Friday, July 17, 2026
BREAKING
ਗੈਂਗਸਟਰਾਂ 'ਤੇ ਵਾਰ ਦਾ 177ਵਾਂ ਦਿਨ: ਪੰਜਾਬ ਪੁਲਿਸ ਵੱਲੋਂ 600 ਥਾਈਂ ਛਾਪੇਮਾਰੀ; 333 ਕਾਬੂ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 25 ਕੈਡਿਟਾਂ ਦੀ ਪਿਛਲੇ ਤਿੰਨ ਮਹੀਨਿਆਂ ਵਿੱਚ ਡਿਫੈਂਸ ਸਿਖਲਾਈ ਅਕੈਡਮੀਆਂ ਵਿੱਚ ਚੋਣ, ਮਾਨ ਸਰਕਾਰ ਦੇ ਕਾਰਜਕਾਲ ਦੌਰਾਨ 175 ਕੈਡਿਟਾਂ ਦੀ ਹੋਈ ਚੋਣ ਵਿਜੀਲੈਂਸ ਬਿਊਰੋ ਵੱਲੋਂ 50,000 ਰੁਪਏ ਰਿਸ਼ਵਤ ਲੈਂਦਾ ਇੰਸਪੈਕਟਰ ਰੰਗੇ ਹੱਥੀਂ ਕਾਬੂ ਡਾ. ਬਲਜੀਤ ਕੌਰ ਵੱਲੋਂ ਅੰਬੇਡਕਰ ਇੰਸਟੀਚਿਊਟ ਆਫ ਕਰੀਅਰਜ਼ ਐਂਡ ਕੋਰਸਿਜ਼ ਦੇ ਵਿਦਿਆਰਥੀਆਂ ਨਾਲ ਵਿਸ਼ੇਸ਼ ਗੱਲਬਾਤ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਲੁਧਿਆਣਾ ਰਿਹਾ ਲਾਭਪਾਤਰੀਆਂ ਦੀ ਸੂਚੀ ਵਿੱਚ ਸਭ ਤੋਂ ਅੱਗੇ ਮਨਰੇਗਾ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਹਮਦਰਦੀ ਨਾਲ ਹੱਲ ਕਰਾਂਗੇ : ਤਰੁਨਪ੍ਰੀਤ ਸਿੰਘ ਸੌਂਦ ਹਾਈ ਕਮਾਂਡ ਨੇ ਮੀਟਿੰਗ ਲਈ ਬਿਠਾ ਲਏ ਚੰਨੀ ਤੇ ਰੰਧਾਵਾ, ਸੁਰਜੇਵਾਲਾ ਨਾਲ ਵੀ ਹੋਈ ਮੁਲਾਕਾਤ 'ਚੰਨੀ ਧੜੇ ਦੀ ਰਣਨੀਤੀ ਪਵੇਗੀ ਭਾਰੀ ਜਾਂ ਹਾਈਕਮਾਨ...?' ਰਾਹੁਲ ਗਾਂਧੀ ਦੇ ਅਗਲੇ ਫ਼ੈਸਲੇ 'ਤੇ ਟਿਕੀਆਂ ਨਜ਼ਰਾਂ IND vs ENG, 2nd ODI: ਇੰਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਮਾਮਲਾ : SIT ਨੇ ਸੁਖਬੀਰ ਸਿੰਘ ਬਾਦਲ ਨੂੰ ਕੀਤਾ ਤਲਬ

ਚੰਡੀਗੜ੍ਹ

ਚੰਡੀਗੜ੍ਹ 'ਚ ਇੰਡੀਗੋ ਦੀਆਂ 2 ਫਲਾਈਟਾਂ ਰੱਦ, 31 ਦੇਰੀ ਨਾਲ ਹੋਈਆਂ ਆਪਰੇਟ

04 ਦਸੰਬਰ, 2025 05:37 PM

ਚੰਡੀਗੜ੍ਹ : ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਬੁੱਧਵਾਰ ਦੁਪਹਿਰ 12 ਵਜੇ ਦੇ ਕਰੀਬ ਤਕਨੀਕੀ ਖ਼ਰਾਬੀ ਕਾਰਨ ਦੋ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਇਸ ਦੌਰਾਨ ਕਰੀਬ 31 ਉਡਾਣਾਂ ਨੇ 30 ਮਿੰਟ ਤੋਂ ਲੈ ਕੇ ਸਾਢੇ 5 ਘੰਟੇ ਤੱਕ ਦੇਰੀ ਨਾਲ ਉਡਾਣ ਭਰੀ। ਦੁਬਈ ਅਤੇ ਅਬੂ ਧਾਬੀ ਜਾਣ ਵਾਲੀਆਂ ਦੋ ਅੰਤਰਰਾਸ਼ਟਰੀ ਉਡਾਣਾਂ 30 ਮਿੰਟ ਦੀ ਦੇਰੀ ਨਾਲ, ਜਦੋਂ ਕਿ ਦਿੱਲੀ ਅਤੇ ਮੁੰਬਈ ਜਾਣ ਵਾਲੀਆਂ ਉਡਾਣਾਂ 5.30 ਘੰਟੇ ਤੋਂ ਜ਼ਿਆਦਾ ਦੇਰੀ ਨਾਲ ਆਪਰੇਟ ਹੋਈਆਂ। ਮੁੰਬਈ ਤੋਂ ਆਉਣ ਵਾਲੀ ਉਡਾਣ ਚਾਰ ਘੰਟੇ ਤੋਂ ਜ਼ਿਆਦਾ ਦੇਰੀ ਨਾਲ ਪਹੁੰਚੀ। ਮੁੰਬਈ, ਚੇੱਨਈ, ਦਿੱਲੀ ਅਤੇ ਹੈਦਰਾਬਾਦ ਤੋਂ ਆਉਣ ਵਾਲੀਆਂ ਉਡਾਣਾਂ ਤਿੰਨ ਘੰਟੇ ਤੋਂ ਜ਼ਿਆਦਾ ਲੇਟ ਰਹੀਆਂ। ਸ਼੍ਰੀਨਗਰ ਜਾਣ ਵਾਲੀ 6ਈ874 ਅਤੇ ਦਿੱਲੀ ਜਾਣ ਵਾਲੀ 6ਈ6448, ਦੋ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਉਡਾਣਾਂ ਦੇ ਸੰਚਾਲਨ ਵਿਚ ਘੰਟਿਆਂ ਤੱਕ ਦੇਰੀ ਕਾਰਨ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਲੋਕਾਂ ਦਾ ਕਹਿਣਾ ਸੀ ਕਿ ਦਿੱਲੀ ਆਈ. ਜੀ. ਆਈ ਹਵਾਈ ਅੱਡੇ ਤੋਂ ਕਨੈਕਟਿੰਗ ਉਡਾਣਾਂ ਛੁੱਟ ਜਾਣਗੀਆਂ। ਇੰਡੀਗੋ ਨੇ ਆਪਣੇ ਅਧਿਕਾਰਤ ਬਿਆਨ 'ਚ ਕਿਹਾ ਕਿ ਛੋਟੀਆਂ ਤਕਨੀਕੀ ਸਮੱਸਿਆਵਾਂ, ਮੌਸਮ ਨਾਲ ਜੁੜੇ ਸ਼ੈਡਿਊਲ, ਖ਼ਰਾਬ ਮੌਸਮ, ਹਵਾਬਾਜ਼ੀ ਪ੍ਰਣਾਲੀ 'ਚ ਭੀੜ ਅਤੇ ਅਪਡੇਟਿਡ ਕਰੂ ਰੋਸਟਰਿੰਗ ਨਿਯਮਾਂ ਦੇ ਕਾਰਨ ਆਪਰੇਸ਼ਨਜ਼ ’ਤੇ ਬੁਰਾ ਅਸਰ ਪਿਆ। ਰੁਕਾਵਟਾਂ ਨੂੰ ਰੋਕਣ ਅਤੇ ਸਟੇਬਿਲਟੀ ਵਾਪਸ ਲਿਆਉਣ ਲਈ ਸ਼ੈਡਿਊਲ 'ਚ ਥੋੜ੍ਹਾ ਬਦਲਾਅ ਕੀਤਾ, ਜਿਸ ਤੋਂ ਬਾਅਦ ਸਥਿਤੀ ਨੂੰ ਸੰਭਾਲਣ ਲਈ ਕੰਮ ਸ਼ੁਰੂ ਹੋ ਪਾਇਆ। ਇਹ ਉਪਾਅ ਅਗਲੇ 48 ਘੰਟਿਆਂ ਤੱਕ ਲਾਗੂ ਰਹਿਣਗੇ, ਜਿਸ ਨਾਲ ਅਸੀਂ ਆਪਣੇ ਆਪਰੇਸ਼ਨਾਂ ਨੂੰ ਆਮ ਬਣਾ ਸਕਾਂਗੇ। ਪੂਰੇ ਨੈੱਟਵਰਕ ਵਿਚ ਹੌਲੀ-ਹੌਲੀ ਸਮੇਂ ਦੀ ਪਾਬੰਦਤਾ ਮੁੜ ਪ੍ਰਾਪਤ ਕਰ ਸਕਾਂਗੇ।

ਫਲਾਈਟ ਆਪਰੇਟਰਾਂ ਦੇ ਅਨੁਸਾਰ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੁੱਲ 17 ਉਡਾਣਾਂ ਦੇਰੀ ਨਾਲ ਚੱਲੀਆਂ। ਇਨ੍ਹਾਂ ਵਿਚੋਂ ਇੰਡੀਗੋ ਦੀ ਮੁੰਬਈ ਜਾਣ ਵਾਲੀ ਫਲਾਈਟ (6ਈ5019) ਆਪਣੇ ਨਿਰਧਾਰਤ ਸਮੇਂ 3:55 ਵਜੇ ਦੀ ਬਜਾਏ ਰਾਤ 9:36 ਵਜੇ, 5:41 ਘੰਟੇ ਦੇਰੀ ਨਾਲ ਰਵਾਨਾ ਹੋਈ। ਦਿੱਲੀ ਜਾਣ ਵਾਲੀ ਫਲਾਈਟ (6ਈ2195) ਆਪਣੇ ਨਿਰਧਾਰਤ ਸਮੇਂ 12:35 ਵਜੇ ਦੀ ਬਜਾਏ ਸ਼ਾਮ 6:16 ਵਜੇ, 5:30 ਘੰਟੇ ਦੇਰੀ ਨਾਲ ਰਵਾਨਾ ਹੋਈ। ਇਸੇ ਤਰ੍ਹਾਂ, ਇੰਡੀਗੋ ਦੀ ਅਹਿਮਦਾਬਾਦ ਜਾਣ ਵਾਲੀ ਫਲਾਈਟ 6ਈ6395 ਆਪਣੇ ਨਿਰਧਾਰਤ ਸਮੇਂ 7 ਵਜੇ ਦੀ ਬਜਾਏ ਰਾਤ 10:23 ਵਜੇ, 3:23 ਘੰਟੇ ਦੇਰੀ ਨਾਲ ਗਈ। ਦਿੱਲੀ ਜਾਣ ਵਾਲੀ ਫਲਾਈਟ 6ਈ874 ਆਪਣੇ ਨਿਰਧਾਰਤ ਸਮੇਂ 6 ਵਜੇ ਦੀ ਬਜਾਏ ਰਾਤ 9:06 ਵਜੇ, 3:06 ਘੰਟੇ ਦੇਰੀ ਨਾਲ ਰਵਾਨਾ ਹੋਈ। ਹੋਰ ਫਲਾਈਟਾਂ 26 ਮਿੰਟ ਤੋਂ ਲੈ ਕੇ ਦੋ ਘੰਟੇ ਲੇਟ ਰਹੀਆਂ।

ਕੁੱਲ 14 ਉਡਾਣਾਂ ਦੇਰੀ ਨਾਲ ਆਈਆਂ, ਜਿਨ੍ਹਾਂ ਵਿਚੋਂ ਮੁੰਬਈ ਤੋਂ ਇੰਡੀਗੋ ਦੀ ਉਡਾਣ 6ਈ6752 ਸ਼ਾਮ 6:10 ਵਜੇ ਪਹੁੰਚਣ ਦੇ ਨਿਰਧਾਰਤ ਸਮੇਂ ਦੇ ਬਜਾਏ 4:26 ਘੰਟੇ ਦੇਰੀ ਨਾਲ ਦੁਪਹਿਰ 1:36 ਵਜੇ ਪਹੁੰਚੀ। ਦਿੱਲੀ ਤੋਂ ਇੰਡੀਗੋ ਦੀ ਉਡਾਣ 6ਈ2196 ਸ਼ਾਮ 3:25 ਵਜੇ ਪਹੁੰਚਣ ਦੇ ਨਿਰਧਾਰਤ ਸਮੇਂ ਦੇ ਬਜਾਏ 3:20 ਘੰਟੇ ਦੇਰੀ ਨਾਲ ਸ਼ਾਮ 6:40 ਵਜੇ ਪਹੁੰਚੀ। ਚੇਨਈ ਤੋਂ ਇੰਡੀਗੋ ਦੀ ਉਡਾਣ 6ਈ6005 ਦੁਪਹਿਰ 1:55 ਵਜੇ ਪਹੁੰਚਣ ਦੇ ਨਿਰਧਾਰਤ ਦੇ ਬਜਾਏ ਤਿੰਨ ਘੰਟੇ ਦੇਰ ਸ਼ਾਮ 4:55 ਵਜੇ ਪਹੁੰਚੀ। ਹੈਦਰਾਬਾਦ ਤੋਂ ਇੰਡੀਗੋ ਦੀ ਉਡਾਣ 6ਈ108 ਦੁਪਹਿਰ 12:05 ਵਜੇ ਪਹੁੰਚਣ ਦੇ ਨਿਰਧਾਰਤ ਸਮੇਂ ਦੀ ਬਜਾਏ 3:32 ਘੰਟੇ ਦੇਰੀ ਨਾਲ ਦੁਪਹਿਰ 3:38 ਵਜੇ ਪਹੁੰਚੀ। ਮੁੰਬਈ ਤੋਂ ਇੰਡੀਗੋ ਦੀ ਉਡਾਣ 6ਈ5262 ਸਵੇਰ 11:55 ਵਜੇ ਪਹੁੰਚਣ ਦੇ ਨਿਰਧਾਰਤ ਸਮੇਂ ਦੇ ਬਜਾਏ 3.:02 ਘੰਟੇ ਦੇਰੀ ਨਾਲ ਦੁਪਹਿਰ 2:57 ਵਜੇ ਪਹੁੰਚੀ।

Have something to say? Post your comment

ਅਤੇ ਚੰਡੀਗੜ੍ਹ ਖਬਰਾਂ

SIR 'ਚ 66 ਹਜ਼ਾਰ ਨਾਂ ਕੱਟਣ ਦੀ ਤਿਆਰੀ! ਚੰਡੀਗੜ੍ਹ 'ਚ ਵੋਟਰਾਂ ਬਾਰੇ ਹੈਰਾਨ ਕਰਦੇ ਅੰਕੜੇ ਆਏ ਸਾਹਮਣੇ

SIR 'ਚ 66 ਹਜ਼ਾਰ ਨਾਂ ਕੱਟਣ ਦੀ ਤਿਆਰੀ! ਚੰਡੀਗੜ੍ਹ 'ਚ ਵੋਟਰਾਂ ਬਾਰੇ ਹੈਰਾਨ ਕਰਦੇ ਅੰਕੜੇ ਆਏ ਸਾਹਮਣੇ

ਹਾਈ ਅਲਰਟ 'ਤੇ ਪੂਰਾ ਚੰਡੀਗੜ੍ਹ! 16-17 ਜੁਲਾਈ ਨੂੰ ਲੱਗੀ ਵੱਡੀ ਪਾਬੰਦੀ, PM ਮੋਦੀ ਦੇ ਦੌਰੇ ਨੂੰ ਲੈ ਕੇ...

ਹਾਈ ਅਲਰਟ 'ਤੇ ਪੂਰਾ ਚੰਡੀਗੜ੍ਹ! 16-17 ਜੁਲਾਈ ਨੂੰ ਲੱਗੀ ਵੱਡੀ ਪਾਬੰਦੀ, PM ਮੋਦੀ ਦੇ ਦੌਰੇ ਨੂੰ ਲੈ ਕੇ...

PGI ਕੰਪਲੈਕਸ ’ਚ ਬੀੜੀ-ਸਿਗਰੇਟ ਪੀਣ ਵਾਲੇ ਸਾਵਧਾਨ, ਹੁਣ ਲੱਗੇਗਾ ਵੱਡਾ ਜੁਰਮਾਨਾ

PGI ਕੰਪਲੈਕਸ ’ਚ ਬੀੜੀ-ਸਿਗਰੇਟ ਪੀਣ ਵਾਲੇ ਸਾਵਧਾਨ, ਹੁਣ ਲੱਗੇਗਾ ਵੱਡਾ ਜੁਰਮਾਨਾ

ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਸਾਵਧਾਨ! ਅਦਾਲਤ ਨੇ ਦਿੱਤੀ ਅਜਿਹੀ ਸਜ਼ਾ, ਹਰ ਕੋਈ ਦੇਖਦਾ ਰਹਿ ਗਿਆ

ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਸਾਵਧਾਨ! ਅਦਾਲਤ ਨੇ ਦਿੱਤੀ ਅਜਿਹੀ ਸਜ਼ਾ, ਹਰ ਕੋਈ ਦੇਖਦਾ ਰਹਿ ਗਿਆ

ਪੀ. ਜੀ. ਆਈ. ਸੂਚਕਾਂਕ 'ਚ ਚੰਡੀਗੜ੍ਹ ਦੇਸ਼ 'ਚੋਂ ਪਹਿਲੇ ਸਥਾਨ 'ਤੇ,  ਪੰਜਾਬ, ਦਿੱਲੀ ਤੇ ਕੇਰਲ ਦੂਜੇ ਨੰਬਰ 'ਤੇ

ਪੀ. ਜੀ. ਆਈ. ਸੂਚਕਾਂਕ 'ਚ ਚੰਡੀਗੜ੍ਹ ਦੇਸ਼ 'ਚੋਂ ਪਹਿਲੇ ਸਥਾਨ 'ਤੇ, ਪੰਜਾਬ, ਦਿੱਲੀ ਤੇ ਕੇਰਲ ਦੂਜੇ ਨੰਬਰ 'ਤੇ

PM ਮੋਦੀ ਦੇ ਦੌਰੇ ਦੀਆਂ ਤਿਆਰੀਆਂ ਜ਼ੋਰਾਂ ’ਤੇ, ਪੀ. ਈ. ਸੀ. ’ਚ ਲੱਗੇਗਾ ਵਿਸ਼ੇਸ਼ ਵਾਟਰ ਪਰੂਫ ਟੈਂਟ

PM ਮੋਦੀ ਦੇ ਦੌਰੇ ਦੀਆਂ ਤਿਆਰੀਆਂ ਜ਼ੋਰਾਂ ’ਤੇ, ਪੀ. ਈ. ਸੀ. ’ਚ ਲੱਗੇਗਾ ਵਿਸ਼ੇਸ਼ ਵਾਟਰ ਪਰੂਫ ਟੈਂਟ

6 ਤੋਂ 8 ਜੁਲਾਈ ਤੱਕ ਭਾਰੀ ਮੀਂਹ ਦੇ ਆਸਾਰ, ਮੌਸਮ ਵਿਭਾਗ ਨੇ ਜਾਰੀ ਕੀਤੀ ਭਵਿੱਖਬਾਣੀ

6 ਤੋਂ 8 ਜੁਲਾਈ ਤੱਕ ਭਾਰੀ ਮੀਂਹ ਦੇ ਆਸਾਰ, ਮੌਸਮ ਵਿਭਾਗ ਨੇ ਜਾਰੀ ਕੀਤੀ ਭਵਿੱਖਬਾਣੀ

ਵੱਡੀ ਖ਼ਬਰ : ਤਾਸ਼ ਦੇ ਪੱਤਿਆਂ ਵਾਂਗ ਢਹਿ ਗਈ ਚੰਡੀਗੜ੍ਹ ਦੀ 2 ਮੰਜ਼ਿਲਾ ਇਮਾਰਤ, 2 ਲੋਕਾਂ ਦੀ ਮੌਤ

ਵੱਡੀ ਖ਼ਬਰ : ਤਾਸ਼ ਦੇ ਪੱਤਿਆਂ ਵਾਂਗ ਢਹਿ ਗਈ ਚੰਡੀਗੜ੍ਹ ਦੀ 2 ਮੰਜ਼ਿਲਾ ਇਮਾਰਤ, 2 ਲੋਕਾਂ ਦੀ ਮੌਤ

ਯਮੁਨਾਨਗਰ ਵਿੱਚ 'ਵਾਰਤਾਲਾਪ' ਵਰਕਸ਼ਾਪ ਦਾ ਆਯੋਜਨ; ਭਲਾਈ ਸਕੀਮਾਂ ਅਤੇ 12 ਸਾਲਾਂ ਦੀਆਂ ਪ੍ਰਾਪਤੀਆਂ ’ਤੇ ਹੋਈ ਵਿਸਤ੍ਰਿਤ ਚਰਚਾ

ਯਮੁਨਾਨਗਰ ਵਿੱਚ 'ਵਾਰਤਾਲਾਪ' ਵਰਕਸ਼ਾਪ ਦਾ ਆਯੋਜਨ; ਭਲਾਈ ਸਕੀਮਾਂ ਅਤੇ 12 ਸਾਲਾਂ ਦੀਆਂ ਪ੍ਰਾਪਤੀਆਂ ’ਤੇ ਹੋਈ ਵਿਸਤ੍ਰਿਤ ਚਰਚਾ

ਚੰਡੀਗੜ੍ਹ ਪ੍ਰਸ਼ਾਸਨ ਨੂੰ ਮਿਲਿਆ ਨਵਾਂ ਸਕੱਤਰ, IAS ਹਰਪ੍ਰੀਤ ਸਿੰਘ ਸੂਦਨ ਨੂੰ ਮਿਲੀ ਅਹਿਮ ਜ਼ਿੰਮੇਵਾਰੀ

ਚੰਡੀਗੜ੍ਹ ਪ੍ਰਸ਼ਾਸਨ ਨੂੰ ਮਿਲਿਆ ਨਵਾਂ ਸਕੱਤਰ, IAS ਹਰਪ੍ਰੀਤ ਸਿੰਘ ਸੂਦਨ ਨੂੰ ਮਿਲੀ ਅਹਿਮ ਜ਼ਿੰਮੇਵਾਰੀ