Monday, May 04, 2026
BREAKING
ਹਰਕਰਮ ਸਿੰਘ ਰੰਧਾਵਾ ਨੇ ਆਰ.ਟੀ.ਓ. ਕਪੂਰਥਲਾ ਵਜੋਂ ਚਾਰਜ ਸੰਭਾਲਿਆ ਵਿਜੇ ਮਾਲਿਆ ਤੇ ਨੀਰਵ ਮੋਦੀ ਸਣੇ 21 ਲੋਕ 'ਭਗੌੜੇ ਆਰਥਿਕ ਅਪਰਾਧੀ' ਐਲਾਨੇ, 2178 ਕਰੋੜ ਦੀ ਜਾਇਦਾਦ ਜ਼ਬਤ ਚੋਣਾਂ ਤੋਂ ਪਹਿਲਾਂ ਪੰਜਾਬ 'ਚ ਭਾਜਪਾ ਦੀ ਰਣਨੀਤੀ, ਚੁੱਕਿਆ ਜਾ ਰਿਹਾ ਇਹ ਵੱਡਾ ਕਦਮ ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ, ਆਉਣ ਵਾਲੇ ਦਿਨਾਂ ‘ਚ ਹਨ੍ਹੇਰੀ-ਤੂਫ਼ਾਨ ਦੀ ਸੰਭਾਵਨਾ ਸੁਨੇਤਰਾ ਪਵਾਰ ਨੇ ਰਚਿਆ ਇਤਿਹਾਸ; ਦੇਸ਼ 'ਚ ਸਭ ਤੋਂ ਵੱਡੇ ਵੋਟ ਫਰਕ ਨਾਲ ਦਰਜ ਕੀਤੀ ਰਿਕਾਰਡ ਤੋੜ ਜਿੱਤ ਆਪਣੀ ਹੀ ਪਾਰਟੀ ਦੇ ਬਾਗੀ ਤੋਂ ਹਾਰ ਗਏ CM ਸਟਾਲਿਨ, ਜਾਣੋਂ ਕੌਣ ਹਨ TVK ਦੇ VS ਬਾਬੂ ਹੋਰ ਵੱਧ ਸਕਦੈ ਤਣਾਅ! ਈਰਾਨ ਨੇ ਹੋਰਮੁਜ਼ ਦਾ ਨਵਾਂ ਨਕਸ਼ਾ ਕੀਤਾ ਜਾਰੀ BJP ਦੀ ਜਿੱਤ ਦੇ ਨਾਲ ਹੀ ਪੱਛਮੀ ਬੰਗਾਲ 'ਚ ਲਾਗੂ ਹੋ ਜਾਣਗੀਆਂ ਕੇਂਦਰ ਦੀਆਂ ਇਹ 7 ਵੱਡੀਆਂ ਯੋਜਨਾਵਾਂ ਪੰਜਾਬ 'ਚ ਸਿਆਸੀ ਹਲਚਲ ਤੇਜ਼! ਸਾਬਕਾ ਕੈਬਨਿਟ ਮੰਤਰੀ ਦਾ ਪੁੱਤਰ ਭਾਜਪਾ 'ਚ ਸ਼ਾਮਲ ਹੁਣ ਜ਼ਿਲ੍ਹਾ ਸੈਸ਼ਨ ਕੋਰਟ ਚੰਡੀਗੜ੍ਹ ਵਿਚ ਚੱਲੇਗਾ ਕੋਟਕਪੂਰਾ ਗੋਲੀਕਾਂਡ ਕੇਸ

ਰਾਸ਼ਟਰੀ

ਸੁਨੇਤਰਾ ਪਵਾਰ ਨੇ ਰਚਿਆ ਇਤਿਹਾਸ; ਦੇਸ਼ 'ਚ ਸਭ ਤੋਂ ਵੱਡੇ ਵੋਟ ਫਰਕ ਨਾਲ ਦਰਜ ਕੀਤੀ ਰਿਕਾਰਡ ਤੋੜ ਜਿੱਤ

04 ਮਈ, 2026 07:58 PM

ਦੇਸ਼ ਦੇ 5 ਸੂਬਿਆਂ ਦੀਆਂ 7 ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਦੇ ਨਤੀਜੇ ਆ ਗਏ ਹਨ। ਮਹਾਰਾਸ਼ਟਰ ਦੀ ਬਾਰਾਮਤੀ ਸੀਟ ਤੋਂ ਐੱਨ.ਸੀ.ਪੀ. ਉਮੀਦਵਾਰ ਸੁਨੇਤਰਾ ਪਵਾਰ ਨੇ 2 ਲੱਖ 18 ਹਜ਼ਾਰ 34 ਵੋਟਾਂ ਦੇ ਫਰਕ ਨਾਲ ਇੱਕ ਅਜਿਹੀ ਜਿੱਤ ਦਰਜ ਕੀਤੀ ਹੈ, ਜਿਸ ਨੇ ਭਾਰਤੀ ਚੋਣ ਇਤਿਹਾਸ ਦੇ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ। ਇਹ ਅੰਤਰ ਭਾਰਤ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਵੋਟ ਮਾਰਜਨ ਹੈ। ਸੁਨੇਤਰਾ ਪਵਾਰ ਨੂੰ ਕੁੱਲ 2,18,969 ਵੋਟਾਂ ਹਾਸਲ ਹੋਈਆਂ ਹਨ, ਉਨ੍ਹਾਂ ਦੇ ਮੁਕਾਬਲੇ 'ਚ ਮੈਦਾਨ 'ਤੇ ਨਿਤਰੇ 22 ਉਮਦਵਾਰਾਂ ਅਤੇ 23ਵੇਂ ਨੋਟਾ ਦੇ ਬਟਨ ਨੂੰ ਵੀ 1000 ਤੋਂ ਵੱਧ ਵੋਟਾਂ ਨਹੀਂ ਮਿਲਿਆਂ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ 11 ਉਮੀਦਵਾਰਾਂ ਨੂੰ 100 ਤੋਂ ਵੱਧ ਵੋਟਾਂ ਹਾਸਲ ਨਹੀਂ ਹੋ ਸਕਈਆਂ। 

ਸੁਨੇਤਰਾ ਪਵਾਰ ਨੇ ਆਪਣੀ ਇਸ ਸ਼ਾਨਦਾਰ ਜਿੱਤ ਨਾਲ ਸਾਲ 2022 ਵਿੱਚ ਉੱਤਰ ਪ੍ਰਦੇਸ਼ ਦੀ ਸਾਹਿਬਾਬਾਦ ਸੀਟ ਤੋਂ ਸੁਨੀਲ ਕੁਮਾਰ ਸ਼ਰਮਾ ਦੁਆਰਾ ਬਣਾਇਆ 2,14,835 ਵੋਟਾਂ ਦੇ ਫਰਕ ਦਾ ਰਿਕਾਰਡ ਤੋੜ ਦਿੱਤਾ ਹੈ। ਬਾਰਾਮਤੀ ਦੀ ਇਸ ਜ਼ਿਮਨੀ ਚੋਣ ਵਿੱਚ ਕੁੱਲ 2,23,000 ਵੋਟਾਂ ਪਈਆਂ ਸਨ। ਜ਼ਿਕਰਯੋਗ ਹੈ ਕਿ ਇੱਥੇ ਕੁੱਲ 4,82,000 ਰਜਿਸਟਰਡ ਵੋਟਰ ਹਨ, ਜਿਨ੍ਹਾਂ ਵਿੱਚੋਂ 58% ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ, ਜੋ ਕਿ 2024 ਦੀਆਂ ਵਿਧਾਨ ਸਭਾ ਚੋਣਾਂ ਦੇ 72% ਮਤਦਾਨ ਦੇ ਮੁਕਾਬਲੇ ਘੱਟ ਰਿਹਾ।

ਸੁਨੇਤਰਾ ਪਵਾਰ ਮਹਾਰਾਸ਼ਟਰ ਦੇ ਸਾਬਕਾ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਪਤਨੀ ਹਨ। ਇਹ ਸੀਟ ਅਜੀਤ ਪਵਾਰ ਦੀ ਮੌਤ ਕਾਰਨ ਖਾਲੀ ਹੋਈ ਸੀ, ਜਿਨ੍ਹਾਂ ਦਾ 28 ਜਨਵਰੀ 2026 ਨੂੰ ਇੱਕ ਜਹਾਜ਼ ਹਾਦਸੇ ਵਿੱਚ ਦਿਹਾਂਤ ਹੋ ਗਿਆ ਸੀ। ਬਾਰਾਮਤੀ ਅਜੀਤ ਪਵਾਰ ਦੀ ਰਵਾਇਤੀ ਸੀਟ ਰਹੀ ਹੈ, ਜਿਸ ਕਾਰਨ ਸੁਨੇਤਰਾ ਪਵਾਰ ਦੀ ਜਿੱਤ ਪਹਿਲਾਂ ਹੀ ਤੈਅ ਮੰਨੀ ਜਾ ਰਹੀ ਸੀ।

ਹੋਰ ਸੂਬਿਆਂ ਦੀਆਂ ਜ਼ਿਮਨੀ ਚੋਣਾਂ ਦੀ ਸਥਿਤੀ

ਦੇਸ਼ ਦੇ 5 ਸੂਬਿਆਂ ਦੀਆਂ ਕੁੱਲ 7 ਸੀਟਾਂ 'ਤੇ ਹੋਈਆਂ ਇਨ੍ਹਾਂ ਜ਼ਿਮਨੀ ਚੋਣਾਂ ਵਿੱਚੋਂ ਭਾਜਪਾ ਨੇ ਮਹਾਰਾਸ਼ਟਰ ਦੀ ਰਾਹੁਰੀ ਸੀਟ ਤੋਂ ਇਲਾਵਾ ਗੁਜਰਾਤ, ਨਾਗਾਲੈਂਡ ਅਤੇ ਤ੍ਰਿਪੁਰਾ ਵਿੱਚ ਵੀ 1-1 ਸੀਟ 'ਤੇ ਜਿੱਤ ਹਾਸਲ ਕੀਤੀ ਹੈ। ਕਰਨਾਟਕ ਦੇ ਬਾਗਲਕੋਟ ਵਿੱਚ ਕਾਂਗਰਸ ਉਮੀਦਵਾਰ ਨੇ ਜਿੱਤ ਦਰਜ ਕੀਤੀ ਹੈ, ਜਦਕਿ ਦਾਵਣਗੇਰੇ ਸਾਊਥ ਸੀਟ 'ਤੇ ਵੀ ਕਾਂਗਰਸ ਲਗਾਤਾਰ ਵਾਧਾ ਬਣਾਏ ਹੋਏ ਹੈ। ਇਹ ਸਾਰੀਆਂ ਸੀਟਾਂ ਸਾਬਕਾ ਵਿਧਾਇਕਾਂ ਦੀ ਮੌਤ ਕਾਰਨ ਖਾਲੀ ਹੋਈਆਂ ਸਨ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਵਿਜੇ ਮਾਲਿਆ ਤੇ ਨੀਰਵ ਮੋਦੀ ਸਣੇ 21 ਲੋਕ 'ਭਗੌੜੇ ਆਰਥਿਕ ਅਪਰਾਧੀ' ਐਲਾਨੇ, 2178 ਕਰੋੜ ਦੀ ਜਾਇਦਾਦ ਜ਼ਬਤ

ਵਿਜੇ ਮਾਲਿਆ ਤੇ ਨੀਰਵ ਮੋਦੀ ਸਣੇ 21 ਲੋਕ 'ਭਗੌੜੇ ਆਰਥਿਕ ਅਪਰਾਧੀ' ਐਲਾਨੇ, 2178 ਕਰੋੜ ਦੀ ਜਾਇਦਾਦ ਜ਼ਬਤ

ਆਪਣੀ ਹੀ ਪਾਰਟੀ ਦੇ ਬਾਗੀ ਤੋਂ ਹਾਰ ਗਏ CM ਸਟਾਲਿਨ, ਜਾਣੋਂ ਕੌਣ ਹਨ TVK ਦੇ VS ਬਾਬੂ

ਆਪਣੀ ਹੀ ਪਾਰਟੀ ਦੇ ਬਾਗੀ ਤੋਂ ਹਾਰ ਗਏ CM ਸਟਾਲਿਨ, ਜਾਣੋਂ ਕੌਣ ਹਨ TVK ਦੇ VS ਬਾਬੂ

BJP ਦੀ ਜਿੱਤ ਦੇ ਨਾਲ ਹੀ ਪੱਛਮੀ ਬੰਗਾਲ 'ਚ ਲਾਗੂ ਹੋ ਜਾਣਗੀਆਂ ਕੇਂਦਰ ਦੀਆਂ ਇਹ 7 ਵੱਡੀਆਂ ਯੋਜਨਾਵਾਂ

BJP ਦੀ ਜਿੱਤ ਦੇ ਨਾਲ ਹੀ ਪੱਛਮੀ ਬੰਗਾਲ 'ਚ ਲਾਗੂ ਹੋ ਜਾਣਗੀਆਂ ਕੇਂਦਰ ਦੀਆਂ ਇਹ 7 ਵੱਡੀਆਂ ਯੋਜਨਾਵਾਂ

'ਬੰਗਾਲ ਜਿੱਤਿਆ, ਹੁਣ ਪੰਜਾਬ ਦੀ ਵਾਰੀ...', ਭਾਜਪਾ ਹੈੱਡਕੁਆਰਟਰ 'ਤੇ ਲੱਗੇ ਬੋਲੇ ਸੋ ਨਿਹਾਲ ਦੇ ਜੈਕਾਰੇ

'ਬੰਗਾਲ ਜਿੱਤਿਆ, ਹੁਣ ਪੰਜਾਬ ਦੀ ਵਾਰੀ...', ਭਾਜਪਾ ਹੈੱਡਕੁਆਰਟਰ 'ਤੇ ਲੱਗੇ ਬੋਲੇ ਸੋ ਨਿਹਾਲ ਦੇ ਜੈਕਾਰੇ

ਬੰਗਾਲ 'ਚ ਖਿੜਿਆ 'ਕਮਲ'! ਭਾਜਪਾ ਦੀ ਇਤਿਹਾਸਕ ਜਿੱਤ 'ਤੇ PM ਮੋਦੀ ਨੇ ਜਤਾਈ ਖੁਸ਼ੀ

ਬੰਗਾਲ 'ਚ ਖਿੜਿਆ 'ਕਮਲ'! ਭਾਜਪਾ ਦੀ ਇਤਿਹਾਸਕ ਜਿੱਤ 'ਤੇ PM ਮੋਦੀ ਨੇ ਜਤਾਈ ਖੁਸ਼ੀ

ਕੇਰਲ 'ਚ ਕਾਂਗਰਸ ਦੀ ਵੱਡੀ ਜਿੱਤ ਲਈ ਗੌਤਮ ਸੇਠ ਨੇ ਪਰਦੇ ਪਿੱਛੇ ਨਿਭਾਈ ਅਹਿਮ ਭੂਮਿਕਾ

ਕੇਰਲ 'ਚ ਕਾਂਗਰਸ ਦੀ ਵੱਡੀ ਜਿੱਤ ਲਈ ਗੌਤਮ ਸੇਠ ਨੇ ਪਰਦੇ ਪਿੱਛੇ ਨਿਭਾਈ ਅਹਿਮ ਭੂਮਿਕਾ

ਕੇਰਲ 'ਚ UDF ਦੀ ਵੱਡੀ ਬੜ੍ਹਤ 'ਤੇ ਜੈਰਾਮ ਰਮੇਸ਼ ਨੇ ਲੋਕਾਂ ਦਾ ਕੀਤਾ ਧੰਨਵਾਦ

ਕੇਰਲ 'ਚ UDF ਦੀ ਵੱਡੀ ਬੜ੍ਹਤ 'ਤੇ ਜੈਰਾਮ ਰਮੇਸ਼ ਨੇ ਲੋਕਾਂ ਦਾ ਕੀਤਾ ਧੰਨਵਾਦ

"ਤੁਹਾਡਾ ਭਰੋਸਾ ਸਾਡਾ ਮਾਰਗਦਰਸ਼ਨ ਕਰੇਗਾ", ਕੇਰਲ 'ਚ UDF ਦੀ ਬੜ੍ਹਤ 'ਤੇ ਬੋਲੀ ਪ੍ਰਿਯੰਕਾ ਗਾਂਧੀ

4 ਸੂਬਿਆਂ ਦੀਆਂ ਜ਼ਿਮਨੀ ਚੋਣਾਂ 'ਚ ਵੀ ਭਾਜਪਾ ਨੇ ਗੱਡੇ ਝੰਡੇ

4 ਸੂਬਿਆਂ ਦੀਆਂ ਜ਼ਿਮਨੀ ਚੋਣਾਂ 'ਚ ਵੀ ਭਾਜਪਾ ਨੇ ਗੱਡੇ ਝੰਡੇ

'ਆਪਰੇਸ਼ਨ ਸਿੰਦੂਰ' ਨੇ ਦੁਨੀਆ ਨੂੰ ਦਿਖਾਈ ਭਾਰਤ ਦੀ ਫੌਜੀ ਤਾਕਤ: ਰਾਜਨਾਥ ਸਿੰਘ

'ਆਪਰੇਸ਼ਨ ਸਿੰਦੂਰ' ਨੇ ਦੁਨੀਆ ਨੂੰ ਦਿਖਾਈ ਭਾਰਤ ਦੀ ਫੌਜੀ ਤਾਕਤ: ਰਾਜਨਾਥ ਸਿੰਘ