Wednesday, April 22, 2026
BREAKING
ਮੁੱਖ ਮੰਤਰੀ ਨੇ ਹਾਲੈਂਡ ਦੇ ਮਹਾਨ ਹਾਕੀ ਖਿਡਾਰੀ ਫਲੋਰਿਸ ਜਾਨ ਬੋਵਲੈਂਡਰ ਨਾਲ ਕੀਤੀ ਮੁਲਾਕਾਤ, ਪੰਜਾਬ ਦੇ ਅਥਲੀਟਾਂ ਨੂੰ ਸਿਖਲਾਈ ਦੇਣ ਦਾ ਦਿੱਤਾ ਸੱਦਾ ਮੁੱਖ ਮੰਤਰੀ ਵੱਲੋਂ ਨਿਵੇਸ਼ ਨੂੰ ਉਤਸ਼ਾਹਤ ਕਰਨ ਅਤੇ ਕੌਮਾਂਤਰੀ ਸਹਿਯੋਗ ਲਈ ਆਲਮੀ ਪੱਧਰ ਉੱਤੇ ਹੰਭਲੇ ਜਾਰੀ ਵਿਜੀਲੈਂਸ ਬਿਊਰੋ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਇੰਸਪੈਕਟਰ ਰੰਗੇ ਹੱਥੀਂ ਕਾਬੂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੀਟਿੰਗਾਂ, ਜਾਇਜ਼ ਮੰਗਾਂ 'ਤੇ ਜਲਦੀ ਕਾਰਵਾਈ ਦਾ ਦਿੱਤਾ ਭਰੋਸਾ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਾਲੇ ਕਾਰਟੇਲਾਂ ਨਾਲ ਸਬੰਧਤ ਪੰਜ ਵਿਅਕਤੀ 7 ਕਿਲੋ ਹੈਰੋਇਨ ਸਮੇਤ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਵਿਧਾਇਕ ਬਲਕਾਰ ਸਿੱਧੂ ਨੇ ਕਿਰਤੀ ਮਜ਼ਦੂਰ ਤੋਂ ਰੀਬਨ ਕਟਵਾ ਕੇ ਆਮ ਆਦਮੀ ਪਾਰਟੀ ਦੇ ਦਫਤਰ ਦਾ ਕਰਵਾਇਆ ਉਦਘਾਟਨ ਦ ਆਕਸਫੋਰਡ ਸਕੂਲ ਭਗਤਾ ਭਾਈ ਦੀ ਦਸਵੀਂ ਕਲਾਸ ਦਾ ਸ਼ਾਨਦਾਰ ਨਤੀਜਾ ਸਾਬਕਾ ਸਰਪੰਚ ਸਮੇਤ 15 ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਸ਼ਾਂਤੀ ਦੀ ਨੀਤੀ ਖ਼ਤਮ ! ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪਹਿਲੀ ਵਾਰ ਗਲੋਬਲ ਮਾਰਕੀਟ 'ਚ ਹਥਿਆਰ ਵੇਚੇਗਾ ਜਾਪਾਨ ਤੇਲ ਦੀਆਂ ਵਧਦੀਆਂ ਕੀਮਤਾਂ ਵਿਚਕਾਰ ਸਕੂਲਾਂ ਨੂੰ ਵੱਡੀ ਰਾਹਤ! ਨਿਊਜ਼ੀਲੈਂਡ ਸਰਕਾਰ ਨੇ ਕਰ'ਤਾ ਐਲਾਨ

ਰਾਸ਼ਟਰੀ

ਠੁਰ-ਠੁਰ ਕਰਦੀ ਠੰਡ ਦੀ ਹੋਈ ਸ਼ੁਰੂਆਤ: ਬਰਫ਼ ਦੀ ਚਿੱਟੀ ਚਾਦਰ ਨਾਲ ਢੱਕੇ ਪਹਾੜ, ਡਿੱਗਾ ਪਾਰਾ

08 ਅਕਤੂਬਰ, 2025 05:03 PM

ਸ਼ਿਮਲਾ/ਸ਼੍ਰੀਨਗਰ : ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਉੱਤਰਾਖੰਡ ਦੇ ਉੱਚੇ ਇਲਾਕਿਆਂ ’ਚ ਮੰਗਲਵਾਰ ਨੂੰ ਵੀ ਬਰਫਬਾਰੀ ਹੋਈ, ਜਿਸ ਨਾਲ ਪਹਾੜ ਚਿੱਟੀ ਚਾਦਰ ਨਾਲ ਢਕੇ ਗਏ। ਦਰਮਿਆਨੇ ਅਤੇ ਹੇਠਲੇ ਪਹਾੜੀ ਇਲਾਕਿਆਂ ’ਚ ਰੁਕ-ਰੁਕ ਕੇ ਹਲਕੇ ਤੋਂ ਦਰਮਿਆਨਾ ਮੀਂਹ ਪਿਆ, ਜਿਸ ਨਾਲ ਪਾਰਾ ਹੇਠਾਂ ਆ ਗਿਆ। ਹਿਮਾਚਲ ਦੇ ਲਾਹੌਲ ਅਤੇ ਸਪਿਤੀ ਜ਼ਿਲੇ ਦੇ ਗੋਂਡਲਾ ’ਚ 26.5 ਸੈ. ਮੀ., ਕੇਲਾਂਗ ’ਚ 20 ਸੈ. ਮੀ. ਅਤੇ ਕੁਕੁੰਸੇਰੀ ’ਚ 5.6 ਮਿ. ਮੀ. ਬਰਫਬਾਰੀ ਹੋਈ, ਜਦੋਂ ਕਿ ਚੰਬਾ ਜ਼ਿਲ੍ਹੇ ਦੇ ਦੂਰ-ਦੁਰਾਡੇ ਦੇ ਜਨਜਾਤੀ ਪਾਂਗੀ ਖੇਤਰ ’ਚ ਮੌਸਮ ਦੀ ਪਹਿਲੀ ਬਰਫਬਾਰੀ ਹੋਈ।

ਇਸ ਦੇ ਨਾਲ ਹੀ ਜੰਮੂ-ਕਸ਼ਮੀਰ ’ਚ ਬੀਤੇ ਦਿਨ ਹੋਈ ਭਾਰੀ ਮੀਂਹ ਅਤੇ ਬਰਫ਼ਬਾਰੀ ਕਾਰਨ ਜੰਮੂ-ਸ਼੍ਰੀਨਗਰ ਅਤੇ ਸ਼੍ਰੀਨਗਰ-ਲੇਹ ਰਾਸ਼ਟਰੀ ਰਾਜਮਾਰਗਾਂ ਦੇ ਨਾਲ-ਨਾਲ ਮੁਗਲ ਰੋਡ ਅਤੇ ਸਿੰਥਨ ਟਾਪ ਸੜਕ ’ਤੇ ਆਵਾਜਾਈ ਮੁਲਤਵੀ ਕਰ ਦਿੱਤੀ ਗਈ। ਸ਼੍ਰੀਨਗਰ-ਲੇਹ ਰਾਸ਼ਟਰੀ ਰਾਜ ਮਾਰਗ ’ਤੇ ਸਥਿਤ ਜੋਜਿਲਾ ਦੱਰੇ ’ਚ 6 ਇੰਚ ਬਰਫਬਾਰੀ ਦਰਜ ਕੀਤੀ ਗਈ। ਇਸ ਤੋਂ ਇਲਾਵਾ ਜੰਮੂ ’ਚ ਸਰਹੱਦੀ ਜ਼ਿਲ੍ਹਿਆਂ ਪੁੰਛ ਅਤੇ ਰਾਜੌਰੀ ਨੂੰ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਨਾਲ ਜੋੜਨ ਵਾਲੀ ਮੁਗਲ ਰੋਡ ’ਤੇ ਸਥਿਤ ਪੀਰ ਕੀ ਗਲੀ ਅਤੇ ਕਿਸ਼ਤਵਾੜ ਜ਼ਿਲੇ ’ਚ ਸਿੰਥਨ ਟਾਪ ’ਤੇ 3 ਤੋਂ 4 ਇੰਚ ਬਰਫਬਾਰੀ ਹੋਈ।

ਇਸ ਤੋਂ ਇਲਾਵਾ ਉੱਤਰਾਖੰਡ ’ਚ ਬਦਰੀਨਾਥ ਦੀਆਂ ਪਹਾੜੀਆਂ ਬਰਫ ਨਾਲ ਢੱਕੀਆਂ ਗਈਆਂ। ਚਮੋਲੀ ਜ਼ਿਲ੍ਹੇ ਦੀ ਨੀਤੀ ਮਲਾਰੀ ਵਾਦੀ ਦੇ 14 ਤੋਂ ਵੱਧ ਪਿੰਡਾਂ ’ਚ ਵੀ ਬਰਫਬਾਰੀ ਜਾਰੀ ਹੈ। ਸ੍ਰੀ ਹੇਮਕੁੰਟ ਸਾਹਿਬ ’ਚ 3 ਫੁੱਟ ਤੋਂ ਵੱਧ ਬਰਫ ਜੰਮ ਚੁੱਕੀ ਹੈ। ਉੱਥੇ ਹੀ, ਪੰਜਾਬ ’ਚ ਲੁਧਿਆਣਾ, ਜਲੰਧਰ ਅਤੇ ਰਾਜਧਾਨੀ ਚੰਡੀਗੜ੍ਹ ’ਚ ਤੇਜ਼ ਮੀਂਹ ਪਿਆ। ਕੱਲ ਪਏ ਮੀਂਹ ਤੋਂ ਬਾਅਦ ਸੂਬੇ ਦਾ ਤਾਪਮਾਨ 8.1 ਡਿਗਰੀ ਤੱਕ ਡਿੱਗ ਗਿਆ ਸੀ। ਉੱਤਰਾਖੰਡ ਦੇ ਉੱਚਾਈ ਵਾਲੇ ਇਲਾਕਿਆਂ ’ਚ ਦੂਜੇ ਦਿਨ ਵੀ ਬਰਫ਼ਬਾਰੀ ਜਾਰੀ ਰਹੀ।

ਕੇਦਾਰਨਾਥ ’ਚ ਮੰਗਲਵਾਰ ਸਾਰਾ ਦਿਨ ਰੁਕ-ਰੁਕ ਕੇ ਬਰਫ਼ਬਾਰੀ ਜਾਰੀ ਰਹੀ। ਇਸ ਨਾਲ ਆਲੇ-ਦੁਆਲੇ ਦੀਆਂ ਪਹਾੜੀਆਂ ਤੇ ਪਵਿੱਤਰ ਸਤੀਰਥ ਅਸਥਾਨ ਬਰਫ ਨਾਲ ਢਕੇ ਗਏ। ਗੰਗੋਤਰੀ, ਯਮੁਨੋਤਰੀ, ਦਯਾਰਾ ਤੇ ਹਰਕੀਦੁਨ ਘਾਟੀ ਦੀਆਂ ਉੱਚੀਆਂ ਚੋਟੀਆਂ ਦੇ ਨਾਲ-ਨਾਲ ਭਾਰਤ-ਚੀਨ ਸਰਹੱਦ ’ਤੇ ਮੌਜੂਦ ਅਗਲੀਆਂ ਚੌਕੀਆਂ, ਜਿਨ੍ਹਾਂ ’ਚ ਪੀ. ਡੀ. ਏ., ਸੋਨਮ, ਜਾਦੁੰਗ ਅਤੇ ਨੇਲਾਂਗ ਸ਼ਾਮਲ ਹਨ,’ਚ ਬਰਫ਼ਬਾਰੀ ਹੋਈ ਹੈ। ਕਈ ਸਾਲਾਂ ਬਾਅਦ ਅਕਤੂਬਰ ਦੇ ਪਹਿਲੇ ਹਫ਼ਤੇ ਅਜਿਹੀ ਬਰਫ਼ਬਾਰੀ ਹੋ ਰਹੀ ਹੈ। ਮੌਸਮ ’ਚ ਇਸ ਅਚਾਨਕ ਤਬਦੀਲੀ ਕਾਰਨ ਠੰਢ ਬਹੁਤ ਵਧ ਗਈ ਹੈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

8ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਵੱਡਾ ਅਪਡੇਟ: 18,000 ਤੋਂ ਵਧ ਕੇ 34,000 ਤੱਕ ਹੋ ਸਕਦੀ ਹੈ ਘੱਟੋ-ਘੱਟ ਸੈਲਰੀ!

8ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਵੱਡਾ ਅਪਡੇਟ: 18,000 ਤੋਂ ਵਧ ਕੇ 34,000 ਤੱਕ ਹੋ ਸਕਦੀ ਹੈ ਘੱਟੋ-ਘੱਟ ਸੈਲਰੀ!

ਮਾਂ ਵੈਸ਼ਨੋ ਦੇਵੀ ਦੇ ਦਰਬਾਰ 'ਚ ਸ਼ਰਧਾਲੂਆਂ ਦੀ ਆਸਥਾ ਨਾਲ ਵੱਡਾ ਧੋਖਾ, 550 ਕਰੋੜ ਦੀ ਚਾਂਦੀ ਨਿਕਲੀ ਸਿਰਫ਼ 30 ਕਰੋੜ ਦੀ!

ਮਾਂ ਵੈਸ਼ਨੋ ਦੇਵੀ ਦੇ ਦਰਬਾਰ 'ਚ ਸ਼ਰਧਾਲੂਆਂ ਦੀ ਆਸਥਾ ਨਾਲ ਵੱਡਾ ਧੋਖਾ, 550 ਕਰੋੜ ਦੀ ਚਾਂਦੀ ਨਿਕਲੀ ਸਿਰਫ਼ 30 ਕਰੋੜ ਦੀ!

ਗਹਿਣਿਆਂ ਦੇ ਸ਼ੋਅਰੂਮ 'ਚੋਂ 9 ਲੱਖ ਦੇ ਗਹਿਣੇ ਚੋਰੀ ਕਰ ਰਫੂ-ਚੱਕਰ ਹੋਏ ਚੋਰ, ਇੰਝ ਦਿੱਤਾ ਵਾਰਦਾਤ ਨੂੰ ਅੰਜ਼ਾਮ

ਗਹਿਣਿਆਂ ਦੇ ਸ਼ੋਅਰੂਮ 'ਚੋਂ 9 ਲੱਖ ਦੇ ਗਹਿਣੇ ਚੋਰੀ ਕਰ ਰਫੂ-ਚੱਕਰ ਹੋਏ ਚੋਰ, ਇੰਝ ਦਿੱਤਾ ਵਾਰਦਾਤ ਨੂੰ ਅੰਜ਼ਾਮ

ਸੀਨੀਅਰ ਕਾਂਗਰਸੀ ਆਗੂ ਦਾ ਹੋਇਆ ਦਿਹਾਂਤ ! ਰਾਹੁਲ ਗਾਂਧੀ ਨੇ ਜਤਾਇਆ ਦੁੱਖ

ਸੀਨੀਅਰ ਕਾਂਗਰਸੀ ਆਗੂ ਦਾ ਹੋਇਆ ਦਿਹਾਂਤ ! ਰਾਹੁਲ ਗਾਂਧੀ ਨੇ ਜਤਾਇਆ ਦੁੱਖ

ਬੰਗਾਲ 'ਚ ਸਿਆਸੀ ਘਮਸਾਨ: 76 ਸੀਟਾਂ 'ਤੇ ਭਾਜਪਾ ਤੇ ਤ੍ਰਿਣਮੂਲ ਵਿਚਾਲੇ ਫਸਵਾਂ ਮੁਕਾਬਲਾ

ਬੰਗਾਲ 'ਚ ਸਿਆਸੀ ਘਮਸਾਨ: 76 ਸੀਟਾਂ 'ਤੇ ਭਾਜਪਾ ਤੇ ਤ੍ਰਿਣਮੂਲ ਵਿਚਾਲੇ ਫਸਵਾਂ ਮੁਕਾਬਲਾ

ਵੱਡਾ ਪ੍ਰਸ਼ਾਸਨਿਕ ਫੇਰਬਦਲ: ਇਸ ਸੂਬੇ 'ਚ 24 IAS ਅਧਿਕਾਰੀਆਂ ਦੇ ਤਬਾਦਲੇ

ਵੱਡਾ ਪ੍ਰਸ਼ਾਸਨਿਕ ਫੇਰਬਦਲ: ਇਸ ਸੂਬੇ 'ਚ 24 IAS ਅਧਿਕਾਰੀਆਂ ਦੇ ਤਬਾਦਲੇ

ਹੈਰਾਨੀਜਨਕ! ਪੜ੍ਹੇ-ਲਿਖੇ ਲੋਕ ਵੀ ‘ਡਿਜੀਟਲ ਅਰੈਸਟ’ ਦਾ ਬਣ ਰਹੇ ਸ਼ਿਕਾਰ: ਚੀਫ ਜਸਟਿਸ ਸੂਰਿਆਕਾਂਤ

ਹੈਰਾਨੀਜਨਕ! ਪੜ੍ਹੇ-ਲਿਖੇ ਲੋਕ ਵੀ ‘ਡਿਜੀਟਲ ਅਰੈਸਟ’ ਦਾ ਬਣ ਰਹੇ ਸ਼ਿਕਾਰ: ਚੀਫ ਜਸਟਿਸ ਸੂਰਿਆਕਾਂਤ

ਉਜੈਨ 'ਚ ਵੱਡਾ ਹਾਦਸਾ: ਖਾਣ 'ਚ ਨਹਾਉਣ ਗਏ 9 ਨਾਬਾਲਗ ਡੁੱਬੇ

ਉਜੈਨ 'ਚ ਵੱਡਾ ਹਾਦਸਾ: ਖਾਣ 'ਚ ਨਹਾਉਣ ਗਏ 9 ਨਾਬਾਲਗ ਡੁੱਬੇ

Chip ਤੋਂ ਲੈ ਕੇ ਜਹਾਜ਼ਾਂ ਤੱਕ..! ਭਾਰਤ ਤੇ ਦੱਖਣੀ ਕੋਰੀਆ ਨੇ 50 ਅਰਬ ਡਾਲਰ ਤੱਕ ਦੇ ਵਪਾਰ ਦਾ ਰੱਖਿਆ ਟੀਚਾ

Chip ਤੋਂ ਲੈ ਕੇ ਜਹਾਜ਼ਾਂ ਤੱਕ..! ਭਾਰਤ ਤੇ ਦੱਖਣੀ ਕੋਰੀਆ ਨੇ 50 ਅਰਬ ਡਾਲਰ ਤੱਕ ਦੇ ਵਪਾਰ ਦਾ ਰੱਖਿਆ ਟੀਚਾ

PM ਮੋਦੀ ਦੇ ਉਦਘਾਟਨ ਤੋਂ ਇਕ ਦਿਨ ਪਹਿਲਾਂ ਹੀ ਰਿਫਾਇਨਰੀ 'ਚ ਲੱਗੀ ਭਿਆਨਕ ਅੱਗ

PM ਮੋਦੀ ਦੇ ਉਦਘਾਟਨ ਤੋਂ ਇਕ ਦਿਨ ਪਹਿਲਾਂ ਹੀ ਰਿਫਾਇਨਰੀ 'ਚ ਲੱਗੀ ਭਿਆਨਕ ਅੱਗ