ਸੁਨਾਮ (ਰਮੇਸ਼ ਗਰਗ) : ਅਗਰਵਾਲ ਸਮਾਜ ਦੇ ਬਾਨੀ ਯੁੱਗਪਰਵਰਤਕ ਮਹਾਰਾਜਾ ਅਗਰਸੇਨ ਜੀ ਦੀ ਕਰਮ ਭੂੰਮੀ ਤੇ ਰਾਜਧਾਨੀ ਅਗਰੋਹਾ ਧਾਮ ਵਿੱਖੇ ਮਹਾਰਾਜਾ ਅਗਰਸੇਨ ਜੀ ਦੀ 5150 ਵੀ ਜੈਯੰਤੀ ਦੇ ਮੌਕੇ ਸ਼ਰਦ ਪੂਰਨਿੰਮਾ ਨੂੰ ਦੇਸ਼ ਵਿਦੇਸ਼ ਦੇ ਲੱਖਾਂ ਲੋਕਾ ਨੇ ਮਹਾਰਾਜਾ ਅਗਰਸੇਨ ਜੀ ਤੇ ਕੁਲਮਾਤਾ ਮਹਾਂਲਕਸ਼ਮੀ ਜੀ ਦੇ ਦਰਬਾਰ ਪਹੁੰਚ ਕੇ ਹਾਜਰੀ ਭਰੀ ਤੇ ਨਕਮਸਤਕ ਹੋਏ। ਇਸ ਮੌਕੇ ਤੇ ਅਗਰਵਾਲ ਸਮਾਜ ਦੀਆਂ ਮਹਾਨ ਸ਼ਖਸੀ਼ਅਤਾਂ ਸਾਬਕ ਮੈਂਬਰ ਰਾਜ ਸਭਾ, ਉਘੀ ਧਾਰਮਿਕ ਸ਼ਖਸੀ਼ਅਤ ਸੰਤ ਕੁਮਾਰ ਸਵਾਮੀ ਜੀ, ਅਗਰੋਹਾ ਵਿਕਾਸ ਟਰੱਸਟ ਦੇ ਕਰਜਕਾਰੀ ਚੇਅਰਮੈਨ ਬਜਰੰਗ ਦਾਸ ਗਰਗ, ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ, ਕਈ ਐਮ ਪੀ, ਐਮ, ਐਲ, ਏ, ਤੇ ਸਮਾਜ ਦੇ ਉਘੇ ਸਮਾਜ ਸੇਵੀਆਂ ਸਮੇਤ ਲੱਖਾਂ ਲੋਕ ਹਾਜਰ ਹੋਏ। ਬੁਲਾਰਿਆਂ ਨੇ ਅਗਰਵਾਲ ਸਮਾਜ ਨੂੰ ਇੱਕ ਮੁੱਠ ਹੋ ਕੇ ਆਪਸੀ ਪਿਆਰ ਤੇ ਏਕਤਾ ਬਣਾ ਕੇ ਅਗਰਵਾਲ ਸਮਾਜ ਦੀ ਬਿਹਤਰੀ ਲਈ ਤੇ ਸਮਾਜਿਕ ਬੁਰਾਈਆਂ ਖਤਮ ਕਰਨ ਦੀ ਅਪੀਲ ਕੀਤੀ। ਇਸ ਮੌਕੇ ਤੇ ਸੁਨਾਮ ਤੋਂ ਵੀ ਪ੍ਰਧਾਨ ਵਿਕਰਮ ਗਰਗ ਵਿੱਕੀ ਦੀ ਅਗਵਾਈ ਹੇਠ ਭਾਰੀ ਗਿਣਤੀ ਵਿੱਚ ਭੈਣਾਂ, ਭਰਾਵਾਂ ਤੇ ਬੱਚਿਆਂ ਨੇ ਸ਼ਮੂਲੀਅਤ ਕੀਤੀ ਤੇ ਮਹਾਰਾਜਾ ਅਗਰਸੇਨ ਜੀ ਤੇ ਕੁਲਦੇਵੀ ਮਹਾਂਲਕਸ਼ਮੀ ਜੀ ਦਾ ਅਸੀ਼ਰਵਾਦ ਪ੍ਰਾਪਤ ਕੀਤਾ। ਇਸ ਮੌਕੇ ਤੇ ਜਿਲ੍ਹਾ ਪ੍ਰਧਾਨ ਅਗਰ ਰਤਨ ਸਾ਼ਮ ਲਾਲ ਸਿੰਗਲਾ, ਨਗਰ ਕੌਂਸਲ ਦੇ ਪ੍ਰਧਾਨ ਮਨਪ੍ਰੀਤ ਬਾਂਸਲ, ਰਾਮ ਲਾਲ ਰਾਮਾ ਆਲਮਪੁਰੀਆ, ਹਰੀਦੇਵ ਗੋਇਲ, ਕ੍ਰਿਸ਼ਨ ਸੰਦੋਹਾ, ਮਾਸਟਰ ਰਾਜੀਵ ਬਿੰਦਲ, ਇੰਜੀ, ਰਾਜੇਸ਼ ਗਰਗ, ਸੰਜੀਵ ਜਿੰਦਲ, ਨਰੇਸ਼ ਭੁਟਾਲੀਆ, ਮੁਨੀਸ਼ ਗਰਗ ਮੋਨੂੰ, ਚਾਰਾਗ ਗਰਗ, ਜਗਦੀਸ਼ ਰਾਏ, ਲੁਕੇਸ਼ ਜਿੰਦਲ, ਬਲਦੇਵ ਕੁਮਾਰ, ਆਨੰਦ ਮੋਹਨ, ਪ੍ਰਮੋਦ ਕੁਮਾਰ, ਮੰਗਤ ਗੋਇਲ, ਰਮੇਸ਼ ਗਰਗ ਪੱਤਰਕਾਰ, ਰਾਜੀਵ ਬਿਟੂ, ਕੇ, ਕੇ ਗੋਇਲ, ਸ੍ਰੀਮਤੀ ਮੰਜੂ ਗਰਗ, ਪ੍ਰਵੀਨ ਰਾਣੀ, ਆਸਿ਼ਮਾ ਸਿੰਗਲਾ, ਸੀਮਾ ਰਾਣੀ, ਸੀ਼ਨਾ ਗੋਇਲ, ਰੇਖਾ ਰਾਣੀ, ਦਰਸ਼ਨਾ ਦੇਵੀ, ਰਿਧਮਾ ਰਾਣੀ, ਆਰਸੂ ਗੋਇਲ, ਸਾ਼ਲੂ ਬਾਂਸਲ, ਮਨੀਸਾ਼,ਸੱਸੀ਼ ਗਰਗ, ਸਰੋਜ, ਅਨੂ, ਆਸਾ਼, ਹਿਮਾਸੀ਼ ਆਦਿ ਹਾਜਰ ਸਨ। ਇਸ ਤੋਂ ਪਹਿਲਾਂ ਸਵੇਰੇ ਬੱਸ ਨੂੰ ਝੰਡੀ ਦੇ ਕੇ ਰਵਾਨਾ ਕਰਨ ਦੀ ਰਸਮ ਜਿਲ੍ਹਾ ਭੱਠਾ ਐਸੋਸੀਏਸ਼ਨ ਦੇ ਚੇਅਰਮੈਨ ਸ੍ਰੀ ਪ੍ਰੇਮ ਗੁਪਤਾ ਤੇ ਨਗਰ ਕੌਸਲ ਪ੍ਰਧਾਨ ਮਨਪ੍ਰੀਤ ਬਾਂਸਲ ਨੇ ਅਦਾ ਕੀਤੀ ਇਸ ਮੌਕੇ ਸੁਭਾਸ਼ ਚੰਦ ਭੱਠੇ ਵਾਲੇ ਵੀ ਹਾਜਰ ਸਨ।