ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਨੇ ਹਾਲ ਹੀ ਵਿੱਚ ਆਪਣੀ ਭੈਣ ਪ੍ਰਿਅੰਕਾ ਚੋਪੜਾ ਦੀ ਫਿਲਮ ‘Heads of State’ ਦੀ ਸਕ੍ਰੀਨਿੰਗ ਦੌਰਾਨ ਆਪਣੇ ਪਤੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨੂੰ ਲੈ ਕੇ ਦਿਲਚਸਪ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਲੋਕ ਅਕਸਰ ਰਾਘਵ ਨੂੰ ਦੇਖ ਕੇ ਕਹਿੰਦੇ ਹਨ ਕਿ "ਉਨ੍ਹਾਂ ਨੂੰ ਤਾਂ ਫਿਲਮਾਂ ਵਿੱਚ ਹੋਣਾ ਚਾਹੀਦਾ ਹੈ!"
ਪਰਿਣੀਤੀ ਨੇ ਦੱਸਿਆ ਕਿ ਰਾਘਵ ਦੀ ਸ਼ਖਸੀਅਤ ਅਤੇ ਚਿਹਰਾ ਇੰਨਾ ਪ੍ਰਭਾਵਸ਼ਾਲੀ ਹੈ ਕਿ ਲੋਕ ਉਨ੍ਹਾਂ ਨੂੰ ਐਕਟਰ ਬਣਨ ਦੀ ਸਲਾਹ ਦਿੰਦੇ ਹਨ। ਪਰ ਉਨ੍ਹਾਂ ਖੁਦ ਇਹ ਗੱਲ ਸਪਸ਼ਟ ਕਰ ਦਿੱਤੀ ਕਿ ਰਾਘਵ ਦਾ ਮਨ ਫਿਲਮਾਂ ਵਿੱਚ ਨਹੀਂ, ਸਿਆਸਤ ਵਿੱਚ ਹੈ।
ਉਨ੍ਹਾਂ ਕਿਹਾ, “ਉਹ ਬਹੁਤ ਦੇਸ਼ਭਗਤ ਹਨ ਅਤੇ ਉਹ ਸਦਾ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹਨ। ਉਹਨਾਂ ਦੀ ਅਸਲੀ ਪਛਾਣ ਸਿਆਸਤ ਹੈ, ਅਤੇ ਉਹ ਉਸੇ ਰਾਹ 'ਤੇ ਚੱਲਣ ਵਾਲੇ ਹਨ। ਇਸ ਲਈ ਉਹ ਅਕਸਰ ਕਹਿੰਦੇ ਹਨ, ‘ਤੁਸੀਂ ਆਪਣਾ ਕੰਮ ਕਰੋ ਅਤੇ ਮੈਂ ਆਪਣਾ ਕੰਮ ਕਰਾਂਗਾ, ਇਹ ਬਹੁਤ ਸਪੱਸ਼ਟ ਹੈ।” ਇਸ ਤਰ੍ਹਾਂ, ਪਰਿਣੀਤੀ ਨੇ ਇਹ ਅਟਕਲਾਂ ਖ਼ਾਰਜ ਕਰ ਦਿੱਤੀਆਂ ਕਿ ਰਾਘਵ ਚੱਢਾ ਰਾਜਨੀਤੀ ਛੱਡ ਕੇ ਫਿਲਮਾਂ ਵਿੱਚ ਆ ਰਹੇ ਹਨ। ਹਾਲਾਂਕਿ ਉਨ੍ਹਾਂ ਨੂੰ ਅਕਸਰ ਫਿਲਮੀ ਆਫ਼ਰ ਮਿਲਦੇ ਹਨ, ਪਰ ਉਹ ਆਪਣੀ ਰਾਜਨੀਤਕ ਜ਼ਿੰਮੇਵਾਰੀ ਨੂੰ ਪਹਿਲ ਦਿੰਦੇ ਹਨ।