ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਜਿਲਾ ਕੈਮਿਸਟ ਐਸੋਸੀਏਸ਼ਨ ਦੀ ਇਕ ਬੈਠਕ ਯੂਨੀਅਨ ਦੇ ਸੀਨੀਅਰ ਅਧਿਕਾਰੀ ਰਮੇਸ਼ ਚੋਪੜਾ ਦੀ ਅਗੁਵਾਈ ਵਿੱਚ ਆਯੋਜਿਤ ਹੋਈ | ਜਿਸ ਵਿੱਚ ਸਭ ਤੋ ਪਹਿਲਾ ਯੂਨੀਅਨ ਦੇ ਸਾਬਕਾ ਪ੍ਰਧਾਨ ਮਰਹੂਮ ਹਰਮੇਸ਼ ਪੁਰੀ ਜੀ ਦੀ ਮੌਤ ਤੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਉਨਾ ਨੂੰ ਸਰਧਾਂਜਲੀ ਭੇਟ ਕੀਤੀ ਗਈ | ਇਸ ਦੇ ਬਾਦ ਯੂਨੀਅÉ ਦਾ ਨਵਾ ਜਿਲਾ ਪ੍ਰਧਾਨ ਚੁਨਣ ਦੇ ਲਈ ਕਾਰਵਾਈ ਸੁਰੂ ਕੀਤੀ ਗਈ | ਜਿਸ ਵਿੱਚ ਰਮੇਸ਼ ਚੋਪਡਾ ਜੀ ਨੇ ਸੰਜੀਵ ਪੁਰੀ ਨੂੰ ਨਵਾ ਪ੍ਰਧਾ ਚੁਨਣ ਦਾ ਪ੍ਰਸਤਾਵ ਰੱਖਿਆ | ਜਿਸ ਤੇ ਪਰਮਿੰਦਰ ਸਿੰਘ ਕੋਹਲੀ ਅਤੇ ਬੰਗਾ ਯੂਨੀਅਨ ਦੇ ਪ੍ਰਧਾਨ ਵਿਪਨ ਸ਼ਰਮਾ ਨੇ ਸੈਕਿੰਡ ਕੀਤਾ | ਇਸਦੇ ਬਾਦ ਸਾਰੇ ਮੌਜੂਦ ਮੈਬਰਾ ਨੇ ਸਰਵਸੰਮਤੀ ਦੇ ਨਾਲ ਸੰਜੀਵ ਪੁਰੀ ਨੂੰ ਜਿਲਾ ਕੈਮਿਸਟ ਐਸੋਸੀਏਸ਼ਨ ਦਾ ਪ੍ਰਧਾਨ ਨਿਯੁਕਤ ਕਰ ਲਿਆ ਗਿਆ | ਕਿਸੇ ਵੀ ਮੈਬਰ ਨੇ ਸੰਜੀਵ ਪੁਰੀ ਦੇ ਪ੍ਰਧਾਨ ਬਨਣ ਤੇ ਕੋਈ ਏਤਰਾਜ ਨਹੀ ਜਤਾਇਆ | ਯੂਨੀਅਨ ਦੇ ਜਿਲਾ ਸੈਕਟਰੀ ਮਨੋਰੰਜਨ ਕਾਲੀਆ ਨੂੰ ਉਨਾ ਦੇ ਨਾਲ ਪਹਿਲਾ ਦੀ ਤਰਾ ਕੰਮ ਦੇ ਲਈ ਸਹਿਮਤੀ ਪ੍ਰਗਟਾਈ ਗਈ | ਇਸ ਦੌਰਾਨ ਨਵੇ ਚੁਣੇ ਪ੍ਰਧਾਨ ਸੰਜੀਵ ਪੁਰੀ ਨੇ ਸਾਰੇ ਮੈਬਰਾ ਦਾ ਉਨਾ ਨੂੰ ਪ੍ਰਧਾਨ ਚੁਨਣ ਤੇ ਆਭਾਰ ਜਤਾਉਦੇ ਹੋਏ ਆਪਣੇ ਸਵਰਗੀ ਪਿਤਾ ਹਰਮੇਸ਼ ਪੁਰੀ ਦੀ ਤਰਾ ਪੂਰੀ ਤਨਦੇਹੀ ਨਾਲ ਯੂਨੀਅਨ ਦੇ ਕੰਮਾ ਨੂੰ ਕਰਨੇ ਦਾ ਭਰੋਸਾ ਦਿੱਤਾ | ਇਸ ਮੌਕੇ ਤੇ ਯੂਨੀਅਨ ਦੇ ਸੀਨੀਅਰ ਵਾਈਸ ਪ੍ਰਧਾਨ ਰਵੀ ਗੌਤਮ, ਵਾਈਸ ਪ੍ਰਧਾਨ ਤਰੁਣ ਆਰੋੜਾ (ਮੋਟੀ) ਮੱਘਰ ਸਿੰਘ ਸੈਣੀ ਰਾਹੋ, ਵਰਿੰਦਰ ਉਮਟ, ਵਿਨੋਦ ਕੁਮਾਰ ਸ਼ਰਮਾ, ਯੁਵਰਾਜ ਕਾਲੀਆ, ਸੋਨੂੰ ਬਾਲੀ, ਸਾਹਿਲ ਭੱਲਾ, ਗੁਰਸਵੇਕ ਸਿੰਘ ਰਮਨ ਗਖੜ, ਕੁਲਦੀਪ ਸਿੰਘ, ਹਰਵਿੰਦਰ ਪਾਲ ਬੇਦੀ ਤੇ ਹੋਰ ਮੌਜੂਦ ਰਹੇ |