Thursday, February 26, 2026
BREAKING
ਪੰਜਾਬ ਪਹੁੰਚੇ RSS ਮੁਖੀ ਮੋਹਨ ਭਾਗਵਤ, ਨੌਜਵਾਨਾਂ ਨੂੰ ਦੇਸ਼ ਸੇਵਾ ਲਈ ਕੀਤਾ ਪ੍ਰੇਰਿਤ ਰੇਖਾ ਗੁਪਤਾ ਨੇ ਅਰੁਣਾਚਲ ਪ੍ਰਦੇਸ਼ ਦੀਆਂ ਪੀੜਤ ਕੁੜੀਆਂ ਨਾਲ ਕੀਤੀ ਮੁਲਾਕਾਤ ਵਿਜੇ ਕੁਮਾਰ ਕਾਲਾ ਨਮਿੱਤ ਪਾਠ ਦਾ ਭੋਗ ਪਾਇਆ ਗਿਆ    ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 : ਸਮਾਗਮ ਦੇ ਬੰਦੋਬਸਤਾਂ ਲਈ ਡੀ ਸੀ, ਗਮਾਡਾ ਸੀ ਏ ਅਤੇ ਐਸ ਐਸ ਪੀ ਵੱਲੋਂ ਮੀਟਿੰਗ ਟਰੈਫਿਕ ਪੁਲਿਸ ਵੱਲੋਂ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ 'ਤੇ ਸਕੂਲੀ ਬੱਸਾਂ ਦੀ ਕੀਤੀ ਗਈ ਚੈਕਿੰਗ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਅੱਤਵਾਦ ਦਾ ਟਾਕਰਾ ਕਰ ਰਹੀ ਹੈ ਪੰਜਾਬ ਪੁਲਿਸ-ਭਗਵੰਤ ਸਿੰਘ ਮਾਨ ਮਾਨ ਸਰਕਾਰ ਦਾ 0 ਤੋਂ 6 ਸਾਲ ਦੇ ਬੱਚਿਆਂ ਦੇ ਭਵਿੱਖ ਲਈ ਵੱਡਾ ਕਦਮ: 6110 ਆਂਗਨਵਾੜੀ ਅਸਾਮੀਆਂ ਲਈ ਭਰਤੀ ਰੀਲ ਦੇ ਲਈ ਲਾਈਕਸ ਅਤੇ ਫਾਲੋਅਰਸ ਨਾ ਮਿਲਣ ਤੇ ਨੌਜਵਾਨ ਜਾ ਰਹੇ ਹਨ ਡਿਪਰੈਸ਼ਨ 'ਚ ਡਰ ਤੇ ਸੰਕੋਚ ਛੱਡੋ, ਮਾਨਸਿਕ ਰੋਗਾਂ ਤੋਂ ਪੀੜਤ ਵਿਅਕਤੀ ਮਾਨਸਿਕ ਸਿਹਤ ਲਈ ਇਲਾਜ ਲਓ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ IDFC ਫਸਟ ਬੈਂਕ ਧੋਖਾਧੜੀ ਮਾਮਲੇ 'ਚ ਵੱਡੀ ਕਾਰਵਾਈ, ਮੁੱਖ ਸਾਜ਼ਿਸ਼ਕਰਤਾ ਸਮੇਤ 4 ਗ੍ਰਿਫਤਾਰ

ਰਾਸ਼ਟਰੀ

ਦੁਸ਼ਮਣ ਦੀ ਹੁਣ ਖੈਰ ਨਹੀਂ! ਇਕ ਮਿੰਟ 'ਚ 3000 ਫਾਇਰ, AK-630 ਖਰੀਦਣ ਲਈ ਟੈਂਡਰ ਜਾਰੀ

07 ਅਕਤੂਬਰ, 2025 05:34 PM

ਦੁਸ਼ਮਣ ਦੀ ਹੁਣ ਖੈਰ ਨਹੀਂ... ਕਿਉਂਕਿ ਭਾਰਤੀ ਫੌਜ ਨੇ ਪਾਕਿਸਤਾਨ ਨਾਲ ਲੱਗਦੀ ਸਰਹੱਦ ਉੱਤੇ ਤੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਹੋਰ ਵਧਾਉਣ ਦੇ ਟੀਚੇ ਨਾਲ ਛੇ ਨਵੀਆਂ AK-630 30 ਮਿਮੀ ਮਲਟੀ ਬੈਰਲ ਏਅਰ ਡਿਫੈਂਸ ਗਨ ਖਰੀਦਣ ਦਾ ਟੈਂਡਰ ਜਾਰੀ ਕਰ ਦਿੱਤਾ ਹੈ। ਫੌਜ ਦੇ ਮੁਤਾਬਕ ਇਹ ਫੈਸਲਾ ਮਿਸ਼ਨ ਸੁਦਰਸ਼ਨ ਚੱਕਰ ਦੇ ਤਹਿਤ ਲਿਆ ਗਿਆ ਹੈ, ਜਿਸ ਦਾ ਟੀਚਾ 2035 ਤੱਕ ਸੁਰੱਖਿਆ ਵਿਵਸਥਾ ਨੂੰ ਬਹੁ-ਪੱਧਰੀ ਤੇ ਵਧੇਰੇ ਸਵਦੇਸ਼ੀ ਬਣਾਉਣਾ ਹੈ।

ਟੈਂਡਰ ਦੀਆਂ ਮੁੱਖ ਗੱਲਾਂ
-ਹਰੇਕ ਗਨ ਤਕਰੀਬਨ ਇਕ ਮਿੰਟ ਵਿਚ 3000 ਰਾਊਂਡ ਫਾਇਰ ਕਰ ਸਕਦੀ ਹੈ ਤੇ ਇਸ ਦੀ ਮਾਰਕ ਸਮਰੱਥਾ ਤਕਰੀਬਨ 4 ਕਿਲੋਮੀਟਰ ਤੱਕ ਦੱਸੀ ਜਾ ਰਹੀ ਹੈ।
-ਹਥਿਆਰ ਟ੍ਰੇਲਰ-ਮਾਊਂਟਿਡ ਰਹਿਣਗੀਆਂ ਤਾਂ ਕਿ ਲੋੜ ਪੈਣ ਉੱਤੇ ਇਨ੍ਹਾਂ ਨੂੰ ਤੇਜ਼ੀ ਨਾਲ ਕਿਤੇ ਵੀ ਤਾਇਨਾਤ ਕੀਤਾ ਜਾ ਸਕੇ।
-ਹਰ ਯੂਨਿਟ ਵਿਚ ਆਲ ਵੇਦਰ ਇਲੈਕਟ੍ਰੋ-ਆਪਟੀਕਲ ਫਾਇਰ ਕੰਟਰੋਲ ਸਿਸਟਮ ਹੋਵੇਗਾ, ਜਿਸ ਨਾਲ ਖਰਾਬ ਮੌਸਮ ਵਿਚ ਵੀ ਟੀਚੇ ਦਾ ਸਟੀਕ ਪਤਾ ਲਾਇਆ ਜਾ ਸਕੇਗਾ।
-ਇਨ੍ਹਾਂ ਪ੍ਰਣਾਲੀਆਂ ਦਾ ਟੀਚਾ ਸਰਹੱਦੀ ਇਲਾਕਿਆਂ ਵਿਚ ਡਰੋਨ, ਰਾਕੇਟ, ਆਰਟਿਲਰੀ ਤੇ ਮੋਟਰ ਜਿਹੇ ਹਵਾਈ ਖਤਰਿਆਂ ਨਾਲ ਨਜਿੱਠਣਾ ਹੈ।

ਰੱਖਿਆ ਮੰਤਰਾਲਾ ਨੇ ਦੱਸਿਆ ਕਿ ਇਹ ਟੈਂਡਰ ਐਡਵਾਂਸ ਵੈਪਨ ਤੇ ਇਕਵਿਪਮੈਂਟਟ ਇੰਡੀਆ ਲਿਮਟਿਡ ਦੇ ਨਾਲ ਜਾਰੀ ਕੀਤਾ ਗਿਆ ਹੈ ਤੇ ਚੋਣ ਪ੍ਰਕਿਰਿਆ ਤੋਂ ਬਾਅਦ ਜਲਦੀ ਹੀ ਤਾਇਨਾਤੀ ਸ਼ੁਰੂ ਕਰ ਦਿੱਤੀ ਜਾਵੇਗੀ। ਫੌਜ ਦੇ ਸੂਤਰਾਂ ਮੁਤਾਬਕ ਇਹ ਹਥਿਆਰ ਮਿਸ਼ਨ ਸੁਦਰਸ਼ਨ ਚੱਕਰ ਦੀ ਅਹਿਮ ਕੜੀ ਸਾਬਿਤ ਹੋਣਗੀਆਂ ਤੇ ਸਰਹੱਦੀ ਹਵਾਈ ਸੁਰੱਖਿਆ ਨੂੰ ਮਜ਼ਬੂਤੀ ਦੇਣਗੀਆਂ।

ਫੌਜ ਦੀ ਅਗਵਾਈ ਨੇ ਦਿਖਾਇਆ ਸਖਤ ਰੁਖ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਤੰਤਰਤਾ ਦਿਵਸ ਉੱਤੇ ਮਿਸ਼ਨ ਸੁਦਰਸ਼ਨ ਚੱਕਰ ਦੀ ਰੂਪਰੇਖਾ ਐਲਾਨ ਕੀਤੀ ਸੀ। ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਸਰਹੱਦ ਉੱਤੇ ਕੋਈ ਗੜਬੜੀ ਹੋਈ ਤਾਂ ਆਪ੍ਰੇਸ਼ਨ ਸਿੰਦੂਰ 2.0 ਵਿਚ ਕੋਈ ਰਿਆਇਤ ਨਹੀਂ ਹੋਵੇਗੀ। ਇਹ ਕਦਮ ਇਸੇ ਸਬੰਧ ਵਿਚ ਸੁਰੱਖਿਆ ਸਮਰੱਥਾ ਵਧਾਉਣ ਦੇ ਲਈ ਚੁੱਕਿਆ ਗਿਆ ਹੈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਰੇਖਾ ਗੁਪਤਾ ਨੇ ਅਰੁਣਾਚਲ ਪ੍ਰਦੇਸ਼ ਦੀਆਂ ਪੀੜਤ ਕੁੜੀਆਂ ਨਾਲ ਕੀਤੀ ਮੁਲਾਕਾਤ

ਰੇਖਾ ਗੁਪਤਾ ਨੇ ਅਰੁਣਾਚਲ ਪ੍ਰਦੇਸ਼ ਦੀਆਂ ਪੀੜਤ ਕੁੜੀਆਂ ਨਾਲ ਕੀਤੀ ਮੁਲਾਕਾਤ

IDFC ਫਸਟ ਬੈਂਕ ਧੋਖਾਧੜੀ ਮਾਮਲੇ 'ਚ ਵੱਡੀ ਕਾਰਵਾਈ, ਮੁੱਖ ਸਾਜ਼ਿਸ਼ਕਰਤਾ ਸਮੇਤ 4 ਗ੍ਰਿਫਤਾਰ

IDFC ਫਸਟ ਬੈਂਕ ਧੋਖਾਧੜੀ ਮਾਮਲੇ 'ਚ ਵੱਡੀ ਕਾਰਵਾਈ, ਮੁੱਖ ਸਾਜ਼ਿਸ਼ਕਰਤਾ ਸਮੇਤ 4 ਗ੍ਰਿਫਤਾਰ

ਆਂਧਰਾ ਪ੍ਰਦੇਸ਼: ਪਾਣੀ ਦੂਸ਼ਿਤ ਹੋਣ ਕਾਰਨ ਇੱਕ ਵਿਅਕਤੀ ਦੀ ਮੌਤ, 70 ਤੋਂ ਵੱਧ ਹਸਪਤਾਲ ਦਾਖਲ

ਆਂਧਰਾ ਪ੍ਰਦੇਸ਼: ਪਾਣੀ ਦੂਸ਼ਿਤ ਹੋਣ ਕਾਰਨ ਇੱਕ ਵਿਅਕਤੀ ਦੀ ਮੌਤ, 70 ਤੋਂ ਵੱਧ ਹਸਪਤਾਲ ਦਾਖਲ

''ਈਰਾਨ ਛੱਡ ਤੁਰੰਤ ਆ ਜਾਓ ਪਹਿਲਾਂ, ਇਸ ਤੋਂ ਪਹਿਲਾਂ ਕਿ...'', CM ਅਬਦੁੱਲਾ ਦੀ ਵਿਦਿਆਰਥੀਆਂ ਨੂੰ ਅਪੀਲ

''ਈਰਾਨ ਛੱਡ ਤੁਰੰਤ ਆ ਜਾਓ ਪਹਿਲਾਂ, ਇਸ ਤੋਂ ਪਹਿਲਾਂ ਕਿ...'', CM ਅਬਦੁੱਲਾ ਦੀ ਵਿਦਿਆਰਥੀਆਂ ਨੂੰ ਅਪੀਲ

ਸਾਬਕਾ CM ਦੇ ਪੋਤੇ ਦੀ ਹਿਮਾਚਲ ਪ੍ਰਦੇਸ਼ 'ਚ ਹੋਈ ਮੌਤ ! ਸਦਮੇ 'ਚ ਸੋਰੇਨ ਪਰਿਵਾਰ

ਸਾਬਕਾ CM ਦੇ ਪੋਤੇ ਦੀ ਹਿਮਾਚਲ ਪ੍ਰਦੇਸ਼ 'ਚ ਹੋਈ ਮੌਤ ! ਸਦਮੇ 'ਚ ਸੋਰੇਨ ਪਰਿਵਾਰ

ਭਾਰੀ ਬਰਫ਼ਬਾਰੀ ਕਾਰਨ ਫਸੇ 2,700 ਤੋਂ ਵੱਧ ਸੈਲਾਨੀਆਂ ਨੂੰ ਬਚਾਇਆ ਗਿਆ

ਭਾਰੀ ਬਰਫ਼ਬਾਰੀ ਕਾਰਨ ਫਸੇ 2,700 ਤੋਂ ਵੱਧ ਸੈਲਾਨੀਆਂ ਨੂੰ ਬਚਾਇਆ ਗਿਆ

ਕੇਰਲ ਬਣਿਆ ‘ਕੇਰਲਮ’, ਕੇਂਦਰੀ ਮੰਤਰੀ ਮੰਡਲ ਨੇ ਸੂਬਾ ਸਰਕਾਰ ਦੇ ਮਤੇ ਨੂੰ ਦਿੱਤੀ ਮਨਜ਼ੂਰੀ

ਕੇਰਲ ਬਣਿਆ ‘ਕੇਰਲਮ’, ਕੇਂਦਰੀ ਮੰਤਰੀ ਮੰਡਲ ਨੇ ਸੂਬਾ ਸਰਕਾਰ ਦੇ ਮਤੇ ਨੂੰ ਦਿੱਤੀ ਮਨਜ਼ੂਰੀ

ਵੱਡੀ ਵਾਰਦਾਤ: ਬਿਸ਼ਨੋਈ ਦੇ ਵਕੀਲ 'ਤੇ ਹਮਲਾ! ਕਾਰ 'ਤੇ ਹੋਈ ਤਾਬੜਤੋੜ ਫਾਇਰਿੰਗ

ਵੱਡੀ ਵਾਰਦਾਤ: ਬਿਸ਼ਨੋਈ ਦੇ ਵਕੀਲ 'ਤੇ ਹਮਲਾ! ਕਾਰ 'ਤੇ ਹੋਈ ਤਾਬੜਤੋੜ ਫਾਇਰਿੰਗ

ਅਮਰੀਕੀ ਸੁਪਰੀਮ ਕੋਰਟ ਨੇ ਟੈਰਿਫ ’ਤੇ ਲਾਈ ਰੋਕ, PM ਮੋਦੀ ਡੀਲ ਰੱਦ ਕਰਕੇ ਦਿਖਾਉਣ : ਰਾਹੁਲ ਗਾਂਧੀ

ਅਮਰੀਕੀ ਸੁਪਰੀਮ ਕੋਰਟ ਨੇ ਟੈਰਿਫ ’ਤੇ ਲਾਈ ਰੋਕ, PM ਮੋਦੀ ਡੀਲ ਰੱਦ ਕਰਕੇ ਦਿਖਾਉਣ : ਰਾਹੁਲ ਗਾਂਧੀ

ਜੰਮੂ-ਕਸ਼ਮੀਰ ਦੀਆਂ ਅਦਾਲਤਾਂ 'ਚ ਕੇਸਾਂ ਦਾ ਅੰਬਾਰ: 3.89 ਲੱਖ ਤੋਂ ਵੱਧ ਮਾਮਲੇ ਪੈਂਡਿੰਗ, ਜੰਮੂ ਜ਼ਿਲ੍ਹਾ ਸਭ ਤੋਂ ਅੱਗੇ

ਜੰਮੂ-ਕਸ਼ਮੀਰ ਦੀਆਂ ਅਦਾਲਤਾਂ 'ਚ ਕੇਸਾਂ ਦਾ ਅੰਬਾਰ: 3.89 ਲੱਖ ਤੋਂ ਵੱਧ ਮਾਮਲੇ ਪੈਂਡਿੰਗ, ਜੰਮੂ ਜ਼ਿਲ੍ਹਾ ਸਭ ਤੋਂ ਅੱਗੇ