Sunday, December 14, 2025
BREAKING
ਅਧਿਕਾਰਾਂ ਦੇ ਨਾਲ ਨਾਲ ਫਰਜ਼ਾਂ ਨੂੰ ਪਹਿਚਾਨਣ ਦਾ ਸੱਦਾ  ਕੈਂਸਰ ਮੁਕਤ ਭਾਰਤ ਅਭਿਆਨ ਚਲਾਉਣ ਵਾਲੇ ਸਮਾਜ ਸੇਵੀ ਸਾਈਕਲਿਸਟ ਮਨਮੋਹਨ ਸਿੰਘ ਦਾ ਸਨਮਾਨ ਤਹਿਸੀਲ ਕੰਪਲੈਕਸ ਭਿੱਖੀਵਿੰਡ ਦੇ ਪ੍ਰਧਾਨ ਬਣੇ ਰਾਣਾ ਬੁੱਗ ਅਗਰਵਾਲ ਸਭਾ ਖਰੜ ਵੱਲੋਂ ਮਰਿਆਦਾ ਪੁਰਸ਼ੋਤਮ ਸ੍ਰੀ ਰਾਮ ਚੰਦਰ ਦੀ ਪ੍ਰੇਰਕ ਜੀਵਨ ਗਾਥਾ ਤੇ ਸ੍ਰੀ ਰਾਮ ਕਥਾ ਸ੍ਰੀ ਰਾਮ ਭਵਨ ਖਰੜ ਵਿਖੇ ਸ਼ਰਧਾ ਨਾਲ ਹੋਈ ਸਮਾਪਤ ਭਾਜਪਾ ਦਾ ਵੱਡਾ ਫੈਸਲਾ ! ਬਿਹਾਰ ਦੇ ਮੰਤਰੀ ਨਿਤਿਨ ਨਬੀਨ ਨੂੰ ਬਣਿਆ ਕੌਮੀ ਕਾਰਜਕਾਰੀ ਪ੍ਰਧਾਨ ਬਠਿੰਡਾ 'ਚ ਵੋਟਿੰਗ ਦਾ ਕੰਮ ਮੁਕੰਮਲ, ਸ਼ਾਮ 4 ਵਜੇ ਤੱਕ 49.7 ਫ਼ੀਸਦੀ ਪੋਲਿੰਗ ਹੋਈ UAE ਸੰਮੇਲਨ 'ਚ ਭਾਰਤ ਦਾ ਦਬਦਬਾ! ਜੈਸ਼ੰਕਰ ਨੇ ਯੂਰਪ, ਯੂਕੇ ਤੇ ਮਿਸਰ ਦੇ ਵਿਦੇਸ਼ ਮੰਤਰੀਆਂ ਨਾਲ ਕੀਤੀ ਮੁਲਾਕਾਤ ਦਿੱਲੀ 'ਚ ਕਾਂਗਰਸ ਦੀ 'ਵੋਟ ਚੋਰੀ' ਵਿਰੁੱਧ ਵਿਸ਼ਾਲ ਰੈਲੀ, ਰਾਹੁਲ-ਪ੍ਰਿਯੰਕਾ ਨੇ ਘੇਰੀ ਮੋਦੀ ਸਰਕਾਰ ਸਿਡਨੀ ਦੇ ਬੋਂਡੀ ਬੀਚ 'ਤੇ Festival ਦੌਰਾਨ ਜ਼ਬਰਦਸਤ ਗੋਲੀਬਾਰੀ, ਕਈ ਲੋਕਾਂ ਦੀ ਮੌਤ ਮਾਨ ਸਰਕਾਰ ਦੇ ਯਤਨਾਂ ਦਾ ਪ੍ਰਭਾਵ, ਖੇਡ ਵਿਕਾਸ ਲਈ ਲਗਭਗ 1,000 ਕਰੋੜ ਰੁਪਏ ਕੀਤੇ ਅਲਾਟ

ਪੰਜਾਬ

ਚੋਣ ਅਮਲੇ ਦੀ ਕਰਵਾਈ ਦੂਸਰੀ ਰਿਹਰਸਲ, 13 ਦਸੰਬਰ ਨੂੰ ਪੋਲਿੰਗ ਪਾਰਟੀਆਂ ਹੋਣਗੀਆਂ ਰਵਾਨਾਂ

12 ਦਸੰਬਰ, 2025 04:09 PM
 
ਨਵਾਂਸ਼ਹਿਰ (ਮਨੋਂੰਰੰਜਨ ਕਾਲੀਆ) : ਜ਼ਿਲੇ ਵਿਚ 14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਮੱਦੇਨਜ਼ਰ ਅੱਜ ਸਥਾਨਕ ਆਰ.ਕੇ. ਆਰੀਆ ਕਾਲਜ ਵਿਖੇ ਪੋਲਿੰਗ ਸਟਾਫ਼ ਨੂੰ ਦੂਜੀ ਰਿਹਰਸਲ ਦੌਰਾਨ ਲੋੜੀਂਦੀ ਟ੍ਰੇਨਿੰਗ ਦਿੱਤੀ ਗਈ। ਜਿਸ ਦੌਰਾਨ ਚੋਣ ਅਮਲੇ ਨੂੰ ਚੋਣ ਪ੍ਰਕਿਰਿਆ ਦੇ ਨਿਯਮਾਂ ਬਾਰੇ ਵਿਸਥਾਰ ਵਿੱਚ ਜਾਣੂ ਕਰਵਾਇਆ ਗਿਆ। 
 
ਵਧੀਕ ਡਿਪਟੀ ਕਮਿਸ਼ਨਰ (ਜ) ਬਲਬੀਰ ਰਾਜ ਸਿੰਘ ਅਤੇ ਨਵਾਂਸ਼ਹਿਰ ਦੇ ਐਸ.ਡੀ.ਐਮ. ਅਨਮਜਯੋਤ ਕੌਰ ਦੀ ਅਗਵਾਈ ਵਿੱਚ ਮਾਸਟਰ ਟ੍ਰੇਨਰ ਵੱਲੋਂ ਪੋਲਿੰਗ ਸਟਾਫ਼ ਨੂੰ ਟ੍ਰੇਨਿੰਗ ਦਿੱਤੀ ਗਈ। ਵਧੀਕ ਡਿਪਟੀ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਦੱਸਿਆ ਕਿ 13 ਦਸੰਬਰ ਨੂੰ ਤੀਜੀ ਟ੍ਰੇਨਿੰਗ ਉਪਰੰਤ ਚੋਣ ਅਮਲੇ ਨੂੰ ਅਲਾਟ ਹੋਏ ਪੋਲਿੰਗ ਬੂਥਾਂ ਲਈ ਰਵਾਨਾਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਸਮੁੱਚੀ ਚੋਣ ਪ੍ਰਕਿਰਿਆ ਮੁਕੰਮਲ ਕਰਨ ਲਈ ਢੁੱਕਵੀਆਂ ਤਿਆਰੀਆਂ ਅਤੇ ਇੰਤਜਾਮ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਸਬ ਡਿਵੀਜਨਾਂ ਵਿੱਚ ਰਿਟਰਨਿੰਗ ਅਫ਼ਸਰਾਂ ਦੇ ਪੱਧਰ ’ਤੇ ਚੋਣ ਅਮਲੇ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਤਾਂ ਜੋ ਚੋਣ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਿਆ ਜਾ ਸਕੇ। 
 
ਵਧੀਕ ਡਿਪਟੀ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਦੱਸਿਆ ਕਿ ਜਿਲ੍ਹੇ ਵਿੱਚ ਨਾਮਜ਼ਦਗੀਆਂ ਦੀ ਪੜਤਾਲ ਉਪਰੰਤ ਜਿਲ੍ਹਾ ਪ੍ਰੀਸ਼ਦ ਲਈ 48 ਅਤੇ ਬਲਾਕ ਸੰਮਤੀ ਲਈ 305 ਨਾਮਜਦਗੀਆਂ ਯੋਗ ਪਾਈਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ  ਜ਼ਿਲ੍ਹੇ ਅੰਦਰ ਜ਼ਿਲ੍ਹਾ ਪ੍ਰੀਸ਼ਦ ਲਈ 10 ਅਤੇ ਪੰਚਾਇਤ ਸੰਮਤੀਆਂ ਲਈ 82 ਜ਼ੋਨ  ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਜਿਲ੍ਹੇ ਵਿੱਚ ਕੁੱਲ 466 ਗ੍ਰਾਮ ਪੰਚਾਇਤਾਂ, 462 ਪੋਲਿੰਗ ਸਟੇਸ਼ਨ, 633 ਪੋਲਿੰਗ ਬੂਥ ਅਤੇ 417240 ਵੋਟਰ ਹਨ। ਜਿਲ੍ਹਾ ਪ੍ਰੀਸ਼ਦ ਲਈ ਬਣਾਏ ਜੌਨਾਂ ਬਾਰੇ ਉਨ੍ਹਾਂ ਦੱਸਿਆ ਕਿ ਨਵਾਂਸ਼ਹਿਰ ਵਿੱਚ 3 ਜੋਨ ਬਣਾਏ ਗਏ ਹਨ ਜਦਕਿ 1 ਜੋਨ ਸੜੋਆ, 2 ਬਲਾਚੌਰ ਅਤੇ ਬੰਗਾ ਲਈ 4 ਜੋਨ ਬਣਾਏ ਗਏ ਹਨ। ਇਸੇ ਤਰ੍ਹਾਂ ਬਲਾਕ ਸੰਮਤੀਆਂ ਲਈ ਬੰਗਾ ਅਤੇ ਨਵਾਂਸ਼ਹਿਰ ਵਿੱਚ 25-25, ਬਲਾਚੌਰ ’ਚ 17 ਅਤੇ ਸੜੋਆ ਵਿੱਚ 15 ਜ਼ੋਨ ਬਣਾਏ ਗਏ ਹਨ। 
 
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹੇ ਵਿੱਚ ਕੁੱਲ 466 ਗ੍ਰਾਮ ਪੰਚਾਇਤਾਂ ਹਨ ਜਿਨ੍ਹਾਂ ਵਿੱਚ 132 ਨਵਾਂਸ਼ਹਿਰ, 71 ਸੜੋਆ, 131 ਬਲਾਚੌਰ ਅਤੇ 132 ਬੰਗਾ ਵਿੱਚ ਪੈਂਦੀਆਂ ਹਨ। ਇਸੇ ਤਰ੍ਹਾਂ ਜਿਲ੍ਹੇ ਵਿੱਚ ਕੁੱਲ 633 ਪੋਲਿੰਗ ਬੂਥਾਂ ਵਿੱਚ ਨਵਾਂਸ਼ਹਿਰ ਅੰਦਰ 189, ਸੜੋਆ ਵਿੱਚ 89, ਬਲਾਚੌਰ ਵਿੱਚ 148 ਅਤੇ ਬੰਗਾ ਵਿੱਚ 207 ਪੋਲਿੰਗ ਬੂਥ ਸਾਮਲ ਹਨ। ਇਨ੍ਹਾਂ ਚੋਣਾਂ ਲਈ ਕੁੱਲ ਪੁਰਸ਼ ਵੋਟਰਾਂ ਦੀ ਗਿਣਤੀ 216395 ਅਤੇ ਮਹਿਲਾ ਵੋਟਰਾਂ ਦੀ ਗਿਣਤੀ 200836 ਜਦਕਿ 9 ਵੋਟਰ ਥਰਡ ਜੈਂਡਰ ਸ਼ਾਮਲ ਹਨ। ਜਿਲ੍ਹੇ ਵਿੱਚ ਕੁੱਲ 216395 ਪੁਰਸ਼ ਵੋਟਰਾਂ ਦੀ ਗਿਣਤੀ  ਵਿੱਚ ਨਵਾਂਸ਼ਹਿਰ ਵਿੱਚ 66611, ਸੜੋਆ ਵਿੱਚ 29518, ਬਲਾਚੌਰ ਵਿੱਚ 42800 ਅਤੇ ਬੰਗਾ ਵਿੱਚ 77466 ਵੋਟਰ ਸ਼ਾਮਲ ਹਨ ਜਦਕਿ ਮਹਿਲਾ ਵੋਟਰਾਂ ਵਿੱਚ ਨਵਾਂਸ਼ਹਿਰ ਵਿੱਚ 63013, ਸੜੋਆ ਵਿੱਚ 27193, ਬਲਾਚੌਰ ਵਿੱਚ 38414 ਅਤੇ ਬੰਗਾ ਵਿੱਚ 72216 ਵੋਟਰ ਸ਼ਾਮਲ ਹਨ। 
 
ਜਿਕਰਯੋਗ ਹੈ ਕਿ 14 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਨਤੀਜੇ 17 ਦਸੰਬਰ ਨੂੰ ਆਉਣਗੇ।
 
Have something to say? Post your comment

ਅਤੇ ਪੰਜਾਬ ਖਬਰਾਂ

ਅਧਿਕਾਰਾਂ ਦੇ ਨਾਲ ਨਾਲ ਫਰਜ਼ਾਂ ਨੂੰ ਪਹਿਚਾਨਣ ਦਾ ਸੱਦਾ 

ਅਧਿਕਾਰਾਂ ਦੇ ਨਾਲ ਨਾਲ ਫਰਜ਼ਾਂ ਨੂੰ ਪਹਿਚਾਨਣ ਦਾ ਸੱਦਾ 

ਕੈਂਸਰ ਮੁਕਤ ਭਾਰਤ ਅਭਿਆਨ ਚਲਾਉਣ ਵਾਲੇ ਸਮਾਜ ਸੇਵੀ ਸਾਈਕਲਿਸਟ ਮਨਮੋਹਨ ਸਿੰਘ ਦਾ ਸਨਮਾਨ

ਕੈਂਸਰ ਮੁਕਤ ਭਾਰਤ ਅਭਿਆਨ ਚਲਾਉਣ ਵਾਲੇ ਸਮਾਜ ਸੇਵੀ ਸਾਈਕਲਿਸਟ ਮਨਮੋਹਨ ਸਿੰਘ ਦਾ ਸਨਮਾਨ

ਤਹਿਸੀਲ ਕੰਪਲੈਕਸ ਭਿੱਖੀਵਿੰਡ ਦੇ ਪ੍ਰਧਾਨ ਬਣੇ ਰਾਣਾ ਬੁੱਗ

ਤਹਿਸੀਲ ਕੰਪਲੈਕਸ ਭਿੱਖੀਵਿੰਡ ਦੇ ਪ੍ਰਧਾਨ ਬਣੇ ਰਾਣਾ ਬੁੱਗ

ਅਗਰਵਾਲ ਸਭਾ ਖਰੜ ਵੱਲੋਂ ਮਰਿਆਦਾ ਪੁਰਸ਼ੋਤਮ ਸ੍ਰੀ ਰਾਮ ਚੰਦਰ ਦੀ ਪ੍ਰੇਰਕ ਜੀਵਨ ਗਾਥਾ ਤੇ ਸ੍ਰੀ ਰਾਮ ਕਥਾ ਸ੍ਰੀ ਰਾਮ ਭਵਨ ਖਰੜ ਵਿਖੇ ਸ਼ਰਧਾ ਨਾਲ ਹੋਈ ਸਮਾਪਤ

ਅਗਰਵਾਲ ਸਭਾ ਖਰੜ ਵੱਲੋਂ ਮਰਿਆਦਾ ਪੁਰਸ਼ੋਤਮ ਸ੍ਰੀ ਰਾਮ ਚੰਦਰ ਦੀ ਪ੍ਰੇਰਕ ਜੀਵਨ ਗਾਥਾ ਤੇ ਸ੍ਰੀ ਰਾਮ ਕਥਾ ਸ੍ਰੀ ਰਾਮ ਭਵਨ ਖਰੜ ਵਿਖੇ ਸ਼ਰਧਾ ਨਾਲ ਹੋਈ ਸਮਾਪਤ

ਬਠਿੰਡਾ 'ਚ ਵੋਟਿੰਗ ਦਾ ਕੰਮ ਮੁਕੰਮਲ, ਸ਼ਾਮ 4 ਵਜੇ ਤੱਕ 49.7 ਫ਼ੀਸਦੀ ਪੋਲਿੰਗ ਹੋਈ

ਬਠਿੰਡਾ 'ਚ ਵੋਟਿੰਗ ਦਾ ਕੰਮ ਮੁਕੰਮਲ, ਸ਼ਾਮ 4 ਵਜੇ ਤੱਕ 49.7 ਫ਼ੀਸਦੀ ਪੋਲਿੰਗ ਹੋਈ

ਮਾਨ ਸਰਕਾਰ ਦੇ ਯਤਨਾਂ ਦਾ ਪ੍ਰਭਾਵ, ਖੇਡ ਵਿਕਾਸ ਲਈ ਲਗਭਗ 1,000 ਕਰੋੜ ਰੁਪਏ ਕੀਤੇ ਅਲਾਟ

ਮਾਨ ਸਰਕਾਰ ਦੇ ਯਤਨਾਂ ਦਾ ਪ੍ਰਭਾਵ, ਖੇਡ ਵਿਕਾਸ ਲਈ ਲਗਭਗ 1,000 ਕਰੋੜ ਰੁਪਏ ਕੀਤੇ ਅਲਾਟ

ਮੁੱਖ ਮੰਤਰੀ ਭਗਵੰਤ ਮਾਨ ਨੇ ਪਿੰਡ ਮੰਗਵਾਲ 'ਚ ਪਤਨੀ ਸਣੇ ਪਾਈ ਵੋਟ

ਮੁੱਖ ਮੰਤਰੀ ਭਗਵੰਤ ਮਾਨ ਨੇ ਪਿੰਡ ਮੰਗਵਾਲ 'ਚ ਪਤਨੀ ਸਣੇ ਪਾਈ ਵੋਟ

ਮਾਛੀਵਾੜਾ 'ਚ ਵੋਟਰਾਂ ਨੇ ਨਹੀਂ ਦਿਖਾਇਆ ਉਤਸ਼ਾਹ, 4 ਘੰਟਿਆਂ 'ਚ ਸਿਰਫ 30 ਫ਼ੀਸਦੀ ਵੋਟਿੰਗ

ਮਾਛੀਵਾੜਾ 'ਚ ਵੋਟਰਾਂ ਨੇ ਨਹੀਂ ਦਿਖਾਇਆ ਉਤਸ਼ਾਹ, 4 ਘੰਟਿਆਂ 'ਚ ਸਿਰਫ 30 ਫ਼ੀਸਦੀ ਵੋਟਿੰਗ

ਖਰੜ 'ਚ ਵੋਟਾਂ ਪੈਣ ਦਾ ਕੰਮ ਜਾਰੀ, ਪੋਲਿੰਗ ਬੂਥਾਂ 'ਤੇ ਪੁੱਜੇ ਵੋਟਰਾਂ 'ਚ ਭਾਰੀ ਉਤਸ਼ਾਹ

ਖਰੜ 'ਚ ਵੋਟਾਂ ਪੈਣ ਦਾ ਕੰਮ ਜਾਰੀ, ਪੋਲਿੰਗ ਬੂਥਾਂ 'ਤੇ ਪੁੱਜੇ ਵੋਟਰਾਂ 'ਚ ਭਾਰੀ ਉਤਸ਼ਾਹ

ਸੁਨਾਮ PNB ਮੇਨ ਬ੍ਰਾਂਚ (ਜਾਖਲ ਰੋਡ) ਦੇ ਸਟਾਫ ਨੇ ਦਿਖਾਈ ਇਮਾਨਦਾਰੀ ਦੀ ਮਿਸਾਲ, ₹2 ਲੱਖ ਸਹੀ ਮਾਲਕ ਨੂੰ ਵਾਪਸ ਕੀਤੇ

ਸੁਨਾਮ PNB ਮੇਨ ਬ੍ਰਾਂਚ (ਜਾਖਲ ਰੋਡ) ਦੇ ਸਟਾਫ ਨੇ ਦਿਖਾਈ ਇਮਾਨਦਾਰੀ ਦੀ ਮਿਸਾਲ, ₹2 ਲੱਖ ਸਹੀ ਮਾਲਕ ਨੂੰ ਵਾਪਸ ਕੀਤੇ