ਖਰੜ : ਖਰੜ ਸ਼ਹਿਰ ਦੇ ਖਰੜ-ਮੋਰਿੰਡਾ ਰੋਡ ’ਤੇ ਵਸੀ ਆਬਾਦੀ ਨੂੰ ਸੀਵਰੇਜ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਵੱਲੋਂ 26 ਨਵੰਬਰ ਤੋਂ ਮੁੱਖ ਸੀਵਰ ਲਾਈਨ ਪਾਉਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਤਹਿਤ ਖਾਨਪੁਰ ਵਿਖੇ ਮੁੱਖ ਸੜਕ ’ਤੇ ਬਣੀ ਪੁਲਸ ਚੈਕ ਪੋਸਟ ਤੋਂ ਲੈ ਕੇ ਉਮੇਗਾ ਸਿਟੀ ਤੱਕ ਸੀਵਰ ਲਾਈਨ ਪਾਈ ਜਾਵੇਗੀ। ਵਿਭਾਗ ਵੱਲੋਂ ਜਾਰੀ ਪ੍ਰੈੱਸ ਨੋਟ ਅਨੁਸਾਰ ਇਹ ਕੰਮ ਨੈਸ਼ਨਲ ਹਾਈਵੇਅ ਦੇ ਨਾਲ ਬਣੀ ਸਰਵਿਸ ਰੋਡ 'ਚ ਕੀਤਾ ਜਾਣਾ ਹੈ।
ਇਸ ਕਾਰਨ 26 ਨਵੰਬਰ 2026 ਤੋਂ 31 ਜਨਵਰੀ 2027 ਤੱਕ ਉਕਤ ਹਿੱਸੇ ਦੀ ਸਰਵਿਸ ਰੋਡ ਬੰਦ ਰਹੇਗੀ। ਲੋਕਾਂ ਦੀ ਸਹੂਲਤ ਲਈ ਲੋੜੀਂਦੀਆਂ ਥਾਵਾਂ ’ਤੇ ਦਿਸ਼ਾ-ਸੂਚਕ ਬੋਰਡ ਵੀ ਲਗਾਏ ਜਾਣਗੇ। ਵਿਭਾਗ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੰਮ ਦੌਰਾਨ ਹੋਣ ਵਾਲੀ ਅਸੁਵਿਧਾ ਨੂੰ ਧਿਆਨ 'ਚ ਰੱਖਦਿਆਂ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ ਅਤੇ ਸੜਕ ’ਤੇ ਲਗਾਏ ਗਏ ਸਾਈਨ ਬੋਰਡਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਨ।
ਵਿਭਾਗ ਵੱਲੋਂ ਦੱਸਿਆ ਗਿਆ ਹੈ ਕਿ ਕੰਮ ਕਾਰਨ ਕਿਸੇ ਵੀ ਨਾਗਰਿਕ ਨੂੰ ਕੋਈ ਸਮੱਸਿਆ ਪੇਸ਼ ਆਉਣ ’ਤੇ ਸਬੰਧਿਤ ਜੂਨੀਅਰ ਇੰਜੀਨੀਅਰ ਵਿਨੈ ਕੁਮਾਰ ਨਾਲ ਫ਼ੋਨ ਨੰਬਰ 6280622778 ਅਤੇ ਉਪ ਮੰਡਲ ਇੰਜੀਨੀਅਰ ਤਰੁਣ ਗੁਪਤਾ ਨਾਲ ਫ਼ੋਨ ਨੰਬਰ 9888607639 ’ਤੇ ਸੰਪਰਕ ਕੀਤਾ ਜਾ ਸਕਦਾ ਹੈ।