Tuesday, May 26, 2026
BREAKING
ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ 2026-27 ਲਈ ਸਦਨ ਦੀਆਂ ਵੱਖ-ਵੱਖ ਕਮੇਟੀਆਂ ਦੇ ਚੇਅਰਮੈਨ ਕੀਤੇ ਨਾਮਜ਼ਦ ਪੰਜਾਬ ਰਾਜ ਵਿਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ) ਸ਼ੁਰੂ ਹੋਣ ਤੋਂ ਪਹਿਲਾਂ 90 ਫ਼ੀਸਦ ਤੱਕ ਪ੍ਰੀ ਮੈਪਿੰਗ ਕਰਨ ਦਾ ਟੀਚਾ ਮਿੱਥਿਆ: ਅਨਿੰਦਿਤਾ ਮਿਤਰਾ ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਪੰਜਾਬ ਵਿੱਚ ਹਾਈ-ਰਿਸਕ ਡਿਲਿਵਰੀ ਅਤੇ ਨਵਜਾਤ ਸ਼ਿਸ਼ੂ ਸੰਭਾਲ ਨੂੰ ਮਿਲਿਆ ਵੱਡਾ ਸਹਾਰਾ ਮਨਰੇਗਾ ਕਰਮਚਾਰੀਆਂ ਵੱਲੋਂ ਸੇਵਾਵਾਂ ਪਕੀਆ ਨਾਂ ਕਰਨ ਦੇ ਰੋਸ ਵਜੋਂ ਧਰਨਾ ਸੰਜੀਵ ਸ਼ਰਮਾ ਵਧੀਕ ਡਿਪਟੀ ਕਮਿਸ਼ਨਰ (ਜ) ਸ਼ਹੀਦ ਭਗਤ ਸਿੰਘ ਨਗਰ ਨੇ ਪਿੰਡ ਸਿੰਬਲ ਮਜਾਰਾ ਨਿਵਾਸੀ ਕਾਬਲ ਰਾਮ ਨੂੰ ਦਿੱਤਾ ਆਈ-ਕਾਰਡ  ਜਨਗਣਨਾ ਲਈ ਘਰ-ਘਰ ਸਰਵੇ ਕਰ ਰਹੇ ਇਨੂਮੀਰੇਟਰਾਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ- ਵਧੀਕ ਡਿਪਟੀ ਕਮਿਸ਼ਨਰ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਸਮੂਹ ਸੇਵਾ ਕੇਂਦਰ 26 ਮਈ ਨੂੰ ਰਹਿਣਗੇ ਬੰਦ-ਡਿਪਟੀ ਕਮਿਸ਼ਨਰ 15 ਬਦਲਵੇਂ ਦਸਤਾਵੇਜ਼ ਵੋਟਰ ਆਈ.ਡੀ. ਕਾਰਡ ਦੀ ਗੈਰ-ਮੌਜੂਦਗੀ ਵਿੱਚ ਵੋਟ ਪਾਉਣ ਲਈ ਯੋਗ : ਡੀ.ਸੀ. ਗੁਲਪ੍ਰੀਤ ਸਿੰਘ ਔਲਖ ਗੁਲਮਰਗ ਗੰਡੋਲਾ 'ਚ ਤਕਨੀਕੀ ਖਰਾਬੀ, ਇਕ ਘੰਟਾ ਹਵਾ 'ਚ ਲਟਕੇ ਰਹੇ 300 ਸੈਲਾਨੀ ਮਹਿਲਾ ਕ੍ਰਿਕਟ ਕਪਤਾਨ ਹਰਮਨਪ੍ਰੀਤ ਨੂੰ ਮਿਲਿਆ ਪਦਮਸ਼੍ਰੀ ਐਵਾਰਡ

ਬਾਜ਼ਾਰ

ਆਡਿਟ ਛੋਟ ਦਾ ਦਾਅ ਉਲਟਾ ਪੈਣ ਦਾ ਖਤਰਾ, ਸ਼ੈੱਲ ਕੰਪਨੀਆਂ ਕਾਰਨ ਨਿਯਮ ਹੋਰ ਹੋ ਸਕਦੇ ਹਨ ਸਖ਼ਤ

20 ਮਾਰਚ, 2026 05:31 PM

ਇਕ ਕਰੋੜ ਤੱਕ ਦੇ ਟਰਨਓਵਰ ਵਾਲੀਆਂ ਕੰਪਨੀਆਂ ਨੂੰ ਲਾਜ਼ਮੀ ਸਟੈਚੂਟਰੀ ਆਡਿਟ ਤੋਂ ਛੋਟ ਦੇਣ ਦੀ ਤਜਵੀਜ਼ ’ਤੇ ਕੇਂਦਰ ਸਰਕਾਰ ਨੇ ਮੁੜ ਤੋਂ ਵਿਚਾਰ ਕਰਨ ਦਾ ਫੈਸਲਾ ਕੀਤਾ ਹੈ। ਸੂਤਰਾਂ ਮੁਤਾਬਕ ਇਸ ਤਜਵੀਜ਼ ਦੀ ਦੁਰਵਰਤੋਂ ਅਤੇ ਨਿਗਰਾਨੀ ਕਮਜ਼ੋਰ ਹੋਣ ਦੇ ਖਦਸ਼ੇ ਕਾਰਨ ਸਰਕਾਰ ਹੁਣ ਜਾਂ ਤਾਂ ਇਸ ਨੂੰ ਪੂਰੀ ਤਰ੍ਹਾਂ ਵਾਪਸ ਲੈ ਸਕਦੀ ਹੈ ਜਾਂ ਟਰਨਓਵਰ ਦੀ ਹਦ ਨੂੰ ਕਾਫ਼ੀ ਘੱਟ ਕਰ ਸਕਦੀ ਹੈ। ਇਹ ਤਜਵੀਜ਼ ਛੋਟੇ ਕਾਰੋਬਾਰੀਆਂ ਲਈ ਰਾਹਤ ਦੇ ਤੌਰ ’ਤੇ ਲਿਆਂਦੀ ਗਈ ਸੀ ਪਰ ਹੁਣ ਇਸ ਦੇ ਸੰਭਾਵੀ ਜੋਖਮਾਂ ਨੇ ਨੀਤੀ-ਘਾੜਿਆਂ ਦੀ ਚਿੰਤਾ ਵਧਾ ਦਿੱਤੀ ਹੈ।


ਮਾਹਿਰਾਂ ਅਤੇ ਉਦਯੋਗਿਕ ਸੰਗਠਨਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਆਡਿਟ ਤੋਂ ਛੋਟ ਮਿਲਣ ’ਤੇ ਸ਼ੈੱਲ ਕੰਪਨੀਆਂ ਦੀ ਗਿਣਤੀ ’ਚ ਵਾਧਾ ਹੋ ਸਕਦਾ ਹੈ। ਅਜਿਹੇ ’ਚ ਫਰਜ਼ੀ ਲੈਣ-ਦੇਣ, ਟੈਕਸ ਚੋਰੀ ਅਤੇ ਮਨੀ ਲਾਂਡਰਿੰਗ ਵਰਗੀਆਂ ਸਰਗਰਮੀਆਂ ਨੂੰ ਹੁਲਾਰਾ ਮਿਲਣ ਦਾ ਖਤਰਾ ਰਹੇਗਾ। ਕਿਉਂਕਿ ਛੋਟੀਆਂ ਕੰਪਨੀਆਂ ਦੀ ਨਿਗਰਾਨੀ ਪਹਿਲਾਂ ਹੀ ਸੀਮਤ ਹੁੰਦੀ ਹੈ, ਅਜਿਹੇ ’ਚ ਆਡਿਟ ਹਟਾਉਣ ਨਾਲ ਪਾਰਦਰਸ਼ਿਤਾ ਅਤੇ ਜਵਾਬਦੇਹੀ ’ਤੇ ਸਿੱਧਾ ਅਸਰ ਪੈ ਸਕਦਾ ਹੈ।


ਕੰਪਨੀ ਕਾਨੂੰਨ ’ਚ ਬਦਲਾਅ ਦੀ ਤਜਵੀਜ਼
ਇਹ ਬਦਲਾਅ ਕੰਪਨੀ ਕਾਨੂੰਨ ’ਚ ਸੋਧ ਦੇ ਤਹਿਤ ਲਿਆਉਣ ਦੀ ਤਿਆਰੀ ਸੀ, ਜਿਸ ’ਤੇ ਕੰਪਨੀ ਮਾਮਲਿਆਂ ਬਾਰੇ ਮੰਤਰਾਲਾ ਕੰਮ ਕਰ ਰਿਹਾ ਹੈ। ਮੌਜੂਦਾ ਨਿਯਮਾਂ ਤਹਿਤ ਭਾਰਤ ’ਚ ਹਰ ਕੰਪਨੀ, ਭਾਵੇਂ ਉਹ ਮਾਈਕ੍ਰੋ ਯੂਨਿਟ ਹੀ ਕਿਉਂ ਨਾ ਹੋਵੇ, ਨੂੰ ਹਰ ਸਾਲ ਆਡੀਟਰ ਨਿਯੁਕਤ ਕਰ ਕੇ ਸਟੈਚੂਟਰੀ ਆਡਿਟ ਕਰਵਾਉਣਾ ਲਾਜ਼ਮੀ ਹੈ। ਸਰਕਾਰ ਦਾ ਮੰਨਣਾ ਸੀ ਕਿ ਬਹੁਤ ਛੋਟੀਆਂ ਕੰਪਨੀਆਂ ਲਈ ਇਹ ਪ੍ਰਕਿਰਿਆ ਮਹਿੰਗੀ ਅਤੇ ਸਮਾਂ ਲੈਣ ਵਾਲੀ ਹੈ, ਜਿਸ ਨਾਲ ਉਨ੍ਹਾਂ ਦੇ ਸੰਚਾਲਨ ’ਤੇ ਵਾਧੂ ਬੋਝ ਪੈਂਦਾ ਹੈ।


ਟੈਕਸ ਆਡਿਟ ਤੋਂ ਪਹਿਲਾਂ ਹੀ ਛੋਟ
1 ਕਰੋੜ ਰੁਪਏ ਤੱਕ ਦੇ ਟਰਨਓਵਰ ਵਾਲੇ ਕਾਰੋਬਾਰਾਂ ਨੂੰ ਪਹਿਲਾਂ ਹੀ ਆਮਦਨ ਟੈਕਸ ਐਕਟ ਦੀ ਧਾਰਾ 44 ਏ-ਬੀ ਦੇ ਤਹਿਤ ਟੈਕਸ ਆਡਿਟ ਤੋਂ ਛੋਟ ਦਿੱਤੀ ਜਾ ਚੁੱਕੀ ਹੈ। ਸਰਕਾਰ ਦੀ ਯੋਜਨਾ ਸੀ ਕਿ ਸਟੈਚੂਟਰੀ ਆਡਿਟ ਨਿਯਮਾਂ ਨੂੰ ਵੀ ਇਸੇ ਦੇ ਅਨੁਕੂਲ ਬਣਾਇਆ ਜਾਵੇ, ਤਾਂ ਜੋ ਪਾਲਣਾ ਦਾ ਬੋਝ ਘੱਟ ਹੋਵੇ ਅਤੇ ‘ਈਜ਼ ਆਫ ਡੂਇੰਗ ਬਿਜ਼ਨੈੱਸ’ ਨੂੰ ਹੁਲਾਰਾ ਮਿਲੇ।


ਸੀ. ਏ. ਸੰਸਥਾ ਅਤੇ ਮਾਹਿਰਾਂ ਦੀ ਚਿੰਤਾ
ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ ਸਮੇਤ ਕਈ ਪੇਸ਼ੇਵਰ ਸੰਸਥਾਵਾਂ ਨੇ ਇਸ ਤਜਵੀਜ਼ ’ਤੇ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਟੈਕਸ ਆਡਿਟ ਦੀ ਪਾਬੰਦੀ ਪਹਿਲਾਂ ਹੀ ਖਤਮ ਹੋ ਚੁੱਕੀ ਹੈ, ਤਾਂ ਸਟੈਚੂਟਰੀ ਆਡਿਟ ਹੀ ਇਕ ਅਜਿਹਾ ਸਿਸਟਮ ਬਚਦਾ ਹੈ, ਜੋ ਕੰਪਨੀਆਂ ਦੀ ਮਾਲੀ ਪਾਰਦਰਸ਼ਿਤਾ ਯਕੀਨੀ ਬਣਾਉਂਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਦੋਵਾਂ ਪੱਧਰਾਂ ’ਤੇ ਆਡਿਟ ਖਤਮ ਹੋ ਗਿਆ ਤਾਂ ਇਕ ‘ਰੈਗੂਲੇਟਰੀ ਵੈਕਿਊਮ’ ਪੈਦਾ ਹੋ ਸਕਦਾ ਹੈ, ਜਿਸ ਦਾ ਫਾਇਦਾ ਗਲਤ ਅਨਸਰ ਉਠਾ ਸਕਦੇ ਹਨ।


ਛੋਟੇ ਕਾਰੋਬਾਰ ਬਨਾਮ ਰੈਗੂਲੇਟਰੀ ਸਖ਼ਤੀ
ਉਦਯੋਗ ਜਗਤ ਦਾ ਇਕ ਵਰਗ ਹੁਣ ਵੀ ਇਸ ਤਜਵੀਜ਼ ਦੇ ਪੱਖ ’ਚ ਹੈ। ਉਨ੍ਹਾਂ ਦਾ ਤਰਕ ਹੈ ਕਿ ਮਾਈਕ੍ਰੋ ਅਤੇ ਛੋਟੀਆਂ ਕੰਪਨੀਆਂ ਲਈ ਆਡਿਟ ’ਤੇ ਹੋਣ ਵਾਲਾ ਖਰਚ ਉਨ੍ਹਾਂ ਦੇ ਲਾਭ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਹੁੰਦਾ ਹੈ। ਕਈ ਮਾਮਲਿਆਂ ’ਚ ਆਡਿਟ ਨਾਲ ਕੋਈ ਵੱਡੀ ਮਾਲੀ ਬੇਨਿਯਮੀ ਸਾਹਮਣੇ ਨਹੀਂ ਆਉਂਦੀ, ਜਿਸ ਨਾਲ ਇਸ ਦੀ ਵਰਤੋਂ ’ਤੇ ਸਵਾਲ ਉੱਠਦੇ ਹਨ। ਹਾਲਾਂਕਿ, ਵਿਰੋਧ ਕਰਨ ਵਾਲੇ ਪੱਖ ਦਾ ਕਹਿਣਾ ਹੈ ਕਿ ਆਡਿਟ ਸਿਰਫ਼ ਗੜਬੜੀ ਫੜਨ ਦਾ ਮਾਧਿਅਮ ਨਹੀਂ, ਸਗੋਂ ਇਕ ਰੋਕਥਾਮ ਵਾਲਾ ਸਿਸਟਮ ਵੀ ਹੈ, ਜੋ ਕੰਪਨੀਆਂ ਨੂੰ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰਦਾ ਹੈ।


ਅੱਗੇ ਕੀ ਹੋ ਸਕਦਾ ਹੈ?
ਸੂਤਰਾਂ ਅਨੁਸਾਰ ਸਰਕਾਰ ਹੁਣ ਵਿਚਲਾ ਰਸਤਾ ਕੱਢਣ ’ਤੇ ਵਿਚਾਰ ਕਰ ਰਹੀ ਹੈ। ਇਸ ’ਚ ਟਰਨਓਵਰ ਹੱਦ 1 ਕਰੋੜ ਰੁਪਏ ਤੋਂ ਘੱਟ ਕਰਨਾ, ਜਾਂ ਕੁਝ ਸ਼ਰਤਾਂ ਦੇ ਨਾਲ ਅੰਸ਼ਿਕ ਛੋਟ ਦੇਣਾ ਸ਼ਾਮਲ ਹੋ ਸਕਦਾ ਹੈ। ਇਸ ਤੋਂ ਇਲਾਵਾ, ਡਿਜੀਟਲ ਰਿਪੋਰਟਿੰਗ ਅਤੇ ਜੋਖਮ-ਆਧਾਰਿਤ ਨਿਗਰਾਨੀ ਵਰਗੇ ਬਦਲਾਂ ’ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।


ਨੀਤੀ ਸੰਤੁਲਨ ਦੀ ਚੁਣੌਤੀ
ਇਹ ਮਾਮਲਾ ਸਰਕਾਰ ਦੇ ਸਾਹਮਣੇ ਇਕ ਵੱਡੀ ਨੀਤੀਗਤ ਚੁਣੌਤੀ ਦੇ ਤੌਰ ’ਤੇ ਉੱਭਰ ਰਿਹਾ ਹੈ। ਇਸ ’ਚ ਇਕ ਪਾਸੇ ਛੋਟੇ ਕਾਰੋਬਾਰੀਆਂ ਨੂੰ ਰਾਹਤ ਦੇਣੀ ਅਤੇ ਦੂਜੇ ਪਾਸੇ ਮਾਲੀ ਪਾਰਦਰਸ਼ਿਤਾ ਤੇ ਨਿਗਰਾਨੀ ਨੂੰ ਬਣਾਈ ਰੱਖਣਾ ਹੈ। ਅੰਤਿਮ ਫੈਸਲਾ ਇਸ ਸੰਤੁਲਨ ਨੂੰ ਧਿਆਨ ’ਚ ਰੱਖਦੇ ਹੋਏ ਲਿਆ ਜਾਵੇਗਾ, ਤਾਂ ਜੋ ‘ਈਜ਼ ਆਫ ਡੂਇੰਗ ਬਿਜ਼ਨੈੱਸ’ ਅਤੇ ਰੈਗੂਲੇਟਰੀ ਸਖ਼ਤੀ ਦੋਵਾਂ ਨੂੰ ਨਾਲ ਲੈ ਕੇ ਚੱਲਿਆ ਜਾ ਸਕੇ।

 

Have something to say? Post your comment

ਅਤੇ ਬਾਜ਼ਾਰ ਖਬਰਾਂ

ਸ਼ੇਅਰ ਬਾਜ਼ਾਰ ਨੇ ਲਗਾਈ ਦੌੜ : ਸੈਂਸੈਕਸ ਨੇ ਮਾਰੀ 1073 ਅੰਕਾਂ ਦੀ ਲੰਮੀ ਛਾਲ, ਨਿਫਟੀ 24,000 ਦੇ ਪਾਰ

ਸ਼ੇਅਰ ਬਾਜ਼ਾਰ ਨੇ ਲਗਾਈ ਦੌੜ : ਸੈਂਸੈਕਸ ਨੇ ਮਾਰੀ 1073 ਅੰਕਾਂ ਦੀ ਲੰਮੀ ਛਾਲ, ਨਿਫਟੀ 24,000 ਦੇ ਪਾਰ

ਆਈ. ਆਰ. ਐੱਫ. ਸੀ. ਚਾਲੂ ਵਿੱਤੀ ਸਾਲ ’ਚ ਇਕੱਠਾ ਕਰੇਗੀ 2 ਅਰਬ ਡਾਲਰ ਦਾ ਵਿਦੇਸ਼ੀ ਕਰਜ਼ਾ

ਆਈ. ਆਰ. ਐੱਫ. ਸੀ. ਚਾਲੂ ਵਿੱਤੀ ਸਾਲ ’ਚ ਇਕੱਠਾ ਕਰੇਗੀ 2 ਅਰਬ ਡਾਲਰ ਦਾ ਵਿਦੇਸ਼ੀ ਕਰਜ਼ਾ

ਹੀਰੋ ਮੋਟੋਕਾਰਪ ਨੂੰ ਚਾਲੂ ਵਿੱਤੀ ਸਾਲ ’ਚ ਦੋਹਰੇ ਅੰਕ ਦੇ ਵਾਧੇ ਦੀ ਉਮੀਦ, 12 ਤੋਂ ਵੱਧ ਨਵੇਂ ਉਤਪਾਦ ਉਤਾਰੇਗੀ

ਹੀਰੋ ਮੋਟੋਕਾਰਪ ਨੂੰ ਚਾਲੂ ਵਿੱਤੀ ਸਾਲ ’ਚ ਦੋਹਰੇ ਅੰਕ ਦੇ ਵਾਧੇ ਦੀ ਉਮੀਦ, 12 ਤੋਂ ਵੱਧ ਨਵੇਂ ਉਤਪਾਦ ਉਤਾਰੇਗੀ

ਜੰਗ ਖ਼ਤਮ ਹੋਣ ਦੇ ਸੰਕੇਤ ਮਿਲਦਿਆਂ ਹੀ ਸਸਤਾ ਹੋਇਆ ਕੱਚਾ ਤੇਲ ! 8.5 ਫ਼ੀਸਦੀ ਤੱਕ ਡਿੱਗੀਆਂ ਕੀਮਤਾਂ

ਜੰਗ ਖ਼ਤਮ ਹੋਣ ਦੇ ਸੰਕੇਤ ਮਿਲਦਿਆਂ ਹੀ ਸਸਤਾ ਹੋਇਆ ਕੱਚਾ ਤੇਲ ! 8.5 ਫ਼ੀਸਦੀ ਤੱਕ ਡਿੱਗੀਆਂ ਕੀਮਤਾਂ

ਵਿਦੇਸ਼ੀ ਕਰੰਸੀ ਦੀਆਂ ਵਟਾਂਦਰਾ ਦਰਾਂ ’ਚ ਸਰਕਾਰ ਨਹੀਂ ਦਿੰਦੀ ਦਖਲ : ਗੋਇਲ

ਵਿਦੇਸ਼ੀ ਕਰੰਸੀ ਦੀਆਂ ਵਟਾਂਦਰਾ ਦਰਾਂ ’ਚ ਸਰਕਾਰ ਨਹੀਂ ਦਿੰਦੀ ਦਖਲ : ਗੋਇਲ

RBI ਨੇ ਖਰੀਦਿਆ 180 ਕਿਲੋ ਸੋਨਾ; ਵਿਦੇਸ਼ੀ ਮੁਦਰਾ ਭੰਡਾਰ 'ਚ ਹੋਇਆ ਵੱਡਾ ਵਾਧਾ

RBI ਨੇ ਖਰੀਦਿਆ 180 ਕਿਲੋ ਸੋਨਾ; ਵਿਦੇਸ਼ੀ ਮੁਦਰਾ ਭੰਡਾਰ 'ਚ ਹੋਇਆ ਵੱਡਾ ਵਾਧਾ

ਦੇਸ਼ ’ਚ ਰਿਕਾਰਡ ਪੈਦਾਵਾਰ ਦਾ ਅਸਰ, ਦਾਲਾਂ ਦੀ ਦਰਾਮਦ ਵਿਚ 34 ਫ਼ੀਸਦੀ ਦੀ ਗਿਰਾਵਟ

ਦੇਸ਼ ’ਚ ਰਿਕਾਰਡ ਪੈਦਾਵਾਰ ਦਾ ਅਸਰ, ਦਾਲਾਂ ਦੀ ਦਰਾਮਦ ਵਿਚ 34 ਫ਼ੀਸਦੀ ਦੀ ਗਿਰਾਵਟ

ਭਾਰਤ 'ਚ ਦਾਲਾਂ ਦੀ ਦਰਾਮਦ ਵਿੱਚ 34% ਦੀ ਵੱਡੀ ਗਿਰਾਵਟ, ਘਰੇਲੂ ਪੈਦਾਵਾਰ ਨੇ ਦਿਖਾਇਆ ਅਸਰ

ਭਾਰਤ 'ਚ ਦਾਲਾਂ ਦੀ ਦਰਾਮਦ ਵਿੱਚ 34% ਦੀ ਵੱਡੀ ਗਿਰਾਵਟ, ਘਰੇਲੂ ਪੈਦਾਵਾਰ ਨੇ ਦਿਖਾਇਆ ਅਸਰ

IT ਤੇ ਆਟੋ ਸੈਕਟਰ ਤੋਂ ਬਾਅਦ ਹੁਣ ਇਲੈਕਟ੍ਰੀਕਲ ਉਦਯੋਗ 'ਚ ਭਾਰਤ ਬਣੇਗਾ 'ਗਲੋਬਲ ਲੀਡਰ'

IT ਤੇ ਆਟੋ ਸੈਕਟਰ ਤੋਂ ਬਾਅਦ ਹੁਣ ਇਲੈਕਟ੍ਰੀਕਲ ਉਦਯੋਗ 'ਚ ਭਾਰਤ ਬਣੇਗਾ 'ਗਲੋਬਲ ਲੀਡਰ'

ਤੇਲ ਦੀਆਂ ਕੀਮਤਾਂ 'ਚ ਲੱਗੇਗੀ ਅੱਗ! 200 ਡਾਲਰ ਤੱਕ ਪਹੁੰਚ ਸਕਦਾ ਹੈ ਕੱਚਾ ਤੇਲ, ਦੁਨੀਆ 'ਤੇ ਮੰਡਰਾ ਰਿਹਾ ਖ਼ਤਰਾ

ਤੇਲ ਦੀਆਂ ਕੀਮਤਾਂ 'ਚ ਲੱਗੇਗੀ ਅੱਗ! 200 ਡਾਲਰ ਤੱਕ ਪਹੁੰਚ ਸਕਦਾ ਹੈ ਕੱਚਾ ਤੇਲ, ਦੁਨੀਆ 'ਤੇ ਮੰਡਰਾ ਰਿਹਾ ਖ਼ਤਰਾ