ਖਰੜ (ਪ੍ਰੀਤ ਪੱਤੀ) : ਅੱਜ ਇਨਰ ਵ੍ਹੀਲ ਕਲੱਬ (308) ਖਰੜ ਵੱਲੋਂ ਤਿਆਂ ਦਾ ਤਿਉਹਾਰ ਕਲੱਬ ਦੀ ਪ੍ਰਧਾਨ ਸ੍ਰੀਮਤੀ ਈਸ਼ਾ ਕੌਸ਼ਲ ਦੀ ਰਹਿਨੁਮਾਈ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਕਲੱਬ ਦੇ ਸੀਨੀਅਰ ਮੈਂਬਰ ਸ਼੍ਰੀਮਤੀ ਰਾਜਵੰਤ ਕੌਰ ਮੈਡਮ , ਸਰਵਰੀ ਬੇਗਮ ਉਚੇਚੇ ਤੌਰ ਤੇ ਪਹੁੰਚੇ। ਇਸ ਵਿਸ਼ੇਸ਼ ਮੌਕੇ ਤੇ ਸ਼੍ਰੀਮਤੀ ਸਰਵਰੀ ਬੇਗਮ ਨੇ ਤੀਆਂ ਦੇ ਤਿਉਹਾਰ ਦੀ ਵਿਸ਼ੇਸ਼ਤਾ ਬਾਰੇ ਖੁੱਲ ਕੇ ਚਾਨਣਾ ਪਾਇਆ ਤੇ ਪੰਜਾਬ ਦੇ ਕਲਚਰ ਅਤੇ ਵਿਰਸੇ ਨਾਲ ਮਜਬੂਤੀ ਨਾਲ ਜੁੜ ਕੇ ਰਹਿਣ ਦੀ ਪ੍ਰੇਰਨਾ ਦਿੱਤੀ । ਇਸ ਮੌਕੇ ਤੇ ਮਿਸ ਤੀਜ ਦਾ ਮੁਕਾਬਲਾ ਕਰਾਇਆ ਗਿਆ। ਜਿਸ ਵਿੱਚ ਮਿਸ ਤੀਜ ਹਿਨਾ ਇਕਬਾਲ ਨੂੰ ਚੁਣਿਆ ਗਿਆ ਤੇ ਮਿਸ ਪੰਜਾਬਣ ਆਸ਼ਮਾ ਕੌਸਲ ਚੁਣੀ ਗਈ । ਇਸ ਮੌਕੇ ਤੇ ਸਭ ਨੇ ਪੰਜਾਬੀ ਪਹਿਰਾਵੇ ਵਿੱਚ ਸੱਜ ਧੱਜ ਕੇ ਪੀਂਘਾਂ ਝੂਟੀਆਂ ਤੇ ਪੰਜਾਬੀ ਲੋਕ ਗੀਤ ਬੋਲੀਆ ਤੇ ਗਿੱਧਾ ਪਾਇਆ, ਚਰਖੇ ਨੂੰ ਕੱਤਿਆ , ਮਧਾਣੀਆਂ ਵਿੱਚ ਦੁੱਧ ਰਿੜਕਿਆ, ਚੱਕੀ ਵਿੱਚ ਕਣਕ ਪੀਹੀ ਅਤੇ ਤੀਆਂ ਦਾ ਮਸ਼ਹੂਰ ਪਕਵਾਨ ਖੀਰ- ਪੂੜੇ ਖਾਧੇ ਤੇ ਪੰਜਾਬ ਦੇ ਵਿਰਸੇ ਨੂੰ ਤਾਜਾ ਕੀਤਾ । ਇਸ ਵਿਸ਼ੇਸ਼ ਮੌਕੇ ਤੇ ਕਲੱਬ ਦੇ ਮੈਂਬਰ ਸੁਖਵਿੰਦਰ ਕੌਰ ਮੰਡੇਰ , ਰਣਵੀਰ ਕੌਰ ਮੰਡੇਰ , ਨੀਤਾ ਰਾਣੀ , ਗੀਤਿਕਾ ਕੌਸ਼ਲ , ਨੀਲਮ ਰਾਣੀ, ਸ੍ਰੀਮਤੀ ਸ਼ਸ਼ੀ ਜੈਨ , ਵੀਨਾ ਗੁਪਤਾ, ਸਿਮਰਨਜੀਤ ਕੌਰ , ਕ੍ਰਿਸ਼ਮਾ ਚੌਧਰੀ, ਸਤਵੰਤ ਕੌਰ ਬਸੋਤਾ, ਅਪੂ ਮੰਡੇਰ ਅਤੇ ਰੰਜਨਾ ਰਾਣੀ ਸ਼ਾਮਿਲ ਸਨ।