Thursday, October 01, 2026
BREAKING
• ''ਮੇਰੇ ਲਈ ਇਹੀ ਬਹੁਤ ਐ..!'', 174 ਲੋਕਾਂ ਦੀ ਜਾਨ ਬਚਾਉਣ ਵਾਲੇ ਭਾਰਤੀ ਪਾਇਲਟ ਨੇ ਦਿੱਤਾ ਪਹਿਲਾ ਬਿਆਨ • ਰਾਜਾ ਵੜਿੰਗ ਦੇ ਅਸਤੀਫੇ 'ਤੇ ਰਵਨੀਤ ਬਿੱਟੂ ਦਾ ਤੰਜ • ਪੰਜਾਬ ਬੋਰਡ ਦਾ ਸਰਟੀਫਿਕੇਟਾਂ 'ਚ ਸੋਧ ਲਈ ਨਵਾਂ ਫਾਰਮੂਲਾ, ਬਿਨੈਕਾਰਾਂ ਨੂੰ ਮਿਲੇਗੀ ਵੱਡੀ ਰਾਹਤ • ਪੰਜਾਬ ਵਿਚ ਅਮਿਤ ਸ਼ਾਹ ਦੀ ਰੈਲੀ ਮਗਰੋਂ ਭਾਜਪਾ ਨੇ ਸੱਦ ਲਈ ਹਾਈ ਲੈਵਲ ਮੀਟਿੰਗ • LPU ਦੇ ਮਾਮਲੇ 'ਚ ਵੱਡੀ ਅਪਡੇਟ! ਪੁਲਸ ਨੇ 3 ਮੁਲਜ਼ਮ ਕੀਤੇ ਗ੍ਰਿਫ਼ਤਾਰ, ਮੁੰਬਈ ਨਾਲ ਜੁੜੇ ਤਾਰ • ਤਾਲਮੇਲ ਕਮੇਟੀ ਨੇ 'ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026' ਸਬੰਧੀ ਮੀਟਿੰਗ ਸੱਦੀ • ਯੂਏਈ 'ਚ ਭਾਰਤੀ ਰਾਜਦੂਤ ਨੇ ਦੁਬਈ 'ਚ 'ਹੀਰੋ' ਪਾਇਲਟ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ • ਗੁਰਦਾਸਪੁਰ: 4 ਅਸਲਾ ਤਸਕਰ 7 ਪਿਸਤੌਲਾਂ ਸਮੇਤ ਗ੍ਰਿਫ਼ਤਾਰ, ਦੁਬਈ-ਅਮਰੀਕਾ ਨਾਲ ਜੁੜੇ ਤਾਰ • ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਟਰੱਕ 'ਚ ਵੱਜੀ ਸਕਾਰਪੀਓ ਨੂੰ ਲੱਗੀ ਅੱਗ, ਜ਼ਿੰਦਾ ਸੜਿਆ ਵਿਅਕਤੀ • 180 ਜਾਨਾਂ ਬਚਾਉਣ ਵਾਲੇ ਭਾਰਤੀ ਪਾਇਲਟ ਸਮਿਤ ਮਾਛਰ ਨੂੰ ਇਜ਼ਰਾਈਲ ਕਰੇਗਾ 'ਸਨਮਾਨਿਤ'

ਚੰਡੀਗੜ੍ਹ

ਚੰਡੀਗੜ੍ਹ PGI 'ਚ ਸਵਾਈਨ ਫਲੂ ਦੇ 170 ਕੇਸ, ਸਭ ਤੋਂ ਵੱਧ 68 ਕੇਸ ਪੰਜਾਬ ਤੋਂ, ਸਾਵਧਾਨ ਰਹਿਣ ਦੀ ਲੋੜ

30 ਸਤੰਬਰ, 2026 07:21 PM

ਚੰਡੀਗੜ੍ਹ : ਮੌਸਮ 'ਚ ਆ ਰਹੀ ਤਬਦੀਲੀ ਦੇ ਨਾਲ ਫਲੂ ਦੇ ਮਾਮਲੇ ਵੀ ਵੱਧਣ ਲੱਗੇ ਹਨ। ਪੀ. ਜੀ. ਆਈ. ਚੰਡੀਗੜ੍ਹ 'ਚ ਇਸ ਸਾਲ ਜਨਵਰੀ ਤੋਂ 26 ਅਗਸਤ ਤੱਕ ਇਨਫਲੂਐਂਜ਼ਾ ਦੇ 170 ਪਾਜ਼ੇਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ ਲਗਭਗ ਅੱਧੇ ਮਾਮਲੇ ਅਗਸਤ ਮਹੀਨੇ ਦੌਰਾਨ ਹੀ ਦਰਜ ਕੀਤੇ ਗਏ ਹਨ। ਪੀ. ਜੀ. .ਦੇ ਅੰਕੜਿਆਂ ਮੁਤਾਬਕ ਫਲੂ ਦੀ ਲਪੇਟ 'ਚ ਆਉਣ ਵਾਲਿਆਂ 'ਚ 36 ਬੱਚੇ ਵੀ ਸ਼ਾਮਲ ਹਨ, ਜਿਨ੍ਹਾਂ ਦੀ ਉਮਰ 14 ਸਾਲ ਤੋਂ ਘੱਟ ਹੈ। ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਕੁੱਲ 170 ਮਰੀਜ਼ਾਂ 'ਚ 83 ਪੁਰਸ਼ ਅਤੇ 87 ਔਰਤਾਂ ਹਨ। ਇਨ੍ਹਾਂ ਵਿੱਚ ਸਭ ਤੋਂ ਵੱਧ 68 ਮਰੀਜ਼ ਪੰਜਾਬ ਤੋਂ ਪੀ. ਜੀ. ਆਈ. ਪਹੁੰਚੇ। ਇਸ ਤੋਂ ਬਾਅਦ ਹਰਿਆਣਾ ਤੋਂ 34, ਚੰਡੀਗੜ੍ਹ ਤੋਂ 28 ਅਤੇ ਹਿਮਾਚਲ ਪ੍ਰਦੇਸ਼ ਤੋਂ 20 ਮਰੀਜ਼ ਦਰਜ ਕੀਤੇ ਗਏ। ਉੱਤਰ ਪ੍ਰਦੇਸ਼ ਤੋਂ ਵੀ 10 ਮਰੀਜ਼ ਸਾਹਮਣੇ ਆਏ ਹਨ, ਜਦੋਂ ਕਿ ਹੋਰ ਸੂਬਿਆਂ ਤੋਂ ਵੀ ਮਰੀਜ਼ ਇਲਾਜ ਲਈ ਪੀ. ਜੀ. ਆਈ. ਆਏ।

ਬੱਚਿਆਂ ਵਿੱਚ ਵੀ ਸਾਹਮਣੇ ਆਏ ਮਾਮਲੇ
ਪੀ. ਜੀ. ਆਈ. 'ਚ ਦਰਜ ਮਾਮਲਿਆਂ 'ਚ 134 ਬਾਲਗ ਅਤੇ 36 ਬੱਚੇ ਸ਼ਾਮਲ ਹਨ। ਇਸ ਤੋਂ ਸਪੱਸ਼ਟ ਹੈ ਕਿ ਬਦਲਦੇ ਮੌਸਮ ਦੌਰਾਨ ਬੱਚਿਆਂ ਨੂੰ ਵੀ ਫਲੂ ਤੋਂ ਬਚਾਉਣ ਲਈ ਵਧੇਰੇ ਸਾਵਧਾਨੀ ਦੀ ਲੋੜ ਹੈ। ਖ਼ਾਸ ਕਰਕੇ ਸਕੂਲ ਜਾਣ ਵਾਲੇ ਬੱਚਿਆਂ 'ਚ ਜੇਕਰ ਲਗਾਤਾਰ ਬੁਖ਼ਾਰ, ਖਾਂਸੀ ਜਾਂ ਗਲੇ ਵਿੱਚ ਦਰਦ ਵਰਗੇ ਲੱਛਣ ਦਿਖਾਈ ਦੇਣ ਤਾਂ ਇਸ ਨੂੰ ਆਮ ਮੌਸਮੀ ਬੁਖਾਰ ਸਮਝ ਕੇ ਨਜ਼ਰ-ਅੰਦਾਜ਼ ਨਹੀਂ ਕਰਨਾ ਚਾਹੀਦਾ।

ਖਾਂਸੀ-ਬੁਖਾਰ ਹੋਵੇ ਤਾਂ ਰਹੋ ਸਾਵਧਾਨ
ਫਲੂ ਵਿੱਚ ਆਮ ਤੌਰ ’ਤੇ ਬੁਖਾਰ, ਖਾਂਸੀ, ਗਲੇ ਵਿੱਚ ਦਰਦ, ਨੱਕ ਵਗਣਾ ਜਾਂ ਬੰਦ ਹੋਣਾ, ਸਿਰ ਦਰਦ ਅਤੇ ਸਰੀਰ ਵਿੱਚ ਦਰਦ ਵਰਗੇ ਲੱਛਣ ਦੇਖਣ ਨੂੰ ਮਿਲਦੇ ਹਨ। ਕੁਝ ਮਰੀਜ਼ਾਂ ਵਿੱਚ ਸਾਹ ਲੈਣ ਵਿੱਚ ਤਕਲੀਫ਼ ਵੀ ਹੋ ਸਕਦੀ ਹੈ। ਲੱਛਣ ਤੇਜ਼ ਹੋਣ ਜਾਂ ਕਈ ਦਿਨਾਂ ਤੱਕ ਬਣੇ ਰਹਿਣ ’ਤੇ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਮੌਸਮੀ ਇੰਫੈਕਸ਼ਨ ਤੋਂ ਬਚਣ ਲਈ ਹੱਥਾਂ ਦੀ ਸਫਾਈ ਦਾ ਧਿਆਨ ਰੱਖਣਾ, ਖਾਂਸੀ ਜਾਂ ਛਿੱਕ ਆਉਣ ਸਮੇਂ ਮੂੰਹ-ਨੱਕ ਢੱਕਣਾ ਅਤੇ ਬਿਮਾਰ ਹੋਣ ਦੀ ਸਥਿਤੀ ਵਿੱਚ ਦੂਜਿਆਂ ਦੇ ਸੰਪਰਕ ਤੋਂ ਬਚਣਾ ਅਹਿਮ ਹੈ।

Have something to say? Post your comment

ਅਤੇ ਚੰਡੀਗੜ੍ਹ ਖਬਰਾਂ

ਚੰਡੀਗੜ੍ਹ ਪੁਲਸ ਵੱਲੋਂ 140 ਮੁਲਾਜ਼ਮਾਂ ਨੂੰ ਤਰੱਕੀ ਦਾ ਤੋਹਫ਼ਾ

ਚੰਡੀਗੜ੍ਹ ਪੁਲਸ ਵੱਲੋਂ 140 ਮੁਲਾਜ਼ਮਾਂ ਨੂੰ ਤਰੱਕੀ ਦਾ ਤੋਹਫ਼ਾ

ਚੰਡੀਗੜ੍ਹ 'ਚ ਬੇਕਾਬੂ ਥਾਰ ਦਾ ਕਹਿਰ, 2 ਨੌਜਵਾਨ ਬੁਰੀ ਤਰ੍ਹਾਂ ਜ਼ਖਮੀ

ਚੰਡੀਗੜ੍ਹ 'ਚ ਬੇਕਾਬੂ ਥਾਰ ਦਾ ਕਹਿਰ, 2 ਨੌਜਵਾਨ ਬੁਰੀ ਤਰ੍ਹਾਂ ਜ਼ਖਮੀ

ਸਵੱਛਤਾ ਹੀ ਸੇਵਾ 6.0: ਪੀਆਈਬੀ, ਸੀਬੀਸੀ ਚੰਡੀਗੜ੍ਹ ਵੱਲੋਂ 'ਜਨ ਭਾਗੀਦਾਰੀ' ਨੂੰ ਉਤਸ਼ਾਹਿਤ ਕਰਨ ਲਈ ਸਫ਼ਾਈ ਮੁਹਿੰਮਾਂ ਦੀ ਲੜੀ ਦਾ ਆਯੋਜਨ

ਸਵੱਛਤਾ ਹੀ ਸੇਵਾ 6.0: ਪੀਆਈਬੀ, ਸੀਬੀਸੀ ਚੰਡੀਗੜ੍ਹ ਵੱਲੋਂ 'ਜਨ ਭਾਗੀਦਾਰੀ' ਨੂੰ ਉਤਸ਼ਾਹਿਤ ਕਰਨ ਲਈ ਸਫ਼ਾਈ ਮੁਹਿੰਮਾਂ ਦੀ ਲੜੀ ਦਾ ਆਯੋਜਨ

Chandigarh ’ਚ ਪੁਲੀਸ ਹੈੱਡ ਕਾਂਸਟੇਬਲ Nitin Kumar ਦੀ ਗੋਲੀ ਮਾਰ ਕੇ ਹੱਤਿਆ; ਪੁੱਤਰ ਹਿਰਾਸਤ ’ਚ

Chandigarh ’ਚ ਪੁਲੀਸ ਹੈੱਡ ਕਾਂਸਟੇਬਲ Nitin Kumar ਦੀ ਗੋਲੀ ਮਾਰ ਕੇ ਹੱਤਿਆ; ਪੁੱਤਰ ਹਿਰਾਸਤ ’ਚ

ਚੰਡੀਗੜ੍ਹ 'ਚ ਜ਼ੋਰਦਾਰ ਧਮਾਕਾ! ਠੇਕੇ 'ਤੇ ਖੜ੍ਹੇ ਗਾਹਕਾਂ ਦੇ ਪੈਰਾਂ 'ਚ ਡਿੱਗੀ ਬੰਬਨੁਮਾ ਚੀਜ਼

ਚੰਡੀਗੜ੍ਹ 'ਚ ਜ਼ੋਰਦਾਰ ਧਮਾਕਾ! ਠੇਕੇ 'ਤੇ ਖੜ੍ਹੇ ਗਾਹਕਾਂ ਦੇ ਪੈਰਾਂ 'ਚ ਡਿੱਗੀ ਬੰਬਨੁਮਾ ਚੀਜ਼

ਚੰਡੀਗੜ੍ਹ ਦੇ ਮਕਾਨਾਂ 'ਚ ਲਿਫਟ ਲਾਉਣ ਨੂੰ ਮਨਜ਼ੂਰੀ! ਸੋਲਰ ਪੈਨਲ ਲਈ ਵੀ NOC ਦੀ ਲੋੜ ਨਹੀਂ

ਚੰਡੀਗੜ੍ਹ ਦੇ ਮਕਾਨਾਂ 'ਚ ਲਿਫਟ ਲਾਉਣ ਨੂੰ ਮਨਜ਼ੂਰੀ! ਸੋਲਰ ਪੈਨਲ ਲਈ ਵੀ NOC ਦੀ ਲੋੜ ਨਹੀਂ

ਚੰਡੀਗੜ੍ਹ ਨੂੰ ਨਸ਼ਾ ਮੁਕਤ ਕਰਨ ਲਈ ਡੈੱਡਲਾਈਨ ਤੈਅ, 30 ਸਤੰਬਰ ਮਗਰੋਂ SHOs 'ਤੇ ਡਿੱਗੇਗੀ ਗਾਜ਼

ਚੰਡੀਗੜ੍ਹ ਨੂੰ ਨਸ਼ਾ ਮੁਕਤ ਕਰਨ ਲਈ ਡੈੱਡਲਾਈਨ ਤੈਅ, 30 ਸਤੰਬਰ ਮਗਰੋਂ SHOs 'ਤੇ ਡਿੱਗੇਗੀ ਗਾਜ਼

ਚੰਡੀਗੜ੍ਹ 'ਚ ਕਿਰਾਏਦਾਰਾਂ ਤੇ ਮਕਾਨ ਮਾਲਕਾਂ ਲਈ ਨਵੇਂ ਨਿਯਮ ਲਾਗੂ, 15 ਦਿਨਾਂ 'ਚ ਦੇਣਾ ਪਵੇਗਾ ਜਵਾਬ

ਚੰਡੀਗੜ੍ਹ 'ਚ ਕਿਰਾਏਦਾਰਾਂ ਤੇ ਮਕਾਨ ਮਾਲਕਾਂ ਲਈ ਨਵੇਂ ਨਿਯਮ ਲਾਗੂ, 15 ਦਿਨਾਂ 'ਚ ਦੇਣਾ ਪਵੇਗਾ ਜਵਾਬ

ਵਿਦਿਆਰਥੀ ਸਾਵਧਾਨ! ਇਹ ਕੰਮ ਕਰਦੇ ਹੀ ਘਰ ਪੁੱਜੇਗਾ SMS, ਚੰਡੀਗੜ੍ਹ ਦੇ ਸਕੂਲਾਂ 'ਚ ਨਵਾਂ ਸਿਸਟਮ ਸ਼ੁਰੂ

ਵਿਦਿਆਰਥੀ ਸਾਵਧਾਨ! ਇਹ ਕੰਮ ਕਰਦੇ ਹੀ ਘਰ ਪੁੱਜੇਗਾ SMS, ਚੰਡੀਗੜ੍ਹ ਦੇ ਸਕੂਲਾਂ 'ਚ ਨਵਾਂ ਸਿਸਟਮ ਸ਼ੁਰੂ

ਚੰਡੀਗੜ੍ਹ: ਕੈਬ ਐਗਰੀਗੇਟਰਾਂ ’ਤੇ ਵੱਡਾ ਐਕਸ਼ਨ, ਓਬਰ ਤੇ ਰੈਪਿਡੋ ਦੇ ਲਾਈਸੈਂਸ 6 ਮਹੀਨਿਆਂ ਲਈ ਮੁਅੱਤਲ

ਚੰਡੀਗੜ੍ਹ: ਕੈਬ ਐਗਰੀਗੇਟਰਾਂ ’ਤੇ ਵੱਡਾ ਐਕਸ਼ਨ, ਓਬਰ ਤੇ ਰੈਪਿਡੋ ਦੇ ਲਾਈਸੈਂਸ 6 ਮਹੀਨਿਆਂ ਲਈ ਮੁਅੱਤਲ