ਸੂਫੀ ਗਾਇਕ ਹੰਸ ਰਾਜ ਹੰਸ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਦਰਅਸਲ ਹੰਸ ਰਾਜ ਹੰਸ ਦਾ ਪੁੱਤਰ ਗਾਇਕ ਨਵਰਾਜ ਹੰਸ ਪਿਤਾ ਬਣਾ ਗਿਆ ਹੈ। ਉਨ੍ਹਾਂ ਦੀ ਪਤਨੀ ਅਜੀਤ ਕੌਰ ਮਹਿੰਦੀ ਨੇ ਧੀ ਨੂੰ ਜਨਮ ਦਿੱਤਾ ਹੈ। ਨਵਰਾਜ ਹੰਸ ਨੇ ਆਪਣੇ ਇੰਸਟਾ ਅਕਾਊਂਟ 'ਤੇ ਇਕ ਪੋਸਟ ਸਾਂਝੀ ਕਰਕੇ ਆਪਣੇ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ।
ਨਵਰਾਜ ਨੇ ਇਸ ਪੋਸਟ ਵਿਚ ਲਿਖਿਆ, 'ਮੈਂ ਪਾਪਾ ਬਣ ਗਿਆ। ਮੇਰੀ ਪਿਆਰੀ ਧੀ ਪਰਿਵਾਰ ਵਿਚ ਤੁਹਾਡਾ ਸਵਾਗਤ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਪਤਨੀ ਦਾ ਵੀ ਇਸ ਸ਼ਾਨਦਾਰ ਤੋਹਫੇ ਲਈ ਧੰਨਵਾਦ ਕੀਤਾ।' ਉਨ੍ਹਾਂ ਨੇ ਆਪਣੀ ਧੀ ਨੂੰ ਗੋਦੀ ਚੁੱਕ ਕੇ ਇਕ ਫੋਟੋ ਵੀ ਪਾਈ ਹੈ।