ਬਮਿਆਲ : ਸਰਹੱਦੀ ਖੇਤਰ ਦੇ ਪਿੰਡਾਂ 'ਚ ਸ਼ਨੀਵਾਰ ਨੂੰ ਪੁਲਸ ਵੱਲੋਂ ਸੀਮਾ ਸੁਰੱਖਿਆ ਬਲ ਅਤੇ ਕਮਾਂਡੋ ਫੋਰਸ ਨਾਲ ਮਿਲ ਕੇ ਇੱਕ ਵੱਡਾ ਸਰਚ ਆਪ੍ਰੇਸ਼ਨ ਚਲਾਇਆ ਗਿਆ । ਜਿਸ 'ਚ ਸਰਹੱਦੀ ਪਿੰਡ ਪਹਾੜੀਪੁਰ ,ਮਝੀਰੀ, ਫਰਵਾਲ ਅਤੇ ਮਾਖਣਪੁਰ ਅਦੀ ਪਿੰਡਾਂ ਦੇ ਨਜ਼ਦੀਕ ਖੇਤਰ 'ਚ ਵੱਡੇ ਤੌਰ 'ਤੇ ਛਾਣਬੀਨ ਕੀਤੀ ਗਈ ।
ਇਸ ਸਰਚ ਆਪ੍ਰੇਸ਼ਨ ਦੀ ਅਗਵਾਈ ਐੱਸ. ਪੀ. ਗੁਰਬਖਸ਼ ਸਿੰਘ ਵੱਲੋਂ ਕੀਤੀ ਗਈ। ਦਰਅਸਲ ਬੀਤੀ ਰਾਤ 9 ਵਜੇ ਦੇ ਕਰੀਬ ਸੁਰੱਖਿਆ ਏਜੰਸੀਆਂ ਦੇ ਵੱਲੋਂ ਪਠਾਨਕੋਟ ਨੂੰ ਲੈ ਕੇ ਇੱਕ ਇਨਪੁੱਟ ਜਾਰੀ ਕੀਤਾ ਗਿਆ ਸੀ ।ਜਿਸ ਤੋਂ ਬਾਅਦ ਜ਼ਿਲ੍ਹਾ ਪੁਲਸ ਰਾਤ ਤੋਂ ਹੀ ਪਠਾਨਕੋਟ ਦੇ ਵਿੱਚ ਹਾਈ ਅਲਰਟ 'ਤੇ ਸੀ। ਜਿਸਦੇ ਚਲਦੇ ਬਮਿਆਲ 'ਚ ਵੀ ਪੁਲਸ ਵੱਲੋਂ ਸਾਰੇ ਹੀ ਨਾਕਿਆਂ 'ਤੇ ਅਲਰਟ ਕਰ ਦਿੱਤਾ ਗਿਆ ਸੀ ।
ਇਸ ਵਿਸ਼ੇ 'ਤੇ ਜਦੋਂ ਐੱਸ. ਪੀ. ਆਪ੍ਰੇਸ਼ਨ ਗੁਰਬਖਸ਼ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਇੱਕ ਰੂਟੀਨ ਸਰਚ ਆਪ੍ਰੇਸ਼ਨ ਸੀ। ਜਿਸ ਵਿੱਚ ਹਾਲੇ ਤੱਕ ਕਿਸੇ ਵੀ ਸ਼ਕਤੀ ਗਤੀਵਿਧੀ ਮਿਲਣ ਦਾ ਸਮਾਚਾਰ ਸਾਹਮਣੇ ਨਹੀਂ ਆਇਆ ਹੈ।