ਖਰੜ ( ਪ੍ਰੀਤ ਪੱਤੀ) : ਡੇਰਾ ਬਾਬਾ ਮਲੂਕ ਦਾਸ ਜੀ ਡੇਰਾ ਬਾਬਾ ਗੁਲਾਬ ਦਾਸ ਜੀ ਪਿੰਡ ਜੰਡਪੁਰ ਵੱਲੋਂ ਸਲਾਨਾ 43ਵਾਂ ਬਰਸੀ ਸਮਾਗਮ ਅੱਜ ਤੋਂ ਸ੍ਰੀ ਆਖੰਡ ਪਾਠ ਸਾਹਿਬ ਦੇ ਪਾਠ ਆਰੰਭ ਹੋਣ ਨਾਲ ਹੋਏ ਆਰੰਭ। ਇਸ ਸਬੰਧੀ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਡੇਰੇ ਦੇ ਮੌਜੂਦਾ ਮੁੱਖ ਸੇਵਾਦਾਰ ਸੰਤ ਬਾਬਾ ਭੁਪਿੰਦਰ ਦਾਸ ਜੀ ਨੇ ਦੱਸਿਆ ਕਿ ਡੇਰਾ ਬਾਬਾ ਮਲੂਕ ਦਾਸ ਜੀ ਤੇ ਬਾਬਾ ਗੁਲਾਬ ਦਾਸ ਜੀ ਪਿੰਡ ਜੰਡਪੁਰ ਚੰਦੋ ਜ਼ਿਲ੍ਹਾ ਮੋਹਾਲੀ ਵੱਲੋਂ ਬਾਬਾ ਮੋਹਨ ਦਾਸ ਜੀ ਦੀ 43ਵੀਂ ਬਰਸੀ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਈ ਜਾ ਰਹੀ ਹੈ। ਜਿਸ ਸਬੰਧੀ ਰੱਖੇ ਗਏ ਸਮਾਗਮਾਂ ਦੀ ਆਰੰਭਤਾ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣ ਨਾਲ ਸਮਾਗਮ ਦੀ ਆਰੰਭਤਾ ਹੋ ਗਈ ਹੈ ਉਹਨਾਂ ਦੱਸਿਆ ਕਿ 28 ਮਈ ਨੂੰ ਮੱਧ ਦੇ ਭੋਗ ਪਾਏ ਜਾਣਗੇ ਅਤੇ 29 ਮਈ ਦਿਨ ਸ਼ੁਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੀ ਭੋਗ ਪੈਣ ਤੋਂ ਬਾਅਦ ਕੀਰਤਨ ਸਮਾਗਮ ਹੋਣਗੇ ਜਿਸ ਵਿੱਚ ਕੀਰਤਨੀਏ ਰਾਗੀ ਢਾਡੀ ਜੱਥੇ ਸੰਗਤਾਂ ਨੂੰ ਗੁਰਬਾਣੀ ਦੇ ਕੀਰਤਨ ਨਾਲ ਨਿਹਾਲ ਕਰਨਗੇ ਉਹਨਾਂ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸਲਾਨਾ ਸਮਾਗਮ ਵਿੱਚ ਵੱਧ ਚੜ੍ਹਕੇ ਪਹੁੰਚਣ ਅਤੇ ਨਾਲ ਹੀ ਉਹਨਾਂ ਦੱਸਿਆ ਕਿ ਡੇਰੇ ਵਿੱਚ ਪਵਿੱਤਰ ਸਰੋਵਰ ਦੀ ਕਾਰ ਸੇਵਾ ਆਰੰਭ ਹੈ ਜਿਸ ਵਿੱਚ ਸੰਗਤਾਂ ਦੇ ਸਹਿਯੋਗ ਨਾਲ ਇਹ ਸਰੋਵਰ ਮੁਕੰਮਲ ਹੋਣ ਵੱਲ ਵੱਧ ਰਿਹਾ ਹੈ ਉਹਨਾਂ ਸੰਗਤਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਬੇਨਤੀ ਕੀਤੀ ਹੈ।