ਸੁਨਾਮ ਉਧਮ ਸਿੰਘ ਵਾਲਾ (ਰਮੇਸ਼ ਗਰਗ) : ਵਧੀਕ ਸੈਸ਼ਨ ਜੱਜ ਰਣਧੀਰ ਵਰਮਾ ਸੰਗਰੂਰ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਪੱਲਵੀ ਚਾਵਲਾ ਸੁਨਾਮ ਵੱਲੋਂ ਕੀਤੀ ਗਈ ਪੈਰਵੀ ਉਪਰੰਤ ਸੁਣਵਾਈ ਮੁਕੰਮਲ ਹੋਣ ਦੇ ਨਿਚਲੀ ਅਦਾਲਤ ਨੇ ਚੈੱਕ ਬਾਉਂਸ ਦੇ ਮਾਮਲੇ ਵਿੱਚ ਦਿੱਤੀ ਇੱਕ ਸਾਲ ਦੀ ਸਜ਼ਾ ਵਿੱਚੋਂ ਮਾਮਲੇ ਦੀ ਸੁਣਵਾਈ ਤੋਂ ਬਾਅਦ ਚੈੱਕ ਬਾਊਸ ਦੇ ਕੇਸ ਵਿੱਚ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ।
ਐਡਵੋਕੇਟ ਪਲਵੀ ਚਾਵਲਾ ਨੇ ਦੱਸਿਆ ਕਿ ਸੰਗਰੂਰ ਸੈਂਟਰਲ ਕੋਆਪਰੇਟਿਵ ਬੈਂਕ ਲਿਮਿਟਡ ਬਰਾਂਚ ਛਾਜਲੀ ਨੇ ਕੀਤੀ ਗਈ ਸ਼ਿਕਾਇਤ ਮੁਤਾਬਿਕ ਗੁਰਬਿੰਦਰ ਸਿੰਘ ਨੇ ਬੈਂਕ ਤੋਂ ਲੋਨ ਲਿੱਤਾ ਸੀ ਅਤੇ ਜਿਸ ਨੂੰ ਕਿਸਤਾਂ ਚ ਵਾਪਸ ਕਰਨਾ ਸੀ ਪਰ ਲੋਨ ਵਾਪਸੀ ਲਈ ਗੁਰਬਿੰਦਰ ਸਿੰਘ ਵੱਲੋਂ ਬੈਂਕਾਂ ਨੂੰ 205140 ਦਾ ਚੈੱਕ ਦਿੱਤਾ ਗਿਆ। ਚੈੱਕ ਬੈਂਕ ਵੱਲੋਂ ਕੈਸ ਕਰਵਾਉਣ ਲਈ ਭੇਜਿਆ ਤਾਂ ਚੈੱਕ ਬਾਊਸ ਹੋ ਕੇ ਬੈਂਕ ਵੱਲੋਂ ਵਾਪਸ ਆ ਗਿਆ ਬੈਂਕ ਵੱਲੋਂ ਅਦਾਲਤ ਚ ਸ਼ਿਕਾਇਤ ਦਿੱਤੀ ਅਤੇ ਜਿਸਦੇ ਚਲਦੇ ਨਿਚਲੀ ਅਦਾਲਤ ਨੇ ਗੁਰਬਿੰਦਰ ਸਿੰਘ ਨੂੰ ਇੱਕ ਸਾਲ ਦੀ ਸਜ਼ਾ ਸੁਣਵਾਈ ਸੀ ਜਿਸਦੇ ਮੁਤਾਬਿਕ ਗੁਰਵਿੰਦਰ ਸਿੰਘ ਨੇ ਨਿਚਲੀ ਅਦਾਲਤ ਦੇ ਆਰਡਰ ਨੂੰ ਆਪੀਲਟ ਕੋਰਟ ਸੰਗਰੂਰ ਵਿੱਚ ਅਧੀਨ ਦਾਇਰ ਕੀਤੀ ਅਪੀਲ ਦੀ ਸੁਣਵਾਈ ਮੁਕੰਮਲ ਹੋਣ ਤੇ ਅਤੇ ਦਿੱਤੀ ਗਈ ਦਲੀਲਾਂ ਨੂੰ ਸੁਣਦੇ ਹੋਏ ਗੁਰਬਿੰਦਰ ਸਿੰਘ ਦੀ ਅਪੀਲ ਮਨਜ਼ੂਰ ਕਰਦੇ ਹੋਏ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ।