ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਪ੍ਰੀਤ ਪੱਤੀ) : ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1) (ਈ) ਅਤੇ ਐਕਟ ਅਧੀਨ ਬਣੇ ਰੂਲਜ਼ ਦੇ ਸੈਕਸ਼ਨ 5(2) ਦੀ ਉਲੰਘਣਾ ਕਰਨ ਕਰਕੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਗੀਤਿਕਾ ਸਿੰਘ ਵੱਲੋਂ ਫਰਮ ਬ੍ਰਾਈਟ ਵਿਜ਼ਡਨ ਕੈਰੀਅਰ ਸਲਿਊਸ਼ਨ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ, ਗੀਤਿਕਾ ਸਿੰਘ ਵੱਲੋਂ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਫਰਮ ਬ੍ਰਾਈਟ ਵਿਜ਼ਡਨ ਕੈਰੀਅਰ ਸਲਿਊਸ਼ਨ ਐਸ.ਸੀ.ਓ. ਨੰ: 36-ਏ, ਦੂਜੀ ਮੰਜ਼ਿਲ, ਸੈਕਟਰ-125, ਸੰਨੀ ਇੰਨਕਲੇਵ, ਖਰੜ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਮਾਲਕ ਗੁਰਪ੍ਰੀਤ ਸਿੰਘ ਪੁੱਤਰ ਮਨਜੋਤ ਸਿੰਘ ਵਾਸੀ ਹਾਊਸ ਨੰ:8297, ਸੈਕਟਰ-125, ਸੰਨੀ ਇੰਨਕਲੇਵ, ਖਰੜ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਨੰ:394/ਆਈ.ਸੀ, ਮਿਤੀ 24.06.2020 ਜਾਰੀ ਕੀਤਾ ਗਿਆ ਸੀ। ਇਸ ਲਾਇਸੰਸ ਦੀ ਮਿਆਦ ਮਿਤੀ 23.06.2025 ਤੱਕ ਸੀ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਾਰਥੀ/ਫਰਮ ਦੇ ਖਿਲਾਫ ਇੱਕ ਸ਼ਿਕਾਇਤ ਪ੍ਰਾਪਤ ਹੋਈ ਸੀ ਜੋ ਕਿ ਸਮੇਤ ਸਹਿ ਪੱਤਰ ਪੜਤਾਲ ਅਤੇ ਰਿਪੋਰਟ ਹਿਤ ਉਪ ਮੰਡਲ ਮੈਜਿਸਟਰੇਟ, ਖਰੜ ਨੂੰ ਭੇਜੀ ਗਈ ਸੀ। ਇਸ ਤੋਂ ਇਲਾਵਾ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਅਧੀਨ ਕੀਤੇ ਗਏ ਕੰਮ, ਕਰਵਾਏ ਗਏ ਸੈਮੀਨਾਰਾਂ ਅਤੇ ਦਿੱਤੇ ਗਏ ਇਸ਼ਤਿਹਾਰਾਂ ਸਬੰਧੀ ਪੈਡਿੰਗ ਸੂਚਨਾ ਇਸ ਦਫਤਰ ਵਿਚ ਪੇਸ਼ ਕਰਨ, ਸ਼ਿਕਾਇਤ ਕਰਤਾ ਵਲੋਂ ਦਿੱਤੇ ਗਏ ਪੈਸਿਆਂ ਦੀਆਂ ਸਹੀ ਐਂਟਰੀਆਂ ਉਸ ਵਲੋਂ ਪਹਿਲਾਂ ਭੇਜੀਆਂ ਗਈਆਂ ਮਹੀਨਾਵਾਰ ਰਿਪੋਰਟਾਂ ਵਿਚ ਨਾ ਕਰਨ ਕਰਕੇ, ਦਫਤਰ ਬੰਦ ਹੋਣ ਕਰਕੇ, ਲਾਇਸੰਸ ਨਵੀਨ ਕਰਵਾਉਣ ਲਈ ਸਮੇਂ ਸਿਰ ਇਸ ਦਫਤਰ ਵਿਚ ਅਪਲਾਈ ਨਾ ਕਰਨ ਕਰਕੇ ਪ੍ਰਾਰਥੀ ਨੂੰ ਕਈ ਵਾਰ ਨੋਟਿਸ ਜਾਰੀ ਕੀਤਾ ਗਿਆ ਸੀ।
ਉਕਤ ਤੱਥਾਂ ਦੇ ਸਨਮੁੱਖ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਅਤੇ ਅਤੇ ਐਕਟ ਅਧੀਨ ਬਣੇ ਰੂਲਜ਼ ਦੇ ਸੈਕਸ਼ਨ 5(2) ਦੀ ਉਲੰਘਣਾ ਕਰਨ ਕਰਕੇ ਫਰਮ ਬ੍ਰਾਈਟ ਵਿਜ਼ਡਨ ਕੈਰੀਅਰ ਸਲਿਊਸ਼ਨ ਨੂੰ ਜਾਰੀ ਲਾਇਸੰਸ ਨੰਬਰ 394/ਆਈ.ਸੀ ਮਿਤੀ 04.06.2020 ਨੂੰ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਐਕਟ/ਰੂਲਾਂ ਵਿੱਚ ਦਰਸਾਏ ਅਨੁਸਾਰ ਉਕਤ ਪ੍ਰਾਰਥੀ/ਫਰਮ ਦੇ ਖਿਲਾਫ ਭਵਿੱਖ ਵਿੱਚ ਜੇਕਰ ਕੋਈ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਪ੍ਰਾਰਥੀ/ਫਰਮ ਹਰ ਪੱਖੋ ਉਸ ਦੀ ਭਰਪਾਈ ਕਰਨ ਲਈ ਵੀ ਜਿੰਮੇਵਾਰ ਹੋਣਗੇ।