Tuesday, September 29, 2026
BREAKING
• ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਦੇ ਕਾਫਲੇ ਵਾਲੀ ਗੱਡੀ ਨਾਲ ਵਾਪਰਿਆ ਹਾਦਸਾ • ਜਥੇਦਾਰ ਗੜਗੱਜ, ਟੇਕ ਸਿੰਘ ਧਨੌਲਾ ਤੇ SGPC ਪ੍ਰਧਾਨ ਵੱਲੋਂ ਰਾਜੋਆਣਾ ਨਾਲ ਮੁਲਾਕਾਤ • LPU 'ਚ ਹਿੰਸਾ ਦਾ ਮਾਮਲਾ ਹਾਈਕੋਰਟ ਪੁੱਜਾ, CBI ਜਾਂਚ ਦੀ ਮੰਗ, ਪੜ੍ਹੋ ਕਦੋਂ ਹੋਵੇਗੀ ਸੁਣਵਾਈ • ਭਾਰਤ-ਚੀਨ ਤਣਾਅ ਵਿਚਾਲੇ ਕਿਤੇ ਕੋਈ ਤੀਜੀ ਧਿਰ ਨਾ ਮਾਰ ਜਾਏ ਬਾਜ਼ੀ ! ਵਿਦੇਸ਼ ਮੰਤਰੀ ਜੈਸ਼ੰਕਰ ਨੇ ਦਿੱਤਾ ਵੱਡਾ ਬਿਆਨ • IDFC ਫਸਟ ਬੈਂਕ ਮਾਮਲੇ 'ਚ ED ਦੀ ਵੱਡੀ ਕਾਰਵਾਈ ! ਪੰਜਾਬ-ਹਰਿਆਣਾ 'ਚ ਛਾਪੇਮਾਰੀ • ਨਸ਼ਿਆਂ ਦੇ ਮੁੱਦੇ 'ਤੇ ਚਰਨਜੀਤ ਚੰਨੀ ਨੇ ਘੇਰੀ ਭਾਜਪਾ ਅਤੇ ਸੂਬਾ ਸਰਕਾਰ • ਚੰਡੀਗੜ੍ਹ 'ਚ ਬੇਕਾਬੂ ਥਾਰ ਦਾ ਕਹਿਰ, 2 ਨੌਜਵਾਨ ਬੁਰੀ ਤਰ੍ਹਾਂ ਜ਼ਖਮੀ • ਸੋਸ਼ਲ ਮੀਡੀਆ 'ਤੇ ਦੇਵੀ-ਦੇਵਤਿਆਂ ਬਾਰੇ ਇਤਰਾਜ਼ਯੋਗ ਟਿੱਪਣੀਆਂ ਵਿਰੁੱਧ ਸੀ. ਪੀ. ਦਫ਼ਤਰ 'ਚ ਦਿੱਤਾ ਮੰਗ ਪੱਤਰ • ਕਿਸਾਨ ਮੰਡੀਆਂ 'ਚ ਸੁੱਕਾ ਝੋਨਾ ਹੀ ਲੈ ਕੇ ਆਉਣ : ਡਿਪਟੀ ਕਮਿਸ਼ਨਰ • ਸੁਨੀਲ ਜਾਖੜ ਨੇ ਅਹਿਮ ਮੁੱਦਿਆਂ 'ਤੇ ਘੇਰੀ ਪੰਜਾਬ ਸਰਕਾਰ, ਪੜ੍ਹੋ ਕੀ ਕਿਹਾ

ਬਾਜ਼ਾਰ

ਸਿਹਤ ਲਈ 1.8 ਗੁਣਾ ਮਹਿੰਗਾ ਤੇਲ ਖ਼ਰੀਦ ਰਹੇ ਗਾਹਕ, Premium Oil ਲੋਕਾਂ ਨੂੰ ਕਰ ਰਹੇ ਆਕਰਸ਼ਿਤ

29 ਸਤੰਬਰ, 2026 06:04 PM

ਮਹਿੰਗਾਈ ਅਤੇ ਕੱਚੇ ਮਾਲ ਦੀਆਂ ਵਧਦੀਆਂ ਕੀਮਤਾਂ ਦੇ ਬਾਵਜੂਦ ਸ਼ਹਿਰੀ ਪਰਿਵਾਰਾਂ ਵਿਚ ਪ੍ਰੀਮੀਅਮ ਅਤੇ ਸਿਹਤ ’ਤੇ ਕੇਂਦਰਿਤ ਖਾਣਾ ਪਕਾਉਣ ਵਾਲੇ ਤੇਲ ਦੀ ਮੰਗ ਬਣੀ ਹੋਈ ਹੈ। ਖਾਸ ਕਰ ਕੇ ਕੋਲਡ-ਪ੍ਰੈੱਸਡ ਅਤੇ ਵੁੱਡ-ਪ੍ਰੈੱਸਡ ਤੇਲ ਲੋਕਾਂ ਨੂੰ ਆਕਰਸ਼ਿਤ ਕਰ ਰਹੇ ਹਨ। ਇਹ ਆਮ ਰਿਫਾਇੰਡ ਤੇਲਾਂ ਦੀ ਤੁਲਨਾ ਵਿਚ ਮਹਿੰਗੇ ਹੁੰਦੇ ਹਨ ਪਰ ਸਿਹਤ ਅਤੇ ਗੁਣਵੱਤਾ ਨੂੰ ਲੈ ਕੇ ਵਧਦੀ ਜਾਗਰੂਕਤਾ ਕਾਰਨ ਗਾਹਕ ਇਨ੍ਹਾਂ ਲਈ ਜ਼ਿਆਦਾ ਕੀਮਤ ਚੁਕਾਉਣ ਨੂੰ ਤਿਆਰ ਹਨ। ਕੋਲਡ-ਪ੍ਰੈੱਸਡ ਅਤੇ ਵੁੱਡ-ਪ੍ਰੈੱਸਡ ਤੇਲਾਂ ਦਾ ਬਾਜ਼ਾਰ ਅਜੇ ਛੋਟਾ ਜ਼ਰੂਰ ਹੈ ਪਰ ਤੇਜ਼ੀ ਨਾਲ ਵਧ ਰਿਹਾ ਹੈ। ਸਾਲ 2025 ਵਿਚ ਇਸ ਦਾ ਆਕਾਰ ਲੱਗਭਗ 755 ਕਰੋੜ ਰੁਪਏ ਮਿੱਥਿਆ ਗਿਆ ਹੈ ਅਤੇ 2034 ਤੱਕ ਇਸ ਦੇ 1214 ਕਰੋੜ ਰੁਪਏ ਤੱਕ ਪਹੁੰਚਣ ਦਾ ਅਨੁਮਾਨ ਹੈ। ਕੰਪਨੀਆਂ ਦਾ ਮੰਨਣਾ ਹੈ ਕਿ ਸਿਹਤ ਅਤੇ ਬ੍ਰਾਂਡ ’ਤੇ ਭਰੋਸੇ ਕਾਰਨ ਗਾਹਕ ਇਕ ਵਾਰ ਖਰੀਦਣ ਤੋਂ ਬਾਅਦ ਦੁਬਾਰਾ ਵੀ ਇਨ੍ਹਾਂ ਨੂੰ ਖਰੀਦ ਰਹੇ ਹਨ।

ਮੈਰੀਕੋ ਅਤੇ ਟਾਟਾ ਦੀ ਵੱਡੀ ਤਿਆਰੀ
ਵੱਡੇ ਖਪਤਕਾਰ ਉਤਪਾਦ ਕਾਰੋਬਾਰ ਵੀ ਇਸ ਖੇਤਰ ਵਿਚ ਤੇਜ਼ੀ ਨਾਲ ਵਿਸਥਾਰ ਕਰ ਰਹੇ ਹਨ। ਮੈਰੀਕੋ ਆਪਣੇ ਸਫੋਲਾ ਬ੍ਰਾਂਡ ਦੇ ਤਹਿਤ ਕੋਲਡ-ਪ੍ਰੈੱਸਡ ਤੇਲ ’ਤੇ ਜ਼ਿਆਦਾ ਜ਼ੋਰ ਦੇ ਰਹੀ ਹੈ। ਕੰਪਨੀ ਦੇ ਮੁੱਖ ਕਾਰਜਕਾਰੀ ਸੌਗਤ ਗੁਪਤਾ ਨੇ ਇਸ ਨੂੰ ਉੱਭਰ ਰਿਹਾ ਖਪਤਕਾਰ ਰੁਝਾਨ ਦੱਸਿਆ ਹੈ। ਉਨ੍ਹਾਂ ਦੇ ਅਨੁਸਾਰ, ਇਨ੍ਹਾਂ ਤੇਲਾਂ ਵਿਚ ਕੰਪਨੀ ਦੇ ਰਵਾਇਤੀ ਖਾਣ ਵਾਲੇ ਤੇਲ ਉਤਪਾਦਾਂ ਦੀ ਤੁਲਨਾ ਵਿਚ ਮਾਰਜਿਨ ਵੱਧ ਹੈ। ਟਾਟਾ ਕੰਜ਼ਿਊਮਰ ਪ੍ਰੋਡਕਟਸ ਨੇ ਟਾਟਾ ਸੰਪੰਨ ਦੇ ਰਾਹੀਂ ਇਸ ਬਾਜ਼ਾਰ ਵਿਚ ਪ੍ਰਵੇਸ਼ ਕੀਤਾ ਹੈ।

ਕੰਪਨੀ ਦੇ ਪ੍ਰਮੁੱਖ ਸੁਨੀਲ ਡੀਸੂਜ਼ਾ ਦੇ ਅਨੁਸਾਰ, ਰਿਫਾਇੰਡ ਅਤੇ ਕੋਲਡ-ਪ੍ਰੈੱਸਡ ਤੇਲਾਂ ਨੂੰ ਲੈ ਕੇ ਗਾਹਕਾਂ ਵਿਚ ਭਰੋਸੇ ਦੀ ਘਾਟ ਦਿਖਾਈ ਦਿੰਦੀ ਹੈ। ਟਾਟਾ ਬ੍ਰਾਂਡ ਦੇ ਰਾਹੀਂ ਇਸ ਭਰੋਸੇ ਦੀ ਘਾਟ ਨੂੰ ਦੂਰ ਕਰਨ ਅਤੇ ਕਾਰੋਬਾਰ ਦੇ ਨਾਲ ਮਾਰਜਿਨ ਵਧਾਉਣ ਦਾ ਮੌਕਾ ਦੇਖਿਆ ਜਾ ਰਿਹਾ ਹੈ। ਵਿੱਤੀ ਸਾਲ 2026 ਵਿਚ ਟਾਟਾ ਸੰਪੰਨ ਦੇ ਕੋਲਡ-ਪ੍ਰੈੱਸਡ ਤੇਲ ਕਾਰੋਬਾਰ ਦਾ ਸਾਲਾਨਾ ਰਨ ਰੇਟ ਲੱਗਭਗ 200 ਕਰੋੜ ਰੁਪਏ ਰਿਹਾ।

ਛੋਟੀਆਂ ਕੰਪਨੀਆਂ ਨੂੰ ਵੀ ਮਿਲ ਰਿਹਾ ਫਾਇਦਾ
ਹਾਊਸ ਆਫ ਗੁਲਾਬ ਦੇ ਅਨੁਸਾਰ ਉਸ ਦਾ ਕੋਲਡ-ਪ੍ਰੈੱਸਡ ਤੇਲ ਕਾਰੋਬਾਰ ਪਿਛਲੇ ਸਾਲ ਲੱਗਭਗ 40 ਕਰੋੜ ਤੋਂ ਵਧ ਕੇ ਇਸ ਸਾਲ 70 ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ। ਅਗਲੇ ਸਾਲ 120 ਕਰੋੜ ਰੁਪਏ ਪਾਰ ਕਰਨ ਦਾ ਅਨੁਮਾਨ ਹੈ। ਇਨ੍ਹਾਂ ਤੇਲਾਂ ਦੀ ਕੀਮਤ ਆਮ ਤੇਲਾਂ ਤੋਂ ਲੱਗਭਗ 1.7 ਤੋਂ 1.8 ਗੁਣਾ ਵੱਧ ਹੈ। ਅਾਦਿਆ ਆਰਗੈਨਿਕਸ ਦੇ ਮੁਤਾਬਕ ਵੁੱਡ-ਪ੍ਰੈੱਸਡ ਤੇਲ ਖਰੀਦਣ ਵਾਲੇ ਗਾਹਕ ਕੀਮਤ ਵੱਧ ਹੋਣ ਦੇ ਬਾਵਜੂਦ ਦੁਬਾਰਾ ਖਰੀਦਦਾਰੀ ਕਰ ਰਹੇ ਹਨ। ਸਰ੍ਹੋਂ ਸਭ ਤੋਂ ਵੱਡੀ ਸ਼੍ਰੇਣੀ ਹੈ, ਜਿਸ ਤੋਂ ਬਾਅਦ ਮੂੰਗਫਲੀ ਤੇਲ ਦਾ ਸਥਾਨ ਹੈ।

ਰਿਫਾਇੰਡ ਤੇਲ ਤੋਂ ਵੱਖਰੀ ਪ੍ਰਕਿਰਿਆ
ਕੋਲਡ-ਪ੍ਰੈੱਸਡ ਤੇਲ ਘੱਟ ਤਾਪਮਾਨ ’ਤੇ ਬੀਜਾਂ ਤੋਂ ਕੱਢੇ ਜਾਂਦੇ ਹਨ। ਵੁੱਡ-ਪ੍ਰੈੱਸਡ ਤੇਲ ਰਵਾਇਤੀ ਲੱਕੜ ਦੀ ਘਾਣੀ ਤੋਂ ਤਿਆਰ ਕੀਤੇ ਜਾਂਦੇ ਹਨ, ਜਦਕਿ ਕੋਲਡ-ਪ੍ਰੈੱਸਡ ਤੇਲ ਵੱਖ-ਵੱਖ ਪ੍ਰਕਾਰ ਦੀਆਂ ਪ੍ਰੈੱਸ ਮਸ਼ੀਨਾਂ ਤੋਂ ਕੱਢੇ ਜਾ ਸਕਦੇ ਹਨ। ਤੇਲ ਬੀਜ ਅਤੇ ਖੋਪਰਾ ਵਰਗੇ ਕੱਚੇ ਮਾਲ ਦੀ ਕੀਮਤ ਵਧਣ ਨਾਲ ਕੰਪਨੀਆਂ ਦੇ ਮਾਰਜਿਨ ’ਤੇ ਦਬਾਅ ਹੈ। ਕੀਮਤ ਵਧਾਉਣ ’ਤੇ ਗਾਹਕ ਦੂਰ ਹੋ ਸਕਦੇ ਹਨ, ਇਸ ਲਈ ਕੰਪਨੀਆਂ ਫਿਲਹਾਲ ਇਸ ਦਾ ਕੁਝ ਅਸਰ ਖੁਦ ਬਰਦਾਸ਼ਤ ਕਰ ਰਹੀਆਂ ਹਨ। ਹਾਲਾਂਕਿ ਕੱਚੇ ਅਤੇ ਰਿਫਾਇੰਡ ਖਾਣ ਵਾਲੇ ਤੇਲਾਂ ’ਤੇ ਇੰਪੋਰਟ ਡਿਊਟੀ ਵਿਚ ਹਾਲੀਆ ਕਮੀ ਨਾਲ ਆਮ ਤੇਲ ਸਸਤੇ ਹੋਣ ਦੀ ਸਥਿਤੀ ਵਿਚ ਪ੍ਰੀਮੀਅਮ ਤੇਲ ਅਤੇ ਆਮ ਤੇਲ ਦੇ ਵਿਚਕਾਰ ਕੀਮਤ ਦਾ ਅੰਤਰ ਵਧ ਸਕਦਾ ਹੈ।

 

Have something to say? Post your comment

ਅਤੇ ਬਾਜ਼ਾਰ ਖਬਰਾਂ

ਲਗਾਤਾਰ ਦੂਜੇ ਦਿਨ ਸ਼ੇਅਰ ਬਾਜ਼ਾਰ 'ਚ ਗਿਰਾਵਟ, ਨਿਵੇਸ਼ਕਾਂ ਨੂੰ 2 ਲੱਖ ਕਰੋੜ ਦਾ ਨੁਕਸਾਨ, ਜਾਣੋ ਵਜ੍ਹਾ

ਲਗਾਤਾਰ ਦੂਜੇ ਦਿਨ ਸ਼ੇਅਰ ਬਾਜ਼ਾਰ 'ਚ ਗਿਰਾਵਟ, ਨਿਵੇਸ਼ਕਾਂ ਨੂੰ 2 ਲੱਖ ਕਰੋੜ ਦਾ ਨੁਕਸਾਨ, ਜਾਣੋ ਵਜ੍ਹਾ

ਇਲੈਕਟ੍ਰਾਨਿਕਸ ਮੰਗ ਅਤੇ ਨੀਤੀਗਤ ਸਮਰਥਨ ਨਾਲ ਵਧ ਰਿਹਾ ਸੈਮੀਕੰਡਕਟਰ ਖੇਤਰ

ਇਲੈਕਟ੍ਰਾਨਿਕਸ ਮੰਗ ਅਤੇ ਨੀਤੀਗਤ ਸਮਰਥਨ ਨਾਲ ਵਧ ਰਿਹਾ ਸੈਮੀਕੰਡਕਟਰ ਖੇਤਰ

ਚੀਨ ਦੇ ਉਦਯੋਗਿਕ ਮੁਨਾਫ਼ੇ 'ਚ ਆਈ ਗਿਰਾਵਟ, ਅਗਸਤ ਮਹੀਨੇ 'ਚ ਹੋਇਆ ਸਿਰਫ਼ 4.2% ਦਾ ਵਾਧਾ

ਚੀਨ ਦੇ ਉਦਯੋਗਿਕ ਮੁਨਾਫ਼ੇ 'ਚ ਆਈ ਗਿਰਾਵਟ, ਅਗਸਤ ਮਹੀਨੇ 'ਚ ਹੋਇਆ ਸਿਰਫ਼ 4.2% ਦਾ ਵਾਧਾ

ਹਫ਼ਤੇ ਦੇ ਪਹਿਲੇ ਦਿਨ ਹੀ ਧੜੰਮ ਡਿੱਗਾ ਸ਼ੇਅਰ ਬਾਜ਼ਾਰ ! 1000 ਅੰਕ ਹੇਠਾਂ ਡਿੱਗਾ ਸੈਂਸੈਕਸ, ਨਿਫਟੀ ਨੇ ਵੀ ਲਾਇਆ ਗੋਤਾ

ਹਫ਼ਤੇ ਦੇ ਪਹਿਲੇ ਦਿਨ ਹੀ ਧੜੰਮ ਡਿੱਗਾ ਸ਼ੇਅਰ ਬਾਜ਼ਾਰ ! 1000 ਅੰਕ ਹੇਠਾਂ ਡਿੱਗਾ ਸੈਂਸੈਕਸ, ਨਿਫਟੀ ਨੇ ਵੀ ਲਾਇਆ ਗੋਤਾ

ਤਿਉਹਾਰੀ ਸੀਜ਼ਨ ਤੋਂ ਪਹਿਲਾਂ ਲੱਗੇਗਾ ਝਟਕਾ ! ਮਹਿੰਗੇ ਹੋਣਗੇ AC-TV ਤੇ ਫਰਿੱਜਾਂ

ਤਿਉਹਾਰੀ ਸੀਜ਼ਨ ਤੋਂ ਪਹਿਲਾਂ ਲੱਗੇਗਾ ਝਟਕਾ ! ਮਹਿੰਗੇ ਹੋਣਗੇ AC-TV ਤੇ ਫਰਿੱਜਾਂ

ਆਪਣੇ SUV ਮਾਡਲਾਂ ਦੀਆਂ ਕੀਮਤਾਂ 'ਚ ਵਾਧਾ ਕਰਨ ਦਾ ਵਿਚਾਰ ਕਰ ਰਹੀ ਮਹਿੰਦਰਾ

ਆਪਣੇ SUV ਮਾਡਲਾਂ ਦੀਆਂ ਕੀਮਤਾਂ 'ਚ ਵਾਧਾ ਕਰਨ ਦਾ ਵਿਚਾਰ ਕਰ ਰਹੀ ਮਹਿੰਦਰਾ

ਚੀਨ-ਅਮਰੀਕਾ ਵਪਾਰਕ ਸਬੰਧਾਂ 'ਚ ਵੱਡਾ ਸੁਧਾਰ, 30 ਅਰਬ ਡਾਲਰ ਦੀ ਟੈਰਿਫ ਕਟੌਤੀ 'ਤੇ ਬਣੀ ਸਹਿਮਤੀ

ਚੀਨ-ਅਮਰੀਕਾ ਵਪਾਰਕ ਸਬੰਧਾਂ 'ਚ ਵੱਡਾ ਸੁਧਾਰ, 30 ਅਰਬ ਡਾਲਰ ਦੀ ਟੈਰਿਫ ਕਟੌਤੀ 'ਤੇ ਬਣੀ ਸਹਿਮਤੀ

ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਰਿਕਵਰੀ : ਸੈਂਸੈਕਸ 300 ਤੋਂ ਵਧ ਅੰਕ ਚੜ੍ਹਿਆ ਤੇ ਨਿਫਟੀ 23,100 ਦੇ ਪਾਰ ਬੰਦ

ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਰਿਕਵਰੀ : ਸੈਂਸੈਕਸ 300 ਤੋਂ ਵਧ ਅੰਕ ਚੜ੍ਹਿਆ ਤੇ ਨਿਫਟੀ 23,100 ਦੇ ਪਾਰ ਬੰਦ

ਲਗਾਤਾਰ 5 ਦਿਨਾਂ ਤੋਂ ਡਿੱਗ ਰਹੇ ਸੋਨੇ ਦੇ ਭਾਅ, ਚਾਂਦੀ ਵੀ ਹੋਈ ਸਸਤੀ

ਲਗਾਤਾਰ 5 ਦਿਨਾਂ ਤੋਂ ਡਿੱਗ ਰਹੇ ਸੋਨੇ ਦੇ ਭਾਅ, ਚਾਂਦੀ ਵੀ ਹੋਈ ਸਸਤੀ

2 ਅਕਤੂਬਰ ਨੂੰ 'No UPI Day', 500 ਵਪਾਰਕ ਸੰਗਠਨਾਂ ਨੇ ਕਰ'ਤਾ ਐਲਾਨ

2 ਅਕਤੂਬਰ ਨੂੰ 'No UPI Day', 500 ਵਪਾਰਕ ਸੰਗਠਨਾਂ ਨੇ ਕਰ'ਤਾ ਐਲਾਨ