Monday, October 26, 2026
BREAKING
• ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੀ ਕਾਨੂੰਨ ਵਿਵਸਥਾ ਦੀ ਕੀਤੀ ਸਮੀਖਿਆ, ਕਿਹਾ- 'ਕਿਸੇ ਨੂੰ ਪਰੇਸ਼ਾਨੀ ਨਾ ਹੋਵੇ' • ਵਾਰਾਣਸੀ : PM ਮੋਦੀ ਵਲੋਂ ਨਵੀਂ ਟੈਕਸਟਾਈਲ ਨਿਰਮਾਣ ਇਕਾਈ ਦਾ ਉਦਘਾਟਨ, ਦੇਖਿਆ ਹਵਾਈ ਸੈਨਾ ਦਾ Air ਸ਼ੋਅ • "ਮਨ ਕੀ ਬਾਤ" ਦੁਨੀਆ ਦਾ ਸਭ ਤੋਂ ਮਸ਼ਹੂਰ ਪ੍ਰੋਗਰਾਮ ਬਣ ਗਿਆ: ਭਾਜਪਾ ਪ੍ਰਧਾਨ ਨਿਤਿਨ ਨਬੀਨ • ਬੰਗਲਾਦੇਸ਼ ਨੇ ਸਾਊਦੀ ਅਰਬ 'ਚ ਦੋ ਬੰਗਲਾਦੇਸ਼ੀ ਨਾਗਰਿਕਾਂ ਨੂੰ ਮੌਤ ਦੀ ਸਜ਼ਾ ਬਾਰੇ ਮੰਗੇ ਵੇਰਵੇ • ਜੰਗ ਦੀਆਂ ਨਵੀਆਂ ਧਮਕੀਆਂ ਵਿਚਾਲੇ ਈਰਾਨੀ ਵਿਦੇਸ਼ ਮੰਤਰੀ ਦਾ ਬਿਆਨ ਆਇਆ ਸਾਹਮਣੇ • 'ਅਸੀ ਹਿੰਦੂ ਆਂ, ਸਾਡੇ ਇੱਥੇ ...!', ਪਤਨੀ ਸੁਨੀਤਾ ਵਲੋਂ ਤਲਾਕ ਦੀ ਅਰਜ਼ੀ ਵਾਪਸ ਲੈਣ ਮਗਰੋਂ ਗੋਵਿੰਦਾ ਦਾ ਵੱਡਾ ਬਿਆਨ • "ਸਾਡੇ ਘਰਾਂ 'ਤੇ ਚੱਲ ਰਹੀਆਂ ਨੇ ਗੋਲੀਆਂ..." ਫਾਇਰਿੰਗ ਮਗਰੋਂ ਪਹਿਲੀ ਵਾਰ ਰੋਹਿਤ ਸ਼ੈੱਟੀ ਨੇ ਤੋੜੀ ਚੁੱਪੀ • ਫ੍ਰੈਂਚ ਓਪਨ ਬੈਡਮਿੰਟਨ: ਫਾਈਨਲ 'ਚ ਪੀ.ਵੀ. ਸਿੰਧੂ ਦੀ ਹਾਰ, ਦੱਖਣੀ ਕੋਰੀਆ ਦੀ ਆਨ ਸੇ ਯੰਗ ਨੇ ਜਿੱਤਿਆ ਖ਼ਿਤਾਬ • ਹਰਮਨਪ੍ਰੀਤ ਅਤੇ ਦੀਪਤੀ ਦੇ ਸੈਂਕੜੇ, ਭਾਰਤ ਨੇ ਜ਼ਿੰਬਾਬਵੇ ਨੂੰ ਦਿੱਤਾ 329 ਦੌੜਾਂ ਦਾ ਟੀਚਾ • ਆਲਰਾਊਂਡਰ ਵਜੋਂ ਵਰਕਲੋਡ ਸੰਭਾਲਣਾ ਵੱਡੀ ਚੁਣੌਤੀ : ਨੀਤੀਸ਼ ਕੁਮਾਰ ਰੈੱਡੀ

ਬਾਜ਼ਾਰ

ਜੰਗਬੰਦੀ ਦੀ ਉਮੀਦ ਨਾਲ ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਰਿਕਵਰੀ, ਸੈਂਸੈਕਸ 650 ਅੰਕ ਚੜ੍ਹਿਆ, ਜਾਣੋ ਵਾਧੇ ਦੇ ਕਾਰਨ

06 ਅਪ੍ਰੈਲ, 2026 06:32 PM

ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ 6 ਅਪ੍ਰੈਲ ਨੂੰ ਘਰੇਲੂ ਸ਼ੇਅਰ ਬਾਜ਼ਾਰ ਅੱਜ ਲਗਾਤਾਰ ਦੂਜੇ ਦਿਨ ਭਾਰੀ ਗਿਰਾਵਟ ਤੋਂ ਉਭਰਿਆ ਅਤੇ ਤੇਜ਼ੀ ਨਾਲ ਅੱਗੇ ਵਧਿਆ। ਭਾਰਤੀ ਸ਼ੇਅਰ ਬਾਜ਼ਾਰ ਨੇ ਸ਼ੁਰੂਆਤੀ ਗਿਰਾਵਟ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ ਹੈ। ਮੌਜੂਦਾ ਸਮੇਂ ਸੈਂਸੈਕਸ 787.30 ਅੰਕ ਭਾਵ 1.07%  ਉਛਲ ਗਿਆ ਅਤੇ 74,106.85 ਦੇ ਪੱਧਰ 'ਤੇ ਪਹੁੰਚ ਕੇ ਬੰਦ ਹੋਇਆ ਹੈ। ਸੈਂਸੈਕਸ ਦੇ 28 ਸਟਾਕ ਵਾਧੇ ਨਾਲ ਅਤੇ ਸਿਰਫ਼ 2 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਜਾ ਰਹੇ ਹਨ।

ਦੂਜੇ ਪਾਸੇ ਨਿਫਟੀ 255.15 ਅੰਕ ਭਾਵ 1.12% ਦੇ ਵਾਧੇ ਨਾਲ 22,968.25 ਦੇ ਪੱਧਰ ਤੇ ਬੰਦ ਹੋਇਆ ਹੈ।  ਬਾਜ਼ਾਰ ਵਿੱਚ ਆਈ ਇਸ ਰੌਣਕ ਨਾਲ ਨਿਵੇਸ਼ਕਾਂ ਦੇ ਚਿਹਰੇ ਖਿੜ ਗਏ ਹਨ।

ਬਾਜ਼ਾਰ ਦੀ ਮੌਜੂਦਾ ਸਥਿਤੀ

ਦੁਪਹਿਰ 2:20 ਵਜੇ ਦੇ ਕਰੀਬ, ਬੀ.ਐਸ.ਈ. (BSE) ਸੈਂਸੈਕਸ 662.98 ਅੰਕਾਂ ਦੀ ਤੇਜ਼ੀ ਨਾਲ 73,982.52 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਦੂਜੇ ਪਾਸੇ, ਨਿਫਟੀ 208.65 ਅੰਕਾਂ ਦੇ ਉਛਾਲ ਨਾਲ 22,921.75 'ਤੇ ਪਹੁੰਚ ਗਿਆ। ਦੱਸਣਯੋਗ ਹੈ ਕਿ ਸਵੇਰ ਦੇ ਕਾਰੋਬਾਰ ਵਿੱਚ ਸੈਂਸੈਕਸ ਇੱਕ ਸਮੇਂ 590 ਅੰਕਾਂ ਤੱਕ ਡਿੱਗ ਗਿਆ ਸੀ, ਪਰ ਬਾਅਦ ਵਿੱਚ ਹੇਠਲੇ ਪੱਧਰ ਤੋਂ ਸ਼ਾਨਦਾਰ ਰਿਕਵਰੀ ਦੇਖਣ ਨੂੰ ਮਿਲੀ।

ਸ਼ੇਅਰ ਬਾਜ਼ਾਰ ਵਿੱਚ ਤੇਜ਼ੀ ਦੇ 4 ਮੁੱਖ ਕਾਰਨ:

  1. ਅਮਰੀਕਾ-ਈਰਾਨ ਜੰਗਬੰਦੀ ਦੀ ਉਮੀਦ: ਰਿਪੋਰਟਾਂ ਅਨੁਸਾਰ ਅਮਰੀਕਾ ਅਤੇ ਈਰਾਨ ਵਿਚਾਲੇ ਜੰਗ ਖਤਮ ਕਰਨ ਲਈ ਇੱਕ ਪਲਾਨ ਤਿਆਰ ਕੀਤਾ ਗਿਆ ਹੈ, ਜੋ ਪਾਕਿਸਤਾਨ ਦੀ ਵਿਚੋਲਗੀ ਨਾਲ ਸੰਭਵ ਹੋਇਆ ਹੈ। ਇਸ ਸ਼ਾਂਤੀ ਵਾਰਤਾ ਦੀ ਖ਼ਬਰ ਨੇ ਨਿਵੇਸ਼ਕਾਂ ਦਾ ਮਨੋਬਲ ਵਧਾਇਆ ਹੈ।
  2. ਰੁਪਏ ਵਿੱਚ ਮਜ਼ਬੂਤੀ: ਭਾਰਤੀ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 33 ਪੈਸੇ ਮਜ਼ਬੂਤ ਹੋ ਕੇ 92.85 'ਤੇ ਪਹੁੰਚ ਗਿਆ ਹੈ। ਆਰ.ਬੀ.ਆਈ. (RBI) ਵੱਲੋਂ ਚੁੱਕੇ ਗਏ ਸਖ਼ਤ ਕਦਮਾਂ ਦਾ ਅਸਰ ਰੁਪਏ ਦੀ ਕੀਮਤ ਵਿੱਚ ਸੁਧਾਰ ਵਜੋਂ ਦੇਖਿਆ ਜਾ ਰਿਹਾ ਹੈ।
  3. ਬੈਂਕਿੰਗ ਸ਼ੇਅਰਾਂ ਵਿੱਚ ਖਰੀਦਦਾਰੀ: ਬੈਂਕਿੰਗ ਸੈਕਟਰ ਵਿੱਚ ਭਾਰੀ ਖਰੀਦਦਾਰੀ ਕਾਰਨ ਨਿਫਟੀ ਬੈਂਕ ਅਤੇ ਪੀ.ਐਸ.ਯੂ. (PSU) ਬੈਂਕ ਇੰਡੈਕਸ ਵਿੱਚ ਲਗਭਗ 2 ਫੀਸਦੀ ਦਾ ਉਛਾਲ ਆਇਆ। ਬੈਂਕ ਆਫ ਮਹਾਰਾਸ਼ਟਰ ਅਤੇ ਬੈਂਕ ਆਫ ਇੰਡੀਆ ਵਰਗੇ ਸ਼ੇਅਰਾਂ ਵਿੱਚ 4 ਫੀਸਦੀ ਤੋਂ ਵੱਧ ਦੀ ਤੇਜ਼ੀ ਦਰਜ ਕੀਤੀ ਗਈ।
  4. ਆਈ.ਟੀ. (IT) ਸੈਕਟਰ ਵਿੱਚ ਉਛਾਲ: ਆਈ.ਟੀ. ਕੰਪਨੀਆਂ ਦੇ ਮਾਰਚ ਤਿਮਾਹੀ ਦੇ ਨਤੀਜੇ ਬਿਹਤਰ ਰਹਿਣ ਦੀ ਉਮੀਦ ਵਿੱਚ ਨਿਵੇਸ਼ਕਾਂ ਨੇ ਆਈ.ਟੀ. ਸ਼ੇਅਰਾਂ ਵਿੱਚ ਦਿਲਚਸਪੀ ਦਿਖਾਈ ਹੈ, ਜਿਸ ਨਾਲ ਨਿਫਟੀ ਆਈ.ਟੀ. ਇੰਡੈਕਸ 1 ਫੀਸਦੀ ਤੱਕ ਚੜ੍ਹ ਗਿਆ।

ਸੈਕਟਰਾਂ ਦਾ ਹਾਲ

ਬਾਜ਼ਾਰ ਵਿੱਚ ਫਾਰਮਾ ਅਤੇ ਆਇਲ ਐਂਡ ਗੈਸ ਸੈਕਟਰਾਂ ਨੂੰ ਛੱਡ ਕੇ ਬਾਕੀ ਸਾਰੇ ਸੈਕਟਰ ਹਰੇ ਨਿਸ਼ਾਨ ਵਿੱਚ ਕਾਰੋਬਾਰ ਕਰ ਰਹੇ ਹਨ। ਖਾਸ ਤੌਰ 'ਤੇ ਸਮਾਲਕੈਪ ਅਤੇ ਮਿਡਕੈਪ ਇੰਡੈਕਸ ਵਿੱਚ 1 ਫੀਸਦੀ ਤੋਂ ਵੱਧ ਦੀ ਤੇਜ਼ੀ ਦੇਖੀ ਗਈ।

Have something to say? Post your comment

ਅਤੇ ਬਾਜ਼ਾਰ ਖਬਰਾਂ

ਮਸ਼ਹੂਰ ਕੰਪਨੀ 12,000 ਨੌਕਰੀਆਂ 'ਚ ਕਰੇਗੀ ਕਟੌਤੀ, ਕਰ'ਤਾ ਐਲਾਨ

ਮਸ਼ਹੂਰ ਕੰਪਨੀ 12,000 ਨੌਕਰੀਆਂ 'ਚ ਕਰੇਗੀ ਕਟੌਤੀ, ਕਰ'ਤਾ ਐਲਾਨ

JIO ਦੇ IPO ਨੇ ਰਚਿਆ ਇਤਿਹਾਸ, 1 ਕਰੋੜ ਅਰਜ਼ੀਆਂ ਨਾਲ ਬਣਾਇਆ ਵਿਸ਼ਵ ਰਿਕਾਰਡ

JIO ਦੇ IPO ਨੇ ਰਚਿਆ ਇਤਿਹਾਸ, 1 ਕਰੋੜ ਅਰਜ਼ੀਆਂ ਨਾਲ ਬਣਾਇਆ ਵਿਸ਼ਵ ਰਿਕਾਰਡ

ਕਾਰੋਬਾਰੀਆਂ ਲ਼ਈ ਵੱਡੀ ਖ਼ਬਰ , 1 ਨਵੰਬਰ ਤੋਂ GST 'ਚ ਹੋਣ ਜਾ ਰਹੇ ਵੱਡੇ ਬਦਲਾਅ

ਕਾਰੋਬਾਰੀਆਂ ਲ਼ਈ ਵੱਡੀ ਖ਼ਬਰ , 1 ਨਵੰਬਰ ਤੋਂ GST 'ਚ ਹੋਣ ਜਾ ਰਹੇ ਵੱਡੇ ਬਦਲਾਅ

ICICI ਬੈਂਕ ਦੇ ਇਨ੍ਹਾਂ ਖ਼ਾਤਾਧਾਰਕਾਂ ਨੂੰ ਲੱਗੇਗਾ ਝਟਕਾ! 1 ਦਸੰਬਰ ਤੋਂ ਲਾਗੂ ਹੋਣ ਜਾ ਰਹੇ ਨਵੇਂ ਚਾਰਜ

ICICI ਬੈਂਕ ਦੇ ਇਨ੍ਹਾਂ ਖ਼ਾਤਾਧਾਰਕਾਂ ਨੂੰ ਲੱਗੇਗਾ ਝਟਕਾ! 1 ਦਸੰਬਰ ਤੋਂ ਲਾਗੂ ਹੋਣ ਜਾ ਰਹੇ ਨਵੇਂ ਚਾਰਜ

LaLiT  ਹੋਟਲ ਵਿਸਥਾਰ ਲਈ ਖ਼ਰਚ ਕਰੇਗਾ 600 ਕਰੋੜ, 5 ਸਾਲਾਂ 'ਚ ਜੋੜੇ ਜਾਣਗੇ 1,000 ਕਮਰੇ

LaLiT ਹੋਟਲ ਵਿਸਥਾਰ ਲਈ ਖ਼ਰਚ ਕਰੇਗਾ 600 ਕਰੋੜ, 5 ਸਾਲਾਂ 'ਚ ਜੋੜੇ ਜਾਣਗੇ 1,000 ਕਮਰੇ

ਪ੍ਰਾਪਰਟੀ ਟੈਕਸ ਦੇ ਲਾਗੂ ਹੋਣਗੇ ਨਵੇਂ ਨਿਯਮ, ਔਰਤਾਂ ਤੇ ਬਜ਼ੁਰਗਾਂ ਸਮੇਤ ਇਨ੍ਹਾਂ ਲੋਕਾਂ ਨੂੰ ਮਿਲ ਸਕਦੈ ਲਾਭ

ਪ੍ਰਾਪਰਟੀ ਟੈਕਸ ਦੇ ਲਾਗੂ ਹੋਣਗੇ ਨਵੇਂ ਨਿਯਮ, ਔਰਤਾਂ ਤੇ ਬਜ਼ੁਰਗਾਂ ਸਮੇਤ ਇਨ੍ਹਾਂ ਲੋਕਾਂ ਨੂੰ ਮਿਲ ਸਕਦੈ ਲਾਭ

ਨੌਜਵਾਨਾਂ ਨੂੰ ਆਕਰਸ਼ਿਤ ਕਰਨ ਲਈ ਬਾਟਾ ਵਧਾਏਗਾ ਇਸ਼ਤਿਹਾਰਬਾਜ਼ੀ ਖਰਚ

ਨੌਜਵਾਨਾਂ ਨੂੰ ਆਕਰਸ਼ਿਤ ਕਰਨ ਲਈ ਬਾਟਾ ਵਧਾਏਗਾ ਇਸ਼ਤਿਹਾਰਬਾਜ਼ੀ ਖਰਚ

ਤੇਜ਼ੀ ਨਾਲ ਵਧ ਰਿਹਾ ਚੀਨ ਦਾ ਐਕਸਪੋਰਟ, ਪਰ ਡਿੱਗਦੀ ਘਰੇਲੂ ਖ਼ਪਤ ਬਣੀ ਚਿੰਤਾ ਦਾ ਕਾਰਨ

ਤੇਜ਼ੀ ਨਾਲ ਵਧ ਰਿਹਾ ਚੀਨ ਦਾ ਐਕਸਪੋਰਟ, ਪਰ ਡਿੱਗਦੀ ਘਰੇਲੂ ਖ਼ਪਤ ਬਣੀ ਚਿੰਤਾ ਦਾ ਕਾਰਨ

ਰੂਸੀ ਤੇਲ ਤੋਂ ਬਣੇ ਪੈਟਰੋਲੀਅਮ ਉਤਪਾਦਾਂ ਦੀ ਬਰਾਮਦ ਵਧੀ, ਭਾਰਤ ਤੋਂ 10,800 ਕਰੋੜ ਰੁਪਏ ਦਾ ਈਂਧਨ ਵਿਦੇਸ਼ ਪਹੁੰਚਿਆ

ਰੂਸੀ ਤੇਲ ਤੋਂ ਬਣੇ ਪੈਟਰੋਲੀਅਮ ਉਤਪਾਦਾਂ ਦੀ ਬਰਾਮਦ ਵਧੀ, ਭਾਰਤ ਤੋਂ 10,800 ਕਰੋੜ ਰੁਪਏ ਦਾ ਈਂਧਨ ਵਿਦੇਸ਼ ਪਹੁੰਚਿਆ

ਸੱਤ ਮਹੀਨਿਆਂ 'ਚ ਸਭ ਤੋਂ ਤੇਜ਼ ਦੋੜੀ ਭਾਰਤੀ ਕਰੰਸੀ, 9 ਪੈਸੇ ਹੋਈ ਮਜ਼ਬੂਤ

ਸੱਤ ਮਹੀਨਿਆਂ 'ਚ ਸਭ ਤੋਂ ਤੇਜ਼ ਦੋੜੀ ਭਾਰਤੀ ਕਰੰਸੀ, 9 ਪੈਸੇ ਹੋਈ ਮਜ਼ਬੂਤ