Friday, July 17, 2026
BREAKING
ਗੈਂਗਸਟਰਾਂ 'ਤੇ ਵਾਰ ਦਾ 177ਵਾਂ ਦਿਨ: ਪੰਜਾਬ ਪੁਲਿਸ ਵੱਲੋਂ 600 ਥਾਈਂ ਛਾਪੇਮਾਰੀ; 333 ਕਾਬੂ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 25 ਕੈਡਿਟਾਂ ਦੀ ਪਿਛਲੇ ਤਿੰਨ ਮਹੀਨਿਆਂ ਵਿੱਚ ਡਿਫੈਂਸ ਸਿਖਲਾਈ ਅਕੈਡਮੀਆਂ ਵਿੱਚ ਚੋਣ, ਮਾਨ ਸਰਕਾਰ ਦੇ ਕਾਰਜਕਾਲ ਦੌਰਾਨ 175 ਕੈਡਿਟਾਂ ਦੀ ਹੋਈ ਚੋਣ ਵਿਜੀਲੈਂਸ ਬਿਊਰੋ ਵੱਲੋਂ 50,000 ਰੁਪਏ ਰਿਸ਼ਵਤ ਲੈਂਦਾ ਇੰਸਪੈਕਟਰ ਰੰਗੇ ਹੱਥੀਂ ਕਾਬੂ ਡਾ. ਬਲਜੀਤ ਕੌਰ ਵੱਲੋਂ ਅੰਬੇਡਕਰ ਇੰਸਟੀਚਿਊਟ ਆਫ ਕਰੀਅਰਜ਼ ਐਂਡ ਕੋਰਸਿਜ਼ ਦੇ ਵਿਦਿਆਰਥੀਆਂ ਨਾਲ ਵਿਸ਼ੇਸ਼ ਗੱਲਬਾਤ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਲੁਧਿਆਣਾ ਰਿਹਾ ਲਾਭਪਾਤਰੀਆਂ ਦੀ ਸੂਚੀ ਵਿੱਚ ਸਭ ਤੋਂ ਅੱਗੇ ਮਨਰੇਗਾ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਹਮਦਰਦੀ ਨਾਲ ਹੱਲ ਕਰਾਂਗੇ : ਤਰੁਨਪ੍ਰੀਤ ਸਿੰਘ ਸੌਂਦ ਹਾਈ ਕਮਾਂਡ ਨੇ ਮੀਟਿੰਗ ਲਈ ਬਿਠਾ ਲਏ ਚੰਨੀ ਤੇ ਰੰਧਾਵਾ, ਸੁਰਜੇਵਾਲਾ ਨਾਲ ਵੀ ਹੋਈ ਮੁਲਾਕਾਤ 'ਚੰਨੀ ਧੜੇ ਦੀ ਰਣਨੀਤੀ ਪਵੇਗੀ ਭਾਰੀ ਜਾਂ ਹਾਈਕਮਾਨ...?' ਰਾਹੁਲ ਗਾਂਧੀ ਦੇ ਅਗਲੇ ਫ਼ੈਸਲੇ 'ਤੇ ਟਿਕੀਆਂ ਨਜ਼ਰਾਂ IND vs ENG, 2nd ODI: ਇੰਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਮਾਮਲਾ : SIT ਨੇ ਸੁਖਬੀਰ ਸਿੰਘ ਬਾਦਲ ਨੂੰ ਕੀਤਾ ਤਲਬ

ਚੰਡੀਗੜ੍ਹ

ਜੀ.ਐੱਮ.ਐੱਸ.ਐੱਚ.-16 ’ਚ 5 ਤੋਂ 7 ਵਜੇ ਤੱਕ ਦਫ਼ਤਰ ਤੋਂ ਬਾਅਦ ਕਰਵਾ ਸਕੋਗੇ ਇਲਾਜ

25 ਫ਼ਰਵਰੀ, 2026 02:43 PM

ਚੰਡੀਗੜ੍ਹ : ਜੀ. ਐੱਮ. ਐੱਸ. ਐੱਚ.-16 ’ਚ ਸ਼ਾਮ ਦੀ ਓ. ਪੀ. ਡੀ. ਸ਼ੁਰੂ ਹੋ ਗਈ ਹੈ। ਵਿਭਾਗ ਨੇ ਸ਼ਾਮ 5 ਵਜੇ ਤੋਂ 7 ਵਜੇ ਤੱਕ ਮਾਹਰ ਡਾਕਟਰਾਂ ਦੀ ਓ. ਪੀ. ਡੀ. ਸ਼ੁਰੂ ਕੀਤੀ ਹੈ। ਸ਼ੁਰੂ ’ਚ ਮੈਡੀਸਨ, ਸਰਜਰੀ, ਆਰਥੋਪੈਡਿਕਸ, ਪੀਡੀਆਟ੍ਰਿਕਸ ਤੇ ਗਾਇਨੀਕੋਲੋਜੀ ਵਿਭਾਗਾਂ ’ਚ ਇਹ ਸਹੂਲਤ ਦਿੱਤੀ ਜਾ ਰਹੀ ਹੈ। ਭਵਿੱਖ ’ਚ ਇਹ ਸੇਵਾ ਸਿਵਲ ਹਸਪਤਾਲਾਂ ’ਚ ਵੀ ਸ਼ੁਰੂ ਕੀਤੀ ਜਾਵੇਗੀ। ਪਹਿਲੇ ਦਿਨ ਦੇ ਟ੍ਰਾਇਲ ਰਨ ਦੌਰਾਨ ਕੁੱਲ 25 ਮਰੀਜ਼ਾਂ ਨੇ ਸ਼ਾਮ ਦੀ ਓ. ਪੀ. ਡੀ. ’ਚ ਇਲਾਜ ਕਰਵਾਇਆ। ਵਿਭਾਗ ਦਾ ਕਹਿਣਾ ਹੈ ਕਿ ਇਹ ਪਹਿਲ ਕੰਮ ਕਰਨ ਵਾਲੇ ਲੋਕਾਂ ਤੇ ਉਨ੍ਹਾਂ ਮਰੀਜ਼ਾਂ ਨੂੰ ਕਾਫ਼ੀ ਰਾਹਤ ਪ੍ਰਦਾਨ ਕਰੇਗੀ, ਜੋ ਦਿਨ ਵੇਲੇ ਹਸਪਤਾਲ ਨਹੀਂ ਆ ਸਕਦੇ। ਸਿਹਤ ਵਿਭਾਗ ਮੁਤਾਬਕ ਇਹ ਪਹਿਲ ਚੰਡੀਗੜ੍ਹ ’ਚ ਜਨਤਕ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਵੱਲ ਵੱਡਾ ਕਦਮ ਹੈ। ਇਸ ਨਾਲ ਮਰੀਜ਼ਾਂ ਨੂੰ ਨੇੜਲੇ ਹਸਪਤਾਲਾਂ ’ਚ ਮਾਹਰ ਸਲਾਹ-ਮਸ਼ਵਰੇ ਦੀ ਸਹੂਲਤ ਮਿਲੇਗੀ ਅਤੇ ਵੱਡੇ ਹਸਪਤਾਲਾਂ ’ਤੇ ਦਬਾਅ ਘੱਟ ਹੋਵੇਗਾ। ਪ੍ਰਸ਼ਾਸਨ ਵਲੋਂ ਗਠਿਤ ਸਮਾਜ ਭਲਾਈ ਕਮੇਟੀ ਨੇ ਸਿਫਾਰਸ਼ ਕੀਤੀ ਸੀ ਕਿ ਯੂ. ਟੀ. ਦੇ ਸਰਕਾਰੀ ਹਸਪਤਾਲਾਂ ’ਚ ਸ਼ਾਮ ਦੀ ਓ. ਪੀ. ਡੀ. ਸ਼ੁਰੂ ਕੀਤੀ ਜਾਵੇ ਤਾਂ ਜੋ ਦਫ਼ਤਰੀ ਸਮੇਂ ਤੋਂ ਬਾਅਦ ਓ. ਪੀ. ਡੀ. ’ਚ ਇਲਾਜ ਕਰਵਾਉਣ ਵਾਲਿਆਂ ਨੂੰ ਸਹੂਲਤ ਮਿਲ ਸਕੇ। ਹਾਲਾਂਕਿ ਪਹਿਲਾਂ 2013 ’ਚ ਜੀ. ਐੱਮ. ਐੱਸ. ਐੱਚ. ’ਚ ਸ਼ਾਮ ਦੀ ਓ. ਪੀ. ਡੀ. ਸ਼ੁਰੂ ਕੀਤੀ ਗਈ ਸੀ ਪਰ ਹਸਪਤਾਲ ਇਸ ਨੂੰ ਲੰਬੇ ਸਮੇਂ ਤੱਕ ਨਹੀਂ ਚੱਲਾ ਸਕਿਆ ਸੀ।

ਭੀੜ ਹੋਵੇਗੀ ਘੱਟ, ਸਹੂਲਤਾਂ ਹੋਣਗੀਆਂ ਜ਼ਿਆਦਾ
ਜੀ. ਐੱਮ. ਐੱਸ. ਐੱਚ. ਦੀ ਓ. ਪੀ. ਡੀ. ਸਵੇਰੇ 8 ਤੋਂ ਦੁਪਹਿਰ 2 ਵਜੇ ਤੱਕ ਚੱਲਦੀ ਹੈ। ਰੋਜ਼ਾਨਾ ਕਰੀਬ 3500 ਮਰੀਜ਼ ਓ. ਪੀ. ਡੀ. ’ਚ ਇਲਾਜ ਲਈ ਆਉਂਦੇ ਹਨ, ਜਦੋਂ ਕਿ ਐਮਰਜੈਂਸੀ ’ਚ ਕਰੀਬ 400 ਦਾ ਇਲਾਜ ਹੁੰਦਾ ਹੈ। ਡੇਂਗੂ ਤੇ ਵਾਇਰਲ ਬੁਖ਼ਾਰ ਦੇ ਮੌਸਮ ਦੌਰਾਨ ਇਹ ਗਿਣਤੀ ਕਰੀਬ ਦੁੱਗਣੀ ਹੋ ਜਾਂਦੀ ਹੈ। ਇਹ ਨਵੀਂ ਸਹੂਲਤ ਮਰੀਜ਼ਾਂ ਨੂੰ ਰਾਹਤ ਦੇਵੇਗੀ। 500 ਬਿਸਤਰਿਆਂ ਵਾਲੇ ਇਸ ਜ਼ਿਲ੍ਹਾ ਹਸਪਤਾਲ ’ਚ ਰੋਜ਼ਾਨਾ ਪੂਰੇ ਖੇਤਰ ਤੋਂ ਰੈਫਰਲ ਮਾਮਲੇ ਆਉਂਦੇ ਹਨ। ਇਕੱਲੇ ਗਾਇਨੀਕੋਲੋਜੀ ਵਿਭਾਗ ’ਚ ਰੋਜ਼ਾਨਾ ਲਗਭਗ 350 ਤੋਂ 400 ਮਰੀਜ਼ ਦੇਖੇ ਜਾਂਦੇ ਹਨ। ਇਸ ਲਈ ਸ਼ਾਮ ਦੀ ਓ. ਪੀ. ਡੀ. ਮਰੀਜ਼ਾਂ ਲਈ ਰਾਹਤ ਹੋ ਸਕਦੀ ਹੈ। ਹਸਪਤਾਲ ’ਚ ਕਾਫੀ ਸਮੇਂ ਤੋਂ ਸਟਾਫ਼ ਦੀ ਘਾਟ ਹੈ ਪਰ ਇਸ ਦੇ ਬਾਵਜੂਦ ਪੰਜਾਬ, ਹਰਿਆਣਾ, ਹਿਮਾਚਲ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਤੋਂ ਡਿਲੀਵਰੀ ਮਾਮਲਿਆਂ ਦਾ ਇਲਾਜ ਇੱਥੇ ਕੀਤਾ ਜਾਂਦਾ ਹੈ।

Have something to say? Post your comment

ਅਤੇ ਚੰਡੀਗੜ੍ਹ ਖਬਰਾਂ

SIR 'ਚ 66 ਹਜ਼ਾਰ ਨਾਂ ਕੱਟਣ ਦੀ ਤਿਆਰੀ! ਚੰਡੀਗੜ੍ਹ 'ਚ ਵੋਟਰਾਂ ਬਾਰੇ ਹੈਰਾਨ ਕਰਦੇ ਅੰਕੜੇ ਆਏ ਸਾਹਮਣੇ

SIR 'ਚ 66 ਹਜ਼ਾਰ ਨਾਂ ਕੱਟਣ ਦੀ ਤਿਆਰੀ! ਚੰਡੀਗੜ੍ਹ 'ਚ ਵੋਟਰਾਂ ਬਾਰੇ ਹੈਰਾਨ ਕਰਦੇ ਅੰਕੜੇ ਆਏ ਸਾਹਮਣੇ

ਹਾਈ ਅਲਰਟ 'ਤੇ ਪੂਰਾ ਚੰਡੀਗੜ੍ਹ! 16-17 ਜੁਲਾਈ ਨੂੰ ਲੱਗੀ ਵੱਡੀ ਪਾਬੰਦੀ, PM ਮੋਦੀ ਦੇ ਦੌਰੇ ਨੂੰ ਲੈ ਕੇ...

ਹਾਈ ਅਲਰਟ 'ਤੇ ਪੂਰਾ ਚੰਡੀਗੜ੍ਹ! 16-17 ਜੁਲਾਈ ਨੂੰ ਲੱਗੀ ਵੱਡੀ ਪਾਬੰਦੀ, PM ਮੋਦੀ ਦੇ ਦੌਰੇ ਨੂੰ ਲੈ ਕੇ...

PGI ਕੰਪਲੈਕਸ ’ਚ ਬੀੜੀ-ਸਿਗਰੇਟ ਪੀਣ ਵਾਲੇ ਸਾਵਧਾਨ, ਹੁਣ ਲੱਗੇਗਾ ਵੱਡਾ ਜੁਰਮਾਨਾ

PGI ਕੰਪਲੈਕਸ ’ਚ ਬੀੜੀ-ਸਿਗਰੇਟ ਪੀਣ ਵਾਲੇ ਸਾਵਧਾਨ, ਹੁਣ ਲੱਗੇਗਾ ਵੱਡਾ ਜੁਰਮਾਨਾ

ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਸਾਵਧਾਨ! ਅਦਾਲਤ ਨੇ ਦਿੱਤੀ ਅਜਿਹੀ ਸਜ਼ਾ, ਹਰ ਕੋਈ ਦੇਖਦਾ ਰਹਿ ਗਿਆ

ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਸਾਵਧਾਨ! ਅਦਾਲਤ ਨੇ ਦਿੱਤੀ ਅਜਿਹੀ ਸਜ਼ਾ, ਹਰ ਕੋਈ ਦੇਖਦਾ ਰਹਿ ਗਿਆ

ਪੀ. ਜੀ. ਆਈ. ਸੂਚਕਾਂਕ 'ਚ ਚੰਡੀਗੜ੍ਹ ਦੇਸ਼ 'ਚੋਂ ਪਹਿਲੇ ਸਥਾਨ 'ਤੇ,  ਪੰਜਾਬ, ਦਿੱਲੀ ਤੇ ਕੇਰਲ ਦੂਜੇ ਨੰਬਰ 'ਤੇ

ਪੀ. ਜੀ. ਆਈ. ਸੂਚਕਾਂਕ 'ਚ ਚੰਡੀਗੜ੍ਹ ਦੇਸ਼ 'ਚੋਂ ਪਹਿਲੇ ਸਥਾਨ 'ਤੇ, ਪੰਜਾਬ, ਦਿੱਲੀ ਤੇ ਕੇਰਲ ਦੂਜੇ ਨੰਬਰ 'ਤੇ

PM ਮੋਦੀ ਦੇ ਦੌਰੇ ਦੀਆਂ ਤਿਆਰੀਆਂ ਜ਼ੋਰਾਂ ’ਤੇ, ਪੀ. ਈ. ਸੀ. ’ਚ ਲੱਗੇਗਾ ਵਿਸ਼ੇਸ਼ ਵਾਟਰ ਪਰੂਫ ਟੈਂਟ

PM ਮੋਦੀ ਦੇ ਦੌਰੇ ਦੀਆਂ ਤਿਆਰੀਆਂ ਜ਼ੋਰਾਂ ’ਤੇ, ਪੀ. ਈ. ਸੀ. ’ਚ ਲੱਗੇਗਾ ਵਿਸ਼ੇਸ਼ ਵਾਟਰ ਪਰੂਫ ਟੈਂਟ

6 ਤੋਂ 8 ਜੁਲਾਈ ਤੱਕ ਭਾਰੀ ਮੀਂਹ ਦੇ ਆਸਾਰ, ਮੌਸਮ ਵਿਭਾਗ ਨੇ ਜਾਰੀ ਕੀਤੀ ਭਵਿੱਖਬਾਣੀ

6 ਤੋਂ 8 ਜੁਲਾਈ ਤੱਕ ਭਾਰੀ ਮੀਂਹ ਦੇ ਆਸਾਰ, ਮੌਸਮ ਵਿਭਾਗ ਨੇ ਜਾਰੀ ਕੀਤੀ ਭਵਿੱਖਬਾਣੀ

ਵੱਡੀ ਖ਼ਬਰ : ਤਾਸ਼ ਦੇ ਪੱਤਿਆਂ ਵਾਂਗ ਢਹਿ ਗਈ ਚੰਡੀਗੜ੍ਹ ਦੀ 2 ਮੰਜ਼ਿਲਾ ਇਮਾਰਤ, 2 ਲੋਕਾਂ ਦੀ ਮੌਤ

ਵੱਡੀ ਖ਼ਬਰ : ਤਾਸ਼ ਦੇ ਪੱਤਿਆਂ ਵਾਂਗ ਢਹਿ ਗਈ ਚੰਡੀਗੜ੍ਹ ਦੀ 2 ਮੰਜ਼ਿਲਾ ਇਮਾਰਤ, 2 ਲੋਕਾਂ ਦੀ ਮੌਤ

ਯਮੁਨਾਨਗਰ ਵਿੱਚ 'ਵਾਰਤਾਲਾਪ' ਵਰਕਸ਼ਾਪ ਦਾ ਆਯੋਜਨ; ਭਲਾਈ ਸਕੀਮਾਂ ਅਤੇ 12 ਸਾਲਾਂ ਦੀਆਂ ਪ੍ਰਾਪਤੀਆਂ ’ਤੇ ਹੋਈ ਵਿਸਤ੍ਰਿਤ ਚਰਚਾ

ਯਮੁਨਾਨਗਰ ਵਿੱਚ 'ਵਾਰਤਾਲਾਪ' ਵਰਕਸ਼ਾਪ ਦਾ ਆਯੋਜਨ; ਭਲਾਈ ਸਕੀਮਾਂ ਅਤੇ 12 ਸਾਲਾਂ ਦੀਆਂ ਪ੍ਰਾਪਤੀਆਂ ’ਤੇ ਹੋਈ ਵਿਸਤ੍ਰਿਤ ਚਰਚਾ

ਚੰਡੀਗੜ੍ਹ ਪ੍ਰਸ਼ਾਸਨ ਨੂੰ ਮਿਲਿਆ ਨਵਾਂ ਸਕੱਤਰ, IAS ਹਰਪ੍ਰੀਤ ਸਿੰਘ ਸੂਦਨ ਨੂੰ ਮਿਲੀ ਅਹਿਮ ਜ਼ਿੰਮੇਵਾਰੀ

ਚੰਡੀਗੜ੍ਹ ਪ੍ਰਸ਼ਾਸਨ ਨੂੰ ਮਿਲਿਆ ਨਵਾਂ ਸਕੱਤਰ, IAS ਹਰਪ੍ਰੀਤ ਸਿੰਘ ਸੂਦਨ ਨੂੰ ਮਿਲੀ ਅਹਿਮ ਜ਼ਿੰਮੇਵਾਰੀ