Tuesday, November 10, 2026
BREAKING
• 12 ਦਸੰਬਰ ਨੂੰ ਲੱਗੇਗੀ ਸਾਲ ਦੀ ਚੌਥੀ ਤੇ ਆਖਰੀ ਕੌਮੀ ਲੋਕ ਅਦਾਲਤ • ਲਾਲਜੀਤ ਭੁੱਲਰ ਦਾ ਐਲਾਨ, ਨਹੀਂ ਲੜਾਂਗਾ ਵਿਧਾਨ ਸਭਾ ਚੋਣ • 'ਆਪ੍ਰੇਸ਼ਨ ਅਮਾਨਤ’ ਤਹਿਤ RPF ਨੇ ਯਾਤਰੀਆਂ ਨੂੰ ਵਾਪਸ ਕੀਤਾ 45 ਲੱਖ ਤੋਂ ਵੱਧ ਦਾ ਗੁਆਚਿਆ ਸਾਮਾਨ • ਮਰਹੂਮ ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਬਣਨ 'ਤੇ ਸੋਨੀਆ ਗਾਂਧੀ ਦਾ ਅਹਿਮ ਬਿਆਨ • 16 ਨਵੰਬਰ ਨੂੰ ਹੋ ਗਿਆ ਛੁੱਟੀ ਦਾ ਐਲਾਨ ! ਛੱਠ ਪੂਜਾ ਲਈ ਰੇਖਾ ਸਰਕਾਰ ਨੇ ਲਿਆ ਵੱਡਾ ਫੈਸਲਾ • ਹਵਾ ਪ੍ਰਦੂਸ਼ਣ 'ਚ 'ਵਿਸ਼ਵਗੁਰੂ' ਬਣ ਰਹੇ ਹਾਂ ਅਸੀਂ? ਖੜਗੇ ਨੇ ਮੰਗਿਆ PM ਮੋਦੀ ਤੋਂ ਜਵਾਬ • ਕਾਂਗੜਾ: ਦੀਵਾਲੀ 'ਤੇ ਪਟਾਕਿਆਂ ਨਾਲ ਝੁਲਸੇ 37 ਲੋਕ, ਹਿਮਾਚਲ ਭਰ 'ਚ 126 ਥਾਵਾਂ 'ਤੇ ਲੱਗੀ ਅੱਗ • ਅਮਰੀਕਾ ਤੋਂ ਡਿਪੋਰਟ ਹੋਣਗੇ 18,000 ਭਾਰਤੀ ! ਚੋਣਾਂ 'ਚ ਹਾਰ ਮਗਰੋਂ ਟਰੰਪ ਕੱਢਣ ਲੱਗੇ 'ਭੜਾਸ' • ਸੰਘ ਦੇ ਪ੍ਰਚਾਰਕਾਂ, ਵਲੰਟੀਅਰਾਂ ਦਾ ਜੀਵਨ ਲੋਕਾਂ ਨੂੰ ਰਾਸ਼ਟਰ ਸੇਵਾ ਲਈ ਪ੍ਰੇਰਿਤ ਕਰਨ ਵਾਲਾ ਹੋਵੇ : ਮੋਹਨ ਭਾਗਵਤ • PM ਮੋਦੀ ਨੇ ਦੇਸ਼ ਵਾਸੀਆਂ ਨੂੰ ਗੋਵਰਧਨ ਪੂਜਾ ਦੀਆਂ ਦਿੱਤੀਆਂ ਵਧਾਈਆਂ, ਸੁੱਖ-ਸ਼ਾਂਤੀ ਦੀ ਕੀਤੀ ਕਾਮਨਾ

ਦੁਨੀਆਂ

ਅਮਰੀਕਾ ਤੋਂ ਡਿਪੋਰਟ ਹੋਣਗੇ 18,000 ਭਾਰਤੀ ! ਚੋਣਾਂ 'ਚ ਹਾਰ ਮਗਰੋਂ ਟਰੰਪ ਕੱਢਣ ਲੱਗੇ 'ਭੜਾਸ'

10 ਨਵੰਬਰ, 2026 04:01 PM

ਮਿਡਟਰਮ ਚੋਣਾਂ 'ਚ ਮਿਲੀ ਕਰਾਰੀ ਹਾਰ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ 'ਚ ਪ੍ਰਸ਼ਾਸਨ ਨੇ ਇਮੀਗ੍ਰੇਸ਼ਨ ਅਤੇ ਵੀਜ਼ਾ ਨੀਤੀਆਂ 'ਤੇ ਸਖ਼ਤ ਰੁਖ਼ ਅਪਣਾ ਲਿਆ ਹੈ। ਚੋਣਾਂ ਦੌਰਾਨ ਭਾਰਤੀ-ਅਮਰੀਕੀ ਵੋਟਰਾਂ ਵੱਲੋਂ ਡੈਮੋਕ੍ਰੇਟਿਕ ਉਮੀਦਵਾਰਾਂ ਦੇ ਪੱਖ 'ਚ ਵੱਡੇ ਪੱਧਰ 'ਤੇ ਹੋਈ ਵੋਟਿੰਗ ਮਗਰੋਂ ਟਰੰਪ ਭਾਰਤੀ-ਅਮਰੀਕੀ ਵੋਟਰਾਂ ਤੋਂ ਨਾਰਾਜ਼ ਹੋ ਗਏ ਹਨ। ਇਸ ਗੱਲੋਂ ਨਾਰਾਜ਼ ਹੋਏ ਟਰੰਪ ਹੁਣ ਲਗਭਗ 18,000 ਗ਼ੈਰ-ਕਾਨੂੰਨੀ ਭਾਰਤੀਆਂ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਨੂੰ ਹੋਰ ਤੇਜ਼ ਕਰਨ ਜਾ ਰਿਹਾ ਹੈ। ਇਸ ਦੇ ਨਾਲ ਹੀ H-1B ਵੀਜ਼ਾ ਦੇ ਨਿਯਮਾਂ 'ਚ ਹੋਰ ਸਖ਼ਤੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਚੋਣਾਂ 'ਚ ਹਾਰ ਮਗਰੋਂ ਟਰੰਪ ਪ੍ਰਸ਼ਾਸਨ ਲਗਭਗ 18,000 ਗੈਰ-ਕਾਨੂੰਨੀ ਭਾਰਤੀਆਂ ਨੂੰ ਡਿਪੋਰਟ ਕਰਨ ਦੀ ਕਾਰਵਾਈ ਤੇਜ਼ ਕਰਨ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸਾਲ 2025 'ਚ 3,567 ਭਾਰਤੀਆਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਸੀ, ਜੋ ਕਿ ਪਿਛਲੇ 15 ਸਾਲਾਂ 'ਚ ਸਭ ਤੋਂ ਵੱਡਾ ਅੰਕੜਾ ਸੀ। ਸਾਲ 2026 'ਚ ਜੂਨ ਮਹੀਨੇ ਤੱਕ ਵੀ 1,076 ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਚੁੱਕਾ ਹੈ।


ਇਸ ਸਾਲ ਭਾਰਤ ਤੋਂ H-1B ਵੀਜ਼ਾ ਲਈ 1.06 ਲੱਖ ਰਜਿਸਟ੍ਰੇਸ਼ਨਾਂ ਹੋਈਆਂ ਹਨ, ਜੋ ਕਿ ਪਿਛਲੇ ਸਾਲ ਦੇ 1.72 ਲੱਖ ਦੇ ਮੁਕਾਬਲੇ ਕਾਫ਼ੀ ਘੱਟ ਹਨ। ਟਰੰਪ ਨੇ H-1B ਵੀਜ਼ਾ ਖ਼ਤਮ ਕਰਨ ਅਤੇ ਸਖ਼ਤ ਇਮੀਗ੍ਰੇਸ਼ਨ ਨੀਤੀਆਂ ਦੇ ਕੱਟੜ ਸਮਰਥਕ ਸਟੀਫ਼ਨ ਮਿਲਰ ਨੂੰ ਆਪਣਾ ਨਵਾਂ ਵ੍ਹਾਈਟ ਹਾਊਸ ਚੀਫ਼ ਆਫ਼ ਸਟਾਫ਼ ਨਿਯੁਕਤ ਕੀਤਾ ਹੈ।


ਅਮਰੀਕੀ ਸੰਸਦ (ਕਾਂਗਰਸ) ਦਾ ਸਦਨ ਸ਼ੁਰੂ ਹੋ ਚੁੱਕਾ ਹੈ, ਜਿੱਥੇ ਟਰੰਪ ਸਰਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਦੇ ਵੀਜ਼ਾ 'ਚ ਸਖ਼ਤੀ ਕਰਨ ਵਾਲੇ ਬਿੱਲ ਨੂੰ ਪਾਸ ਕਰਵਾਉਣ ਦੀ ਕੋਸ਼ਿਸ਼ ਕਰੇਗੀ, ਜਿਸ ਮਗਰੋਂ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਪ੍ਰਵਾਸੀਆਂ ਨੂੰ ਅਮਰੀਕਾ ਦਾ ਵੀਜ਼ਾ ਮਿਲਣਾ ਅਤੇ ਗੈਰ-ਕਾਨੂੰਨੀ ਪ੍ਰਵਾਸੀਆਂ ਦਾ ਉੱਥੇ ਰਹਿਣਾ ਹੋਰ ਜ਼ਿਆਦਾ ਔਖ਼ਾ ਹੋ ਜਾਵੇਗਾ।

 

Have something to say? Post your comment

ਅਤੇ ਦੁਨੀਆਂ ਖਬਰਾਂ

ਪਾਕਿਸਤਾਨ 'ਚ ਸੋਲਰ ਬੂਮ ਦੇ ਬਾਵਜੂਦ ਬਿਜਲੀ ਸੰਕਟ ਬਰਕਰਾਰ, ਬਲੈਕਆਊਟ ਜਾਰੀ

ਪਾਕਿਸਤਾਨ 'ਚ ਸੋਲਰ ਬੂਮ ਦੇ ਬਾਵਜੂਦ ਬਿਜਲੀ ਸੰਕਟ ਬਰਕਰਾਰ, ਬਲੈਕਆਊਟ ਜਾਰੀ

ਚੀਨੀ AI ਬੋਟ ਬਦਲ ਰਹੇ ਨੇ ਦੁਨੀਆ ਦਾ ਇਤਿਹਾਸ! ਬ੍ਰਿਟੇਨ ਦੇ ਅੱਤਵਾਦ ਵਿਰੋਧੀ ਚੀਫ਼ ਦੀ ਵੱਡੀ ਚਿਤਾਵਨੀ

ਚੀਨੀ AI ਬੋਟ ਬਦਲ ਰਹੇ ਨੇ ਦੁਨੀਆ ਦਾ ਇਤਿਹਾਸ! ਬ੍ਰਿਟੇਨ ਦੇ ਅੱਤਵਾਦ ਵਿਰੋਧੀ ਚੀਫ਼ ਦੀ ਵੱਡੀ ਚਿਤਾਵਨੀ

ਰੂਸ-ਅਮਰੀਕਾ ਨਾਲ ਗੱਲਬਾਤ ਦੀਆਂ ਤਿਆਰੀਆਂ ਦੌਰਾਨ ਕੀਵ 'ਤੇ ਹੋ ਗਏ ਮਿਜ਼ਾਈਲ ਹਮਲੇ

ਰੂਸ-ਅਮਰੀਕਾ ਨਾਲ ਗੱਲਬਾਤ ਦੀਆਂ ਤਿਆਰੀਆਂ ਦੌਰਾਨ ਕੀਵ 'ਤੇ ਹੋ ਗਏ ਮਿਜ਼ਾਈਲ ਹਮਲੇ

ਆਪ੍ਰੇਸ਼ਨ ਸਿੰਧੂਰ ਤੋਂ ਬਾਅਦ ਪਾਕਿ ਨੇ ਬਣਾਏ ਛੋਟੇ ਅੱਤਵਾਦੀ ਅੱਡੇ

ਆਪ੍ਰੇਸ਼ਨ ਸਿੰਧੂਰ ਤੋਂ ਬਾਅਦ ਪਾਕਿ ਨੇ ਬਣਾਏ ਛੋਟੇ ਅੱਤਵਾਦੀ ਅੱਡੇ

ਮੈਂ ਹਰ ਹਾਲ 'ਚ ਦੇਸ਼ ਵਾਪਸ ਆਵਾਂਗੀ: ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਹਸੀਨਾ

ਮੈਂ ਹਰ ਹਾਲ 'ਚ ਦੇਸ਼ ਵਾਪਸ ਆਵਾਂਗੀ: ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਹਸੀਨਾ

ਪੋਪ ਲੀਓ XIV ਕਰਨਗੇ 31 ਹਜ਼ਾਰ km ਦੀ ਯਾਤਰਾ , ਜਾਣਗੇ ਪੇਰੂ ਅਤੇ ਲਾਤੀਨੀ ਅਮਰੀਕਾ

ਪੋਪ ਲੀਓ XIV ਕਰਨਗੇ 31 ਹਜ਼ਾਰ km ਦੀ ਯਾਤਰਾ , ਜਾਣਗੇ ਪੇਰੂ ਅਤੇ ਲਾਤੀਨੀ ਅਮਰੀਕਾ

ਇਜ਼ਰਾਈਲੀ ਰਾਸ਼ਟਰਪਤੀ ਨੇ ਪ੍ਰਮਾਣਿਤ ਚੋਣ ਨਤੀਜੇ ਕੀਤੇ ਸਵੀਕਾਰ

ਇਜ਼ਰਾਈਲੀ ਰਾਸ਼ਟਰਪਤੀ ਨੇ ਪ੍ਰਮਾਣਿਤ ਚੋਣ ਨਤੀਜੇ ਕੀਤੇ ਸਵੀਕਾਰ

ਅਮਰੀਕਾ: ਡੈਮੋਕ੍ਰੇਟਿਕ ਪਾਰਟੀ ਦੀ ਡੈਬੀ ਵਾਸਰਮੈਨ ਨੇ ਪ੍ਰਤੀਨਿਧੀ ਸਭਾ ਦੀ ਜਿੱਤੀ ਚੋਣ

ਅਮਰੀਕਾ: ਡੈਮੋਕ੍ਰੇਟਿਕ ਪਾਰਟੀ ਦੀ ਡੈਬੀ ਵਾਸਰਮੈਨ ਨੇ ਪ੍ਰਤੀਨਿਧੀ ਸਭਾ ਦੀ ਜਿੱਤੀ ਚੋਣ

'ਦੇਵਾਂਗੇ ਮੂੰਹ-ਤੋੜਵਾਂ ਜਵਾਬ' !  ਅਮਰੀਕਾ ਦੇ ਨਵੇਂ ਹਮਲੇਂ ਮਗਰੋਂ ਈਰਾਨ ਨੇ ਦੇ'ਤੀ ਚੇਤਾਵਨੀ

'ਦੇਵਾਂਗੇ ਮੂੰਹ-ਤੋੜਵਾਂ ਜਵਾਬ' ! ਅਮਰੀਕਾ ਦੇ ਨਵੇਂ ਹਮਲੇਂ ਮਗਰੋਂ ਈਰਾਨ ਨੇ ਦੇ'ਤੀ ਚੇਤਾਵਨੀ

ਗਾਜ਼ਾ 'ਚ ਇਜ਼ਰਾਈਲ ਨੇ ਕੀਤੀ ਏਅਰਸਟ੍ਰਾਈਕ ! 4 ਲੋਕਾਂ ਦੀ ਗਈ ਜਾਨ

ਗਾਜ਼ਾ 'ਚ ਇਜ਼ਰਾਈਲ ਨੇ ਕੀਤੀ ਏਅਰਸਟ੍ਰਾਈਕ ! 4 ਲੋਕਾਂ ਦੀ ਗਈ ਜਾਨ