Thursday, April 23, 2026
BREAKING
ਭਗਵੰਤ ਮਾਨ ਸਰਕਾਰ ਵੱਲੋਂ ਵਿੱਤੀ ਸਾਲ 2026-27 ਲਈ ਗਰੁੱਪ-ਡੀ ਮੁਲਾਜ਼ਮਾਂ ਨੂੰ ਕਣਕ ਲਈ ਵਿਆਜ ਮੁਕਤ ਕਰਜ਼ਾ ਦੇ ਕੇ ਜ਼ਰੂਰੀ ਲੋੜਾਂ ਲਈ ਸਮੇਂ ਸਿਰ ਸਹਾਇਤਾ ਯਕੀਨੀ ਬਣਾਈ: ਹਰਪਾਲ ਸਿੰਘ ਚੀਮਾ ਮਾਨ ਸਰਕਾਰ ਵੱਲੋਂ ਗੜ੍ਹੇਮਾਰੀ ਨਾਲ ਨੁਕਸਾਨੀਆਂ ਫ਼ਸਲਾਂ ਲਈ 123.28 ਕਰੋੜ ਰੁਪਏ ਦੀ ਰਾਹਤ ਰਾਸ਼ੀ ਜਾਰੀ ਸ਼ਹਿਰਾਂ ਤੋਂ ਲੈ ਕੇ ਛੋਟੇ ਕਸਬਿਆਂ ਤੱਕ, ਲੱਖਾਂ ਦੇ ਬਿਲ ਵਾਲੇ ਮਰੀਜ਼ ਹੁਣ ਬਿਨਾਂ ਕੋਈ ਭੁਗਤਾਨ ਕੀਤੇ ਹਸਪਤਾਲ ਤੋਂ ਇਲਾਜ ਲੈ ਕੇ ਵਾਪਸ ਘਰਾਂ ਨੂੰ ਪਰਤ ਰਹੇ ਫਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ ਪੰਜਾਬ ਵਿੱਚ ਬਣੇਗਾ ਬਾਸਮਤੀ ਦਾ ‘ਸੈਂਟਰ ਆਫ਼ ਐਕਸੀਲੈਂਸ’-ਮੁੱਖ ਮੰਤਰੀ ਖ਼ੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਭਗਤਾਂਵਾਲਾ ਦਾਣਾ ਮੰਡੀ ਵਿੱਚ ਕਣਕ ਦੀ ਚੱਲ ਰਹੀ ਖ਼ਰੀਦ ਦਾ ਜਾਇਜ਼ਾ ਲਿਆ ਪੰਜਾਬ ਵਿੱਚ 24 ਅਪ੍ਰੈਲ ਨੂੰ ਕਰਵਾਈ ਜਾਵੇਗੀ ਸਿਵਲ ਡਿਫੈਂਸ ਏਅਰ ਰੇਡ/ਬਲੈਕਆਊਟ ਮੌਕ ਐਕਸਰਸਾਈਜ਼ ਪੰਜਾਬ 'ਚ ਬਦਲੇਗਾ ਮੌਸਮ! 24, 25, 26 ਤਾਰੀਖ਼ ਲਈ ਵੱਡੀ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ Alert ਪੰਜਾਬ 'ਚ ਬਿਜਲੀ ਦੇ ਲੰਬੇ ਪਾਵਰ ਕੱਟ ਸ਼ੁਰੂ! ਬਿਜਲੀ ਦੀ ਮੰਗ 9 ਹਜ਼ਾਰ ਮੈਗਾਵਾਟ ਵਧੀ 'ਪੰਜਾਬ 'ਚ ਕਰਾਵਾਂਗੇ ਅਫ਼ੀਮ ਦੀ ਖੇਤੀ', ਨਵਜੋਤ ਕੌਰ ਸਿੱਧੂ ਦਾ ਵੱਡਾ ਬਿਆਨ ਮੋਹਾਲੀ 'ਚ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਲਾਸ਼ ਬਰਾਮਦ, ਇਲਾਕੇ 'ਚ ਫੈਲੀ ਸਨਸਨੀ

ਰਾਸ਼ਟਰੀ

ਕੇਜਰੀਵਾਲ ਨੇ ਭਾਜਪਾ 'ਤੇ ਲਗਾਏ ਦੋਸ਼, ਕਿਹਾ-ਸੰਵਿਧਾਨਕ ਅਧਿਕਾਰ ਖੋਹ ਰਹੀ ਹੈ

25 ਸਤੰਬਰ, 2025 05:10 PM

ਨਵੀਂ ਦਿੱਲੀ : ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਸੰਵਿਧਾਨਕ ਅਧਿਕਾਰਾਂ ਨੂੰ ਹੜੱਪਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਅੱਜ ਲੱਦਾਖ ਦੀ ਲੜਾਈ ਕੱਲ੍ਹ ਨੂੰ ਰਾਸ਼ਟਰੀ ਲੜਾਈ ਬਣ ਸਕਦੀ ਹੈ। ਕੇਜਰੀਵਾਲ ਨੇ ਕਿਹਾ, "ਅੱਜ ਲੱਦਾਖ ਵਿੱਚ ਜੋ ਹੋ ਰਿਹਾ ਹੈ, ਉਹ ਬਹੁਤ ਚਿੰਤਾਜਨਕ ਹੈ। ਹਰ ਸੱਚੇ ਦੇਸ਼ ਭਗਤ ਨੂੰ ਲੱਦਾਖ ਦੇ ਲੋਕਾਂ ਦਾ ਸਮਰਥਨ ਕਰਨਾ ਚਾਹੀਦਾ ਹੈ। ਕੀ ਅਸੀਂ ਅੰਗਰੇਜ਼ਾਂ ਤੋਂ ਆਜ਼ਾਦੀ ਇਸ ਲਈ ਪ੍ਰਾਪਤ ਕੀਤੀ ਸੀ ਕਿ ਲੋਕ ਅੰਗਰੇਜ਼ਾਂ ਦੀ ਬਜਾਏ ਭਾਜਪਾ ਦੇ ਗੁਲਾਮ ਬਣ ਜਾਣ?"

ਉਹਨਾਂ ਨੇ ਕਿਹਾ ਭਗਤ ਸਿੰਘ, ਚੰਦਰਸ਼ੇਖਰ ਆਜ਼ਾਦ ਵਰਗੇ ਕ੍ਰਾਂਤੀਕਾਰੀਆਂ ਨੇ ਲੋਕਤੰਤਰ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਤਾਂਕਿ ਹਰੇਕ ਭਾਰਤੀ ਨੂੰ ਆਪਣੀ ਸਰਕਾਰ ਚੁਣਨ ਦਾ ਅਧਿਕਾਰ ਮਿਲ ਸਕੇ। ਪਰ ਅੱਜ ਭਾਜਪਾ ਸੱਤਾ ਦੇ ਨਸ਼ੇ ਵਿਚ ਇਕ ਤੋਂ ਬਾਅਦ ਇਕ ਸੂਬਿਆਂ ਨੂੰ ਕੇਂਦਰ ਸ਼ਾਸ਼ਤ ਪ੍ਰਦੇਸ਼ ਬਣਾ ਰਹੀ ਹੈ, ਸੰਵਿਧਾਨ ਦੁਆਰਾ ਦਿੱਤੇ ਗਏ ਅਧਿਕਾਰਾਂ ਨੂੰ ਖੋਹ ਰਹੀ ਹੈ। 'ਆਪ' ਨੇਕਾ ਨੇ ਕਿਹਾ ਲਦਾਖ ਦੇ ਲੋਕ ਕੀ ਮੰਗ ਰਹੇ ਹਨ? ਉਹ ਸਿਰਫ਼ ਆਪਣੀ ਵੋਟ ਦਾ ਅਧਿਕਾਰ, ਸਰਕਾਰ ਚੁਣਨ ਦਾ ਅਧਿਕਾਰੀ ਮੰਗ ਰਹੇ ਹਨ ਪਰ ਭਾਜਪਾ ਉਹਨਾਂ ਦੀ ਆਵਾਜ਼ ਦਬਾ ਰਹੀ ਹੈ। 

ਵਾਰ-ਵਾਰ ਵਾਅਦੇ ਕਰਨ ਦੇ ਬਾਵਜੂਦ ਉਹ ਉਹਨਾਂ ਨੂੰ ਵੋਟ ਦਾ ਅਧਿਕਾਰ ਨਹੀਂ ਦੇ ਰਹੀ। ਲੋਕਤੰਤਰ ਜਨਤਾ ਦੀ ਆਵਾਜ਼ ਹੈ ਅਤੇ ਜਦੋਂ ਸਰਕਾਰ ਉਹੀ ਆਵਾਜ਼ ਦਬਾਉਣ ਲੱਗਦੀ ਹੈ ਤਾਂ ਜਨਤਾ ਦਾ ਫਰਜ਼ ਬਣਦਾ ਹੈ ਕਿ ਉਹ ਉੱਚੀ ਆਵਾਜ਼ ਵਿਚ ਬੋਲਣ। ਉਹਨਾਂ ਕਿਹਾ ਕਿ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਹੈ ਤਾਂ ਇਸ ਤਾਨਾਸ਼ਾਹੀ ਦੇ ਖ਼ਿਲਾਫ਼ ਹੁਣ ਚੁੱਪ ਨਹੀਂ ਬੈਠਿਆ ਜਾ ਸਕਦਾ। ਅੱਜ ਲਦਾਖ ਦੀ ਲੜਾਈ, ਕੱਲ ਪੂਰੇ ਦੇਸ਼ ਦੀ ਲੜਾਈ ਬਣ ਸਕਦੀ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸ਼ਾਸਤ ਪ੍ਰਦੇਸ਼ ਲਦਾਖ ਨੂੰ ਪੂਰਨ ਸੂਬਾ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਲੇਹ ਵਿਚ ਬੁੱਧਵਾਰ ਨੂੰ ਹਿੰਸਕ ਪ੍ਰਦਰਸ਼ਨ ਹੋਇਆ। 

Have something to say? Post your comment

ਅਤੇ ਰਾਸ਼ਟਰੀ ਖਬਰਾਂ

"ਰਾਹੁਲ ਬਾਬਾ ਨਾਲ ਰਹਿ ਕੇ ਖੜਗੇ ਦੀ ਭਾਸ਼ਾ ਵਿਗੜੀ...'', ਅਮਿਤ ਸ਼ਾਹ ਦਾ ਕਾਂਗਰਸ 'ਤੇ ਪਲਟਵਾਰ

ਭਲਕੇ ਸਵੇਰੇ ਖੁੱਲ੍ਹਣਗੇ ਬਦਰੀਨਾਥ ਦੇ ਕਿਵਾੜ, ਫੁੱਲਾਂ ਨਾਲ ਸਜਾਇਆ ਗਿਆ ਮੰਦਰ

ਭਲਕੇ ਸਵੇਰੇ ਖੁੱਲ੍ਹਣਗੇ ਬਦਰੀਨਾਥ ਦੇ ਕਿਵਾੜ, ਫੁੱਲਾਂ ਨਾਲ ਸਜਾਇਆ ਗਿਆ ਮੰਦਰ

'ਰੇਡ 'ਚ ਦਖਲ ਦੇ ਕੇ ਪੂਰੇ ਸਿਸਟਮ ਨੂੰ ਖ਼ਤਰੇ 'ਚ ਪਾਇਆ', I-PAC ਮਾਮਲੇ 'ਚ SC ਨੇ ਮਮਤਾ ਬੈਨਰਜੀ ਨੂੰ ਪਾਈ ਝਾੜ

'ਰੇਡ 'ਚ ਦਖਲ ਦੇ ਕੇ ਪੂਰੇ ਸਿਸਟਮ ਨੂੰ ਖ਼ਤਰੇ 'ਚ ਪਾਇਆ', I-PAC ਮਾਮਲੇ 'ਚ SC ਨੇ ਮਮਤਾ ਬੈਨਰਜੀ ਨੂੰ ਪਾਈ ਝਾੜ

PM ਮੋਦੀ ਨੇ ਦੇਵਭੂਮੀ ਜਾਣ ਵਾਲੇ ਸ਼ਰਧਾਲੂਆਂ ਨੂੰ ਲਿਖੀ ਚਿੱਠੀ, 5 ਸੰਕਲਪ ਲੈਣ ਲਈ ਕਿਹਾ

PM ਮੋਦੀ ਨੇ ਦੇਵਭੂਮੀ ਜਾਣ ਵਾਲੇ ਸ਼ਰਧਾਲੂਆਂ ਨੂੰ ਲਿਖੀ ਚਿੱਠੀ, 5 ਸੰਕਲਪ ਲੈਣ ਲਈ ਕਿਹਾ

ਪਹਿਲਗਾਮ ਹਮਲੇ ਦੀ ਬਰਸੀ ਮੌਕੇ ਰਾਸ਼ਟਰਪਤੀ ਮੁਰਮੂ ਨੇ ਪੀੜਤਾਂ ਨੂੰ ਦਿੱਤੀ ਸ਼ਰਧਾਂਜਲੀ

ਪਹਿਲਗਾਮ ਹਮਲੇ ਦੀ ਬਰਸੀ ਮੌਕੇ ਰਾਸ਼ਟਰਪਤੀ ਮੁਰਮੂ ਨੇ ਪੀੜਤਾਂ ਨੂੰ ਦਿੱਤੀ ਸ਼ਰਧਾਂਜਲੀ

ਮਹਿਲਾ ਰਾਖਵਾਂਕਰਨ ਲਈ ਕਾਂਗਰਸ ਦਾ ਵੱਡਾ ਹੱਲਾ, 10 ਲੱਖ ਔਰਤਾਂ PM ਮੋਦੀ ਨੂੰ ਭੇਜਣਗੀਆਂ ਪੋਸਟ ਕਾਰਡ

ਮਹਿਲਾ ਰਾਖਵਾਂਕਰਨ ਲਈ ਕਾਂਗਰਸ ਦਾ ਵੱਡਾ ਹੱਲਾ, 10 ਲੱਖ ਔਰਤਾਂ PM ਮੋਦੀ ਨੂੰ ਭੇਜਣਗੀਆਂ ਪੋਸਟ ਕਾਰਡ

ਨਫ਼ਰਤ ਤੇ ਡਰ ਫੈਲਾਉਣ ਵਾਲੀਆਂ ਤਾਕਤਾਂ ਅੱਗੇ ਕਦੇ ਨਹੀਂ ਝੁਕੇਗਾ ਭਾਰਤ, ਪਹਿਲਗਾਮ ਹਮਲੇ ਦੀ ਬਰਸੀ 'ਤੇ ਬੋਲੇ ਰਾਹੁਲ

ਨਫ਼ਰਤ ਤੇ ਡਰ ਫੈਲਾਉਣ ਵਾਲੀਆਂ ਤਾਕਤਾਂ ਅੱਗੇ ਕਦੇ ਨਹੀਂ ਝੁਕੇਗਾ ਭਾਰਤ, ਪਹਿਲਗਾਮ ਹਮਲੇ ਦੀ ਬਰਸੀ 'ਤੇ ਬੋਲੇ ਰਾਹੁਲ

CBSE ਦੀ ਨਵੀਂ 'ਨੀਤੀ' ਨੇ ਭੰਬਲਭੂਸੇ 'ਚ ਪਾਏ ਮਾਪੇ ! ਵਿਦਿਆਰਥੀ ਵੀ ਉਲਝੇ

CBSE ਦੀ ਨਵੀਂ 'ਨੀਤੀ' ਨੇ ਭੰਬਲਭੂਸੇ 'ਚ ਪਾਏ ਮਾਪੇ ! ਵਿਦਿਆਰਥੀ ਵੀ ਉਲਝੇ

EVM ਨੂੰ ਲੈ ਕੇ ਸਖ਼ਤ ਹੋਈ ਸੁਪਰੀਮ ਕੋਰਟ ! ਚੋਣਾਂ ਤੋਂ ਪਹਿਲਾਂ ਸੁਣਾ'ਤਾ ਵੱਡਾ ਫ਼ੈਸਲਾ

EVM ਨੂੰ ਲੈ ਕੇ ਸਖ਼ਤ ਹੋਈ ਸੁਪਰੀਮ ਕੋਰਟ ! ਚੋਣਾਂ ਤੋਂ ਪਹਿਲਾਂ ਸੁਣਾ'ਤਾ ਵੱਡਾ ਫ਼ੈਸਲਾ

ਪਹਿਲਗਾਮ ਹਮਲਾ: ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਤੇ CM ਅਬਦੁੱਲਾ ਨੇ ਭੇਟ ਕੀਤੀ ਸ਼ਰਧਾਂਜਲੀ

ਪਹਿਲਗਾਮ ਹਮਲਾ: ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਤੇ CM ਅਬਦੁੱਲਾ ਨੇ ਭੇਟ ਕੀਤੀ ਸ਼ਰਧਾਂਜਲੀ