Wednesday, April 22, 2026
BREAKING
ਮੁੱਖ ਮੰਤਰੀ ਨੇ ਹਾਲੈਂਡ ਦੇ ਮਹਾਨ ਹਾਕੀ ਖਿਡਾਰੀ ਫਲੋਰਿਸ ਜਾਨ ਬੋਵਲੈਂਡਰ ਨਾਲ ਕੀਤੀ ਮੁਲਾਕਾਤ, ਪੰਜਾਬ ਦੇ ਅਥਲੀਟਾਂ ਨੂੰ ਸਿਖਲਾਈ ਦੇਣ ਦਾ ਦਿੱਤਾ ਸੱਦਾ ਮੁੱਖ ਮੰਤਰੀ ਵੱਲੋਂ ਨਿਵੇਸ਼ ਨੂੰ ਉਤਸ਼ਾਹਤ ਕਰਨ ਅਤੇ ਕੌਮਾਂਤਰੀ ਸਹਿਯੋਗ ਲਈ ਆਲਮੀ ਪੱਧਰ ਉੱਤੇ ਹੰਭਲੇ ਜਾਰੀ ਵਿਜੀਲੈਂਸ ਬਿਊਰੋ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਇੰਸਪੈਕਟਰ ਰੰਗੇ ਹੱਥੀਂ ਕਾਬੂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੀਟਿੰਗਾਂ, ਜਾਇਜ਼ ਮੰਗਾਂ 'ਤੇ ਜਲਦੀ ਕਾਰਵਾਈ ਦਾ ਦਿੱਤਾ ਭਰੋਸਾ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਾਲੇ ਕਾਰਟੇਲਾਂ ਨਾਲ ਸਬੰਧਤ ਪੰਜ ਵਿਅਕਤੀ 7 ਕਿਲੋ ਹੈਰੋਇਨ ਸਮੇਤ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਵਿਧਾਇਕ ਬਲਕਾਰ ਸਿੱਧੂ ਨੇ ਕਿਰਤੀ ਮਜ਼ਦੂਰ ਤੋਂ ਰੀਬਨ ਕਟਵਾ ਕੇ ਆਮ ਆਦਮੀ ਪਾਰਟੀ ਦੇ ਦਫਤਰ ਦਾ ਕਰਵਾਇਆ ਉਦਘਾਟਨ ਦ ਆਕਸਫੋਰਡ ਸਕੂਲ ਭਗਤਾ ਭਾਈ ਦੀ ਦਸਵੀਂ ਕਲਾਸ ਦਾ ਸ਼ਾਨਦਾਰ ਨਤੀਜਾ ਸਾਬਕਾ ਸਰਪੰਚ ਸਮੇਤ 15 ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਸ਼ਾਂਤੀ ਦੀ ਨੀਤੀ ਖ਼ਤਮ ! ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪਹਿਲੀ ਵਾਰ ਗਲੋਬਲ ਮਾਰਕੀਟ 'ਚ ਹਥਿਆਰ ਵੇਚੇਗਾ ਜਾਪਾਨ ਤੇਲ ਦੀਆਂ ਵਧਦੀਆਂ ਕੀਮਤਾਂ ਵਿਚਕਾਰ ਸਕੂਲਾਂ ਨੂੰ ਵੱਡੀ ਰਾਹਤ! ਨਿਊਜ਼ੀਲੈਂਡ ਸਰਕਾਰ ਨੇ ਕਰ'ਤਾ ਐਲਾਨ

ਰਾਸ਼ਟਰੀ

ਡਾ. ਪੀ.ਕੇ. ਮਿਸ਼ਰਾ ਦੀ ਅਗਵਾਈ ਵਿੱਚ ਭਾਰਤੀ ਵਫ਼ਦ ਦੇ ਸਹਿਯੋਗ ਨਾਲ ਜੀ-20 ਆਫ਼ਤ ਜ਼ੋਖਮ ਘਟਾਉਣ ਕਾਰਜ ਸਮੂਹ ਨੇ ਕੇਪਟਾਊਨ ਵਿੱਚ ਮੰਤਰੀ ਪੱਧਰੀ ਐਲਾਨ ਨੂੰ ਅਪਣਾਇਆ

14 ਅਕਤੂਬਰ, 2025 06:55 PM

ਨਵੀਂ ਦਿੱਲੀ : ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਡਾ. ਪੀ.ਕੇ. ਮਿਸ਼ਰਾ ਨੇ ਦੱਖਣ ਅਫ਼ਰੀਕਾ ਦੀ ਪ੍ਰਧਾਨਗੀ ਵਿੱਚ ਆਯੋਜਿਤ ਜੀ-20 ਆਫ਼ਤ ਜ਼ੋਖਮ ਘਟਾਉਣ (ਡੀਆਰਆਰ) ਮੰਤਰੀ ਪੱਧਰੀ ਮੀਟਿੰਗ ਵਿੱਚ ਭਾਰਤੀ ਵਫ਼ਦ ਦੀ ਅਗਵਾਈ ਕੀਤੀ। ਇਸ ਮੀਟਿੰਗ ਵਿੱਚ ਮੰਤਰੀਆਂ ਨੇ 13 ਅਕਤੂਬਰ ਨੂੰ ਅੰਤਰਰਾਸ਼ਟਰੀ ਆਫ਼ਤ ਜ਼ੋਖਮ ਘਟਾਉਣ ਦਿਵਸ ਦੇ ਮੌਕੇ ‘ਤੇ “ਸਾਰਿਆਂ ਲਈ ਅਨੁਕੂਲਤਾ: ਇਕਜੁੱਟਤਾ, ਸਮਾਨਤਾ ਅਤੇ ਸਥਿਰਤਾ ਰਾਹੀਂ ਆਫ਼ਤ ਜ਼ੋਖਮ ਘਟਾਉਣ ਨੂੰ ਮਜ਼ਬੂਤ ਬਣਾਉਣ” ਦੇ ਐਲਾਨ ਨੂੰ ਅਪਣਾਇਆ।

ਇਸ ਮੌਕੇ ‘ਤੇ ਆਪਣੇ ਸੰਬੋਧਨ ਵਿੱਚ, ਡਾ. ਮਿਸ਼ਰਾ ਨੇ ਭਾਰਤ ਦੇ ਇਸ ਵਿਸ਼ਵਾਸ ‘ਤੇ ਜ਼ੋਰ ਦਿੱਤਾ ਕਿ ਆਫ਼ਤ ਜ਼ੋਖਮ ਘਟਾਉਣ ਦੀ ਕੋਈ ਲਾਗਤ ਨਹੀਂ ਹੈ ਸਗੋਂ ਇਹ ਸਾਡੇ ਸਾਂਝੇ ਭਵਿੱਖ ਵਿੱਚ ਇੱਕ ਸਮੂਹਿਕ ਨਿਵੇਸ਼ ਹੈ। ਉਨ੍ਹਾਂ ਨੇ ਜੀ-20 ਡੀਆਰਆਰ ਕਾਰਜ ਸਮੂਹ (2023) ਦੇ ਗਠਨ ਵਿੱਚ ਭਾਰਤ ਦੀ ਮੋਹਰੀ ਭੂਮਿਕਾ ਅਤੇ ਬਹੁ-ਖਤਰੇ ਦੀ ਸ਼ੁਰੂਆਤੀ ਚੇਤਾਵਨੀ ਪ੍ਰਣਾਲੀਆਂ ਨੂੰ ਅੱਗੇ ਵਧਾਉਣ, ਭਵਿੱਖਬਾਣੀ ਕਾਰਵਾਈ ਲਈ ਭਵਿੱਖਬਾਣੀ ਵਿੱਤਪੋਸ਼ਣ ਦਾ ਲਾਭ ਉਠਾਉਣ ਅਤੇ ਅਨੁਕੂਲਤਾ ਲਈ ਜਨਤਕ-ਨਿਜੀ ਭਾਗੀਦਾਰੀ ਨੂੰ ਹੁਲਾਰਾ ਦੇਣ ਦੀ ਭਾਰਤ ਦੀ ਨਿਰੰਤਰ ਪ੍ਰਤੀਬੱਧਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਆਫ਼ਤ ਰੋਧੀ ਬੁਨਿਆਦੀ ਢਾਂਚੇ ਲਈ ਗਠਜੋੜ (ਸੀਡੀਆਰਆਈ) ਰਾਹੀਂ ਭਾਰਤ ਦੀ ਅਗਵਾਈ ਨੂੰ ਦੁਹਰਾਇਆ, ਜਿਸ ਨੇ 50 ਦੇਸ਼ਾਂ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ ਹੈ।

ਡਾ. ਮਿਸ਼ਰਾ ਨੇ ਆਫ਼ਤ ਜ਼ੋਖਮ ਘਟਾਉਣ ਦੇ ਏਜੰਡੇ ਦੇ ਤਹਿਤ ਸਾਂਝੇਦਾਰੀ ਦੀ ਭਾਵਨਾ ਨੂੰ ਹੁਲਾਰਾ ਦੇਣ ਅਤੇ ਅਫ਼ਰੀਕਾ ਦੇ ਦ੍ਰਿਸ਼ਟੀਕੋਣ ਨੂੰ ਵਿਆਪਕ ਬਣਾਉਣ ਲਈ ਦੱਖਣ ਅਫ਼ਰੀਕਾ ਦੀ ਪ੍ਰਧਾਨਗੀ ਦੀ ਸ਼ਲਾਘਾ ਕੀਤੀ।

ਡੀਆਰਆਰ ਵਿੱਚ ਨਿਵੇਸ਼ ਲਈ ਸਵੈ-ਇੱਛਤ ਉੱਚ-ਪੱਧਰੀ ਸਿਧਾਂਤਾਂ ‘ਤੇ ਮੰਤਰੀ ਪੱਧਰੀ ਗੋਲਮੇਜ਼ ਸੰਮੇਲਨ ਦੌਰਾਨ, ਡਾ, ਮਿਸ਼ਰਾ ਨੇ ਜ਼ੋਖਮ ਸੂਚਨਾ, ਵਿੱਤਪੋਸ਼ਣ ਰਣਨੀਤੀ, ਇਨੋਵੇਸ਼ਨ ਅਤੇ ਸਥਾਨਕ ਪੱਧਰ ਦੇ ਨਿਵੇਸ਼ ‘ਤੇ ਅਧਾਰਿਤ ਭਾਰਤ ਦੇ ਏਕੀਕ੍ਰਿਤ ਦ੍ਰਿਸ਼ਟੀਕੋਣ ਦਾ ਵੀ ਜ਼ਿਕਰ ਕੀਤਾ। ਭਾਰਤ ਦੇ ਸ਼ਾਸਨ ਮਾਡਲ ਨੇ ਡੀਆਰਆਰ ਨੂੰ ਆਪਣੀ ਰਾਸ਼ਟਰੀ ਅਨੁਕੂਲਨ ਯੋਜਨਾ, ਖੇਤਰੀ ਨੀਤੀਆਂ ਅਤੇ ਵਿੱਤ ਪੋਸ਼ਣ ਸਾਧਨਾਂ ਵਿੱਚ ਸ਼ਾਮਲ ਕੀਤਾ ਹੈ, ਜਿਸ ਨਾਲ ਇਹ ਯਕੀਨੀ ਹੁੰਦਾ ਹੈ ਕਿ ਵਿਕਾਸ ਯੋਜਨਾ ਦੇ ਹਰੇਕ ਪੱਧਰ ਵਿੱਚ ਅਨੁਕੂਲਤਾ, ਸਮਾਵੇਸ਼ ਅਤੇ ਸਥਿਰਤਾ ਸ਼ਾਮਲ ਹੋਵੇ।

ਇਸ ਮੌਕੇ ‘ਤੇ, ਡਾ. ਮਿਸ਼ਰਾ ਨੇ ਦੱਖਣ ਅਫ਼ਰੀਕਾ ਦੇ ਸਹਿਕਾਰੀ ਸ਼ਾਸਨ ਅਤੇ ਰਵਾਇਤੀ ਮਾਮਲੇ ਮੰਤਰੀ ਸ਼੍ਰੀ ਵੇਲੇਨਕੋਸਿਨੀ ਹਲਾਬੀਸਾ, ਆਸਟ੍ਰੇਲੀਆ ਦੀ ਐਮਰਜੈਂਸੀ ਪ੍ਰਬੰਧਨ ਮੰਤਰੀ ਸੁਸ਼੍ਰੀ ਕ੍ਰਿਸਟੀ ਮੈਕਬੇਨ ਅਤੇ ਹੋਰ ਜੀ-20 ਮੈਂਬਰਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਵਫ਼ਦ ਪ੍ਰਮੁੱਖਾਂ ਦੇ ਨਾਲ ਦੁਵੱਲੀ ਮੀਟਿੰਗ ਕਰਦੇ ਹੋਏ ਆਫ਼ਤ ਅਨੁਕੂਲਨ ਦੀ ਦਿਸ਼ਾ ਵਿੱਚ ਸਹਿਯੋਗਾਤਮਕ ਯਤਨਾਂ ਨੂੰ ਮਜ਼ਬੂਤ ਕੀਤਾ।

ਪ੍ਰੋਗਰਾਮ ਦੀ ਸਮਾਪਤੀ ਕਰਦੇ ਹੋਏ ਡਾ. ਮਿਸ਼ਰਾ ਨੇ ਘਰੇਲੂ ਪੱਧਰ ‘ਤੇ ਅਤੇ ਅੰਤਰਰਾਸ਼ਟਰੀ ਸਾਂਝੇਦਾਰੀਆਂ ਦੇ ਰਾਹੀਂ ਐਲਾਨ ਪੱਤਰਾਂ ਦੀ ਵਚਨਬੱਧਤਾਵਾਂ ਨੂੰ ਅੱਗੇ ਵਧਾਉਣ ਦੇ ਪ੍ਰਤੀ ਭਾਰਤ ਦੀ ਵਚਨਬੱਧਤਾ ਦੀ ਮੁੜ ਪੁਸ਼ਟੀ ਕੀਤੀ।

Have something to say? Post your comment

ਅਤੇ ਰਾਸ਼ਟਰੀ ਖਬਰਾਂ

8ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਵੱਡਾ ਅਪਡੇਟ: 18,000 ਤੋਂ ਵਧ ਕੇ 34,000 ਤੱਕ ਹੋ ਸਕਦੀ ਹੈ ਘੱਟੋ-ਘੱਟ ਸੈਲਰੀ!

8ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਵੱਡਾ ਅਪਡੇਟ: 18,000 ਤੋਂ ਵਧ ਕੇ 34,000 ਤੱਕ ਹੋ ਸਕਦੀ ਹੈ ਘੱਟੋ-ਘੱਟ ਸੈਲਰੀ!

ਮਾਂ ਵੈਸ਼ਨੋ ਦੇਵੀ ਦੇ ਦਰਬਾਰ 'ਚ ਸ਼ਰਧਾਲੂਆਂ ਦੀ ਆਸਥਾ ਨਾਲ ਵੱਡਾ ਧੋਖਾ, 550 ਕਰੋੜ ਦੀ ਚਾਂਦੀ ਨਿਕਲੀ ਸਿਰਫ਼ 30 ਕਰੋੜ ਦੀ!

ਮਾਂ ਵੈਸ਼ਨੋ ਦੇਵੀ ਦੇ ਦਰਬਾਰ 'ਚ ਸ਼ਰਧਾਲੂਆਂ ਦੀ ਆਸਥਾ ਨਾਲ ਵੱਡਾ ਧੋਖਾ, 550 ਕਰੋੜ ਦੀ ਚਾਂਦੀ ਨਿਕਲੀ ਸਿਰਫ਼ 30 ਕਰੋੜ ਦੀ!

ਗਹਿਣਿਆਂ ਦੇ ਸ਼ੋਅਰੂਮ 'ਚੋਂ 9 ਲੱਖ ਦੇ ਗਹਿਣੇ ਚੋਰੀ ਕਰ ਰਫੂ-ਚੱਕਰ ਹੋਏ ਚੋਰ, ਇੰਝ ਦਿੱਤਾ ਵਾਰਦਾਤ ਨੂੰ ਅੰਜ਼ਾਮ

ਗਹਿਣਿਆਂ ਦੇ ਸ਼ੋਅਰੂਮ 'ਚੋਂ 9 ਲੱਖ ਦੇ ਗਹਿਣੇ ਚੋਰੀ ਕਰ ਰਫੂ-ਚੱਕਰ ਹੋਏ ਚੋਰ, ਇੰਝ ਦਿੱਤਾ ਵਾਰਦਾਤ ਨੂੰ ਅੰਜ਼ਾਮ

ਸੀਨੀਅਰ ਕਾਂਗਰਸੀ ਆਗੂ ਦਾ ਹੋਇਆ ਦਿਹਾਂਤ ! ਰਾਹੁਲ ਗਾਂਧੀ ਨੇ ਜਤਾਇਆ ਦੁੱਖ

ਸੀਨੀਅਰ ਕਾਂਗਰਸੀ ਆਗੂ ਦਾ ਹੋਇਆ ਦਿਹਾਂਤ ! ਰਾਹੁਲ ਗਾਂਧੀ ਨੇ ਜਤਾਇਆ ਦੁੱਖ

ਬੰਗਾਲ 'ਚ ਸਿਆਸੀ ਘਮਸਾਨ: 76 ਸੀਟਾਂ 'ਤੇ ਭਾਜਪਾ ਤੇ ਤ੍ਰਿਣਮੂਲ ਵਿਚਾਲੇ ਫਸਵਾਂ ਮੁਕਾਬਲਾ

ਬੰਗਾਲ 'ਚ ਸਿਆਸੀ ਘਮਸਾਨ: 76 ਸੀਟਾਂ 'ਤੇ ਭਾਜਪਾ ਤੇ ਤ੍ਰਿਣਮੂਲ ਵਿਚਾਲੇ ਫਸਵਾਂ ਮੁਕਾਬਲਾ

ਵੱਡਾ ਪ੍ਰਸ਼ਾਸਨਿਕ ਫੇਰਬਦਲ: ਇਸ ਸੂਬੇ 'ਚ 24 IAS ਅਧਿਕਾਰੀਆਂ ਦੇ ਤਬਾਦਲੇ

ਵੱਡਾ ਪ੍ਰਸ਼ਾਸਨਿਕ ਫੇਰਬਦਲ: ਇਸ ਸੂਬੇ 'ਚ 24 IAS ਅਧਿਕਾਰੀਆਂ ਦੇ ਤਬਾਦਲੇ

ਹੈਰਾਨੀਜਨਕ! ਪੜ੍ਹੇ-ਲਿਖੇ ਲੋਕ ਵੀ ‘ਡਿਜੀਟਲ ਅਰੈਸਟ’ ਦਾ ਬਣ ਰਹੇ ਸ਼ਿਕਾਰ: ਚੀਫ ਜਸਟਿਸ ਸੂਰਿਆਕਾਂਤ

ਹੈਰਾਨੀਜਨਕ! ਪੜ੍ਹੇ-ਲਿਖੇ ਲੋਕ ਵੀ ‘ਡਿਜੀਟਲ ਅਰੈਸਟ’ ਦਾ ਬਣ ਰਹੇ ਸ਼ਿਕਾਰ: ਚੀਫ ਜਸਟਿਸ ਸੂਰਿਆਕਾਂਤ

ਉਜੈਨ 'ਚ ਵੱਡਾ ਹਾਦਸਾ: ਖਾਣ 'ਚ ਨਹਾਉਣ ਗਏ 9 ਨਾਬਾਲਗ ਡੁੱਬੇ

ਉਜੈਨ 'ਚ ਵੱਡਾ ਹਾਦਸਾ: ਖਾਣ 'ਚ ਨਹਾਉਣ ਗਏ 9 ਨਾਬਾਲਗ ਡੁੱਬੇ

Chip ਤੋਂ ਲੈ ਕੇ ਜਹਾਜ਼ਾਂ ਤੱਕ..! ਭਾਰਤ ਤੇ ਦੱਖਣੀ ਕੋਰੀਆ ਨੇ 50 ਅਰਬ ਡਾਲਰ ਤੱਕ ਦੇ ਵਪਾਰ ਦਾ ਰੱਖਿਆ ਟੀਚਾ

Chip ਤੋਂ ਲੈ ਕੇ ਜਹਾਜ਼ਾਂ ਤੱਕ..! ਭਾਰਤ ਤੇ ਦੱਖਣੀ ਕੋਰੀਆ ਨੇ 50 ਅਰਬ ਡਾਲਰ ਤੱਕ ਦੇ ਵਪਾਰ ਦਾ ਰੱਖਿਆ ਟੀਚਾ

PM ਮੋਦੀ ਦੇ ਉਦਘਾਟਨ ਤੋਂ ਇਕ ਦਿਨ ਪਹਿਲਾਂ ਹੀ ਰਿਫਾਇਨਰੀ 'ਚ ਲੱਗੀ ਭਿਆਨਕ ਅੱਗ

PM ਮੋਦੀ ਦੇ ਉਦਘਾਟਨ ਤੋਂ ਇਕ ਦਿਨ ਪਹਿਲਾਂ ਹੀ ਰਿਫਾਇਨਰੀ 'ਚ ਲੱਗੀ ਭਿਆਨਕ ਅੱਗ