Friday, July 10, 2026
BREAKING
ਗ੍ਰਹਿ ਮੰਤਰਾਲਾ ਨੇ 21 IAS ਤੇ 40 IPS ਅਧਿਕਾਰੀਆਂ ਦਾ ਕੀਤਾ ਤਬਾਦਲਾ ਇਕਸਾਰ ਸਿਵਲ ਕੋਡ ਲਾਗੂ ਕਰਨ ਦੀ ਤਿਆਰੀ ’ਚ ਮਹਾਰਾਸ਼ਟਰ, 7 ਮੈਂਬਰੀ ਕਮੇਟੀ ਗਠਿਤ ਹਰਿਆਣਾ ਤੋਂ ਚੱਲੇਗੀ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟਰੇਨ, 17 ਜੁਲਾਈ ਨੂੰ PM ਮੋਦੀ ਦਿਖਾਉਣਗੇ ਹਰੀ ਝੰਡੀ ਸਪੇਨ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ; 11 ਲੋਕਾਂ ਮੌਤ, ਕਾਰਾਂ 'ਚ ਬੰਦ ਹੋਏ ਯਾਤਰੀ ਵਿਆਹ ਦੀਆਂ ਤਿਆਰੀਆਂ ਹੋਈਆਂ ਸ਼ੁਰੂ, 12 ਜੁਲਾਈ ਨੂੰ ਇਕ-ਦੂਜੇ ਦਾ ਹੋ ਜਾਵੇਗਾ ਇਹ ਮਸ਼ਹੂਰ ਜੋੜਾ "ਬਾਹੂਬਲੀ: ਦਿ ਬਿਗਨਿੰਗ" ਨੇ ਰਿਲੀਜ਼ ਦੇ 11 ਸਾਲ ਕੀਤੇ ਪੂਰੇ, ਪ੍ਰਭਾਸ ਦੀ ਦੋਹਰੀ ਭੂਮਿਕਾ ਨੇ ਦਰਸ਼ਕਾਂ 'ਤੇ ਛੱਡੀ ਅਮਿੱਟ ਛਾਪ ‘ਇਸ਼ਕਨਾਮਾ’ ਫਿਲਮ ਦੇ ਪਹਿਲੇ ਗੀਤ ‘ਨਰਕ’ ਨੇ ਜਿੱਤਿਆ ਦਰਸ਼ਕਾਂ ਦਾ ਦਿਲ ਉੱਤਰਾਖੰਡ ਸੁਰੰਗ ਹਾਦਸੇ 'ਤੇ ਬਣੇਗੀ ਫ਼ਿਲਮ 'Silkyara 41', ਆਮਿਰ ਖ਼ਾਨ ਤੇ ਕਬੀਰ ਖ਼ਾਨ ਮਿਲਾਉਣਗੇ ਹੱਥ! "ਹਮੇਸ਼ਾ ਸੰਜੂ ਸੈਮਸਨ ਨੂੰ ਕਿਉਂ ਰੱਖਿਆ ਜਾਂਦਾ ਹੈ ਬਾਹਰ ?": ਸਾਬਕਾ ਖਿਡਾਰੀ ਨੇ ਕੱਢੀ ਭੜਾਸ "ਅਸੀਂ ਗਲਤੀਆਂ ਕਰਾਂਗੇ," ਸ਼੍ਰੇਅਸ ਅਈਅਰ ਨੇ ਇੰਗਲੈਂਡ ਤੋਂ ਸੀਰੀਜ਼ ਹਾਰ ਮਗਰੋ ਦਿੱਤਾ ਵੱਡਾ ਬਿਆਨ

ਹਰਿਆਣਾ

ਗਊਆਂ ਦਾ ਭਰਿਆ ਕੈਂਟਰ ਫੜਿਆ, 20 ਮਰੀਆਂ ਤੇ 5 ਜ਼ਿੰਦਾ ਬਰਾਮਦ

11 ਸਤੰਬਰ, 2025 04:53 PM

ਮਾਨਸਾ : ਹਰਿਆਣਾ ਦੇ ਰੋੜੀ ਤੋਂ ਗਊਆਂ ਦਾ ਕੈਂਟਰ ਭਰ ਕੇ ਜੰਮੂ ਲਿਜਾ ਰਹੇ ਸਮੱਗਲਰਾਂ ਤੋਂ ਪੁਲਸ ਨੇ 25 ਗਊਆਂ ਦਾ ਭਰਿਆ ਕੈਂਟਰ ਫੜਿਆ। ਜਿਨ੍ਹਾਂ ਵਿਚ 20 ਗਊਆਂ ਮਰੀਆਂ ਪਾਈਆਂ ਗਈਆਂ ਅਤੇ 5 ਨੂੰ ਗੁਰੂ ਨਾਨਕ ਗਊਸ਼ਾਲਾ ਵਿਖੇ ਛੱਡ ਦਿੱਤਾ ਗਿਆ। ਗਊ ਸੁਰੱਕਸਾ ਸੇਵਾ ਦਲ ਪੰਜਾਬ ਦੇ ਚੇਅਰਮੈਨ ਸੰਦੀਪ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਸਮੱਗਲਰ ਕੈਂਟਰ ਰਾਹ ਵਿਚ ਖਰਾਬ ਹੋਣ ਕਰ ਕੇ ਉਸ ਨੂੰ ਮਾਨਸਾ ਦੇ ਜ਼ਿਲੇ ਦੇ ਪਿੰਡ ਕੋਟਧਰਮੂ ਦੇ ਪੈਟਰੋਲ ਪੰਪ ਲਾਗੇ ਮੁੱਖ ਸੜਕ ’ਤੇ ਛੱਡ ਕੇ ਫਰਾਰ ਹੋ ਗਏ।

ਪੁਲਸ ਨੇ ਜਦੋਂ ਲਾਵਾਰਸ ਹਾਲਤ ਵਿਚ ਸੜਕ ’ਤੇ ਖੜ੍ਹਾ ਕੈਂਟਰ ਦੇਖਿਆ ਤਾਂ ਉਸ ਵਿਚ ਲੱਦੀਆਂ ਜਿਉਂਦੀਆਂ ਅਤੇ ਮਰੀਆਂ ਗਊਆਂ ਫੜੀਆਂ। ਗਊ ਸੁਰੱਖਿਆ ਸੇਵਾ ਦਲ ਪੰਜਾਬ ਨੇ ਪੁਲਸ ਨੂੰ ਇਤਲਾਹ ਦਿੱਤੀ ਕਿ ਗਊ ਸਮੱਗਲਰ ਗਊਆਂ ਦਾ ਭਰਿਆ ਇਕ ਕੈਂਟਰ ਪਿੰਡ ਕੋਟਧਰਮੂ ਛੱਡ ਕੇ ਫਰਾਰ ਹੋ ਗਏ ਹਨ। ਜਿਸ ਵਿਚ ਗਊਆਂ ਨੂੰ ਬੁਰੀ ਤਰ੍ਹਾਂ ਨੂੜਿਆ ਹੋਇਆ ਸੀ। ਮੌਕੇ ’ਤੇ ਪਹੁੰਚ ਕੇ ਪੁਲਸ ਨੇ ਕੈਂਟਰ ਐੱਚ.ਆਰ. 45 ਸੀ 6425 ਦੀ ਤਰਪਾਲ ਖੋਲ੍ਹ ਕੇ ਦੇਖਿਆ ਤਾਂ ਉਸ ਵਿਚ 25 ਗਊਆਂ ਬਰਾਮਦ ਹੋਈਆਂ।

ਉਨ੍ਹਾਂ ਦੱਸਿਆ ਕਿ ਜ਼ਖਮੀ 5 ਗਊਆਂ ਦਾ ਇਲਾਜ ਕਰਵਾਉਣ ਉਪਰੰਤ ਗੁਰੂ ਨਾਨਕ ਗਊਸ਼ਾਲਾ ਵਿਚ ਛੱਡ ਦਿੱਤਾ ਗਿਆ ਹੈ। ਜਦੋਂ ਕਿ ਬਾਕੀ 20 ਮ੍ਰਿਤਕ ਗਊਆਂ ਨੂੰ ਪੋਸਟਮਾਰਟਮ ਤੋਂ ਬਾਅਦ ਦਫਨਾ ਦਿੱਤਾ ਗਿਆ। ਕੋਟਧਰਮੂ ਪੁਲਸ ਨੇ ਅਣਪਛਾਤੇ ਗਊ ਸਮੱਗਲਰਾਂ ਖਿਲਾਫ ਥਾਣਾ ਸਦਰ ਮਾਨਸਾ ਵਿਖੇ ਮਾਮਲਾ ਦਰਜ ਕਰਨ ਉਪਰੰਤ ਕੈਂਟਰ ਨੂੰ ਕਬਜ਼ੇ ਵਿਚ ਲੈ ਲਿਆ। ਪੁਲਸ ਵੱਲੋਂ ਕੈਂਟਰ ਦੇ ਮਾਲਕ ਦਾ ਪਤਾ ਲਗਾਇਆ ਜਾ ਰਿਹਾ ਹੈ।

ਗਊ ਸੁਰੱਖਿਆ ਸੇਵਾ ਦਲ ਦੇ ਪੰਜਾਬ ਪ੍ਰਧਾਨ ਸੰਦੀਪ ਵਰਮਾ, ਬਿੰਦਰ ਸਿੰਘ, ਉਪ ਪ੍ਰਧਾਨ ਸ਼ੁਭ ਸ਼ਰਮਾ, ਮਾਨਸਾ ਦੇ ਚੇਅਰਮੈਨ ਜਸਵਿੰਦਰ ਸਿੰਘ, ਜੱਸੀ ਸਿੰਘ, ਬਿੱਟੂ ਸਿੰਘ, ਹਰਮਨ ਸਿੰਘ ਅਤੇ ਸਨਾਤਨ ਧਰਮ ਸਭਾ ਮਾਨਸਾ ਦੇ ਪ੍ਰਧਾਨ ਸਮੀਰ ਛਾਬੜਾ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਸਮੱਗਲਰ ਗਊਆਂ ਤੇ ਵੱਛੀਆਂ ਦਾ ਕੈਂਟਰ ਭਰ ਕੇ ਰੋੜੀ ਤੋਂ ਜੰਮੂ ਲੈ ਕੇ ਜਾ ਰਹੇ ਸਨ। ਰਸਤੇ ਵਿਚ ਕੈਂਟਰ ਅਚਾਨਕ ਖਰਾਬ ਹੋ ਗਿਆ ਤਾਂ ਉਸ ਨੂੰ ਛੱਡ ਕੇ ਫਰਾਰ ਹੋ ਗਏ। ਉਨ੍ਹਾਂ ਪੁਲਸ ਤੋਂ ਕੈਂਟਰ ਮਾਲਕ, ਡਰਾਈਵਰ ਅਤੇ ਸਮੱਗਲਰਾਂ ਦਾ ਪਤਾ ਲਗਾ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਧਰ ਪਤਾ ਲੱਗਾ ਹੈ ਕਿ ਪੁਲਸ ਵੱਲੋਂ ਕੈਂਟਰ ਨੂੰ ਕਬਜ਼ੇ ਵਿਚ ਲੈ ਕੇ ਗਊਆਂ ਦਾ ਕਤਲ ਕਰਨ ਵਾਲੇ ਡਰਾਈਵਰ ਸਮੇਤ ਨਾਮਲੂਮ ਸਮੱਗਲਰਾਂ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

Have something to say? Post your comment

ਅਤੇ ਹਰਿਆਣਾ ਖਬਰਾਂ

ਹਰਿਆਣਾ ਤੋਂ ਚੱਲੇਗੀ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟਰੇਨ, 17 ਜੁਲਾਈ ਨੂੰ PM ਮੋਦੀ ਦਿਖਾਉਣਗੇ ਹਰੀ ਝੰਡੀ

ਹਰਿਆਣਾ ਤੋਂ ਚੱਲੇਗੀ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟਰੇਨ, 17 ਜੁਲਾਈ ਨੂੰ PM ਮੋਦੀ ਦਿਖਾਉਣਗੇ ਹਰੀ ਝੰਡੀ

ਝੱਜਰ 'ਚ ਇੰਟਰਨੈਸ਼ਨਲ ਸਕੂਲ ਨੇੜੇ ਮਿਲੀਆਂ 2 ਲਾਸ਼ਾਂ ! ਇਲਾਕੇ 'ਚ ਫੈਲੀ ਸਨਸਨੀ

ਝੱਜਰ 'ਚ ਇੰਟਰਨੈਸ਼ਨਲ ਸਕੂਲ ਨੇੜੇ ਮਿਲੀਆਂ 2 ਲਾਸ਼ਾਂ ! ਇਲਾਕੇ 'ਚ ਫੈਲੀ ਸਨਸਨੀ

ਪੰਜਾਬ-ਹਰਿਆਣਾ ਹਾਈ ਕੋਰਟ ਦੇ ਵਕੀਲ ਦੇ ਘਰ ਪੈ ਗਿਆ ਡਾਕਾ ! ਲੱਖਾਂ ਦੀ ਨਕਦੀ ਤੇ ਸੋਨਾ-ਚਾਂਦੀ ਗ਼ਾਇਬ

ਪੰਜਾਬ-ਹਰਿਆਣਾ ਹਾਈ ਕੋਰਟ ਦੇ ਵਕੀਲ ਦੇ ਘਰ ਪੈ ਗਿਆ ਡਾਕਾ ! ਲੱਖਾਂ ਦੀ ਨਕਦੀ ਤੇ ਸੋਨਾ-ਚਾਂਦੀ ਗ਼ਾਇਬ

ਜ਼ਮੀਨ ਦੀ ਰਜਿਸਟ੍ਰੇਸ਼ਨ ਲਈ NOC ਦੀ ਪਰੇਸ਼ਾਨੀ ਖਤਮ, ਹਰਿਆਣਾ ਸਰਕਾਰ ਕਰੇਗੀ ਵੱਡੇ ਬਦਲਾਅ

ਜ਼ਮੀਨ ਦੀ ਰਜਿਸਟ੍ਰੇਸ਼ਨ ਲਈ NOC ਦੀ ਪਰੇਸ਼ਾਨੀ ਖਤਮ, ਹਰਿਆਣਾ ਸਰਕਾਰ ਕਰੇਗੀ ਵੱਡੇ ਬਦਲਾਅ

ਸਰਕਾਰੀ ਸਕੂਲਾਂ ਦੇ ਬੱਚੇ ਹੁਣ ਬੋਲਣਗੇ 'ਫਰੈਂਚ'! ਹਰਿਆਣਾ 'ਚ ਇਸ ਸੈਸ਼ਨ ਤੋਂ ਸ਼ੁਰੂ ਹੋਵੇਗੀ ਪੜ੍ਹਾਈ

ਸਰਕਾਰੀ ਸਕੂਲਾਂ ਦੇ ਬੱਚੇ ਹੁਣ ਬੋਲਣਗੇ 'ਫਰੈਂਚ'! ਹਰਿਆਣਾ 'ਚ ਇਸ ਸੈਸ਼ਨ ਤੋਂ ਸ਼ੁਰੂ ਹੋਵੇਗੀ ਪੜ੍ਹਾਈ

ਰਿਟਾਇਰਮੈਂਟ ਦੇ ਦਿਨ IAS ਪ੍ਰਦੀਪ ਕੁਮਾਰ ਗ੍ਰਿਫ਼ਤਾਰ, 169 ਕਰੋੜ ਰੁਪਏ ਦੇ ਘਪਲੇ 'ਚ CBI ਦਾ ਵੱਡਾ ਐਕਸ਼ਨ

ਰਿਟਾਇਰਮੈਂਟ ਦੇ ਦਿਨ IAS ਪ੍ਰਦੀਪ ਕੁਮਾਰ ਗ੍ਰਿਫ਼ਤਾਰ, 169 ਕਰੋੜ ਰੁਪਏ ਦੇ ਘਪਲੇ 'ਚ CBI ਦਾ ਵੱਡਾ ਐਕਸ਼ਨ

ਯਮੁਨਾਨਗਰ ’ਚ ‘ਵਾਰਤਾਲਾਪ’ ਵਰਕਸ਼ਾਪ ’ਚ ਭਲਾਈ ਸਕੀਮਾਂ ਤੇ 12 ਸਾਲਾਂ ਦੀਆਂ ਪ੍ਰਾਪਤੀਆਂ ’ਤੇ ਚਰਚਾ

ਯਮੁਨਾਨਗਰ ’ਚ ‘ਵਾਰਤਾਲਾਪ’ ਵਰਕਸ਼ਾਪ ’ਚ ਭਲਾਈ ਸਕੀਮਾਂ ਤੇ 12 ਸਾਲਾਂ ਦੀਆਂ ਪ੍ਰਾਪਤੀਆਂ ’ਤੇ ਚਰਚਾ

220 ਫੁੱਟ ਡੂੰਘੇ ਬੋਰਵੈੱਲ 'ਚ ਜਾ ਡਿੱਗਾ ਜਵਾਕ ! ਰੈਸਕਿਊ ਲਈ ਸੱਦਣੀ ਪਈ ਫ਼ੌਜ

220 ਫੁੱਟ ਡੂੰਘੇ ਬੋਰਵੈੱਲ 'ਚ ਜਾ ਡਿੱਗਾ ਜਵਾਕ ! ਰੈਸਕਿਊ ਲਈ ਸੱਦਣੀ ਪਈ ਫ਼ੌਜ

ਮਸ਼ਹੂਰ ਅਦਾਕਾਰਾ ਸਤਿੰਦਰ ਸੱਤੀ ਨੇ CMਨਾਇਬ ਸਿੰਘ ਸੈਣੀ ਨਾਲ ਕੀਤੀ ਮੁਲਾਕਾਤ

ਮਸ਼ਹੂਰ ਅਦਾਕਾਰਾ ਸਤਿੰਦਰ ਸੱਤੀ ਨੇ CMਨਾਇਬ ਸਿੰਘ ਸੈਣੀ ਨਾਲ ਕੀਤੀ ਮੁਲਾਕਾਤ

CM ਸੈਣੀ ਨੇ ਲੁਧਿਆਣਵੀਆਂ ਨਾਲ ਸੁਣੀ PM ਮੋਦੀ ਦੀ 'ਮਨ ਕੀ ਬਾਤ', ਜੂਨ ਮਹੀਨੇ 'ਚ ਤੀਜਾ ਦੌਰਾ

CM ਸੈਣੀ ਨੇ ਲੁਧਿਆਣਵੀਆਂ ਨਾਲ ਸੁਣੀ PM ਮੋਦੀ ਦੀ 'ਮਨ ਕੀ ਬਾਤ', ਜੂਨ ਮਹੀਨੇ 'ਚ ਤੀਜਾ ਦੌਰਾ