Sunday, August 16, 2026
BREAKING
'ਸੁਖਬੀਰ ਬਾਦਲ ਦੇ ਕਤਲ ਦੀ ਕੋਸ਼ਿਸ਼ ਦੀ ਹੋਵੇ NIA ਜਾਂਚ', ਹਰਸਿਮਰਤ ਕੌਰ ਬਾਦਲ ਨੇ ਅਮਿਤ ਸ਼ਾਹ ਨੂੰ ਲਿਖੀ ਚਿੱਠੀ ਦਹਿਲ ਜਾਣਾ ਸੀ ਪੰਜਾਬ: ਅੱਤਵਾਦੀ ਸਾਜ਼ਿਸ਼ ਨਾਕਾਮ, ਡੈਟੋਨੇਟਰ ਸਮੇਤ IED ਬਰਾਮਦ ਪੰਜਾਬ 'ਚ ਬਣੇਗਾ ਇਕ ਹੋਰ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ! PCA ਵੱਲੋਂ ਯੋਜਨਾ ਤਿਆਰ ਸੜਕਾਂ ਤੋਂ ਲੈ ਕੇ ਸਪੇਸ ਤੱਕ ! PM ਮੋਦੀ ਵੱਲੋਂ ਦਿੱਤੇ ਗਏ ਆਜ਼ਾਦੀ ਭਾਸ਼ਣਾਂ 'ਚ ਦਿਖੀ ਦੇਸ਼ ਦੇ ਵਿਕਾਸ ਦੀ ਝਲਕ 1947 ਦੇ ਸ਼ਹੀਦਾਂ ਦੀ ਯਾਦ 'ਚ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ, ਜਥੇਦਾਰ ਵੱਲੋਂ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਅਪੀਲ ‘ਹਰ ਘਰ ਤਿਰੰਗਾ’ ਮੁਹਿੰਮ ਦੇਸ਼ਭਗਤੀ ਅਤੇ ਰਾਸ਼ਟਰੀ ਏਕਤਾ ਦਾ ਪ੍ਰਤੀਕ: ਕੇਵਲ ਸਿੰਘ ਢਿੱਲੋਂ ਪੰਜਾਬ ਪਹੁੰਚੇ ਹਰਿਆਣਾ CM ਨਾਇਬ ਸਿੰਘ ਸੈਣੀ, ਅੰਮ੍ਰਿਤਸਰ 'ਚ ਧਾਰਮਿਕ ਸਮਾਗਮ 'ਚ ਕੀਤੀ ਸ਼ਮੂਲੀਅਤ ਕੇਂਦਰ ਦਾ ਪੰਜਾਬ ਨੂੰ ਇਕ ਹੋਰ ਵੱਡਾ ਤੋਹਫ਼ਾ! 1,419 ਕਰੋੜ ਰੁਪਏ ਦਾ ਪ੍ਰਾਜੈਕਟ ਮਨਜ਼ੂਰ ਵੱਡੀ ਖਬਰ : 21 ਅਗਸਤ ਨੂੰ ਪੰਜਾਬ ਬੰਦ ਦਾ ਐਲਾਨ ਹਿਮਾਚਲ ਵੱਲ ਜਾ ਰਹੇ ਹੋ ਤਾਂ ਸਾਵਧਾਨ! ਭਾਰੀ ਮੀਂਹ ਕਾਰਨ 118 ਸੜਕਾਂ ਹੋਈਆਂ ਬੰਦ, 'Orange Alert' ਜਾਰੀ

ਰਾਸ਼ਟਰੀ

ਸੜਕਾਂ ਤੋਂ ਲੈ ਕੇ ਸਪੇਸ ਤੱਕ ! PM ਮੋਦੀ ਵੱਲੋਂ ਦਿੱਤੇ ਗਏ ਆਜ਼ਾਦੀ ਭਾਸ਼ਣਾਂ 'ਚ ਦਿਖੀ ਦੇਸ਼ ਦੇ ਵਿਕਾਸ ਦੀ ਝਲਕ

16 ਅਗਸਤ, 2026 08:05 PM

ਨਵੀਂ ਦਿੱਲੀ : 15 ਅਗਸਤ 2026 ਨੂੰ ਭਾਰਤ ਨੇ ਆਪਣਾ 80ਵਾਂ ਆਜ਼ਾਦੀ ਦਿਹਾੜਾ ਮਨਾਇਆ। ਇਸ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਗਾਤਾਰ 13ਵੀਂ ਵਾਰ ਲਾਲ ਕਿਲ੍ਹੇ ਤੋਂ ਭਾਸ਼ਣ ਦਿੱਤਾ। ਬੀਤੇ ਇੱਕ ਦਹਾਕੇ ਦੌਰਾਨ ਭਾਰਤ ਨੇ ਜੋ ਵਿਕਾਸ ਕੀਤਾ ਹੈ, ਉਸ ਦੀ ਸਾਫ਼ ਤਸਵੀਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਜ਼ਾਦੀ ਦਿਹਾੜੇ ਦੇ ਭਾਸ਼ਣਾਂ 'ਚੋਂ ਝਲਕਦੀ ਹੈ। ਪਿਛਲੇ ਸਾਲਾਂ ਦੌਰਾਨ ਦੇਸ਼ ਦੀਆਂ ਤਰਜੀਹਾਂ ਬੁਨਿਆਦੀ ਚੁਣੌਤੀਆਂ ਨੂੰ ਹੱਲ ਕਰਨ ਤੋਂ ਬਦਲ ਕੇ ਵਿਸ਼ਵ ਪੱਧਰੀ ਸਮਰੱਥਾ ਅਤੇ ਆਧੁਨਿਕ ਤਕਨਾਲੋਜੀ ਦੇ ਨਿਰਮਾਣ ਤੱਕ ਪਹੁੰਚ ਚੁੱਕੀਆਂ ਹਨ। ਪ੍ਰਧਾਨ ਮੰਤਰੀ ਦੇ ਭਾਸ਼ਣਾਂ 'ਚ ਆਏ ਇਹ ਬਦਲਾਅ ਦੇਸ਼ ਦੀ ਪੂਰੀ ਯਾਤਰਾ ਦਾ ਇੱਕ ਰਿਕਾਰਡ ਪੇਸ਼ ਕਰਦੇ ਹਨ।

ਟਾਇਲਟ ਤੋਂ ਸੈਮੀਕੰਡਟਰ ਤੱਕ
ਸਾਲ 2014 'ਚ ਪ੍ਰਧਾਨ ਮੰਤਰੀ ਨੇ ਮਾਵਾਂ-ਭੈਣਾਂ ਦੀ ਇੱਜ਼ਤ ਲਈ ਟਾਇਲਟ ਬਣਾਉਣ ਵਰਗੀ ਬੁਨਿਆਦੀ ਲੋੜ ਦੀ ਗੱਲ ਕੀਤੀ ਸੀ। ਜਦਕਿ 2026 ਤੱਕ ਦੇਸ਼ ਚਿਪਸ ਅਤੇ ਸੈਮੀਕੰਡਕਟਰ ਮੈਨੂਫੈਕਚਰਿੰਗ ਸੈਕਟਰ 'ਚ ਆਤਮ-ਨਿਰਭਰ ਬਣਨ ਵੱਲ ਤੇਜ਼ੀ ਨਾਲ ਕਦਮ ਵਧਾ ਰਿਹਾ ਹੈ।

ਪਿੰਡਾਂ ਦੀਆਂ ਸੜਕਾਂ ਤੋਂ ਸਪੇਸ ਤੱਕ
2016 ਵਿੱਚ ਜਿੱਥੇ ਪਿੰਡਾਂ ਦੀਆਂ ਪੱਕੀਆਂ ਸੜਕਾਂ ਮੁੱਖ ਮੁੱਦਾ ਸਨ, ਉੱਥੇ ਹੀ 2018 ਵਿੱਚ 100 ਤੋਂ ਵੱਧ ਸੈਟੇਲਾਇਟ ਲਾਂਚ ਕੀਤੇ ਗਏ, 2025 ਵਿੱਚ 'ਗਗਨਯਾਨ' ਅਤੇ ਆਪਣੇ ਸਪੇਸ ਸਟੇਸ਼ਨ ਦੀ ਤਿਆਰੀ ਕੀਤੀ ਗਈ, ਅਤੇ 2026 ਵਿੱਚ ਭਾਰਤ ਆਰਟੀਫੀਸ਼ੀਅਲ ਇੰਟੈਲੀਜੈਂਸ, ਕਵਾਂਟਮ ਟੈਕਨਾਲੋਜੀ, ਰੋਬੋਟਿਕਸ ਤੇ ਡਾਟਾ ਸੈਂਟਰਾਂ ਵਿੱਚ ਇਨੋਵੇਸ਼ਨ ਦਾ ਕੇਂਦਰ ਬਣ ਰਿਹਾ ਹੈ।

ਗਰੀਬੀ ਖ਼ਿਲਾਫ਼ ਜੰਗ ਅਤੇ ਸਮਾਜਿਕ ਸੁਰੱਖਿਆ
ਸਾਲ 2014 'ਚ ਦੇਸ਼ ਵਾਸੀਆਂ ਨੂੰ ਗਰੀਬੀ ਮੁਕਤ ਭਾਰਤ ਦਾ ਸੰਕਲਪ ਲੈਣ ਦਾ ਸੱਦਾ ਦਿੱਤਾ ਗਿਆ ਸੀ। 2014 ਤੋਂ ਪਹਿਲਾਂ ਜਿੱਥੇ ਸਿਰਫ਼ 25 ਕਰੋੜ ਲੋਕਾਂ ਕੋਲ ਸਮਾਜਿਕ ਸੁਰੱਖਿਆ ਸੀ, 2026 ਤੱਕ ਇਹ ਦਾਇਰਾ ਵਧ ਕੇ 100 ਕਰੋੜ ਨਾਗਰਿਕਾਂ ਤੱਕ ਪਹੁੰਚ ਗਿਆ ਹੈ।

ਮਹਿਲਾ ਸ਼ਕਤੀਕਰਨ
2014 'ਚ ਖੁੱਲ੍ਹੇ 'ਚ ਟਾਇਲਟ ਤੋਂ ਮੁਕਤੀ ਦੇ ਸੱਦੇ ਤੋਂ ਸ਼ੁਰੂਆਤ ਹੋਈ, 2018 ਵਿੱਚ ਹਥਿਆਰਬੰਦ ਫੌਜਾਂ 'ਚ ਮਹਿਲਾ ਅਧਿਕਾਰੀਆਂ ਲਈ ਪਰਮਾਨੈਂਟ ਕਮਿਸ਼ਨ ਦਾ ਐਲਾਨ ਕੀਤਾ ਗਿਆ, ਅਤੇ 2026 ਵਿੱਚ ਲੋਕ ਸਭਾ ਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33 ਫ਼ੀਸਦੀ ਰਾਖਵੇਂਕਰਨ ਨੂੰ ਜਲਦ ਲਾਗੂ ਕਰਨ ਦੀ ਗੱਲ ਕੀਤੀ ਗਈ।

ਕਿਸਾਨਾਂ ਲਈ ਗਲੋਬਲ ਮਾਰਕੀਟ
2014 ਵਿੱਚ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੀ ਚਿੰਤਾ ਤੋਂ ਸ਼ੁਰੂ ਕਰਕੇ, 2018 ਵਿੱਚ ਲਾਗਤ ਦਾ ਡੇਢ ਗੁਣਾ ਐੱਮ.ਐੱਸ.ਪੀ. (MSP) ਦਿੱਤਾ ਗਿਆ। 2025 'ਚ 4 ਲੱਖ ਕਰੋੜ ਦੇ ਖੇਤੀ ਉਤਪਾਦ ਐਕਸਪੋਰਟ ਕੀਤੇ ਗਏ ਅਤੇ ਹੁਣ 2026 ਵਿੱਚ ਫ੍ਰੀ ਟਰੇਡ ਐਗਰੀਮੈਂਟਸ (FTA) ਰਾਹੀਂ ਕਿਸਾਨਾਂ ਦੇ ਉਤਪਾਦ ਗਲੋਬਲ ਮਾਰਕੀਟ ਤੱਕ ਪਹੁੰਚ ਰਹੇ ਹਨ।

ਸਟਾਰਟ-ਅੱਪਸ ਅਤੇ ਮੈਨੂਫੈਕਚਰਿੰਗ
2015 ਵਿੱਚ 'ਸਟਾਰਟ-ਅੱਪ ਇੰਡੀਆ' ਦੀ ਸ਼ੁਰੂਆਤ ਕੀਤੀ ਗਈ ਸੀ। 2026 ਵਿੱਚ ਔਸਤ 28 ਸਾਲ ਦੀ ਉਮਰ ਦੇ ਨੌਜਵਾਨਾਂ ਦੁਆਰਾ ਚਲਾਏ ਜਾ ਰਹੇ ਨਿੱਜੀ ਸਟਾਰਟ-ਅੱਪਸ ਆਪਣੇ ਸੈਟੇਲਾਇਟ ਅਤੇ ਰਾਕੇਟ ਸਫ਼ਲਤਾਪੂਰਵਕ ਲਾਂਚ ਕਰ ਰਹੇ ਹਨ। 2014 ਦੇ 'ਮੇਕ ਇਨ ਇੰਡੀਆ' ਤੋਂ ਵਧ ਕੇ 2026 ਵਿੱਚ ਭਾਰਤ ਡਿਜ਼ਾਈਨ ਤੋਂ ਲੈ ਕੇ ਪੂਰੀ ਮੈਨੂਫੈਕਚਰਿੰਗ ਵਿੱਚ ਗਲੋਬਲ ਸਪਲਾਈ ਚੇਨ ਦਾ ਭਰੋਸੇਯੋਗ ਕੇਂਦਰ ਬਣ ਰਿਹਾ ਹੈ।

ਊਰਜਾ ਅਤੇ ਇੰਟਰਨੈੱਟ ਕੁਨੈਕਟੀਵਿਟੀ
2015 'ਚ 18,500 ਪਿੰਡਾਂ ਤੱਕ ਬਿਜਲੀ ਪਹੁੰਚਾਉਣ ਦਾ ਟੀਚਾ ਸੀ। 2026 ਵਿੱਚ ਸ਼ਾਂਤੀ ਐਕਟ ਰਾਹੀਂ 2047 ਤੱਕ 100 ਗੀਗਾਵਾਟ ਪ੍ਰਮਾਣੂ ਊਰਜਾ ਦਾ ਟੀਚਾ ਮਿੱਥਿਆ ਗਿਆ ਹੈ। ਇਸ ਤੋਂ ਇਲਾਵਾ, ਇੰਟਰਨੈੱਟ ਯੂਜ਼ਰਸ 4 ਗੁਣਾ ਅਤੇ ਡਿਜੀਟਲ ਟ੍ਰਾਂਜ਼ੈਕਸ਼ਨ 100 ਗੁਣਾ ਵਧ ਚੁੱਕੇ ਹਨ ਅਤੇ ਦੇਸ਼ ਮੇਡ-ਇਨ-ਇੰਡੀਆ 6G ਤਕਨਾਲੋਜੀ ਨੂੰ ਪੂਰੀ ਦੁਨੀਆ 'ਚ ਪਹੁੰਚਾਉਣ ਵੱਲ ਵਧ ਰਿਹਾ ਹੈ।

ਨਕਸਲਵਾਦ ਦਾ ਖ਼ਾਤਮਾ
2014 ਵਿੱਚ ਜਿੱਥੇ ਨਕਸਲਵਾਦ ਦੇਸ਼ ਦੇ 125 ਤੋਂ ਵੱਧ ਜ਼ਿਲ੍ਹਿਆਂ 'ਚ ਫੈਲਿਆ ਹੋਇਆ ਸੀ, ਉੱਥੇ ਹੀ 2025 ਤੱਕ ਇਹ ਘਟ ਕੇ ਸਿਰਫ਼ 20 ਜ਼ਿਲ੍ਹਿਆਂ ਤੱਕ ਸੀਮਤ ਹੋ ਗਿਆ ਅਤੇ 2026 ਤੱਕ ਇਹ ਪੂਰੀ ਤਰ੍ਹਾਂ ਖ਼ਾਤਮੇ ਦੇ ਕੰਢੇ ਪਹੁੰਚ ਚੁੱਕਾ ਹੈ।

ਬੈਂਕ ਖਾਤਿਆਂ ਤੋਂ UPI ਤੱਕ
2015 ਵਿੱਚ ਦੇਸ਼ ਦੇ 40 ਫ਼ੀਸਦੀ ਗਰੀਬ ਲੋਕ ਬੈਂਕਿੰਗ ਸਿਸਟਮ ਤੋਂ ਬਾਹਰ ਸਨ, ਜਦਕਿ 2025 ਵਿੱਚ ਦੁਨੀਆ ਦੇ 50 ਫ਼ੀਸਦੀ ਰੀਅਲ-ਟਾਈਮ ਡਿਜੀਟਲ ਟ੍ਰਾਂਜ਼ੈਕਸ਼ਨ ਇਕੱਲੇ ਭਾਰਤ ਵਿੱਚ UPI ਰਾਹੀਂ ਹੋਣ ਲੱਗੇ ਅਤੇ 2026 ਵਿੱਚ ਭਾਰਤ ਆਪਣੀਆਂ ਡਿਜੀਟਲ ਤਕਨਾਲੋਜੀਆਂ ਨੂੰ ਪੂਰੀ ਦੁਨੀਆ ਵਿੱਚ ਲੈ ਕੇ ਜਾ ਰਿਹਾ ਹੈ।

 

Have something to say? Post your comment

ਅਤੇ ਰਾਸ਼ਟਰੀ ਖਬਰਾਂ

ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਗਾਂ ਨੂੰ ਚਾਰਾ ਤੇ ਮੋਰਾਂ ਨੂੰ ਦਾਣਾ ਖੁਆਉਂਦੇ ਦੀ ਵੀਡੀਓ ਕੀਤੀ ਸਾਂਝੀ

ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਗਾਂ ਨੂੰ ਚਾਰਾ ਤੇ ਮੋਰਾਂ ਨੂੰ ਦਾਣਾ ਖੁਆਉਂਦੇ ਦੀ ਵੀਡੀਓ ਕੀਤੀ ਸਾਂਝੀ

ਆਜ਼ਾਦੀ ਦਿਹਾੜੇ ਮੌਕੇ ਕਾਂਗਰਸ ਨੇ ਕੀਤਾ 'ਵੰਦੇ ਮਾਤਰਮ' ਦਾ ਅਪਮਾਨ, ਮੰਗਣ ਮੁਆਫ਼ੀ: ਅਮਿਤ ਸ਼ਾਹ

ਆਜ਼ਾਦੀ ਦਿਹਾੜੇ ਮੌਕੇ ਕਾਂਗਰਸ ਨੇ ਕੀਤਾ 'ਵੰਦੇ ਮਾਤਰਮ' ਦਾ ਅਪਮਾਨ, ਮੰਗਣ ਮੁਆਫ਼ੀ: ਅਮਿਤ ਸ਼ਾਹ

PM ਮੋਦੀ ਨੇ ਅਟਲ ਬਿਹਾਰੀ ਵਾਜਪਾਈ ਨੂੰ ਉਨ੍ਹਾਂ ਦੀ ਬਰਸੀ 'ਤੇ ਭੇਟ ਕੀਤੀ ਸ਼ਰਧਾਂਜਲੀ

PM ਮੋਦੀ ਨੇ ਅਟਲ ਬਿਹਾਰੀ ਵਾਜਪਾਈ ਨੂੰ ਉਨ੍ਹਾਂ ਦੀ ਬਰਸੀ 'ਤੇ ਭੇਟ ਕੀਤੀ ਸ਼ਰਧਾਂਜਲੀ

ਦੇਸ਼ ਦੀ ਤਰੱਕੀ ਨੂੰ ਰੋਕਣਾ ਅਸੰਭਵ ; 2047 ਤੱਕ ਵਿਕਸਤ ਭਾਰਤ ਬਣਨ ਦਾ ਟੀਚਾ : PM ਮੋਦੀ

ਦੇਸ਼ ਦੀ ਤਰੱਕੀ ਨੂੰ ਰੋਕਣਾ ਅਸੰਭਵ ; 2047 ਤੱਕ ਵਿਕਸਤ ਭਾਰਤ ਬਣਨ ਦਾ ਟੀਚਾ : PM ਮੋਦੀ

ਭਾਰਤ ਆਉਣਗੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ! ਬ੍ਰਿਕਸ ਸੰਮੇਲਨ 'ਚ ਹੋਣਗੇ ਸ਼ਾਮਲ

ਭਾਰਤ ਆਉਣਗੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ! ਬ੍ਰਿਕਸ ਸੰਮੇਲਨ 'ਚ ਹੋਣਗੇ ਸ਼ਾਮਲ

JP ਨੱਢਾ ਦੀ ਵਿਗੜੀ ਸਿਹਤ, ਏਮਜ਼ ਹਸਪਤਾਲ 'ਚ ਦਾਖ਼ਲ

JP ਨੱਢਾ ਦੀ ਵਿਗੜੀ ਸਿਹਤ, ਏਮਜ਼ ਹਸਪਤਾਲ 'ਚ ਦਾਖ਼ਲ

ਹਿਮਾਚਲ ਪ੍ਰਦੇਸ਼ ਦੇ ਪੁਲਸ ਥਾਣੇ 'ਚ IED ਧਮਾਕੇ 'ਚ ਸ਼ਾਮਲ ਤਿੰਨ ਦੋਸ਼ੀਆਂ ਨੂੰ NIA ਨੇ ਕੀਤਾ ਗ੍ਰਿਫ਼ਤਾਰ

ਹਿਮਾਚਲ ਪ੍ਰਦੇਸ਼ ਦੇ ਪੁਲਸ ਥਾਣੇ 'ਚ IED ਧਮਾਕੇ 'ਚ ਸ਼ਾਮਲ ਤਿੰਨ ਦੋਸ਼ੀਆਂ ਨੂੰ NIA ਨੇ ਕੀਤਾ ਗ੍ਰਿਫ਼ਤਾਰ

ਅਮਿਤ ਸ਼ਾਹ ਨੇ ਹਰਸਿਮਰਤ ਬਾਦਲ ਨੂੰ ਫੋਨ ਕਰਕੇ ਪੁੱਛਿਆ ਸੁਖਬੀਰ ਬਾਦਲ ਦਾ ਹਾਲ-ਚਾਲ

ਅਮਿਤ ਸ਼ਾਹ ਨੇ ਹਰਸਿਮਰਤ ਬਾਦਲ ਨੂੰ ਫੋਨ ਕਰਕੇ ਪੁੱਛਿਆ ਸੁਖਬੀਰ ਬਾਦਲ ਦਾ ਹਾਲ-ਚਾਲ

PM ਜਾਰਜੀਆ ਮੇਲੋਨੀ ਬਾਰੇ ਟਿੱਪਣੀ 'ਤੇ ਭੜਕਿਆ ਇਟਲੀ ਦਾ ਦੂਤਘਰ, ਰਾਹੁਲ ਨੂੰ ਦਿੱਤੀ ਨਸੀਹਤ

PM ਜਾਰਜੀਆ ਮੇਲੋਨੀ ਬਾਰੇ ਟਿੱਪਣੀ 'ਤੇ ਭੜਕਿਆ ਇਟਲੀ ਦਾ ਦੂਤਘਰ, ਰਾਹੁਲ ਨੂੰ ਦਿੱਤੀ ਨਸੀਹਤ

ਪ੍ਰਿਯੰਕਾ ਗਾਂਧੀ ਦੀ ‘ਗਊ-ਮੂਤਰ ਮਾਹਿਰ’ ਟਿੱਪਣੀ ’ਤੇ 14,000 ਲੋਕਾਂ ਦਾ ਵਿਰੋਧ

ਪ੍ਰਿਯੰਕਾ ਗਾਂਧੀ ਦੀ ‘ਗਊ-ਮੂਤਰ ਮਾਹਿਰ’ ਟਿੱਪਣੀ ’ਤੇ 14,000 ਲੋਕਾਂ ਦਾ ਵਿਰੋਧ