Monday, October 26, 2026
BREAKING
• ਪਰਵਿੰਦਰ ਸਿੰਘ ਝੋਟਾ ਮਾਮਲੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ • ਮੋਗਾ 'ਚ ਅੰਨ੍ਹੇਵਾਹ ਗੋਲੀਬਾਰੀ, ਦੋ ਨੌਜਵਾਨਾਂ ਦੀ ਮੌਤ, ਮੌਕੇ 'ਤੇ ਪਹੁੰਚੇ ਡੀ. ਜੀ. ਪੀ. • ਰਾਹੁਲ ਗਾਂਧੀ ਦੀ ਪੰਜਾਬ ਫੇਰੀ ਨੂੰ ਲੈ ਕੇ ਸੁਖਜਿੰਦਰ ਸਿੰਘ ਰੰਧਾਵਾ ਦਾ ਵੱਡਾ ਬਿਆਨ • ਭਾਰਤ ਤੇ ਚੀਨ ਸਰਹੱਦ 'ਤੇ ਮੁੜ ਹੋਈਆਂ ਜਵਾਨਾਂ ਦੀਆਂ ਝੜਪਾਂ ! ਚੀਨੀ ਵਿਦੇਸ਼ ਮੰਤਰੀ ਨੇ ਦਿੱਤਾ ਵੱਡਾ ਬਿਆਨ • ਵੱਡੀ ਵਾਰਦਾਤ: ਅੰਮ੍ਰਿਤਸਰ 'ਚ GYM 'ਤੇ ਚੱਲੀਆਂ ਤਾਬੜਤੋੜ ਗੋਲੀਆਂ • PM ਮੋਦੀ ਨੇ ਲੂਲਾ ਡਾ ਸਿਲਵਾ ਨੂੰ ਚੌਥੀ ਵਾਰ ਬ੍ਰਾਜ਼ੀਲ ਦੇ ਰਾਸ਼ਟਰਪਤੀ ਚੁਣੇ ਜਾਣ 'ਤੇ ਦਿੱਤੀ ਵਧਾਈ • ਅੱਜ ਤੋਂ ਬਦਲੇਗਾ ਚੰਡੀਗੜ੍ਹ ਹਵਾਈ ਅੱਡੇ ਦਾ ਸ਼ਡਿਊਲ, ਮੁੜ ਸ਼ੁਰੂ ਹੋ ਰਹੀ ਸ਼ਾਰਜਾਹ ਦੀ ਸਿੱਧੀ ਉਡਾਣ • ਪੰਜਾਬ 'ਚ ਨਸ਼ਿਆਂ ਦੇ ਮੁੱਦੇ ’ਤੇ ਸੁਨੀਲ ਜਾਖੜ ਦੇ ਸਵਾਲ, 250 ਕਰੋੜ ਰੁਪਏ ਦੇ ਸਰਵੇ ਦਾ ਮੰਗਿਆ ਹਿਸਾਬ • ਹੁਣ ਪੈਟਰੋਲ ਪੰਪਾਂ 'ਤੇ ਮਿਲੇਗਾ E100 ਫਿਊਲ ! ਕੇਂਦਰ ਸਰਕਾਰ ਨੇ ਕਰ'ਤਾ ਐਲਾਨ • ਜੈਸ਼ੰਕਰ ਦੀ ਸਪੱਸ਼ਟ ਬਿਆਨੀ ; ਅੱਤਵਾਦ ਤੇ ਕੌਮਾਂਤਰੀ ਸੰਕਟਾਂ ’ਤੇ ਖਾਮੋਸ਼ ਦਰਸ਼ਕ ਨਾ ਬਣੇ ਸੰਯੁਕਤ ਰਾਸ਼ਟਰ

ਪੰਜਾਬ

ਅਗਿਆਨਤਾ ਰੂਪੀ ਹਨੇਰੇ ਵਿੱਚ ਨੇਤਰਹੀਣ ਹੋਈਆਂ ਅੱਖਾਂ ਨੂੰ ਖੋਲਣ ਵਾਲਾ ਹੀ ਪੂਰਨ ਸਤਿਗੁਰੂ : ਸਾਧਵੀ ਭਾਰਤੀ

26 ਅਕਤੂਬਰ, 2026 06:32 PM
ਸੁਨਾਮ ਊਧਮ ਸਿੰਘ ਵਾਲਾ (ਰਮੇਸ਼ ਗਰਗ) : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਸੁਨਾਮ ਆਸ਼ਰਮ ਵਿੱਚ ਮਹੀਨਾਵਾਰੀ ਸਤਸੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਰਵ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ੀਸ਼ਯ ਸਾਧਵੀ ਨੀਤੀਵੀਦਾ ਭਾਰਤੀ ਜੀ ਨੇ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਗੁਰੂ ਇਸ ਬ੍ਰਹਮੰਡ ਅੰਦਰ ਸਭ ਤੋਂ ਮਹਾਨ ਅਤੇ ਉੱਤਮ ਸ਼ਖਸ਼ੀਅਤ ਹੈ। ਗੁਰੂ ਦੇਸ਼ ਅਤੇ ਕਾਲ ਦੀਆਂ ਸਰਹੱਦਾਂ ਤੋਂ ਪਰੇ ਇੱਕ ਅਵਿਨਾਸ਼ੀ ਸੱਤਾ ਹੈ ਪਰ ਇਸ ਸੱਚਾਈ ਤੋਂ ਉਹੀ ਜਾਣੂ ਹੋ ਸਕਦਾ ਹੈ, ਜੋ ਉਹਨਾਂ ਅੱਗੇ ਨਿਮਰ ਸਮਰਪਣ ਕਰਦਾ ਹੈ। ਇਸ ਲਈ ਯੁਗਾਂ ਯੁਗਾਂ ਤੋਂ ਇਸ ਉਦੇਸ਼ ਦੀ ਪੂਰਤੀ ਲਈ ਗੁਰੂ ਸੇਵਕ ਦੇ ਰਿਸ਼ਤੇ ਦੀ ਮਹਾਨਤਾ ਰਹੀ ਹੈ। ਸੱਚਾ ਗੁਰੂ ਉਹ ਹੈ ਜੋ ਸਮੇਂ-ਸਮੇਂ ਤੇ ਅਧਿਆਤਮਿਕ ਸ਼ਕਤੀ ਦੇ ਭੰਡਾਰ ਦੇ ਰੂਪ ਵਿੱਚ ਅਵਤਾਰ ਧਾਰਨ ਕਰਦਾ ਹੈ ਅਤੇ ਗੁਰੂ ਸੇਵਕ ਪਰੰਪਰਾ ਦੁਆਰਾ ਪੀੜੀ ਦਰ ਪੀੜੀ ਉਸ ਸ਼ਕਤੀ ਨੂੰ ਲੋਕਾਂ ਅੰਦਰ ਸੰਚਾਰਿਤ ਕਰਦਾ ਹੈ। ਮਹਾਰਿਸ਼ੀ ਅਰਵਿੰਦ ਦਾ ਕਥਨ ਹੈ ਕਿ ਗੁਰੂ ਉਹ ਮਹਾਨ ਸੱਤਾ ਹੈ ਜਿਸ ਨੇ ਸੱਚ ਨੂੰ ਸਾਡੇ ਲਈ ਆਸਾਨੀ ਨਾਲ ਉਪਲਬਧ ਕਰਵਾ ਦਿੱਤਾ ਹੈ ਅਤੇ ਜੋ ਸਾਨੂੰ ਪਰਮਾਤਮਾ ਰੂਪੀ ਪ੍ਰਕਾਸ਼ ਦਾ ਦਾਨ ਕਰਨ ਲਈ ਸਮਰੱਥ ਹੈ। 
 
ਉਹਨਾਂ ਕਿਹਾ ਕਿ ਗੁਰੂ ਇੱਕ ਅਜਿਹਾ ਰਾਹ ਦਸੇਰਾ ਹੈ ਜੋ ਰਸਤਾ ਦਿਖਾਉਂਦਾ ਹੈ। ਰਸਤਾ ਬਣਾਉਂਦਾ ਹੈ, ਸਾਡਾ ਹੱਥ ਫੜ ਕੇ ਸਾਨੂੰ ਚਲਾ ਸਕਦਾ ਹੈ ਅਤੇ ਮੁਸ਼ਕਿਲ ਤੋਂ ਮੁਸ਼ਕਿਲ ਪੰਧ ਸਾਨੂੰ ਪਾਰ ਕਰਵਾ ਸਕਦਾ ਹੈ। ਉਹਨਾਂ ਕਿਹਾ ਕਿ ਸ਼ਾਸਤਰਾਂ ਦਾ ਕਥਨ ਹੈ ਕਿ ਜੋ ਬ੍ਰਹਮ ਗਿਆਨ ਰੂਪੀ ਸੁਰਮੇ ਦੀ ਸਿਲਾਈ ਨਾਲ ਅਗਿਆਨਤਾ ਰੂਪੀ ਹਨੇਰੇ ਵਿੱਚ ਨੇਤਰਹੀਣ ਹੋਈਆਂ ਅੱਖਾਂ ਨੂੰ ਖੋਲ ਦਿੰਦਾ ਹੈ ਉਹੀ ਪੂਰਨ ਸਤਿਗੁਰੂ ਹੈ। ਸਾਧਵੀ ਜੀ ਨੇ ਕਿਹਾ ਕਿ ਅੱਜ ਦਾ ਜੋ ਸ਼ਰਧ ਪੂਰਨੀਮਾ ਦਾ ਦਿਨ ਬਹੁਤ ਵਿਸ਼ੇਸ਼ ਹੋਇਆ ਕਰਦਾ ਹੈ। ਇਸ ਦਿਨ ਚੰਦਰਮਾ ਧਰਤੀ ਦੇ ਸਭ ਤੋਂ ਨਜਦੀਕ ਹੋਇਆ ਕਰਦਾ ਹੈ। ਇਸ ਦਿਨ ਚੰਦਰਮਾ ਦੀ ਕਿਰਨਾਂ ਦਾ ਪ੍ਰਭਾਵ ਖਾਦ ਪਦਾਰਥਾਂ ਤੇ ਸਭ ਤੋਂ ਜਿਆਦਾ ਅਤੇ ਗਹਿਰਾ ਹੁੰਦਾ ਹੈ ਅਤੇ ਇਸੇ ਦਿਨ ਖੀਰ ਨੂੰ ਚੰਦਰਮਾ ਦੀ ਰੌਸ਼ਨੀ ਦੇ ਅੰਦਰ ਮਿੱਟੀ ਦੇ ਬਰਤਨ ਦੇ ਵਿੱਚ ਪਕਾਇਆ ਜਾਂਦਾ ਹੈ ਪਰ ਇਸ ਦੇ ਨਾਲ ਹੀ ਇਸ ਖੀਰ ਵਿੱਚ ਬਹੁਮੁੱਲੀ ਦਵਾਈ ਨੂੰ ਮਿਲਾ ਕੇ ਇਸ ਦਿਨ ਖਾਇਆ ਜਾਂਦਾ ਹੈ ਜਿਸ ਨਾਲ ਸਧਾਰਨ ਖੀਰ ਇਨਸਾਨ ਦੇ ਸਰੀਰ ਨੂੰ ਸਰਦੀ ਦੇ ਮੌਸਮ ਵਿੱਚ ਹੋਣ ਵਾਲੀਆਂ ਬਿਮਾਰੀਆਂ ਨਾਲ ਲੜਣ ਦੀ ਸ਼ਕਤੀ ਪ੍ਰਦਾਨ ਕਰਦੀ ਹੈ ਪਰ ਨਾਲ ਹੀ ਖੀਰ ਵਿੱਚ ਆਯੁਰਵੈਦਿਕ ਦਵਾਈ ਮਿਲਾ ਕੇ ਖਾਣ ਦੇ ਨਾਲ ਬਹੁਤ ਸਾਰੀਆਂ ਪੁਰਾਣੀ ਤੋਂ ਪੁਰਾਣੀ ਬਿਮਾਰੀਆਂ ਦਾ ਵੀ ਇਲਾਜ ਕੀਤਾ ਜਾ ਸਕਦਾ ਹੈ। ਬ੍ਰਹਮ ਗਿਆਨੀ ਇਸ ਦਿਨ ਧਿਆਨ ਸਾਧਨਾ ਕਰਕੇ ਆਪਣੀ ਆਤਮਾ ਦਾ ਵਿਕਾਸ ਕਰ ਲੈਂਦੇ ਹਨ, ਸ਼ਰਦ ਪੂਰਨੀਮਾ ਦੀ ਰਾਤ ਸਾਨੂੰ ਇਹੀ ਪ੍ਰੇਰਨਾ ਦਿੰਦੀ ਹੈ ਕਿ ਹੇ ਸਾਧਕੋ ਇਹ ਰਾਤ ਸਧਾਰਨ ਨਹੀਂ ਹੋਇਆ ਕਰਦੀ, ਇਹ ਜਾਗਣ ਦੀ ਰਾਤ ਹੈ ਪਰ ਬਾਹਰੀ ਅੱਖਾਂ ਖੋਲ ਕੇ ਨਹੀਂ ਦਿਵਯ ਦ੍ਰਿਸ਼ਟੀ ਨੂੰ ਖੋਲ ਕੇ, ਅਜਿਹੀ ਸਮਰੱਥਾ ਇੱਕ ਪੂਰਨ ਸਤਿਗੁਰ ਦੇ ਅੰਦਰ ਹੀ ਹੋਇਆ ਕਰਦੀ ਹੈ ਜੋ ਇਨਸਾਨ ਨੂੰ ਦਿਵਯ ਦ੍ਰਿਸ਼ਟੀ ਪ੍ਰਦਾਨ ਕਰ ਦੇਵੇ। ਅੰਤ ਵਿੱਚ ਸਾਧਵੀ ਪਲਕ ਭਾਰਤੀ ਜੀ, ਸਾਧਵੀ ਕਰਮਜੀਤ ਭਾਰਤੀ ਜੀ, ਸਾਧਵੀ ਸੁਖਵੀਰ ਭਾਰਤੀ ਜੀ ਨੇ ਸੁੰਦਰ ਭਜਨਾਂ ਦਾ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।
 
 
 

Have something to say? Post your comment

ਅਤੇ ਪੰਜਾਬ ਖਬਰਾਂ

ਪਰਵਿੰਦਰ ਸਿੰਘ ਝੋਟਾ ਮਾਮਲੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ

ਪਰਵਿੰਦਰ ਸਿੰਘ ਝੋਟਾ ਮਾਮਲੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ

ਮੋਗਾ 'ਚ ਅੰਨ੍ਹੇਵਾਹ ਗੋਲੀਬਾਰੀ, ਦੋ ਨੌਜਵਾਨਾਂ ਦੀ ਮੌਤ, ਮੌਕੇ 'ਤੇ ਪਹੁੰਚੇ ਡੀ. ਜੀ. ਪੀ.

ਮੋਗਾ 'ਚ ਅੰਨ੍ਹੇਵਾਹ ਗੋਲੀਬਾਰੀ, ਦੋ ਨੌਜਵਾਨਾਂ ਦੀ ਮੌਤ, ਮੌਕੇ 'ਤੇ ਪਹੁੰਚੇ ਡੀ. ਜੀ. ਪੀ.

ਰਾਹੁਲ ਗਾਂਧੀ ਦੀ ਪੰਜਾਬ ਫੇਰੀ ਨੂੰ ਲੈ ਕੇ ਸੁਖਜਿੰਦਰ ਸਿੰਘ ਰੰਧਾਵਾ ਦਾ ਵੱਡਾ ਬਿਆਨ

ਰਾਹੁਲ ਗਾਂਧੀ ਦੀ ਪੰਜਾਬ ਫੇਰੀ ਨੂੰ ਲੈ ਕੇ ਸੁਖਜਿੰਦਰ ਸਿੰਘ ਰੰਧਾਵਾ ਦਾ ਵੱਡਾ ਬਿਆਨ

ਵੱਡੀ ਵਾਰਦਾਤ: ਅੰਮ੍ਰਿਤਸਰ 'ਚ GYM 'ਤੇ ਚੱਲੀਆਂ ਤਾਬੜਤੋੜ ਗੋਲੀਆਂ

ਵੱਡੀ ਵਾਰਦਾਤ: ਅੰਮ੍ਰਿਤਸਰ 'ਚ GYM 'ਤੇ ਚੱਲੀਆਂ ਤਾਬੜਤੋੜ ਗੋਲੀਆਂ

ਪੰਜਾਬ 'ਚ ਨਸ਼ਿਆਂ ਦੇ ਮੁੱਦੇ ’ਤੇ ਸੁਨੀਲ ਜਾਖੜ ਦੇ ਸਵਾਲ, 250 ਕਰੋੜ ਰੁਪਏ ਦੇ ਸਰਵੇ ਦਾ ਮੰਗਿਆ ਹਿਸਾਬ

ਪੰਜਾਬ 'ਚ ਨਸ਼ਿਆਂ ਦੇ ਮੁੱਦੇ ’ਤੇ ਸੁਨੀਲ ਜਾਖੜ ਦੇ ਸਵਾਲ, 250 ਕਰੋੜ ਰੁਪਏ ਦੇ ਸਰਵੇ ਦਾ ਮੰਗਿਆ ਹਿਸਾਬ

4 ਨਵੰਬਰ ਨੂੰ ਪੰਜਾਬ ਆਉਣਗੇ ਰਾਹੁਲ ਗਾਂਧੀ ! ਸੰਗਰੂਰ ਜ਼ਿਲ੍ਹੇ ਦਾ ਕਰਨਗੇ ਦੌਰਾ

4 ਨਵੰਬਰ ਨੂੰ ਪੰਜਾਬ ਆਉਣਗੇ ਰਾਹੁਲ ਗਾਂਧੀ ! ਸੰਗਰੂਰ ਜ਼ਿਲ੍ਹੇ ਦਾ ਕਰਨਗੇ ਦੌਰਾ

ਕਾਂਗਰਸ ਨੂੰ ਪੰਜਾਬੀਆਂ ਨਾਲ ਕੀਤੇ ਵਾਅਦਿਆਂ ਦਾ ਹਿਸਾਬ ਦੇਣਾ ਪਵੇਗਾ: ਅਮਨ ਅਰੋੜਾ

ਕਾਂਗਰਸ ਨੂੰ ਪੰਜਾਬੀਆਂ ਨਾਲ ਕੀਤੇ ਵਾਅਦਿਆਂ ਦਾ ਹਿਸਾਬ ਦੇਣਾ ਪਵੇਗਾ: ਅਮਨ ਅਰੋੜਾ

ਸਿਟੀ  ਜਿਮਖਾਨਾ ਤੇ ਸਪੋਰਟਸ ਕਲੱਬ ਵੱਲੋਂ ਦਿਵਾਲੀ ਦਾ ਤਿਉਹਾਰ ਮਨਾਇਆ ਗਿਆ 

ਸਿਟੀ  ਜਿਮਖਾਨਾ ਤੇ ਸਪੋਰਟਸ ਕਲੱਬ ਵੱਲੋਂ ਦਿਵਾਲੀ ਦਾ ਤਿਉਹਾਰ ਮਨਾਇਆ ਗਿਆ 

ਹੈਬਿਟ ਫਾਰਮਿੰਗ ਸਮੇਤ ਪ੍ਰਗਾਬਾਲਿਨ ਦਵਾਈਆਂ ਨਹੀਂ ਵੇਚਣਗੇ ਕੈਮਿਸਟ

ਹੈਬਿਟ ਫਾਰਮਿੰਗ ਸਮੇਤ ਪ੍ਰਗਾਬਾਲਿਨ ਦਵਾਈਆਂ ਨਹੀਂ ਵੇਚਣਗੇ ਕੈਮਿਸਟ

ਐਂਟੀਬਾਇਓਟਿਕ ਦਵਾਈਆਂ ਦੀ ਗਲਤ ਵਰਤੋਂ ਸਿਹਤ ਲਈ ਗੰਭੀਰ ਚਿੰਤਾ ਦਾ ਵਿਸ਼ਾ, ਡਾਕਟਰੀ ਸਲਾਹ ਤੋਂ ਬਿਨਾਂ ਨਾ ਲਓ ਦਵਾਈਆਂ: ਸਿਵਲ ਸਰਜਨ ਡਾ. ਅਮਨ ਸੂਦ

ਐਂਟੀਬਾਇਓਟਿਕ ਦਵਾਈਆਂ ਦੀ ਗਲਤ ਵਰਤੋਂ ਸਿਹਤ ਲਈ ਗੰਭੀਰ ਚਿੰਤਾ ਦਾ ਵਿਸ਼ਾ, ਡਾਕਟਰੀ ਸਲਾਹ ਤੋਂ ਬਿਨਾਂ ਨਾ ਲਓ ਦਵਾਈਆਂ: ਸਿਵਲ ਸਰਜਨ ਡਾ. ਅਮਨ ਸੂਦ