Saturday, September 05, 2026
BREAKING
ਪੰਜਾਬ ਸਰਕਾਰ ਵੱਲੋਂ ਪੰਜ ਸਰਕਾਰੀ ਪੌਲੀਟੈਕਨਿਕ ਕਾਲਜਾਂ ਵਿੱਚ ਇਨੋਵੇਸ਼ਨ ਲੈਬਜ਼ ਦੀ ਸਥਾਪਨਾ ਨਾਲ ਤਕਨੀਕੀ ਸਿੱਖਿਆ ਨੂੰ ਮਿਲੀ ਨਵੀਂ ਦਿਸ਼ਾ : ਹਰਜੋਤ ਸਿੰਘ ਬੈਂਸ ਪੈਨਸ਼ਨਰਜ਼ ਭਲਾਈ ਸੰਸਥਾ ਖਰੜ ਦੀ ਮਹੀਨਾਵਾਰ ਮੀਟਿੰਗ ਵਿੱਚ ਸੰਸਥਾ ਦੇ ਅਹੁਦੇਦਾਰਾਂ ਦੀ ਨਵੀਂ ਚੋਣ ਕੀਤੀ ਇਟਲੀ 'ਚ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਅਹੁਦੇ 'ਤੇ ਰਹਿਣ 'ਤੇ ਮੇਲੋਨੀ ਨੂੰ PM ਮੋਦੀ ਨੇ ਦਿੱਤੀ ਵਧਾਈ ਜਨਮ ਅਸ਼ਟਮੀ ਮੌਕੇ ਮਥੁਰਾ ਪੁੱਜੇ CM ਯੋਗੀ, ਕੀਤੀ ਪੂਜਾ, ਸ਼ਰਧਾਲੂਆਂ ਨੂੰ ਸੰਬੋਧਨ ਕਰਦੇ ਆਖ 'ਤੀਆਂ ਇਹ ਗੱਲਾਂ DA ਮਾਮਲੇ 'ਤੇ ਪੰਜਾਬ ਸਰਕਾਰ ਦਾ ਫ਼ੈਸਲਾ, 85 ਹਜ਼ਾਰ ਮੁਲਾਜ਼ਮਾਂ ਨੂੰ ਮਿਲੇਗਾ ਸਿੱਧਾ ਲਾਭ : ਅਮਨ ਅਰੋੜਾ ਡਾ. ਗੁਰਪ੍ਰੀਤ ਕੌਰ ਮਾਨ ਵੱਲੋਂ ਭੇਜੇ ਨੋਟਿਸ ਦਾ ਖਹਿਰਾ ਨੇ ਦਿੱਤਾ ਜਵਾਬ 'ਦਿਮਾਗੀ ਨਕਸਲਵਾਦ' ਦਾ ਕੈਪਟਨ ਅਮਰਿੰਦਰ ਸਿੰਘ ਨੇ PM ਮੋਦੀ ਨੂੰ ਪੁੱਛਿਆ ਅਰਥ ਪੰਜਾਬ : ਬਿਜਲੀ ਖ਼ਪਤਕਾਰਾਂ ਲਈ ਅਹਿਮ ਖ਼ਬਰ, ਪਾਵਰਕਾਮ ਵੱਲੋਂ ਖਾਸ ਹਦਾਇਤਾਂ ਜਾਰੀ ਜੈਕਾਰਿਆਂ ਦੀ ਗੂੰਜ ’ਚ ਸ੍ਰੀ ਅਨੰਦਪੁਰ ਸਾਹਿਬ ਵੱਲ ਰਵਾਨਾ ਹੋਇਆ ਮੀਰੀ-ਪੀਰੀ ਖਾਲਸਾ ਮਾਰਚ PU ਨੂੰ ਖੋਜ ਤੇ ਨਵਾਚਾਰ ਦਾ ਆਲਮੀ ਕੇਂਦਰ ਬਣਾਉਣ ਲਈ ਇਕਜੁੱਟ ਹੋਣ ਦੀ ਲੋੜ: ਉੱਪ ਰਾਸ਼ਟਰਪਤੀ

ਬਾਜ਼ਾਰ

ਗਲੋਬਲ ਸਾਊਥ ਨੂੰ ਆਪਣੇ ਡਾਟਾ ਤੋਂ ਖੁਦ ਦੇ AI ਮਾਡਲ ਬਣਾਉਣੇ ਚਾਹੀਦੇ ਹਨ : ਅਮਿਤਾਭ ਕਾਂਤ

18 ਫ਼ਰਵਰੀ, 2026 05:06 PM

ਨੀਤੀ ਆਯੋਗ ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਮਿਤਾਭ ਕਾਂਤ ਨੇ ਕਿਹਾ ਕਿ ਭਾਰਤ ਅਤੇ ਗਲੋਬਲ ਸਾਊਥ ਦੇ ਹੋਰਨਾਂ ਦੇਸ਼ਾਂ ਨੂੰ ਆਪਣੇ ਸਥਾਨਕ ਡਾਟਾ ਦੇ ਆਧਾਰ ’ਤੇ ਖੁਦ ਦੇ ਏ. ਆਈ. ਮਾਡਲ ਬਣਾਉਣੇ ਚਾਹੀਦੇ ਹਨ, ਤਾਂ ਜੋ ਨਾਗਰਿਕਾਂ ਦੇ ਜੀਵਨ ’ਚ ਬਦਲਾਅ ਲਿਆਂਦਾ ਜਾ ਸਕੇ।

ਨਵੀਂ ਦਿੱਲੀ ’ਚ ਆਯੋਜਿਤ ‘ਇੰਡੀਆ ਏ. ਆਈ. ਇੰਪੈਕਟ ਸਮਿਟ 2026’ ਦੌਰਾਨ ‘ਏ. ਆਈ. ਫਾਰ ਇੰਡੀਆ’ਜ਼ ਨੈਕਸਟ ਬਿਲੀਅਨ: ਇੰਟਰਜੈਨਰੇਸ਼ਨਲ ਇਨਸਾਈਟਸ ਫਾਰ ਇਨਕਲੂਸਿਵ ਐਂਡ ਫਿਊਚਰ-ਰੈਡੀ ਗ੍ਰੋਥ’ ਸੈਸ਼ਨ ’ਚ ਬੋਲਦਿਆਂ ਕਾਂਤ ਨੇ ਕਿਹਾ ਕਿ ਏ. ਆਈ. ਬਹੁਭਾਸ਼ੀ, ਆਰਾਮਦਾਇਕ, ਕਿਫਾਇਤੀ ਅਤੇ ਜਵਾਬਦੇਹ ਹੋਣੀ ਚਾਹੀਦੀ ਹੈ।

ਕਾਂਤ ਨੇ ਕਿਹਾ ਕਿ ਏ. ਆਈ. ਦੇ ਤੇਜ਼ੀ ਨਾਲ ਵਿਕਾਸ ਅਤੇ ਇਸ ਖੇਤਰ ’ਚ ਹੋ ਰਹੇ ਵੱਡੇ ਨਿਵੇਸ਼ ਨਾਲ ਸਮਾਜ ’ਚ ਵੱਡਾ ਬਦਲਾਅ ਆ ਸਕਦਾ ਹੈ ਪਰ ਇਸ ਨਾਲ ਅਸਮਾਨਤਾ ਵੀ ਵਧ ਸਕਦੀ ਹੈ। ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਕੀ ਏ. ਆਈ. ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੀ ਆਬਾਦੀ ਤੱਕ ਪਹੁੰਚ ਸਕੇਗੀ? ਕੀ ਇਸ ਨਾਲ ਗਲੋਬਲ ਸਾਊਥ ਦੇ ਲੋਕਾਂ ਦੇ ਜੀਵਨ ’ਚ ਸੁਧਾਰ ਹੋਵੇਗਾ? ਕੀ ਇਸ ਨਾਲ ਸਿੱਖਿਆ, ਸਿਹਤ ਅਤੇ ਪੋਸ਼ਣ ਦੇ ਪੱਧਰ ਨੂੰ ਬਿਹਤਰ ਬਣਾਇਆ ਜਾ ਸਕੇਗਾ?

ਕਾਂਤ ਨੇ ਚੇਤਾਵਨੀ ਦਿੱਤੀ ਕਿ ਜੇਕਰ ਏ. ਆਈ. ਨੂੰ ਗਰੀਬ ਲੋਕਾਂ ਦੇ ਹਿੱਤ ’ਚ ਡਿਜ਼ਾਈਨ ਨਾ ਕੀਤਾ ਗਿਆ, ਤਾਂ ਮੌਜੂਦਾ ਅਸਮਾਨਤਾਵਾਂ ਹੋਰ ਵਧ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਏ. ਆਈ. ਦੀ ਵਰਤੋਂ ਸਿੱਖਿਆ ਅਤੇ ਸਿੱਖਣ ਦੇ ਨਤੀਜਿਆਂ ਨੂੰ ਬਿਹਤਰ ਕਰਨ ’ਚ ਕੀਤੀ ਜਾਣੀ ਚਾਹੀਦੀ ਹੈ। ਜੋ ਚੀਜ਼ਾਂ ਪਹਿਲਾਂ ਸੰਭਵ ਨਹੀਂ ਸਨ, ਉਹ ਹੁਣ ਏ. ਆਈ. ਦੀ ਮਦਦ ਨਾਲ ਸੰਭਵ ਹੋ ਰਹੀਆਂ ਹਨ।

ਕਾਂਤ ਨੇ ਕਿਹਾ ਕਿ ਏ. ਆਈ. ਸਿਸਟਮ ਨੂੰ ਭਾਸ਼ਾਈ ਵਿਭਿੰਨਤਾ ਨੂੰ ਧਿਆਨ ’ਚ ਰੱਖਣਾ ਚਾਹੀਦਾ ਹੈ। ਜੇਕਰ ਏ. ਆਈ. ਬਹੁਭਾਸ਼ੀ ਨਹੀਂ ਹੋਵੇਗੀ, ਤਾਂ ਵੱਡੀ ਆਬਾਦੀ ਇਸ ਤੋਂ ਬਾਹਰ ਹੋ ਜਾਵੇਗੀ। ਅੱਜ ਵੱਡੇ ਭਾਸ਼ਾ ਮਾਡਲ (ਐੱਲ. ਐੱਲ. ਐੱਮ.) ਨੂੰ ਟ੍ਰੇਨ ਕਰਨ ’ਚ ਭਾਰਤ ਅਤੇ ਗਲੋਬਲ ਸਾਊਥ ਦੇ ਦੇਸ਼ਾਂ ਦਾ ਡਾਟਾ ਤੇਜ਼ੀ ਨਾਲ ਵਰਤਿਆ ਜਾ ਰਿਹਾ ਹੈ। ਉਨ੍ਹਾਂ ਮੁਤਾਬਕ, ਭਾਰਤ ਅਮਰੀਕਾ ਤੋਂ 33 ਫੀਸਦੀ ਜ਼ਿਆਦਾ ਡਾਟਾ ਦੇ ਰਿਹਾ ਹੈ।

ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਬਿਜਲੀ ਖੇਤਰ ਦੀਆਂ ਗੁੰਝਲਾਂ ਦਾ ਹੱਲ ਸੰਭਵ : ਆਈ. ਈ. ਏ. ਮਾਹਿਰ
ਸਮਿਟ ’ਚ ਅੰਤਰਰਾਸ਼ਟਰੀ ਊਰਜਾ ਏਜੰਸੀ (ਆਈ. ਈ. ਏ.) ਦੇ ਊਰਜਾ ਮਾਹਿਰ ਸਿਧਾਰਥ ਸਿੰਘ ਨੇ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਬਿਜਲੀ ਖੇਤਰ ਦੀਆਂ ਵਧਦੀਆਂ ਗੁੰਝਲਾਂ ਨਾਲ ਨਜਿੱਠਣ ’ਚ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੀ ਹੈ, ਵਿਸ਼ੇਸ਼ ਕਰ ਕੇ ਭਾਰਤ ਵਰਗੇ ਦੇਸ਼ਾਂ ’ਚ ਜਿੱਥੇ ਨਵਿਆਉਣਯੋਗ ਊਰਜਾ ਦੀ ਹਿੱਸੇਦਾਰੀ ਤੇਜ਼ੀ ਨਾਲ ਵਧ ਰਹੀ ਹੈ।

ਉਨ੍ਹਾਂ ਦੱਸਿਆ ਕਿ ਊਰਜਾ ਖੇਤਰ ’ਚ ਖਾਸ ਕਰ ਕੇ ਬਿਜਲੀ ਪ੍ਰਣਾਲੀਆਂ ’ਚ, ਗੁੰਝਲਾਂ ਲਗਾਤਾਰ ਵਧ ਰਹੀਆਂ ਹਨ, ਕਿਉਂਕਿ ਅਰਥਵਿਵਸਥਾ ’ਚ ਬਿਜਲੀਕਰਨ ਦਾ ਵਿਸਥਾਰ ਹੋ ਰਿਹਾ ਹੈ ਅਤੇ ਅੰਤਿਮ ਵਰਤੋਂ ਲਈ ਬਿਜਲੀ ’ਤੇ ਨਿਰਭਰਤਾ ਵਧਦੀ ਜਾ ਰਹੀ ਹੈ।

ਸਿੰਘ ਅਨੁਸਾਰ, ਪਹਿਲਾਂ ਬਿਜਲੀ ਉਤਪਾਦਨ ਮੁੱਖ ਤੌਰ ’ਤੇ ਸਥਿਰ ਸਰੋਤਾਂ ਤੋਂ ਹੁੰਦਾ ਸੀ ਪਰ ਹੁਣ ਸੂਰਜੀ ਅਤੇ ਪੌਣ ਵਰਗੀ ਪਰਿਵਰਤਨਸ਼ੀਲ ਨਵਿਆਉਣਯੋਗ ਊਰਜਾ ਦਾ ਹਿੱਸਾ ਤੇਜ਼ੀ ਨਾਲ ਵਧ ਰਿਹਾ ਹੈ। ਇਸ ਦਹਾਕੇ ਦੇ ਅੰਤ ਤੱਕ ਇਨ੍ਹਾਂ ਸਰੋਤਾਂ ਦੀ ਹਿੱਸੇਦਾਰੀ ਕਾਫੀ ਜ਼ਿਆਦਾ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਗ੍ਰਿਡ ਪ੍ਰਬੰਧਨ ਅਤੇ ਸੰਤੁਲਨ ਚੁਣੌਤੀਪੂਰਨ ਹੋ ਜਾਵੇਗਾ। ਇਸ ਅਸਥਿਰਤਾ ਨੂੰ ਸੰਭਾਲਣ ਲਈ ਬੈਟਰੀ ਸਟੋਰੇਜ, ਉੱਨਤ ਅਗਾਊਂ ਅੰਦਾਜ਼ੇ ਅਤੇ ਨਵੇਂ ਬਾਜ਼ਾਰ ਸਿਸਟਮ ਦੀ ਲੋੜ ਹੋਵੇਗੀ।

ਏ. ਆਈ. ਨਾਲ ਭਾਰਤੀ ਕੰਪਨੀਆਂ ਨੂੰ ਮਿਲੇਗਾ ਵੱਡਾ ਮੌਕਾ : ਨੈਸਕਾਮ
ਨੈਸਕਾਮ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਮੁਖੀ ਅੰਕਿਤ ਬੋਸ ਨੇ ਕਿਹਾ ਕਿ ਗਲੋਬਲ ਪੱਧਰ ’ਚ ਏ. ਆਈ. ਦੇ ਤੇਜ਼ ਵਿਸਥਾਰ ਨਾਲ ਭਾਰਤੀ ਕੰਪਨੀਆਂ ਲਈ ਵੱਡੇ ਮੌਕੇ ਪੈਦਾ ਹੋ ਰਹੇ ਹਨ ਅਤੇ ਇਸ ਨਾਲ ਉਨ੍ਹਾਂ ਦੇ ਕਾਰੋਬਾਰ ’ਤੇ ਨਾਂਹ-ਪੱਖੀ ਅਸਰ ਨਹੀਂ ਪਵੇਗਾ। ‘ਏ. ਆਈ. ਇੰਪੈਕਟ ਸਮਿਟ’ ਦੌਰਾਨ ਉਨ੍ਹਾਂ ਦੱਸਿਆ ਕਿ ਏ. ਆਈ. ਦੀ ਵਧਦੀ ਵਰਤੋਂ ਨਾਲ ਨੌਕਰੀਆਂ ਖਤਮ ਨਹੀਂ ਹੋਣਗੀਆਂ, ਸਗੋਂ ਕੰਮ ਦਾ ਤਰੀਕਾ ਅਤੇ ਭੂਮਿਕਾਵਾਂ ਬਦਲਣਗੀਆਂ।

ਬੋਸ ਅਨੁਸਾਰ ਏ. ਆਈ. ਤਕਨੀਕ ਨੂੰ ਲਾਗੂ ਕਰਨ ਲਈ ਹੁਨਰਮੰਦ ਪੇਸ਼ੇਵਰਾਂ ਦੀ ਲੋੜ ਪਵੇਗੀ ਅਤੇ ਭਾਰਤ ਇਸ ਸਮਰੱਥਾ ਨੂੰ ਤੇਜ਼ੀ ਨਾਲ ਵਿਕਸਤ ਕਰ ਰਿਹਾ ਹੈ। ਆਉਣ ਵਾਲੇ ਮਹੀਨਿਆਂ ’ਚ ਲੱਗਭਗ ਡੇਢ ਲੱਖ ਲੋਕਾਂ ਨੂੰ ਏ. ਆਈ. ਆਧਾਰਿਤ ਵਿਕਾਸ ਕਾਰਜਾਂ ਲਈ ਸਿਖਲਾਈ ਦਿੱਤੀ ਜਾਵੇਗੀ। ਸਰਕਾਰ ਅਤੇ ਉਦਯੋਗ ਮਿਲ ਕੇ ਕਾਲਜਾਂ ਲਈ ਨਵੇਂ ਕੋਰਸ ਵੀ ਤਿਆਰ ਕਰ ਰਹੇ ਹਨ।

ਸੈਸ਼ਨ ’ਚ ਸਿਫੀ ਟੈਕਨਾਲੋਜੀ ਦੇ ਚੇਅਰਮੈਨ ਰਾਜੂ ਵੇਗੇਸਨਾ ਨੇ ਕਿਹਾ ਕਿ ਏ. ਆਈ. ਇਕ ਲੰਬੀ ਯਾਤਰਾ ਹੈ ਅਤੇ ਡਾਟਾ ਕੇਂਦਰਾਂ ਲਈ ਲੋੜੀਂਦੀ ਬਿਜਲੀ ਸਪਲਾਈ ਯਕੀਨੀ ਕਰਨਾ ਜ਼ਰੂਰੀ ਹੋਵੇਗਾ।

ਏ. ਆਈ. ’ਚ ਔਰਤਾਂ ਦੀ ਹਿੱਸੇਦਾਰੀ ਵਧਾਉਣ ਦੀ ਜ਼ਰੂਰਤ
ਸੰਯੁਕਤ ਰਾਸ਼ਟਰ ਮਹਿਲਾ (ਯੂ. ਐੱਨ. ਵੂਮੈਨ) ਅਨੁਸਾਰ ਗਲੋਬਲ ਪੱਧਰ ’ਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਪੇਸ਼ੇਵਰਾਂ ’ਚ ਔਰਤਾਂ ਦੀ ਹਿੱਸੇਦਾਰੀ ਸਿਰਫ 30 ਫੀਸਦੀ ਹੈ, ਜਦਕਿ ਖੋਜ ਭੂਮਿਕਾਵਾਂ ’ਚ ਇਹ ਘਟ ਕੇ 16 ਫੀਸਦੀ ਰਹਿ ਜਾਂਦੀ ਹੈ। ਏਸ਼ੀਆ-ਪ੍ਰਸ਼ਾਂਤ ਖੇਤਰ ਦੀ ਖੇਤਰੀ ਨਿਰਦੇਸ਼ਕ ਕ੍ਰਿਸਟੀਨ ਅਰਬ ਨੇ ਭਾਰਤ ਏ. ਆਈ. ਸ਼ਿਖਰ ਸੰਮੇਲਨ ’ਚ ਕਿਹਾ ਕਿ ਏ. ਆਈ. ਵਿਕਾਸ ’ਚ ਔਰਤਾਂ ਦੀ ਘੱਟ ਹਿਸੇਦਾਰੀ ਤਕਨੀਕ ’ਚ ਪ੍ਰਣਾਲੀਗਤ ਪੱਖਪਾਤ ਨੂੰ ਜਨਮ ਦੇ ਰਹੀ ਹੈ।

ਉਨ੍ਹਾਂ ਚੇਤਾਵਨੀ ਦਿੱਤੀ ਕਿ ਜਦੋਂ ਔਰਤਾਂ ਡਿਜ਼ਾਈਨ, ਪ੍ਰੀਖਣ ਅਤੇ ਫੈਸਲਾ ਲੈਣ ਦੀ ਪ੍ਰਕਿਰਿਆ ਤੋਂ ਗੈਰ-ਹਾਜ਼ਰ ਰਹਿੰਦੀਆਂ ਹਨ, ਤਾਂ ਉਤਪਾਦ ਔਰਤਾਂ ਦੀਆਂ ਅਸਲ ਜ਼ਰੂਰਤਾਂ ਨੂੰ ਪ੍ਰਗਟ ਨਹੀਂ ਕਰ ਪਾਉਂਦੇ। ਸੰਯੁਕਤ ਰਾਸ਼ਟਰ ਮਹਿਲਾ ਅਤੇ ਲਿੰਕਡਇਨ ਵਿਸ਼ਲੇਸ਼ਣ ਅਨੁਸਾਰ ਏਸ਼ੀਆ-ਪ੍ਰਸ਼ਾਂਤ ’ਚ ਲੱਗਭਗ 80 ਫੀਸਦੀ ਔਰਤਾਂ ਉਨ੍ਹਾਂ ਖੇਤਰਾਂ ’ਚ ਕਾਰਜਸ਼ੀਲ ਹਨ ਜੋ ਏ. ਆਈ. ਤੋਂ ਪ੍ਰਭਾਵਿਤ ਹੋ ਸਕਦੇ ਹਨ।

ਉਨ੍ਹਾਂ ਭਾਰਤ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਹੀ ਹੁਨਰ ਵਿਕਾਸ ਅਤੇ ਸੁਰੱਖਿਆ ਉਪਰਾਲਿਆਂ ਦੇ ਨਾਲ ਏ. ਆਈ. ਔਰਤਾਂ ਲਈ ਮੌਕੇ ਸਾਬਤ ਹੋ ਸਕਦਾ ਹੈ।

 

Have something to say? Post your comment

ਅਤੇ ਬਾਜ਼ਾਰ ਖਬਰਾਂ

ਜਨਮ ਅਸ਼ਟਮੀ 'ਤੇ ਸ਼ੇਅਰ ਬਾਜ਼ਾਰ 'ਚ ਭਰਿਆ ਜੋਸ਼, ਨਿਵੇਸ਼ਕਾਂ ਨੇ ਕੀਤੀ ਮੋਟੀ ਕਮਾਈ ਕੀਤੀ; ਜਾਣੋ ਤੇਜ਼ੀ ਦੇ ਕਾਰਨ

ਜਨਮ ਅਸ਼ਟਮੀ 'ਤੇ ਸ਼ੇਅਰ ਬਾਜ਼ਾਰ 'ਚ ਭਰਿਆ ਜੋਸ਼, ਨਿਵੇਸ਼ਕਾਂ ਨੇ ਕੀਤੀ ਮੋਟੀ ਕਮਾਈ ਕੀਤੀ; ਜਾਣੋ ਤੇਜ਼ੀ ਦੇ ਕਾਰਨ

NSE ਦੇ 30,000 ਕਰੋੜ ਦੇ IPO ਦਾ ਰਸਤਾ ਸਾਫ਼, SEBI ਦੀ ਮਿਲੀ ਪ੍ਰਵਾਨਗੀ

NSE ਦੇ 30,000 ਕਰੋੜ ਦੇ IPO ਦਾ ਰਸਤਾ ਸਾਫ਼, SEBI ਦੀ ਮਿਲੀ ਪ੍ਰਵਾਨਗੀ

‘ਮਰਸੀਡੀਜ਼-ਬੈਂਜ਼ ਭਾਰਤ ’ਚ ਆਉਣ ਵਾਲੇ ਸਾਲਾਂ ’ਚ ਕਈ ਨਵੇਂ ਮਾਡਲ ਪੇਸ਼ ਕਰੇਗੀ’

‘ਮਰਸੀਡੀਜ਼-ਬੈਂਜ਼ ਭਾਰਤ ’ਚ ਆਉਣ ਵਾਲੇ ਸਾਲਾਂ ’ਚ ਕਈ ਨਵੇਂ ਮਾਡਲ ਪੇਸ਼ ਕਰੇਗੀ’

ਸਪਾਈਸਜੈੱਟ ਨੇ 20 ਜਹਾਜ਼ ਲੀਜ਼ ’ਤੇ ਲੈਣ ਲਈ ਕੀਤੇ ਪੱਕੇ ਸਮਝੌਤੇ

ਸਪਾਈਸਜੈੱਟ ਨੇ 20 ਜਹਾਜ਼ ਲੀਜ਼ ’ਤੇ ਲੈਣ ਲਈ ਕੀਤੇ ਪੱਕੇ ਸਮਝੌਤੇ

SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ

SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ

Maggi, Kurkure ਤੇ Thumsup ਦੀਆਂ ਤਾਰੀਖਾਂ ਨਾਲ ਛੇੜਛਾੜ, ਫਰਜ਼ੀ ਨਿਊਟ੍ਰਿਸ਼ਨ ਲੇਬਲ

Maggi, Kurkure ਤੇ Thumsup ਦੀਆਂ ਤਾਰੀਖਾਂ ਨਾਲ ਛੇੜਛਾੜ, ਫਰਜ਼ੀ ਨਿਊਟ੍ਰਿਸ਼ਨ ਲੇਬਲ

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਕਰੰਸੀ ਦੀ ਦਹਾੜ , ਰੁਪਏ ਨੇ ਮਾਰੀ ਲੰਮੀ ਛਾਲ

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਕਰੰਸੀ ਦੀ ਦਹਾੜ , ਰੁਪਏ ਨੇ ਮਾਰੀ ਲੰਮੀ ਛਾਲ

Uber 'ਚ ਵੱਡੀ ਛਾਂਟੀ ਦੀ ਤਿਆਰੀ: 3,300 ਮੁਲਾਜ਼ਮਾਂ ਦੀ ਜਾਵੇਗੀ ਨੌਕਰੀ, ਜਾਣੋ ਕੰਪਨੀ ਨੇ ਕਿਉਂ ਲਿਆ ਇਹ ਫ਼ੈਸਲਾ

Uber 'ਚ ਵੱਡੀ ਛਾਂਟੀ ਦੀ ਤਿਆਰੀ: 3,300 ਮੁਲਾਜ਼ਮਾਂ ਦੀ ਜਾਵੇਗੀ ਨੌਕਰੀ, ਜਾਣੋ ਕੰਪਨੀ ਨੇ ਕਿਉਂ ਲਿਆ ਇਹ ਫ਼ੈਸਲਾ

FM ਸੀਤਾਰਮਨ ਨੇ ਵਿਸ਼ਵ ਬੈਂਕ ਦੇ ਮੁਖੀ ਅਜੈ ਬੰਗਾ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਕੀਤੀ ਚਰਚਾ

FM ਸੀਤਾਰਮਨ ਨੇ ਵਿਸ਼ਵ ਬੈਂਕ ਦੇ ਮੁਖੀ ਅਜੈ ਬੰਗਾ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਕੀਤੀ ਚਰਚਾ

ਦੇਸ਼ ਦੀ ਆਰਥਿਕ ਵਿਕਾਸ ਦਰ 'ਚ ਤੇਜ਼ੀ: ਪ੍ਰਾਈਵੇਟ ਸੈਕਟਰ ਨੇ ਵਧਾਇਆ ਨਿਵੇਸ਼

ਦੇਸ਼ ਦੀ ਆਰਥਿਕ ਵਿਕਾਸ ਦਰ 'ਚ ਤੇਜ਼ੀ: ਪ੍ਰਾਈਵੇਟ ਸੈਕਟਰ ਨੇ ਵਧਾਇਆ ਨਿਵੇਸ਼