਹਮਲਾ

ਅਮਰੀਕਾ 'ਚ ਵਿਦੇਸ਼ੀ ਏਜੰਟਾਂ ਦੀ ਹੁਣ ਖ਼ੈਰ ਨਹੀਂ! ਚੀਨ ਤੇ ਈਰਾਨ ਦੀਆਂ ਚਾਲਾਂ ਨੂੰ ਰੋਕਣ ਲਈ ਨਵਾਂ ਬਿੱਲ ਪੇਸ਼

ਅਮਰੀਕਾ 'ਚ ਵਿਦੇਸ਼ੀ ਏਜੰਟਾਂ ਦੀ ਹੁਣ ਖ਼ੈਰ ਨਹੀਂ! ਚੀਨ ਤੇ ਈਰਾਨ ਦੀਆਂ ਚਾਲਾਂ ਨੂੰ ਰੋਕਣ ਲਈ ਨਵਾਂ ਬਿੱਲ ਪੇਸ਼

ਯੂਰਪੀ ਦੇਸ਼ ਦਾ ਵੱਡਾ ਕਦਮ, 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਕਰ'ਤਾ ਬੈਨ

ਯੂਰਪੀ ਦੇਸ਼ ਦਾ ਵੱਡਾ ਕਦਮ, 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਕਰ'ਤਾ ਬੈਨ

ਚੀਨ ਲਈ ਵੱਡੀ ਚੁਣੌਤੀ: ਸਵੀਡਨ ਨੇ ਮਾਈਨਿੰਗ ਨੂੰ 'ਰਾਸ਼ਟਰੀ ਸੁਰੱਖਿਆ ਹਿੱਤ' ਐਲਾਨਿਆ

ਚੀਨ ਲਈ ਵੱਡੀ ਚੁਣੌਤੀ: ਸਵੀਡਨ ਨੇ ਮਾਈਨਿੰਗ ਨੂੰ 'ਰਾਸ਼ਟਰੀ ਸੁਰੱਖਿਆ ਹਿੱਤ' ਐਲਾਨਿਆ

ਪਾਕਿਸਤਾਨ ਦੀ 'ਚੰਗੇ ਤੇ ਮਾੜੇ ਅੱਤਵਾਦੀ' ਵਾਲੀ ਨੀਤੀ ਪਈ ਭਾਰੀ;  72 ਹਜ਼ਾਰ ਤੋਂ ਵੱਧ ਲੋਕਾਂ ਦੀ ਗਈ ਜਾਨ

ਪਾਕਿਸਤਾਨ ਦੀ 'ਚੰਗੇ ਤੇ ਮਾੜੇ ਅੱਤਵਾਦੀ' ਵਾਲੀ ਨੀਤੀ ਪਈ ਭਾਰੀ; 72 ਹਜ਼ਾਰ ਤੋਂ ਵੱਧ ਲੋਕਾਂ ਦੀ ਗਈ ਜਾਨ

ਜੇਕਰ ਟਰੰਪ ਨਵੇਂ ਟੈਰਿਫ ਲਗਾਉਂਦੇ ਹਨ ਤਾਂ ਕੈਨੇਡਾ ਜਵਾਬ ਦੇਣ ਲਈ ਤਿਆਰ: ਪ੍ਰਧਾਨ ਮੰਤਰੀ ਕਾਰਨੀ

ਜੇਕਰ ਟਰੰਪ ਨਵੇਂ ਟੈਰਿਫ ਲਗਾਉਂਦੇ ਹਨ ਤਾਂ ਕੈਨੇਡਾ ਜਵਾਬ ਦੇਣ ਲਈ ਤਿਆਰ: ਪ੍ਰਧਾਨ ਮੰਤਰੀ ਕਾਰਨੀ

EU ਦੀ Google 'ਤੇ ਸਖ਼ਤ ਕਾਰਵਾਈ, 1 ਅਰਬ ਡਾਲਰ ਦਾ ਲਗਾਇਆ ਜੁਰਮਾਨਾ, ਲੱਗੇ ਇਹ ਦੋਸ਼

EU ਦੀ Google 'ਤੇ ਸਖ਼ਤ ਕਾਰਵਾਈ, 1 ਅਰਬ ਡਾਲਰ ਦਾ ਲਗਾਇਆ ਜੁਰਮਾਨਾ, ਲੱਗੇ ਇਹ ਦੋਸ਼

ਸ਼੍ਰੀਲੰਕਾਈ ਜਲ ਸੈਨਾ ਨੇ ਨੌਂ ਭਾਰਤੀ ਮਛੇਰੇ ਕੀਤੇ ਗ੍ਰਿਫ਼ਤਾਰ

ਸ਼੍ਰੀਲੰਕਾਈ ਜਲ ਸੈਨਾ ਨੇ ਨੌਂ ਭਾਰਤੀ ਮਛੇਰੇ ਕੀਤੇ ਗ੍ਰਿਫ਼ਤਾਰ

ਪਾਕਿਸਤਾਨੀ PM ਨੇ ਸਾਊਦੀ ਟੈਂਕਰ 'ਤੇ ਹੂਤੀ ਬਾਗੀਆਂ ਦੇ ਹਮਲੇ ਦੀ ਕੀਤੀ ਨਿੰਦਾ

ਪਾਕਿਸਤਾਨੀ PM ਨੇ ਸਾਊਦੀ ਟੈਂਕਰ 'ਤੇ ਹੂਤੀ ਬਾਗੀਆਂ ਦੇ ਹਮਲੇ ਦੀ ਕੀਤੀ ਨਿੰਦਾ

ਅਮਰੀਕੀ ਫ਼ੌਜ ਨੇ 12ਵੀਂ ਰਾਤ ਈਰਾਨ 'ਤੇ ਵਰ੍ਹਾਏ ਬੰਬ, ਫ਼ੌਜੀ ਟਿਕਾਣਿਆਂ ਤੇ ਡਰੋਨ ਸਾਈਟਾਂ ਨੂੰ ਬਣਾਇਆ ਨਿਸ਼ਾਨਾ

ਅਮਰੀਕੀ ਫ਼ੌਜ ਨੇ 12ਵੀਂ ਰਾਤ ਈਰਾਨ 'ਤੇ ਵਰ੍ਹਾਏ ਬੰਬ, ਫ਼ੌਜੀ ਟਿਕਾਣਿਆਂ ਤੇ ਡਰੋਨ ਸਾਈਟਾਂ ਨੂੰ ਬਣਾਇਆ ਨਿਸ਼ਾਨਾ