Saturday, April 25, 2026
BREAKING
ਨਿਯਮਤ ਟੀਕਾਕਰਨ ਪ੍ਰੋਗਰਾਮ ਨੂੰ ਮਿਸ਼ਨ ਮੋਡ ‘ਚ ਲਾਗੂ ਕਰਨਾ ਯਕੀਨੀ ਬਣਾਇਆ ਜਾਵੇ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ  ਸੁਨਾਮ ਆਸ਼ਰਮ ਵਿੱਚ ਹਫਤਾਵਾਰੀ ਅਧਿਆਤਮਿਕ ਸਮਾਗਮ: ਸਾਧਵੀ ਸੁਖਵੀਰ ਭਾਰਤੀ ਵੱਲੋਂ ਸਤਗੁਰੂ ਦੀ ਮਹਿਮਾ ਉਜਾਗਰ ਪੰਜਾਬ: ਜੇਲ੍ਹ ਦਾ ਤਾਲਾ ਤੋੜ ਫਰਾਰ ਹੋਏ 2 ਹਵਾਲਾਤੀ, ASI ਤੇ ਪੁਲਸ ਕਰਮਚਾਰੀ ਸਸਪੈਂਡ ਅੰਮ੍ਰਿਤਪਾਲ ਨੂੰ 30 ਅਪ੍ਰੈਲ ਤੱਕ ਨਿਆਂਇਕ ਹਿਰਾਸਤ 'ਚ ਭੇਜਿਆ; ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਪੇਸ਼ੀ Hijack ਹੋ ਗਿਆ ਤੇਲ ਨਾਲ ਭਰਿਆ ਟੈਂਕਰ! ਭਾਰਤੀ ਸਣੇ 17 ਕਰੂ ਮੈਂਬਰ ਕਿਡਨੈਪ ਪੰਜਾਬ ਦੀ ਸਿਆਸਤ 'ਚ ਹਲਚਲ, ਕਾਂਗਰਸ ਨੇ ਕੀਤੀਆਂ ਨਿਯੁਕਤੀਆਂ Nvidia ਨੇ ਰਚਿਆ ਇਤਿਹਾਸ : ਦਿੱਗਜ ਕੰਪਨੀਆਂ ਨੂੰ ਪਿੱਛੇ ਛੱਡ ਬਣੀ ਦੁਨੀਆ ਦੀ ਸਭ ਤੋਂ ਕੀਮਤੀ ਕੰਪਨੀ LPG ਸਪਲਾਈ ਦੀ 'ਨੋ-ਟੈਂਸ਼ਨ'! 15 ਦੇਸ਼ਾਂ ਤੋਂ ਆ ਰਹੀ ਗੈਸ, ਸਰਕਾਰ ਨੇ ਚੁੱਕੇ ਅਹਿਮ ਕਦਮ 12,821 ਰੁਪਏ ਸਸਤੀ ਹੋਈ ਚਾਂਦੀ, All Time High ਤੋਂ 1.95 ਲੱਖ ਰੁਪਏ ਟੁੱਟੀ, ਜਾਣੋ ਤਾਜ਼ਾ ਕੀਮਤਾਂ ਭਾਰਤ-ਅਮਰੀਕਾ ਵਪਾਰਕ ਸਬੰਧਾਂ 'ਚ ਵੱਡੀ ਪ੍ਰਗਤੀ: ਅੰਤਰਿਮ ਸਮਝੌਤੇ ਨੂੰ ਲੈ ਕੇ ਵਾਸ਼ਿੰਗਟਨ 'ਚ ਹੋਈ ਸਾਰਥਕ ਚਰਚਾ

ਰਾਸ਼ਟਰੀ

ਅਰੁਣਾਚਲ ਪ੍ਰਦੇਸ਼ ਦੀ ਸਰਹੱਦ ਤਿੱਬਤ ਨਾਲ ਲੱਗਦੀ ਹੈ, ਚੀਨ ਨਾਲ ਨਹੀਂ : CM ਪੇਮਾ ਖਾਂਡੂ

09 ਜੁਲਾਈ, 2025 08:38 PM

ਨਵੀਂ ਦਿੱਲੀ- ਚੀਨ ਨਾਲ ਸਰਹੱਦੀ ਵਿਵਾਦ ਬਾਰੇ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਦਾ ਕਹਿਣਾ ਹੈ ਕਿ ਇਹ ਨਾਂ ਬਦਲਣ ਦੀ ਖੇਡ ਹੈ, ਨਹੀਂ ਤਾਂ ਅਸਲੀਅਤ ਇਹ ਹੈ ਕਿ ਸਾਡੇ ਰਾਜ ਦੀ ਸਰਹੱਦ ਚੀਨ ਨਾਲ ਨਹੀਂ ਸਗੋਂ ਤਿੱਬਤ ਨਾਲ ਲੱਗਦੀ ਹੈ। ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਇਕ ਇੰਟਰਵਿਊ 'ਚ ਇਹ ਗੱਲ ਕਹੀ। ਖਾਂਡੂ ਨੇ ਇੰਟਰਵਿਊ 'ਚ ਕਿਹਾ ਕਿ ਜੇਕਰ ਇਹ ਤੱਥਾਂ ਤੋਂ ਅਣਜਾਣ ਜਾਪਦਾ ਹੈ, ਤਾਂ ਮੁੜ ਵਿਚਾਰ ਕਰੇ। ਦਰਅਸਲ, ਅਰੁਣਾਚਲ ਪ੍ਰਦੇਸ਼ 1,200 ਕਿਲੋਮੀਟਰ ਲੰਬੀ ਅੰਤਰਰਾਸ਼ਟਰੀ ਸਰਹੱਦ ਤਿੱਬਤ ਨਾਲ ਲੱਗਦੀ ਹੈ, ਚੀਨ ਨਾਲ ਨਹੀਂ। ਉਨ੍ਹਾਂ ਦਾ ਬਿਆਨ ਖੇਤਰ ਦੀ ਸੰਵੇਦਨਸ਼ੀਲਤਾ ਅਤੇ ਅਰੁਣਾਚਲ ਪ੍ਰਦੇਸ਼ 'ਤੇ ਚੀਨ ਦੇ ਦਾਅਵੇ ਅਤੇ ਰਾਜ 'ਚ ਥਾਵਾਂ ਦੇ ਨਾਂ ਵਾਰ-ਵਾਰ ਬਦਲਣ ਦੇ ਉਸ ਦੇ ਰੁਖ਼ ਦੇ ਵਿਚਕਾਰ ਆਇਆ ਹੈ। ਜਦੋਂ ਖਾਂਡੂ ਨੂੰ ਦੱਸਿਆ ਗਿਆ ਕਿ ਅਰੁਣਾਚਲ ਪ੍ਰਦੇਸ਼ ਦੀ ਚੀਨ ਨਾਲ 1,200 ਕਿਲੋਮੀਟਰ ਲੰਬੀ ਸਰਹੱਦ ਹੈ, ਤਾਂ ਉਨ੍ਹਾਂ ਤੁਰੰਤ ਦਖ਼ਲ ਦਿੰਦੇ ਹੋਏ ਕਿਹਾ,"ਇੱਥੇ ਮੈਂ ਤੁਹਾਡੀ ਗਲਤੀ ਸੁਧਾਰ ਦੇਵਾਂ। ਸਾਡੀ ਸਰਹੱਦ ਤਿੱਬਤ ਨਾਲ ਲੱਗਦੀ ਹੈ, ਚੀਨ ਨਾਲ ਨਹੀਂ।"

ਉਨ੍ਹਾਂ ਕਿਹਾ,''ਅਧਿਕਾਰਤ ਤੌਰ 'ਤੇ ਤਿੱਬਤ ਹੁਣ ਚੀਨ ਦੇ ਅਧੀਨ ਹੈ। ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਮੂਲ ਰੂਪ ਨਾਲ ਅਸੀਂ ਤਿੱਬਤ ਨਾਲ ਸਰਹੱਦ ਸਾਂਝੀ ਕਰਦੇ ਹਾਂ ਅਤੇ ਅਰੁਣਾਚਲ ਪ੍ਰਦੇਸ਼ 'ਚ ਅਸੀਂ ਤਿੰਨ ਅੰਤਰਰਾਸ਼ਟਰੀ ਸਰਹੱਦਾਂ ਨੂੰ ਸਾਂਝਾ ਕਰਦੇ ਹਾਂ- ਭੂਟਾਨ ਨਾਲ ਲਗਭਗ 150 ਕਿਲੋਮੀਟਰ, ਤਿੱਬਤ ਨਾਲ ਲਗਭਗ 1,200 ਕਿਲੋਮੀਟਰ, ਜੋ ਦੇਸ਼ ਦੀ ਸਭ ਤੋਂ ਲੰਬੀਆਂ ਸਰਹੱਦਾਂ 'ਚੋਂ ਇਕ ਹੈ ਅਤੇ ਪੂਰਬੀ ਹਿੱਸੇ 'ਚ ਮਿਆਂਮਾਰ ਨਾਲ ਲਗਭਗ 550 ਕਿਲੋਮੀਟਰ।'' ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦਾ ਕੋਈ ਵੀ ਰਾਜ ਸਿੱਧੇ ਤੌਰ 'ਤੇ ਚੀਨ ਨਾਲ ਸਰਹੱਦ ਸਾਂਝੀ ਨਹੀਂ ਕਰਨਾ ਸਿਰਫ਼ ਤਿੱਬਤ ਨਾਲ ਕਰਦਾ ਹੈ ਅਤੇ ਉਸ ਖੇਤਰ 'ਤੇ ਚੀਨ ਨੇ 1950 ਦੇ ਦਹਾਕੇ 'ਚ ਜ਼ਬਰਨ ਕਬਜ਼ਾ ਕਰ ਲਿਆ ਸੀ। 

ਖਾਂਡੂ ਨੇ ਕਿਹਾ ਕਿ ਇਤਿਹਾਸਕ ਤੱਤ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਇਹ ਭਾਰਤ-ਤਿੱਬਤ ਸਰਹੱਦ ਸੀ ਅਤੇ ਉਨ੍ਹਾਂ ਨੇ 1914 ਦੇ ਸ਼ਿਮਲਾ ਸਮਝੌਤੇ ਦਾ ਹਵਾਲਾ ਦਿੱਤਾ, ਜਿਸ 'ਚ ਬ੍ਰਿਟਿਸ਼ ਭਾਰਤ, ਚੀਨ ਅਤੇ ਤਿੱਬਤ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ ਸੀ। ਅਰੁਣਾਚਲ ਪ੍ਰਦੇਸ਼ 'ਚ ਸਥਾਨਾਂ ਨੇ ਆਪਣੇ ਹਿਸਾਬ ਨਾਲ ਨਾਂ ਦੇਣ ਦੀ ਚੀਨ ਦੀ ਆਦਤ 'ਤੇ ਉਨ੍ਹਾਂ ਕਿਾ ਕਿ ਗੁਆਂਢੀ ਦੇਸ਼ ਨੇ ਇਕ ਵਾਰ ਨਹੀਂ ਸਗੋਂ 5 ਵਾਰ ਸਥਾਨਾਂ ਦਾ ਨਾਂ ਬਦਲਿਆ ਹੈ। ਖਾਂਡੂ ਨੇ ਕਿਹਾ,''ਮੈਨੂੰ ਲੱਗਦਾ ਹੈ ਕਿ ਪਿਛਲੀ ਵਾਰ ਜਦੋਂ ਉਨ੍ਹਾਂ ਨੇ ਅਰੁਣਾਚਲ ਪ੍ਰਦੇਸ਼ 'ਚ ਕਈ ਥਾਵਾਂ ਦਾ ਨਾਂ ਬਦਲਿਆ ਸੀ... ਜੇਕਰ ਮੈਂ ਗਲਤ ਨਹੀਂ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਇਹ ਉਨ੍ਹਾਂ ਦੀ 5ਵੀਂ ਕੋਸ਼ਿਸ਼ ਸੀ। ਇਸ ਲਈ ਇਹ ਸਾਡੇ ਲਈ ਹੈਰਾਨੀ ਦੀ ਗੱਲ ਨਹੀਂ ਹੈ। ਅਸੀਂ ਚੀਨ ਦੀ ਆਦਤ ਜਾਣਦੇ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਅਧਿਕਾਰਤ ਤੌਰ 'ਤੇ ਵਿਦੇਸ਼ ਮੰਤਰਾਲਾ ਇਸ ਨਾਲ ਨਜਿੱਠਦਾ ਹੈ ਅਤੇ ਉਸ (ਚੀਨ) ਨੂੰ ਜਵਾਬ ਦਿੱਤਾ ਹੈ।''

Have something to say? Post your comment

ਅਤੇ ਰਾਸ਼ਟਰੀ ਖਬਰਾਂ

LPG ਸਪਲਾਈ ਦੀ 'ਨੋ-ਟੈਂਸ਼ਨ'! 15 ਦੇਸ਼ਾਂ ਤੋਂ ਆ ਰਹੀ ਗੈਸ, ਸਰਕਾਰ ਨੇ ਚੁੱਕੇ ਅਹਿਮ ਕਦਮ

LPG ਸਪਲਾਈ ਦੀ 'ਨੋ-ਟੈਂਸ਼ਨ'! 15 ਦੇਸ਼ਾਂ ਤੋਂ ਆ ਰਹੀ ਗੈਸ, ਸਰਕਾਰ ਨੇ ਚੁੱਕੇ ਅਹਿਮ ਕਦਮ

ਸੋਮਵਾਰ ਤੋਂ ਸਵੇਰੇ 6:45 'ਤੇ ਖੁੱਲ਼ਣਗੇ ਸਾਰੇ ਸਕੂਲ, ਕਈ ਸੂਬਿਆਂ ਵਿੱਚ ਬਦਲਿਆ ਛੁੱਟੀ ਦਾ ਵੀ ਸਮਾਂ

ਸੋਮਵਾਰ ਤੋਂ ਸਵੇਰੇ 6:45 'ਤੇ ਖੁੱਲ਼ਣਗੇ ਸਾਰੇ ਸਕੂਲ, ਕਈ ਸੂਬਿਆਂ ਵਿੱਚ ਬਦਲਿਆ ਛੁੱਟੀ ਦਾ ਵੀ ਸਮਾਂ

ਨੀਤੀ ਆਯੋਗ ਦੇ ਨਵੇਂ ਨਿਯੁਕਤ ਉਪ ਪ੍ਰਧਾਨ ਅਸ਼ੋਕ ਲਾਹਿੜੀ ਨੇ PM ਮੋਦੀ ਨਾਲ ਕੀਤੀ ਮੁਲਾਕਾਤ

ਨੀਤੀ ਆਯੋਗ ਦੇ ਨਵੇਂ ਨਿਯੁਕਤ ਉਪ ਪ੍ਰਧਾਨ ਅਸ਼ੋਕ ਲਾਹਿੜੀ ਨੇ PM ਮੋਦੀ ਨਾਲ ਕੀਤੀ ਮੁਲਾਕਾਤ

ਮਮਤਾ ਬੈਨਰਜੀ ਲਗਾਤਾਰ ਚੌਥੀ ਵਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬਣਨਗੇ: ਤੇਜਸਵੀ

ਮਮਤਾ ਬੈਨਰਜੀ ਲਗਾਤਾਰ ਚੌਥੀ ਵਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬਣਨਗੇ: ਤੇਜਸਵੀ

PM ਮੋਦੀ ਦੇ ਸੁਆਗਤ ਲਈ ਕਾਸ਼ੀ ਤਿਆਰ ! ਸ਼ੁਰੂ ਹੋਈ ‘ਮਹਾ-ਸਫਾਈ ਮੁਹਿੰਮ’

PM ਮੋਦੀ ਦੇ ਸੁਆਗਤ ਲਈ ਕਾਸ਼ੀ ਤਿਆਰ ! ਸ਼ੁਰੂ ਹੋਈ ‘ਮਹਾ-ਸਫਾਈ ਮੁਹਿੰਮ’

ਕਿਸੇ ਨਾਬਾਲਗਾ ਨੂੰ ਗਰਭ ਅਵਸਥਾ ਜਾਰੀ ਰੱਖਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ : ਸੁਪਰੀਮ ਕੋਰਟ

ਕਿਸੇ ਨਾਬਾਲਗਾ ਨੂੰ ਗਰਭ ਅਵਸਥਾ ਜਾਰੀ ਰੱਖਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ : ਸੁਪਰੀਮ ਕੋਰਟ

ਦੋ-ਤਿਹਾਈ ਸੰਸਦ ਮੈਂਬਰਾਂ ਦਾ 'ਆਪ' ਨੂੰ ਛੱਡਣਾ ਕੇਜਰੀਵਾਲ ਦੀ ਤਾਨਾਸ਼ਾਹੀ ਲਈ ਝਟਕਾ: ਰੇਖਾ ਗੁਪਤਾ

ਦੋ-ਤਿਹਾਈ ਸੰਸਦ ਮੈਂਬਰਾਂ ਦਾ 'ਆਪ' ਨੂੰ ਛੱਡਣਾ ਕੇਜਰੀਵਾਲ ਦੀ ਤਾਨਾਸ਼ਾਹੀ ਲਈ ਝਟਕਾ: ਰੇਖਾ ਗੁਪਤਾ

ਰਾਘਵ ਚੱਢਾ, ਅਸ਼ੋਕ ਮਿੱਤਲ ਤੇ ਸੰਦੀਪ ਪਾਠਕ ਨੇ ਛੱਡੀ 'ਆਪ', ਭਾਜਪਾ 'ਚ ਸ਼ਾਮਲ ਹੋਣ ਦਾ ਕੀਤਾ ਐਲਾਨ

ਰਾਘਵ ਚੱਢਾ, ਅਸ਼ੋਕ ਮਿੱਤਲ ਤੇ ਸੰਦੀਪ ਪਾਠਕ ਨੇ ਛੱਡੀ 'ਆਪ', ਭਾਜਪਾ 'ਚ ਸ਼ਾਮਲ ਹੋਣ ਦਾ ਕੀਤਾ ਐਲਾਨ

ਗਲੋਬਲ ਸਟਾਰ ਰਿਹਾਨਾ ਮੁੜ ਪਹੁੰਚੀ ਮੁੰਬਈ, 'ਫੈਂਟੀ ਬਿਊਟੀ' ਦੇ ਲਾਂਚ ਪ੍ਰੋਗਰਾਮ 'ਚ ਹੋਵੇਗੀ ਸ਼ਾਮਲ

ਗਲੋਬਲ ਸਟਾਰ ਰਿਹਾਨਾ ਮੁੜ ਪਹੁੰਚੀ ਮੁੰਬਈ, 'ਫੈਂਟੀ ਬਿਊਟੀ' ਦੇ ਲਾਂਚ ਪ੍ਰੋਗਰਾਮ 'ਚ ਹੋਵੇਗੀ ਸ਼ਾਮਲ

ਸਕੂਲਾਂ 'ਚ ਸਮੇਂ ਤੋਂ ਪਹਿਲਾਂ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, CM ਮਾਝੀ ਨੇ ਦਿੱਤੇ ਹੁਕਮ

ਸਕੂਲਾਂ 'ਚ ਸਮੇਂ ਤੋਂ ਪਹਿਲਾਂ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, CM ਮਾਝੀ ਨੇ ਦਿੱਤੇ ਹੁਕਮ