Friday, September 04, 2026
BREAKING
ਭਾਰਤੀ ਜੀਵਨ ਬੀਮਾ ਨਿਗਮ ਨੇ ਆਪਣੇ ਕਰਮਚਾਰੀਆਂ ਲਈ ਲਗਾਇਆ ਮੈਡੀਕਲ ਚੈਕਅਪ ਕੈਂਪ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੀ ਪੰਜਾਬ ਸਰਕਾਰ: ਮਾਲਵਿੰਦਰ ਸਿੰਘ ਕੰਗ ਯੂ ਕੇ ਵਿੱਚ ਭਾਰਤੀ ਸੱਭਿਆਚਾਰ ਨਾਲ ਜੁੜ ਰਹੀ ਹੈ ਹੁਣ ਨਵੀਂ ਪਨੀਰੀ SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ ਪੰਜਾਬ ਭਰ 'ਚ ਸਕੂਲ ਵੈਨਾਂ ਦਾ ਚੱਕਾ ਜਾਮ! ਬਠਿੰਡਾ 'ਚ ਹੋਈ ਮਹਾਂਪੰਚਾਇਤ ਦੌਰਾਨ ਚਾਲਕਾਂ ਨੇ ਦਿੱਤੀ ਚਿਤਾਵਨੀ ਪੰਜਾਬ 'ਚ ਵਿਦੇਸ਼ੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 8 ਪਿਸਤੌਲਾਂ ਸਮੇਤ 2 ਤਸਕਰ ਕੀਤੇ ਗ੍ਰਿਫਤਾਰ ਵੱਡੀ ਖ਼ਬਰ: ਪੰਜਾਬੀ ਗਾਇਕ ਦੀ ਸ਼ੱਕੀ ਹਾਲਤ 'ਚ ਮੌਤ! ਪਰਿਵਾਰ ਨੇ ਕਿਹਾ- 'ਨਹੀਂ ਕਰਾਂਗੇ ਸਸਕਾਰ' ਮੁਲਾਜ਼ਮਾਂ ਦੇ DA ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਬਿਆਨ ਕੋਟਕਪੂਰਾ ਗੋਲੀਬਾਰੀ ਮਾਮਲੇ 'ਚ ਸੁਖਬੀਰ ਬਾਦਲ ਅਦਾਲਤ 'ਚ ਪੇਸ਼ ਵਿਸ਼ਵ ਦੀਆਂ ਵੱਡੀਆਂ ਅਰਥ ਵਿਵਸਥਾਵਾਂ ਨੂੰ ਪਿੱਛੇ ਛੱਡ ਭਾਰਤ ਨੇ ਫੜ੍ਹੀ ਤੇਜ਼ ਵਿਕਾਸ ਦੀ ਰਫ਼ਤਾਰ : ਢਿੱਲੋਂ

ਬਾਜ਼ਾਰ

ਤੇਲ ਵਿਗਾੜ ਰਿਹਾ GDP ਦੀ ਖੇਡ, BMI ਨੂੰ ਖਦਸ਼ਾ- 6.7 ਫੀਸਦੀ ਰਹਿ ਜਾਵੇਗੀ ਵਿਕਾਸ ਦਰ

12 ਮਈ, 2026 06:12 PM

ਭਾਰਤ ਦੀ ਆਰਥਿਕ ਵਿਕਾਸ ਦਰ ਮਾਲੀ ਸਾਲ 2026-27 ’ਚ ਮੱਠੀ ਪੈ ਸਕਦੀ ਹੈ। ਫਿੱਚ ਗਰੁੱਪ ਦੀ ਫਰਮ ਬੀ. ਐੱਮ. ਆਈ. ਨੇ ਇਹ ਚਿਤਾਵਨੀ ਦਿੱਤੀ ਹੈ। ਬੀ. ਐੱਮ. ਆਈ. ਮੁਤਾਬਕ, ਭਾਰਤ ਦੀ ਆਰਥਿਕ ਵਿਕਾਸ ਦਰ (ਜੀ. ਡੀ. ਪੀ. ਵਾਧਾ) ਮਾਲੀ ਸਾਲ 2026-27 ’ਚ ਘਟ ਕੇ 6.7 ਫੀਸਦੀ ਰਹਿ ਸਕਦੀ ਹੈ। ਮਾਲੀ ਸਾਲ 2025-26 ’ਚ ਅਰਥਵਿਵਸਥਾ ਦੇ 7.7 ਫੀਸਦੀ ਦੀ ਦਰ ਨਾਲ ਵਧਣ ਦਾ ਅੰਦਾਜ਼ਾ ਹੈ।


ਭਾਰਤੀ ਅਰਥਵਿਵਸਥਾ ਦੀ ਰਫਤਾਰ ਸੁਸਤ ਪੈਣ ਦਾ ਕਾਰਨ ਈਰਾਨ ਜੰਗ ਤੋਂ ਪੈਦਾ ਹੋਏ ਤੇਲ ਸੰਕਟ ਨੂੰ ਦੱਸਿਆ ਗਿਆ ਹੈ। ਇਸ ਤੋਂ ਇਲਾਵਾ, ਜੀ. ਐੱਸ. ਟੀ. ਅਤੇ ਇਨਕਮ ਟੈਕਸ ’ਚ ਕਟੌਤੀ ਨਾਲ ਆਰਥਿਕ ਸਰਗਰਮੀਆਂ ’ਚ ਆਈ ਤੇਜ਼ੀ ਦੀ ਰਫਤਾਰ ਮੱਠੀ ਪੈਣ ਲੱਗੀ ਹੈ।


ਬੀ. ਐੱਮ. ਆਈ. ਨੇ ਕਿਹਾ ਕਿ ਭਾਰਤ ਦੀ ਅਰਥਵਿਵਸਥਾ ’ਤੇ ਸਭ ਤੋਂ ਵੱਡਾ ਦਬਾਅ ਕੱਚੇ ਤੇਲ ਦੀਆਂ ਕੀਮਤਾਂ ’ਚ ਤੇਜ਼ ਉਛਾਲ ਨਾਲ ਪੈ ਰਿਹਾ ਹੈ। ਈਰਾਨ-ਅਮਰੀਕਾ ਦੇ ਵਿਚਾਲੇ ਸੰਘਰਸ਼ ਵਧਣ ਦੇ ਖਦਸ਼ੇ ਨਾਲ ਕਰੂਡ ’ਚ ਤੇਜ਼ੀ ਦੇਖੀ ਜਾ ਰਹੀ ਹੈ, ਜੋ ਭਾਰਤ ਦੇ ਆਰਥਿਕ ਵਿਕਾਸ ਲਈ ਰਿਸਕ ਪੈਦਾ ਕਰਦੀ ਹੈ। ਅਜਿਹੇ ’ਚ ਭਾਰਤ ਨੂੰ ਰੱਖਿਆ ਖਰਚ, ਈਂਧਨ ਕੀਮਤਾਂ ਅਤੇ ਵਿੱਤੀ ਸਥਿਤੀ ਵਿਚਾਲੇ ਤਾਲਮੇਲ ਬਿਠਾਉਣਾ ਹੋਵੇਗਾ। ਫਰਮ ਦਾ ਮੰਨਣਾ ਹੈ ਕਿ ਨਾਲ ਹੀ ਨਰਮ ਮਾਨੇਟਰੀ ਨੀਤੀ ਪੂੰਜੀਗਤ ਨਿਵੇਸ਼ ਨੂੰ ਸਹਾਰਾ ਦੇਵੇਗੀ, ਕਿਉਂਕਿ ਜੰਗ ਕਾਰਨ ਵਧੀ ਬੇਭਰੋਸਗੀ ਅਤੇ ਉੱਚੀ ਲਾਗਤ ਨਿਵੇਸ਼ ਨੂੰ ਪ੍ਰਭਾਵਿਤ ਕਰ ਰਹੀ ਹੈ।


ਵਧਦੀ ਲਾਗਤ ਖਤਮ ਕਰ ਦੇਵੇਗੀ ਟੈਕਸ ਸੁਧਾਰਾਂ ਤੋਂ ਮਿਲੀ ਰਾਹਤ
ਬੀ. ਐੱਮ. ਆਈ. ਅਨੁਸਾਰ ਜਨਵਰੀ-ਮਾਰਚ 2026 ਤਿਮਾਹੀ ’ਚ ਭਾਰਤੀ ਅਰਥਵਿਵਸਥਾ ਦੀ ਵਿਕਾਸ ਦਰ 8 ਫੀਸਦੀ ਰਹੀ, ਜੋ ਉਸ ਦੇ 7.8 ਫੀਸਦੀ ਦੇ ਅੰਦਾਜ਼ੇ ਤੋਂ ਵੱਧ ਹੈ। ਫਰਮ ਨੇ ਮਾਲੀ ਸਾਲ 2025-26 ਲਈ ਆਪਣੇ ਵਿਕਾਸ ਅੰਦਾਜ਼ੇ ਨੂੰ 0.1 ਫੀਸਦੀ ਅੰਕ ਵਧਾ ਕੇ 7.7 ਫੀਸਦੀ ਕਰ ਦਿੱਤਾ ਹੈ।

ਬੀ. ਐੱਮ. ਆਈ. ਨੇ ਕਿਹਾ, ‘‘ਅਸੀਂ ਮਾਲੀ ਸਾਲ 2026-27 ਲਈ 6.7 ਫੀਸਦੀ ਵਾਧੇ ਦੇ ਆਪਣੇ ਅੰਦਾਜ਼ੇ ਨੂੰ ਬਰਕਰਾਰ ਰੱਖਦੇ ਹਾਂ, ਕਿਉਂਕਿ ਪਿਛਲੇ ਸਾਲ ਦੇ ਟੈਕਸ ਸੁਧਾਰਾਂ ਦਾ ਅਸਰ ਨਵੇਂ ਮਾਲੀ ਸਾਲ ’ਚ ਵਧਦੀ ਲਾਗਤ ਕਾਰਨ ਘੱਟ ਹੁੰਦਾ ਜਾਵੇਗਾ।’’ ਆਰਥਿਕ ਗਤੀ ਕਮਜ਼ੋਰ ਪੈਣ ਅਤੇ ਤੇਲ ਕੀਮਤਾਂ ਦੇ ਝਟਕੇ ਨਾਲ ਜੀ. ਡੀ. ਪੀ. ਵਾਧੇ ’ਚ ਜ਼ਿਕਰਯੋਗ ਕਮੀ ਆ ਸਕਦੀ ਹੈ। ਟੈਕਸ ਸੁਧਾਰਾਂ ਤੋਂ ਮਿਲੀ ਰਾਹਤ ਅਪ੍ਰੈਲ-ਜੂਨ 2026 ਤਿਮਾਹੀ ਤੱਕ ਫਿੱਕੀ ਪੈ ਜਾਵੇਗੀ।


ਮਹਿੰਗਾਈ ਵਧਣ ਅਤੇ ਖਪਤ ਘਟਣ ਦਾ ਡਰ
ਵਾਹਨ ਰਜਿਸਟ੍ਰੇਸ਼ਨ ਅਤੇ ਬਿਜਲੀ ਖਪਤ ਦੇ ਅੰਕੜਾ ਨੂੰ ਆਰਥਿਕ ਸੁਸਤੀ ਦੇ ਸੰਕੇਤ ਵਜੋਂ ਦੱਸਿਆ ਗਿਆ। ਬੀ. ਐੱਮ. ਆਈ. ਅਨੁਸਾਰ, ਅਪ੍ਰੈਲ ’ਚ ਨਵੇਂ ਵਾਹਨਾਂ ਦੀ ਰਜਿਸਟ੍ਰੇਸ਼ਨ ’ਚ ਸਾਲਾਨਾ ਆਧਾਰ ’ਤੇ 9 ਫੀਸਦੀ ਵਾਧਾ ਹੋਇਆ, ਜਦੋਂ ਕਿ ਜਨਵਰੀ-ਮਾਰਚ ’ਚ ਇਹ 23 ਫੀਸਦੀ ਸੀ। ਇਸੇ ਤਰ੍ਹਾਂ, ਮਾਰਚ ’ਚ ਬਿਜਲੀ ਖਪਤ ਸਿਰਫ 0.9 ਫੀਸਦੀ ਵਧੀ। ਬੀ. ਐੱਮ. ਆਈ. ਨੇ ਇਹ ਵੀ ਕਿਹਾ ਕਿ ਊਰਜਾ ਅਤੇ ਭੋਜਨ ਸਪਲਾਈ ’ਤੇ ਦਬਾਅ ਨਾਲ ਮਾਲੀ ਸਾਲ 2026-27 ’ਚ ਮਹਿੰਗਾਈ ਵਧ ਸਕਦੀ ਹੈ ਅਤੇ ਖਪਤ ਮੱਠੀ ਪੈ ਸਕਦੀ ਹੈ।


ਕਰੂਡ ’ਚ ਉਬਾਲ ਨਾਲ ਜੀ. ਡੀ. ਪੀ. ’ਤੇ ਪਵੇਗਾ ਇੰਨਾ ਅਸਰ
ਬੀ. ਐੱਮ. ਆਈ. ਨੇ ਕਿਹਾ ਕਿ ਊਰਜਾ ਕੀਮਤਾਂ ’ਚ ਬਦਲਾਅ ਪ੍ਰਤੀ ਭਾਰਤੀ ਅਰਥਵਿਵਸਥਾ ਏਸ਼ੀਆ ’ਚ ਸਭ ਤੋਂ ਸੰਵੇਦਨਸ਼ੀਲ ਅਰਥਵਿਵਸਥਾਵਾਂ ’ਚੋਂ ਇਕ ਹੈ। ਜੇਕਰ ਬ੍ਰੇਂਟ ਕਰੂਡ ਦੀ ਕੀਮਤ 90 ਡਾਲਰ ਪ੍ਰਤੀ ਬੈਰਲ ਤੱਕ ਪਹੁੰਚਦੀ ਹੈ, ਤਾਂ ਭਾਰਤ ਦੀ ਜੀ. ਡੀ. ਪੀ. ਵਿਕਾਸ ਦਰ 0.4 ਤੋਂ 0.7 ਫੀਸਦੀ ਅੰਕ ਤੱਕ ਘਟ ਸਕਦੀ ਹੈ। ਅਮਰੀਕਾ ਵੱਲੋਂ ਈਰਾਨ ਦੇ ਸ਼ਾਂਤੀ ਪ੍ਰਸਤਾਵ ਨੂੰ ਠੁਕਰਾਉਣ ਤੋਂ ਬਾਅਦ ਸੋਮਵਾਰ ਨੂੰ ਬ੍ਰੇਂਟ ਕਰੂਡ ਦੀਆਂ ਕੀਮਤਾਂ ਵਧ ਕੇ 105 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈਆਂ ਹਨ। ਜੰਗ ਸ਼ੁਰੂ ਹੋਣ ਤੋਂ ਪਹਿਲਾਂ ਇਹ ਲੱਗਭਗ 73 ਡਾਲਰ ਪ੍ਰਤੀ ਬੈਰਲ ਸੀ, ਜਦੋਂ ਕਿ 30 ਅਪ੍ਰੈਲ ਨੂੰ ਕੀਮਤਾਂ 126 ਡਾਲਰ ਪ੍ਰਤੀ ਬੈਰਲ ਦੇ 4 ਸਾਲ ਦੇ ਉੱਚੇ ਪੱਧਰ ਤੱਕ ਪਹੁੰਚ ਗਈਆਂ ਸਨ।

 

Have something to say? Post your comment

ਅਤੇ ਬਾਜ਼ਾਰ ਖਬਰਾਂ

SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ

SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ

Maggi, Kurkure ਤੇ Thumsup ਦੀਆਂ ਤਾਰੀਖਾਂ ਨਾਲ ਛੇੜਛਾੜ, ਫਰਜ਼ੀ ਨਿਊਟ੍ਰਿਸ਼ਨ ਲੇਬਲ

Maggi, Kurkure ਤੇ Thumsup ਦੀਆਂ ਤਾਰੀਖਾਂ ਨਾਲ ਛੇੜਛਾੜ, ਫਰਜ਼ੀ ਨਿਊਟ੍ਰਿਸ਼ਨ ਲੇਬਲ

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਕਰੰਸੀ ਦੀ ਦਹਾੜ , ਰੁਪਏ ਨੇ ਮਾਰੀ ਲੰਮੀ ਛਾਲ

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਕਰੰਸੀ ਦੀ ਦਹਾੜ , ਰੁਪਏ ਨੇ ਮਾਰੀ ਲੰਮੀ ਛਾਲ

Uber 'ਚ ਵੱਡੀ ਛਾਂਟੀ ਦੀ ਤਿਆਰੀ: 3,300 ਮੁਲਾਜ਼ਮਾਂ ਦੀ ਜਾਵੇਗੀ ਨੌਕਰੀ, ਜਾਣੋ ਕੰਪਨੀ ਨੇ ਕਿਉਂ ਲਿਆ ਇਹ ਫ਼ੈਸਲਾ

Uber 'ਚ ਵੱਡੀ ਛਾਂਟੀ ਦੀ ਤਿਆਰੀ: 3,300 ਮੁਲਾਜ਼ਮਾਂ ਦੀ ਜਾਵੇਗੀ ਨੌਕਰੀ, ਜਾਣੋ ਕੰਪਨੀ ਨੇ ਕਿਉਂ ਲਿਆ ਇਹ ਫ਼ੈਸਲਾ

FM ਸੀਤਾਰਮਨ ਨੇ ਵਿਸ਼ਵ ਬੈਂਕ ਦੇ ਮੁਖੀ ਅਜੈ ਬੰਗਾ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਕੀਤੀ ਚਰਚਾ

FM ਸੀਤਾਰਮਨ ਨੇ ਵਿਸ਼ਵ ਬੈਂਕ ਦੇ ਮੁਖੀ ਅਜੈ ਬੰਗਾ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਕੀਤੀ ਚਰਚਾ

ਦੇਸ਼ ਦੀ ਆਰਥਿਕ ਵਿਕਾਸ ਦਰ 'ਚ ਤੇਜ਼ੀ: ਪ੍ਰਾਈਵੇਟ ਸੈਕਟਰ ਨੇ ਵਧਾਇਆ ਨਿਵੇਸ਼

ਦੇਸ਼ ਦੀ ਆਰਥਿਕ ਵਿਕਾਸ ਦਰ 'ਚ ਤੇਜ਼ੀ: ਪ੍ਰਾਈਵੇਟ ਸੈਕਟਰ ਨੇ ਵਧਾਇਆ ਨਿਵੇਸ਼

ਵਾਹਨਾਂ ਦੀ ਵਿਕਰੀ ’ਚ ਤੇਜ਼ੀ, ਲਗਾਤਾਰ 12ਵੇਂ ਮਹੀਨੇ ਵਧੀ ਮੰਗ

ਵਾਹਨਾਂ ਦੀ ਵਿਕਰੀ ’ਚ ਤੇਜ਼ੀ, ਲਗਾਤਾਰ 12ਵੇਂ ਮਹੀਨੇ ਵਧੀ ਮੰਗ

ATF ਦੀਆਂ ਕੀਮਤਾਂ ਵਧਦੇ ਹੀ ਧੜੰਮ ਡਿੱਗੇ Indigo-Spicejet ਦੇ ਸ਼ੇਅਰ, ਏਅਰਲਾਈਨ ਕੰਪਨੀਆਂ ਦੀ ਵਧੀ ਟੈਂਸ਼ਨ

ATF ਦੀਆਂ ਕੀਮਤਾਂ ਵਧਦੇ ਹੀ ਧੜੰਮ ਡਿੱਗੇ Indigo-Spicejet ਦੇ ਸ਼ੇਅਰ, ਏਅਰਲਾਈਨ ਕੰਪਨੀਆਂ ਦੀ ਵਧੀ ਟੈਂਸ਼ਨ

GST Collection 'ਚ ਜ਼ਬਰਦਸਤ ਉਛਾਲ, ਅਗਸਤ 'ਚ 2 ਲੱਖ ਕਰੋੜ ਦੇ ਨੇੜੇ ਪਹੁੰਚਿਆ ਅੰਕੜਾ

GST Collection 'ਚ ਜ਼ਬਰਦਸਤ ਉਛਾਲ, ਅਗਸਤ 'ਚ 2 ਲੱਖ ਕਰੋੜ ਦੇ ਨੇੜੇ ਪਹੁੰਚਿਆ ਅੰਕੜਾ

ਮਸ਼ਹੂਰ ਕੰਪਨੀ 'ਚ ਹੋਰ ਵੱਡੀ ਛਾਂਟੀ ਲਈ ਤਿਆਰੀ: ਭਾਰਤ 'ਤੇ ਵੀ ਦਿਖੇਗਾ ਅਸਰ

ਮਸ਼ਹੂਰ ਕੰਪਨੀ 'ਚ ਹੋਰ ਵੱਡੀ ਛਾਂਟੀ ਲਈ ਤਿਆਰੀ: ਭਾਰਤ 'ਤੇ ਵੀ ਦਿਖੇਗਾ ਅਸਰ