ਮਸ਼ਹੂਰ ਪੰਜਾਬੀ ਗਾਇਕ ਹਰਭਜਨ ਮਾਨ ਦੀ ਕਾਰ ਪਿਛਲੇ ਹਫਤੇ ਕੁਰੂਕਸ਼ੇਤਰ ਦੇ ਪਿਪਲੀ ਫਲਾਈਓਵਰ ਉਤੇ ਹਾਦਸਾਗ੍ਰਸਤ ਹੋ ਗਈ ਸੀ। ਹਰਭਜਨ ਮਾਨ ਦਿੱਲੀ ਵਿੱਚ ਸ਼ੋਅ ਕਰਨ ਤੋਂ ਬਾਅਦ ਚੰਡੀਗੜ੍ਹ ਵਾਪਸ ਆ ਰਹੇ ਸਨ, ਜਦੋਂ ਇਹ ਹਾਦਸਾ ਵਾਪਰਿਆ।
ਇਸ ਹਾਦਸੇ ਤੋਂ ਬਾਅਦ ਹੁਣ ਪਹਿਲੀ ਵਾਰ ਉਨ੍ਹਾਂ ਨੇ ਆਪਣੇ ਫੇਸਬੁਕ ਸਫੇ ਉਤੇ ਲਾਇਵ ਹੋ ਕੇ ਆਪਣੇ ਨਾਲ ਵਾਪਰੇ ਹਾਦਸੇ ਬਾਰੇ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਉਹ ਠੀਕ ਹਨ, ਪਰ ਕੁਝ ਅੰਦਰੂਨੀ ਸੱਟਾਂ ਹਨ, ਜਿਨ੍ਹਾਂ ਨੂੰ ਠੀਕ ਹੋਣ ਲਈ ਸਮਾਂ ਲੱਗੇਗਾ। ਉਨ੍ਹਾਂ ਨੇ ਆਪਣੇ ਫੇਸਬੁਕ ਸਫੇ ਉਤੇ ਲਿਖਿਆ ਹੈ-‘‘ਗੁਰੂ ਦੀ ਕਿਰਪਾ ਹੈ. ਤਮਾਮ ਸੱਜਣਾਂ, ਪਿਆਰਿਆਂ ਦਾ ਦਿਲ ਦੀਆਂ ਗਹਿਰਾਈਆਂ ਵਿਚੋਂ ਧੰਨਵਾਦ। ਇਸ ਔਖੇ ਵੇਲੇ ਤੁਹਾਡੇ ਵੱਲੋਂ ਆਈਆਂ ਅਸੀਸਾਂ, ਦੁਆਵਾਂ ਹਮੇਸ਼ਾਂ ਯਾਦ ਰਹਿਣਗੀਆਂ, ਸਰਬੱਤ ਦਾ ਭਲਾ’’