Wednesday, July 30, 2025
BREAKING
ਭਾਰਤ ਦੀ ਪਹਿਲੀ ਅਡੋਬ ਐਕਸਪ੍ਰੈਸ ਲਾਉਂਜ ਲੈਬਾਰਟਰੀ ਦਾ ਚੰਡੀਗੜ੍ਹ ਯੂਨੀਵਰਸਿਟੀ ’ਚ ਹੋਇਆ ਉਦਘਾਟਨ ਮੋਰਾਂਵਾਲੀ ਸਕੂਲ 'ਚ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਨੋਰੰਜਕ ਪ੍ਰੋਗ੍ਰਾਮ ਸ੍ਰੀ ਸੂਰਜਕੁੰਡ ਸਰਵਹਿੱਤਕਾਰੀ ਵਿੱਦਿਆ ਮੰਦਰ ਸੁਨਾਮ ਵਿੱਚ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਗਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਿਆਲਾ ਵਿਖੇ ਬੱਚਿਆਂ ਨੂੰ ਬਾਲ ਅਧਿਕਾਰਾਂ ਅਤੇ ਪੌਕਸੋ ਐਕਟ ਬਾਰੇ ਕੀਤਾ ਜਾਗਰੂਕ ਪ੍ਰਜਾਪਿਤਾ ਬ੍ਰਹਮਾਕੁਮਾਰੀ ਈਸ਼ਵਰੀ ਵਿਸ਼ਵਵਿਦਿਆਲਾ ਸ਼ਾਖਾ ਨਵਾਂਸ਼ਹਿਰ ਵੱਲੋਂ ਰੱਖੜੀ ਦਾ ਤਿਉਹਾਰ ਮਨਾਇਆ ਲੈਡ ਪੂਲਿੰਗ  ਸਕੀਮ ਦੇ ਵਿਰੋਧ ਵਿੱਚ ਕਿਸਾਨਾ ਨੇ ਕੱਢਿਆ ਟਰੈਕਟਰ ਮਾਰਚ ਐਸ ਡੀ ਐਮ ਦਿਵਿਆ ਪੀ ਨੇ ਮਿਡ-ਡੇਅ ਮੀਲ ਸਕੀਮ ਦਾ ਨਿਰੀਖਣ ਕਰਨ ਲਈ ਸਰਕਾਰੀ ਸਕੂਲ ਸਹੌੜਾਂ ਦਾ ਦੌਰਾ ਕੀਤਾ ਜਨਤਕ ਖੇਤਰ ਦੀਆਂ ਬੈਂਕਾਂ ਦਾ ਸੂਬੇ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਚ ਵੱਡਾ ਯੋਗਦਾਨ: ਵਿੱਤ ਮੰਤਰੀ ਹਰਪਾਲ ਲੰਘ ਚੀਮਾ ਰੂਸ 'ਚ 8.8 ਤੀਬਰਤਾ ਦੇ ਭੂਚਾਲ ਮਗਰੋਂ ਅਮਰੀਕਾ ਤੱਕ ਪੁੱਜੀਆਂ ਸੁਨਾਮੀ ਦੀਆਂ ਲਹਿਰਾਂ! ਐਡਵਾਈਜ਼ਰੀ ਜਾਰੀ ਆਸਟ੍ਰੇਲੀਆ ਦਾ ਪਹਿਲਾ ਰਾਕੇਟ ਉਡਾਣ ਭਰਨ ਤੋਂ 14 ਸਕਿੰਟਾਂ ਬਾਅਦ ਕਰੈਸ਼

ਪੰਜਾਬ

ਕੰਗ ਦੇ ਵਿਰੋਧ ਨੇ ਆਪ ਦੀ ਲੀਡਰਸ਼ਿਪ ਕਸੂਤੀ ਫਸਾਈ,ਸਰਕਾਰ ਦੀ ਲੈਡ ਪੂਲਿੰਗ ਪਾਲਿਸੀ ਘਿਰੀ ਸਖਤ ਵਿਵਾਦਾਂ 'ਚ

29 ਜੁਲਾਈ, 2025 04:43 PM

ਨਵਾਸ਼ਹਿਰ (ਮਨੋਰੰਜਨ ਕਾਲੀਆ) : ਆਮ ਆਦਮੀ ਪਾਰਟੀ ਦੇ ਸ਼੍ਰੀ ਆਨੰਦਪੁਰ ਸਾਹਿਬ ਸਾਂਸਦ ਮੈਬਰ ਮਾਲਵਿੰਦਰ ਸਿੰਘ ਕੰਗ ਨੇ ਲੈਡ ਪੂਲਿੰਗ ਨੀਤੀ ਦੇ ਵਿਰੋਧ ਵਿੱਚ ਆਪਣੀ ਐਕਸ ਅਤੇ ਫੇਸਬੁੱਕ ਪੇਜ ਤੇ ਪੋਸਟ ਸਾਂਝੀ ਕਰਦਿਆ ਪਾਰਟੀ ਸੁਪਰੀਮੋ  ਅਰਵਿੰਦਰ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ  ਇਸ ਪਾਲਿਸੀ ਸਬੰਧੀ ਕਿਸਾਨਾ ਨਾਲ ਗੱਲਬਾਤ ਕਰਨੇ ਦੀ ਸਲਾਹ ਦਿੱਤੀ ਹੈ | ਉਥੋ ਹੀ ਪਾਰਟੀ ਦੇ ਇਕ ਬਲਾਕ ਪ੍ਰਧਾਨ ਤਪਿੰਦਰ ਸਿੰਘ ਗਰੇਵਾਲ ਨੇ ਆਪਣੇ ਅਹੁੱਦੇ ਤੋ ਇਸ ਪਾਲਿਸੀ ਦੇ ਵਿਰੋਧ ਵਿੱਚ ਅਸਤੀਫਾ ਦੇ ਦਿੱਤਾ ਹੈ | ਅਜਿਹੇ ਵਿੱਚ ਪਾਰਟੀ ਨੇਤਾਵਾਂ ਦੇ ਵਿਰੋਧ ਕਾਰਨ ਆਪ ਦੀ ਲੀਡਰਸ਼ਿਪ ਕਸੂਤੀ ਸਥਿਤੀ ਵਿੱਚ ਫਸਦੀ ਜਾ ਰਹੀ ਹੈ |  ਲੈਡ ਪੂਲਿੰਗ ਨੀਤੀ ਪਾਰਟੀ ਦੇ ਵਕਾਰ ਦਾ ਸਵਾਲ ਬਣੀ ਹੋਈ ਹੈ |  ਪਾਰਟੀ ਦੇ ਹਰੇਕ ਆਗੂ ਖਾਸ ਕਰਕੇ ਕੈਬਨਿਟ ਮੰਤਰੀ ਰੋਜਾਨਾ ਨੀਤੀ ਦੇ ਹੱਕ ਵਿੱਚ ਬਿਆਨਬਾਜੀ ਕਰ ਰਹੇ ਹਨ | ਪਰ ਪਾਰਟੀ ਦੇ ਐਮਪੀ ਵੱਲੋਂ ਕਿਸਾਨਾ ਦੇ ਹੱਕ ਵਿੱਚ ਖੜੇ ਹੋਣ ਨਾਲ ਪਾਰਟੀ ਲਈ ਮੁਸੀਬਤ ਖੜੀ  ਹੋ ਗਈ ਹੈ |

 ਇਥੇ ਦੱਸਿਆ ਜਾਦਾ ਹੈ ਕਿ ਮਾਲਵਿੰਦਰ ਸਿੰਘ ਕੰਗ ਪਹਿਲਾ ਭਾਜਪਾ ਦੇ ਜਨਰਲ ਸਕੱਤਰ ਸਨ ਅਤੇ ਤਿੰਨ ਖੇਤੀਬਾੜੀ ਕਾਨੂੰਨਾ ਦੇ ਵਿਰੋਧ ਵਿੱਚ ਉਨਾ ਭਾਜਪਾ ਦਾ ਸਾਥ ਛੱਡ ਦਿੱਤਾ ਸੀ | ਬੇਸ਼ਕ ਪਾਰਟੀ ਹਾਈਕਮਾਨ ਐਕਸ ਤੇ ਇਸ ਤੇ ਇਸ ਪੋਸਟ ਨੂੰ  ਡਿਲੀਟ ਕਰਨੇ ਵਿੱਚ ਸਫਲ ਰਹੀ ਹੈ | ਪਰ ਕੰਗ ਨੇ  ਆਪਣੀ ਪੋਸਟ  ਨੂੰ  ਫੇਸਬੁੱਕ ਤੋ ਨਹੀ ਹਟਾਇਆ | ਕੰਗ ਨੂੰ  ਮਨਾਉਣ ਲਈ ਪਾਰਟੀ ਦੇ ਜਨਰਲ ਸਕੱਤਰ ਸੰਗਠਨ ਡਾ ਸੰਦੀਪ ਪਾਠਕ , ਜੋ ਕਦੇ ਪੰਜਾਬ ਦੇ ਮਸਲਿਆ ਦੇ ਇੰਚਾਰਜ ਰਹੇ ਹਨ ਦੀ ਡਿਉਟੀ ਲਗਾਈ ਗਈ ਸੀ | ਦੱਸਿਆ ਜਾਦਾ ਹੈ ਕਿ ਪਾਰਟੀ ਨੇ ਦੇਰ ਰਾਤ ਤੱਕ ਕੰਗ ਨੂੰ  ਮਨਾਉਣ ਤੇ ਸਮਝਾਉਣ ਦਾ ਯਤਨ ਕੀਤਾ | ਓਧਰ ਐਕਸ ਤੇ ਪੋਸਟ ਡਿਲੀਟ ਕੀਤੇ ਜਾਣ ਬਾਦ ਕਈ ਸਖਤ ਟਿਪੱਣੀਆ ਵੀ ਕੰਗ ਦੇ ਵਿਰੋਧ ਵਿੱਚ ਲੋਕਾਂ ਨੇ ਸ਼ੇਅਰ ਕੀਤੀਆ | ਕਈਆ ਨੇ ਭੱਜ ਜਾਣ ਤੱਕ ਦੇ ਇਲਜਾਮ ਵੀ ਲਗਾਏ | ਪਰ ਇਸਦੇ ਬਾਵਜੂਦ ਕਈ ਟਿਪਣੀਆ ਫੇਸਬੁੱਕ ਪੇਜ ਉੱਤੇ ਪੋਸਟ ਬਣੀ ਹੋਈ ਹੋਣ ਬਾਰੇ ਆਈਆ | ਇਸਤੋ ਬਾਦ ਕਈ ਲੋਕਾ ਨੇ ਟਿਪਣੀ ਕੀਤੀ ਕਿ ਐਕਸ ਅਕਾਉਟ ਨੂੰ  ਪਾਰਟੀ ਵੀ ਹੈਡਲ ਕਰਦੀ ਹੈ ਜਦਕਿ ਫੇਸਬੁੱਕ ਪੇਜ ਨੰੂ ਲੀਡਰ ਆਪ ਚਲਾਉਦਾ ਹੈ | ਇਸ ਤਰਾ ਫਿਰ ਕੰਗ ਦੇ ਹੱਕ ਵਿੱਚ ਵੀ ਕਈ ਪੋਸਟਾ ਸ਼ੇਅਰ ਹੋਈਆ ਹਨ | ਹੁਣ ਸਵਾਲ ਪੈਦਾ ਹੁੰਦਾ ਹੈ ਕਿ ਐਕਸ ਤੇ ਪੋਸਟ ਕਿਸਨੇ ਡਿਲੀਟ ਕੀਤੀ ਹੈ | ਸੂਤਰ ਦੱਸਦੇ ਹਨ ਕਿ ਬਹੁਤ ਸਾਰੇ ਆਗੂਆ ਦੇ ਐਕਸ ਅਕਾਉਟ ਪਾਰਟੀ ਦੀ ਮੀਡੀਆ ਟੀਮ ਵੱਲੋ ਚਲਾਏ ਜਾਦੇ ਹਨ | ਸੱਤਾ ਦੇ ਗਲਿਆਰਿਆ ਵਿੱਚ ਚਰਚਾ ਹੈ ਕਿ ਕੰਗ ਦੀ ਪੋਸਟ ਨਾਲ ਸਰਕਾਰ ਦੀ ਕਿਰਕਿਰੀ ਹੋਈ ਜਿਸ ਕਰਕੇ ਇਹ ਪੋਸਟ ਹਟਾ ਦਿੱਤੀ ਗਈ |

Have something to say? Post your comment

ਅਤੇ ਪੰਜਾਬ ਖਬਰਾਂ

ਭਾਰਤ ਦੀ ਪਹਿਲੀ ਅਡੋਬ ਐਕਸਪ੍ਰੈਸ ਲਾਉਂਜ ਲੈਬਾਰਟਰੀ ਦਾ ਚੰਡੀਗੜ੍ਹ ਯੂਨੀਵਰਸਿਟੀ ’ਚ ਹੋਇਆ ਉਦਘਾਟਨ

ਭਾਰਤ ਦੀ ਪਹਿਲੀ ਅਡੋਬ ਐਕਸਪ੍ਰੈਸ ਲਾਉਂਜ ਲੈਬਾਰਟਰੀ ਦਾ ਚੰਡੀਗੜ੍ਹ ਯੂਨੀਵਰਸਿਟੀ ’ਚ ਹੋਇਆ ਉਦਘਾਟਨ

ਮੋਰਾਂਵਾਲੀ ਸਕੂਲ 'ਚ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਨੋਰੰਜਕ ਪ੍ਰੋਗ੍ਰਾਮ

ਮੋਰਾਂਵਾਲੀ ਸਕੂਲ 'ਚ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਨੋਰੰਜਕ ਪ੍ਰੋਗ੍ਰਾਮ

ਸ੍ਰੀ ਸੂਰਜਕੁੰਡ ਸਰਵਹਿੱਤਕਾਰੀ ਵਿੱਦਿਆ ਮੰਦਰ ਸੁਨਾਮ ਵਿੱਚ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਗਿਆ

ਸ੍ਰੀ ਸੂਰਜਕੁੰਡ ਸਰਵਹਿੱਤਕਾਰੀ ਵਿੱਦਿਆ ਮੰਦਰ ਸੁਨਾਮ ਵਿੱਚ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਗਿਆ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਿਆਲਾ ਵਿਖੇ ਬੱਚਿਆਂ ਨੂੰ ਬਾਲ ਅਧਿਕਾਰਾਂ ਅਤੇ ਪੌਕਸੋ ਐਕਟ ਬਾਰੇ ਕੀਤਾ ਜਾਗਰੂਕ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਿਆਲਾ ਵਿਖੇ ਬੱਚਿਆਂ ਨੂੰ ਬਾਲ ਅਧਿਕਾਰਾਂ ਅਤੇ ਪੌਕਸੋ ਐਕਟ ਬਾਰੇ ਕੀਤਾ ਜਾਗਰੂਕ

ਪ੍ਰਜਾਪਿਤਾ ਬ੍ਰਹਮਾਕੁਮਾਰੀ ਈਸ਼ਵਰੀ ਵਿਸ਼ਵਵਿਦਿਆਲਾ ਸ਼ਾਖਾ ਨਵਾਂਸ਼ਹਿਰ ਵੱਲੋਂ ਰੱਖੜੀ ਦਾ ਤਿਉਹਾਰ ਮਨਾਇਆ

ਪ੍ਰਜਾਪਿਤਾ ਬ੍ਰਹਮਾਕੁਮਾਰੀ ਈਸ਼ਵਰੀ ਵਿਸ਼ਵਵਿਦਿਆਲਾ ਸ਼ਾਖਾ ਨਵਾਂਸ਼ਹਿਰ ਵੱਲੋਂ ਰੱਖੜੀ ਦਾ ਤਿਉਹਾਰ ਮਨਾਇਆ

ਲੈਡ ਪੂਲਿੰਗ  ਸਕੀਮ ਦੇ ਵਿਰੋਧ ਵਿੱਚ ਕਿਸਾਨਾ ਨੇ ਕੱਢਿਆ ਟਰੈਕਟਰ ਮਾਰਚ

ਲੈਡ ਪੂਲਿੰਗ  ਸਕੀਮ ਦੇ ਵਿਰੋਧ ਵਿੱਚ ਕਿਸਾਨਾ ਨੇ ਕੱਢਿਆ ਟਰੈਕਟਰ ਮਾਰਚ

ਐਸ ਡੀ ਐਮ ਦਿਵਿਆ ਪੀ ਨੇ ਮਿਡ-ਡੇਅ ਮੀਲ ਸਕੀਮ ਦਾ ਨਿਰੀਖਣ ਕਰਨ ਲਈ ਸਰਕਾਰੀ ਸਕੂਲ ਸਹੌੜਾਂ ਦਾ ਦੌਰਾ ਕੀਤਾ

ਐਸ ਡੀ ਐਮ ਦਿਵਿਆ ਪੀ ਨੇ ਮਿਡ-ਡੇਅ ਮੀਲ ਸਕੀਮ ਦਾ ਨਿਰੀਖਣ ਕਰਨ ਲਈ ਸਰਕਾਰੀ ਸਕੂਲ ਸਹੌੜਾਂ ਦਾ ਦੌਰਾ ਕੀਤਾ

ਜਨਤਕ ਖੇਤਰ ਦੀਆਂ ਬੈਂਕਾਂ ਦਾ ਸੂਬੇ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਚ ਵੱਡਾ ਯੋਗਦਾਨ: ਵਿੱਤ ਮੰਤਰੀ ਹਰਪਾਲ ਲੰਘ ਚੀਮਾ

ਜਨਤਕ ਖੇਤਰ ਦੀਆਂ ਬੈਂਕਾਂ ਦਾ ਸੂਬੇ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਚ ਵੱਡਾ ਯੋਗਦਾਨ: ਵਿੱਤ ਮੰਤਰੀ ਹਰਪਾਲ ਲੰਘ ਚੀਮਾ

ਭਾਰਤ ਲਿਆਂਦੀ ਜਾਵੇਗੀ ਸ਼ਹੀਦ ਊਧਮ ਸਿੰਘ ਦੀ ਪਿਸੌਤਲ, ਪੰਜਾਬ ਸਰਕਾਰ ਨੇ ਕੇਂਦਰ ਅੱਗੇ ਰੱਖੀ ਮੰਗ

ਭਾਰਤ ਲਿਆਂਦੀ ਜਾਵੇਗੀ ਸ਼ਹੀਦ ਊਧਮ ਸਿੰਘ ਦੀ ਪਿਸੌਤਲ, ਪੰਜਾਬ ਸਰਕਾਰ ਨੇ ਕੇਂਦਰ ਅੱਗੇ ਰੱਖੀ ਮੰਗ

ਭਾਖੜਾ ਡੈਮ 'ਤੇ CISF ਦੀ ਤਾਇਨਾਤੀ ਦੀ ਤਿਆਰੀ! BBMB ਨੇ ਵਿਰੋਧ ਦੇ ਬਾਵਜੂਦ ਵੀ...

ਭਾਖੜਾ ਡੈਮ 'ਤੇ CISF ਦੀ ਤਾਇਨਾਤੀ ਦੀ ਤਿਆਰੀ! BBMB ਨੇ ਵਿਰੋਧ ਦੇ ਬਾਵਜੂਦ ਵੀ...