ਉੱਤਰ ਪ੍ਰਦੇਸ਼ : ਕਾਮੇਡੀਅਨ ਹਰਸ਼ ਗੁਜਰਾਲ ਨਾਲ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਜ਼ਰ ਆਏ। ਇਸ ਦੌਰਾਨ ਹਰਸ਼ ਨੇ ਕਿਹਾ,"ਸਾਡਾ ਕੰਮ ਕਾਮੇਡੀ ਦਾ ਹੈ ਅਤੇ ਅਸੀਂ ਤਣਾਅ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਾਂ।" ਫਿਰ ਉਹ ਯੋਗੀ ਆਦਿੱਤਿਆਨਾਥ ਦੇ ਤਣਾਅ ਬਾਰੇ ਗੱਲ ਕਰਦਾ ਹੈ। ਹਰਸ਼ ਨੇ ਕਿਹਾ,"ਸਰ, ਤੁਹਾਡੇ ਸਿਰ 'ਤੇ ਪੂਰੇ ਉੱਤਰ ਪ੍ਰਦੇਸ਼ ਦਾ ਤਣਾਅ ਹੈ। ਮੈਂ ਜਾਣਨਾ ਚਾਹੁੰਦਾ ਹਾਂ ਕਿ ਤੁਸੀਂ ਕਾਮੇਡੀ ਦੇਖਦੇ ਹੋ ਜਾਂ ਨਹੀਂ?" ਇਸ 'ਤੇ ਮੁੱਖ ਮੰਤਰੀ ਯੋਗੀ ਹਾਂ 'ਚ ਸਿਰ ਹਿਲਾਉਂਦੇ ਹੋਏ ਹੱਸ ਪੈਂਦੇ ਹਨ।
ਮੁੱਖ ਮੰਤਰੀ ਯੋਗੀ ਆਪਣੇ ਹੱਥ 'ਚ ਇਕ ਪੁਰਸਕਾਰ ਫੜ ਕੇ ਹਰਸ਼ ਵੱਲ ਵਧਾਉਂਦੇ ਹਨ। ਹਰਸ਼ ਕਹਿੰਦਾ ਹੈ,"ਮੈਂ ਕੁਝ ਸੋਚ ਕੇ ਆਇਆ ਹਾਂ, ਤੁਹਾਡੇ ਲਈ ਬੋਲਣ ਲਈ। ਜੇਕਰ ਥੋੜ੍ਹੀ ਜਿਹੀ ਇਜਾਜ਼ਤ ਹੋਵੇਗੀ ਤਾਂ ਹੀ ਮੈਂ ਬੋਲ ਪਾਵਾਂਗਾ ਸਰ।" ਫਿਰ ਮੁੱਖ ਮੰਤਰੀ ਪੁਰਸਕਾਰ ਉਨ੍ਹਾਂ ਵੱਲ ਵਧਾਉਂਦੇ ਹਨ ਤਾਂ ਇਸ 'ਤੇ ਹਰਸ਼ ਕਹਿੰਦਾ ਹੈ,"ਮਹਾਰਾਜ ਜੀ ਕਹਿ ਰਹੇ ਹਨ ਪਹਿਲਾਂ ਇਸ ਨੂੰ ਫੜੋ ਅਤੇ ਫਿਰ ਉਹ ਹੱਸ ਪੈਂਦੇ ਹਨ।''
ਕਾਮੇਡੀਅਨ ਨੇ ਅੱਗੇ ਕਿਹਾ,''30 ਕਰੋੜ ਲੋਕਾਂ ਦੀ ਜ਼ਿੰਮੇਵਾਰੀ ਲੈ ਕੇ ਅੱਗੇ ਵਧਣਾ ਅਤੇ 2 ਲੋਕਾਂ ਨੂੰ ਆਪਣਾ ਫੈਨ ਬਣਾਉਣਾ, ਇਕ ਤਾਂ ਮਾਪੇ ਫੈਨ ਹਨ ਅਤੇ ਉੱਪਰੋਂ ਇਹ ਯੂਥ ਵੀ ਫੈਨ ਹੈ ਤਾਂ ਮਤਲਬ ਜੇਕਰ 70 ਤੋਂ 30 ਸਾਲ, ਜੇਕਰ ਦੋਵੇਂ ਹੀ ਉਮਰ ਦੇ ਗਰੁੱਪ ਫੈਨ ਹੋ ਜਾਣ ਤਾਂ ਤੁਸੀਂ ਬਹੁਤ ਕੁਝ ਬਿਹਤਰੀਨ ਕੀਤਾ ਹੋਵੇਗਾ ਇੱਥੇ। ਹਰਸ਼ ਨੇ ਕਿਹਾ,''ਮੈਂ ਇਕ ਸ਼ੋਅ ਲਈ ਲਖਨਊ ਆਇਆ ਸੀ ਅਤੇ ਮੈਂ ਘੁੰਮ ਰਿਹਾ ਸੀ, ਫਿਰ ਮੈਂ ਕੇਲੇ ਵੇਚਣ ਵਾਲੇ ਨੂੰ ਪੁੱਛਿਆ ਕਿ ਭਈਆ, ਕੀ ਸੀਨ ਹੈ ਕ੍ਰਾਈਮ ਦਾ ਤਾਂ ਉਸ ਨੇ ਕਿਹਾ- ਅਪਰਾਧ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ। ਮੈਂ ਪੁੱਛਿਆ- ਭਈਆ ਤੁਹਾਨੂੰ ਕਿਵੇਂ ਪਤਾ ਤਾਂ ਉਸ ਨੇ ਕਿਹਾ- ਮੈਂ ਖੁਦ ਇਕ ਕ੍ਰਿਮੀਨਲ (ਅਪਰਾਧੀ) ਸੀ, ਮੈਂ ਕੇਲੇ ਵੇਚ ਰਿਹਾ ਹਾਂ।'' ਇਹ ਸੁਣ ਕੇ ਯੋਗੀ ਆਦਿੱਤਿਆਨਾਥ ਹੱਸ ਪੈਂਦੇ ਹਨ।