ਮੁੰਬਈ : ਬਾਲੀਵੁੱਡ ਅਦਾਕਾਰ ਇਮਰਾਨ ਹਾਸ਼ਮੀ ਡੇਂਗੂ ਤੋਂ ਮੁਕਤ ਹੋਣ ਦੇ ਬਾਅਦ ਮੁੜ ਐਕਸ਼ਨ 'ਚ ਵਾਪਸ ਆ ਗਏ ਹਨ। ਉਨ੍ਹਾਂ ਨੇ ਆਪਣੀ ਆਉਣ ਵਾਲੀ ਤੇਲਗੂ ਡੇਬਿਊ ਫਿਲਮ ‘They Call Him OG’ ਦੀ ਮੁੰਬਈ ਵਿੱਚ ਸ਼ੂਟਿੰਗ ਮੁੜ ਸ਼ੁਰੂ ਕਰ ਦਿੱਤੀ ਹੈ।
ਡੇਂਗੂ ਕਾਰਨ ਹੋਈ ਸੀ ਰੁਕਾਵਟ
ਇਮਰਾਨ ਨੂੰ 28 ਮਈ ਨੂੰ ਡੇਂਗੂ ਹੋ ਗਿਆ ਸੀ, ਜਿਸ ਕਰਕੇ ਉਨ੍ਹਾਂ ਨੂੰ ਕੁਝ ਸਮਾਂ ਰਿਕਵਰੀ ਲਈ ਲੈਣਾ ਪਿਆ। ਹੁਣ ਉਹ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੈੱਟ 'ਤੇ ਵਾਪਸ ਆ ਗਏ ਹਨ। ਉਨ੍ਹਾਂ ਨੇ ਕਿਹਾ, "ਮੈਂ ਹੁਣ ਮੁੜ ਐਕਸ਼ਨ 'ਚ ਆ ਗਿਆ ਹਾਂ ਤੇ ਚੰਗਾ ਲੱਗ ਰਿਹਾ ਹੈ! ਡੇਂਗੂ ਤੋਂ ਠੀਕ ਹੋਣ ਲਈ ਮੈਂ ਕੁੱਝ ਸਮੇਂ ਲਈ ਬਰੇਕ ਲਿਆ ਸੀ ਪਰ ਹੁਣ ਮੈਂ ਪੂਰੀ ਤਰ੍ਹਾਂ ਠੀਕ ਹੋ ਗਿਆ ਹੈ ਅਤੇ ਸੈੱਟ 'ਤੇ ਵਾਪਸ ਆ ਗਿਆ ਹੈ। ਤੁਹਾਡਾ ਸਾਰਿਆਂ ਦਾ ਪਿਆਰ ਅਤੇ ਸੁਨੇਹਿਆਂ ਲਈ ਧੰਨਵਾਦ। ਮੈਂ ਜਲਦ ਹੀ ਕੰਮ 'ਤੇ ਪਰਤਣ ਅਤੇ ਸਕ੍ਰੀਨ 'ਤੇ ਕੁੱਝ ਰੋਮਾਂਚਕ ਲਿਆਉਣ ਲਈ ਉਤਸ਼ਾਹਤ ਹਾਂ।"
‘They Call Him OG’ – ਇਮਰਾਨ ਦਾ ਤੇਲਗੂ ਡੇਬਿਊ
‘They Call Him OG’ ਇਮਰਾਨ ਦੀ ਪਹਿਲੀ ਤੇਲਗੂ ਡੈਬਿਊ ਫਿਲਮ ਹੈ, ਜਿਸ ਵਿੱਚ ਉਹ ਪਵਨ ਕਲਿਆਣ ਦੇ ਨਾਲ ਮੁੱਖ ਭੂਮਿਕਾ ਨਿਭਾ ਰਹੇ ਹਨ। ਮਈ ਵਿਚ ‘They Call Him OG’ ਦੇ ਨਿਰਮਾਤਾਵਾਂ ਨੇ ਐਲਾਨ ਕੀਤਾ ਸੀ ਕਿ ਇਹ ਫਿਲਮ 25 ਸਤੰਬਰ 2025 ਨੂੰ ਦੁਨੀਆ ਭਰ ਵਿਚ ਰਿਲੀਜ਼ ਹੋਵੇਗੀ। ਫਿਲਮ ਦਾ ਨਿਰਮਾਣ ਕਰਨ ਵਾਲੇ ਪ੍ਰੋਡਕਸ਼ਨ ਹਾਊਸ ਡੀਵੀਵੀ ਐਂਟਰਟੇਨਮੈਂਟ ਨੇ ਆਪਣੇ ਐਕਸ ਹੈਂਡਲ 'ਤੇ ਇਹ ਐਲਾਨ ਕੀਤਾ ਸੀ। ਇਸ ਗੈਂਗਸਟਰ ਐਕਸ਼ਨ ਡਰਾਮਾ ਦਾ ਨਿਰਮਾਣ ਡੀਵੀਵੀ ਦਨੱਈਆ ਅਤੇ ਕਲਿਆਣ ਦਾਸਾਰੀ ਦੁਆਰਾ ਡੀਵੀਵੀ ਐਂਟਰਟੇਨਮੈਂਟਸ ਦੇ ਬੈਨਰ ਹੇਠ ਕੀਤਾ ਜਾ ਰਿਹਾ ਹੈ। ਇਸ ਫਿਲਮ ਵਿਚ ਪ੍ਰਿਯੰਕਾ ਅਰੂਲ ਮੋਹਨ ਮੁੱਖ ਭੂਮਿਕਾ ਵਿਚ ਹੈ।
ਮੁਲਤਵੀ ਹੋਈ ਸੀ ਪਿਛਲੇ ਸਾਲ
ਪਹਿਲਾਂ ਇਹ ਫਿਲਮ 27 ਸਤੰਬਰ 2024 ਨੂੰ ਰਿਲੀਜ਼ ਹੋਣੀ ਸੀ, ਪਰ ਸ਼ੂਟਿੰਗ ਦੀ ਦੇਰੀ ਕਾਰਨ ਇਹ ਰਿਲੀਜ਼ 2025 ਤੱਕ ਟਲ ਗਈ।