ਖਰੜ (ਪ੍ਰੀਤ ਪੱਤੀ) : ਤਿੱਖੀ ਧੁੱਪ ਅਤੇ ਵਧ ਰਹੀ ਗਰਮੀ ਨੂੰ ਦੇਖਦਿਆਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਨਰਿੰਦਰ ਸਿੰਘ ਰਾਣਾ ਵੱਲੋਂ ਵੋਟਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਵੇਰੇ ਜਲਦੀ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਨ। ਉਨ੍ਹਾਂ ਕਿਹਾ ਕਿ ਦੁਪਹਿਰ ਸਮੇਂ ਗਰਮੀ ਅਤੇ ਧੁੱਪ ਬਹੁਤ ਜ਼ਿਆਦਾ ਹੋਣ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਉਨ੍ਹਾਂ ਕਿਹਾ ਕਿ ਲੋਕਤੰਤਰ ਦੇ ਇਸ ਮਹਾਂਤਿਉਹਾਰ ਵਿੱਚ ਹਰ ਇਕ ਵੋਟ ਦੀ ਮਹੱਤਤਾ ਹੈ, ਇਸ ਲਈ ਸਾਰੇ ਵੋਟਰ ਘਰਾਂ ਤੋਂ ਜਲਦੀ ਨਿਕਲਣ ਅਤੇ ਸ਼ਾਂਤੀਪੂਰਵਕ ਆਪਣੇ ਵੋਟ ਦਾ ਇਸਤੇਮਾਲ ਕਰਨ।
ਨਰਿੰਦਰ ਸਿੰਘ ਰਾਣਾ ਨੇ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਕਿ ਵੋਟਿੰਗ ਕੇਂਦਰਾਂ ‘ਤੇ ਪੀਣ ਵਾਲੇ ਪਾਣੀ, ਛਾਂ ਅਤੇ ਹੋਰ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ। ਉਨ੍ਹਾਂ ਕਿਹਾ ਕਿ ਤਿੱਖੀ ਧੁੱਪ ਅਤੇ ਗਰਮੀ ਨੂੰ ਧਿਆਨ ਵਿੱਚ ਰੱਖਦਿਆਂ ਸਵੇਰੇ ਦੇ ਸਮੇਂ ਵੋਟ ਪਾਉਣਾ ਸਭ ਲਈ ਵਧੀਆ ਅਤੇ ਸੁਖਦਾਇਕ ਰਹੇਗਾ।