ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ 26 ਫਰਵਰੀ ਨੂੰ ਆਈ.ਟੀ.ਆਈ. ਗਰਾਉਂਡ ਨਵਾਂਸ਼ਹਿਰ ਵਿਖੇ ਔਰਤਾਂ ਲਈ ਸਿਹਤ ਅਤੇ ਰੋਜਗਾਰ ਲਈ ਜ਼ਿਲ੍ਹਾ ਪੱਧਰੀ ਕੈਂਪ ਲਗਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਹ ਕੈਂਪ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਆਈ.ਟੀ.ਆਈ, ਨਵਾਂਸ਼ਹਿਰ ਦੀ ਗਰਾਉਂਡ ਵਿਖੇ ਲਗਾਇਆ *ਜਾਵੇਗਾ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਔਰਤਾਂ/ ਲੜਕੀਆਂ ਅਤੇ ਬੱਚਿਆਂ ਲਈ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ/ ਸਕੀਮਾਂ ਸਬੰਧੀ ਵੱਖ-ਵੱਖ ਸਟਾਲ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਬੀ.ਪੀ., ਸੂਗਰ, ਅਮੀਨੀਆਂ, ਅੱਖਾਂ ਦਾ ਚੈੱਕ-ਅੱਪ ਬਿਲਕੁਲ ਮੁਫਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਪੈਥੋਲੋਜੀ ਲੈਬ ਟੈਸਟਿੰਗ ਅਤੇ ਦਵਾਈਆਂ ਦੀ ਮੁਫਤ ਸਹੂਲਤ ਮੁਹਈਆ ਹੋਵੇਗੀ। ਕੈਂਪ ਵਿੱਚ ਰੋਜ਼ਗਾਰ ਦਫ਼ਤਰ ਵੱਲੋਂ ਵਾਕ ਇਨ ਇੰਟਰਵਿਊ ਅਤੇ ਮੌਕੇ 'ਤੇ ਯੋਗਤਾ ਅਨੁਸਾਰ ਸਿਲੈਕਸ਼ਨ ਕੀਤੀ ਜਾਵੇਗੀ। ਸ਼ਹਿਰੀ ਅਤੇ ਪੇਂਡੂ ਪੱਧਰ ਤੇ ਸੈਲਫ ਹੈਲਪ ਗਰੁੱਪਾਂ ਵੱਲੋਂ ਵੱਖ-ਵੱਖ ਸਟਾਲਾਂ ਲਗਾਈਆਂ ਜਾਣਗੀ। ਉਨ੍ਹਾਂ ਦੱਸਿਆ ਕਿ ਹੋਰਨਾਂ ਵਿਭਾਗਾਂ ਦੀਆਂ ਸਕੀਮਾ ਦੇ ਵੀ ਸਟਾਲ ਲਗਾਏ ਜਾਣਗੇ ਅਤੇ ਔਰਤਾਂ/ਬੱਚੀਆਂ ਨੂੰ ਸਕੀਮਾਂ ਦਾ ਲਾਭ ਮੌਕੇ 'ਤੇ ਮੁਹੱਈਆ ਕਰਵਾਇਆ ਜਾਵੇਗਾ।