Friday, September 25, 2026
BREAKING
• ਬਰਖ਼ਾਸਤ AIG ਰਾਜਜੀਤ ਸਿੰਘ ਦੀ ਮੋਹਾਲੀ ਅਦਾਲਤ 'ਚ ਪੇਸ਼ੀ, 5 ਦਿਨਾਂ ਦਾ ਮਿਲਿਆ ਰਿਮਾਂਡ • ਸ਼ੀ ਜਿਨਪਿੰਗ ਨੇ 1 ਲੱਖ ਅਮਰੀਕੀ ਨੌਜਵਾਨਾਂ ਨੂੰ ਚੀਨ ਆਉਣ ਦਾ ਦੇ'ਤਾ ਸੱਦਾ • ਸ਼੍ਰੀ ਸਿੱਧ ਬਾਬਾ ਸੋਢਲ ਨਤਮਸਤਕ ਹੋਏ ਪੰਜਾਬ ਰਾਜਪਾਲ ਗੁਲਾਬ ਚੰਦ ਕਟਾਰੀਆ • ਕਾਂਗਰਸ ਵੱਲੋਂ ਚੋਣ ਕਮਿਸ਼ਨ ਦਫ਼ਤਰ ਦਾ ਘਿਰਾਓ, ਰਾਜਾ ਵੜਿੰਗ ਸਣੇ ਵੱਡੇ ਆਗੂ ਡਿਟੇਨ • ਪੰਜਾਬ ਭਾਜਪਾ ਦਫ਼ਤਰ ’ਤੇ ਹੋਏ ਗ੍ਰਨੇਡ ਹਮਲੇ ਦੀ ਹੋਵੇਗੀ NIA ਜਾਂਚ • ਲਗਾਤਾਰ 5 ਦਿਨਾਂ ਤੋਂ ਡਿੱਗ ਰਹੇ ਸੋਨੇ ਦੇ ਭਾਅ, ਚਾਂਦੀ ਵੀ ਹੋਈ ਸਸਤੀ • ਨਿਰਧਾਰਤ ਸਮੇਂ ਅੰਦਰ ਕੰਮ ਨਾ ਕਰਨ 'ਤੇ PSPCL ਨੂੰ ਲੱਗਿਆ ਜੁਰਮਾਨਾ • ਭੁੱਲਰ ਨੂੰ ਦੇਖਦੇ ਹੀ ਸ਼ਿਕਾਇਤਕਰਤਾ ਨੇ ਕੀਤੀ ਪਛਾਣ, ਕਿਹਾ-ਕੇਸ ਨਿਪਟਾਉਣ ਲਈ ਮੰਗੇ ਸੀ ਪੈਸੇ • ਪੰਜਾਬ-ਹਰਿਆਣਾ ਹਾਈਕੋਰਟ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਵਕੀਲਾਂ ਤੇ ਸਟਾਫ ਦੇ ਦਾਖਲੇ 'ਤੇ ਲਾਈ ਰੋਕ • Chandigarh ’ਚ ਪੁਲੀਸ ਹੈੱਡ ਕਾਂਸਟੇਬਲ Nitin Kumar ਦੀ ਗੋਲੀ ਮਾਰ ਕੇ ਹੱਤਿਆ; ਪੁੱਤਰ ਹਿਰਾਸਤ ’ਚ

ਬਾਜ਼ਾਰ

ਲਗਾਤਾਰ 5 ਦਿਨਾਂ ਤੋਂ ਡਿੱਗ ਰਹੇ ਸੋਨੇ ਦੇ ਭਾਅ, ਚਾਂਦੀ ਵੀ ਹੋਈ ਸਸਤੀ

25 ਸਤੰਬਰ, 2026 07:17 PM

ਤਿਉਹਾਰਾਂ ਤੋਂ ਪਹਿਲਾਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਦਿੱਲੀ ਦੇ ਸਰਾਫਾ ਬਾਜ਼ਾਰ 'ਚ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਲਗਾਤਾਰ ਪੰਜਵੇਂ ਵਪਾਰਕ ਸੈਸ਼ਨ 'ਚ ਸੋਨੇ ਦੀ ਕੀਮਤ ਲਗਭਗ 3,600 ਪ੍ਰਤੀ 10 ਗ੍ਰਾਮ ਡਿੱਗ ਚੁੱਕੀ ਹੈ। ਦੋ ਦਿਨ ਸਥਿਰ ਰਹਿਣ ਤੋਂ ਬਾਅਦ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਕਾਫ਼ੀ ਗਿਰਾਵਟ ਆਈ ਹੈ।

ਦਿੱਲੀ ਦੇ ਸਰਾਫਾ ਬਾਜ਼ਾਰ ਵਿੱਚ 99.9% ਸ਼ੁੱਧਤਾ ਵਾਲਾ ਸੋਨਾ 1,600 ਰੁਪਏ ਡਿੱਗ ਕੇ 1,52,400 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ। ਪਹਿਲਾਂ, ਇਸਦੀ ਕੀਮਤ 1.54 ਲੱਖ ਰੁਪਏ ਪ੍ਰਤੀ 10 ਗ੍ਰਾਮ ਸੀ। ਪੰਜ ਵਪਾਰਕ ਸੈਸ਼ਨ ਪਹਿਲਾਂ ਸੋਨੇ ਦੀ ਕੀਮਤ ਲਗਭਗ 1.56 ਲੱਖ ਰੁਪਏ ਪ੍ਰਤੀ 10 ਗ੍ਰਾਮ ਸੀ। ਇਸਦਾ ਮਤਲਬ ਹੈ ਕਿ ਪੰਜ ਦਿਨਾਂ ਵਿੱਚ ਸੋਨੇ ਦੀ ਕੀਮਤ ਲਗਭਗ 3,600 ਰੁਪਏ ਡਿੱਗ ਚੁੱਕੀ ਹੈ। ਮਾਹਰਾਂ ਮੁਤਾਬਕ ਮੁਨਾਫਾ ਵਸੂਲੀ ਅਤੇ ਕਮਜ਼ੋਰ ਵਿਸ਼ਵ ਸੰਕੇਤ ਸੋਨੇ 'ਤੇ ਦਬਾਅ ਪਾ ਰਹੇ ਹਨ।

ਚਾਂਦੀ ਦੀਆਂ ਕੀਮਤਾਂ
ਚਾਂਦੀ ਦੀਆਂ ਕੀਮਤਾਂ 5,000 ਰੁਪਏ ਡਿੱਗ ਕੇ 2.37 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈਆਂ। ਪਿਛਲੇ ਸੈਸ਼ਨ ਵਿੱਚ, ਚਾਂਦੀ 2.42 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ। ਉਦਯੋਗਿਕ ਮੰਗ ਹੋਣ ਕਾਰਨ, ਇਹ ਵਿਸ਼ਵ ਆਰਥਿਕ ਸੰਕੇਤਾਂ ਤੋਂ ਵੀ ਪ੍ਰਭਾਵਿਤ ਹੁੰਦੀ ਹੈ।

ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦਾ ਕਾਰਨ
ਕਮਜ਼ੋਰ ਵਿਸ਼ਵ ਸੰਕੇਤਾਂ ਅਤੇ ਸੁਸਤ ਘਰੇਲੂ ਮੰਗ ਦੇ ਵਿਚਕਾਰ ਸੋਨੇ ਦੀਆਂ ਕੀਮਤਾਂ ਡਿੱਗੀਆਂ। ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਵੀ ਸੋਨੇ ਨੂੰ ਪ੍ਰਭਾਵਿਤ ਕਰ ਰਿਹਾ ਹੈ। ਪੱਛਮੀ ਏਸ਼ੀਆ ਵਿੱਚ ਸਪਲਾਈ ਦੀਆਂ ਚਿੰਤਾਵਾਂਵਿਚਕਾਰ ਬ੍ਰੈਂਟ ਕਰੂਡ ਲਗਭਗ $106 ਪ੍ਰਤੀ ਬੈਰਲ ਤੱਕ ਪਹੁੰਚ ਗਿਆ। ਮਹਿੰਗਾ ਤੇਲ ਵਿਸ਼ਵ ਮੁਦਰਾਸਫੀਤੀ ਨੂੰ ਵਧਾ ਸਕਦਾ ਹੈ, ਜਿਸ ਨਾਲ ਕੇਂਦਰੀ ਬੈਂਕਾਂ ਲਈ ਵਿਆਜ ਦਰਾਂ ਘਟਾਉਣ ਦੀ ਗੁੰਜਾਇਸ਼ ਘੱਟ ਸਕਦੀ ਹੈ।

Have something to say? Post your comment

ਅਤੇ ਬਾਜ਼ਾਰ ਖਬਰਾਂ

2 ਅਕਤੂਬਰ ਨੂੰ 'No UPI Day', 500 ਵਪਾਰਕ ਸੰਗਠਨਾਂ ਨੇ ਕਰ'ਤਾ ਐਲਾਨ

2 ਅਕਤੂਬਰ ਨੂੰ 'No UPI Day', 500 ਵਪਾਰਕ ਸੰਗਠਨਾਂ ਨੇ ਕਰ'ਤਾ ਐਲਾਨ

ਭਾਰਤ ਨੇ ਮਾਲਦੀਵ ਨੂੰ ਦਿੱਤੀ 4,850 ਕਰੋੜ ਰੁਪਏ ਦੀ ਕ੍ਰੈਡਿਟ ਲਾਈਨ, RBI ਨੇ ਜਾਰੀ ਕੀਤਾ ਸਰਕੂਲਰ

ਭਾਰਤ ਨੇ ਮਾਲਦੀਵ ਨੂੰ ਦਿੱਤੀ 4,850 ਕਰੋੜ ਰੁਪਏ ਦੀ ਕ੍ਰੈਡਿਟ ਲਾਈਨ, RBI ਨੇ ਜਾਰੀ ਕੀਤਾ ਸਰਕੂਲਰ

ਸੂਤੀ ਅਤੇ ਊਨੀ ਧਾਗੇ ਦੇ ਭਾਅ 45 ਫੀਸਦੀ ਤੱਕ ਵਧੇ, ਉਦਯੋਗ ’ਤੇ ਮੰਡਰਾਇਆ ਮੰਦੀ ਦਾ ਖ਼ਤਰਾ

ਸੂਤੀ ਅਤੇ ਊਨੀ ਧਾਗੇ ਦੇ ਭਾਅ 45 ਫੀਸਦੀ ਤੱਕ ਵਧੇ, ਉਦਯੋਗ ’ਤੇ ਮੰਡਰਾਇਆ ਮੰਦੀ ਦਾ ਖ਼ਤਰਾ

ਭਾਰਤੀ ਰੁਪਏ 'ਚ ਗਿਰਾਵਟ, ਅਮਰੀਕੀ ਡਾਲਰ ਮੁਕਾਬਲੇ 11 ਪੈਸੇ ਟੁੱਟੀ ਭਾਰਤੀ ਕਰੰਸੀ

ਭਾਰਤੀ ਰੁਪਏ 'ਚ ਗਿਰਾਵਟ, ਅਮਰੀਕੀ ਡਾਲਰ ਮੁਕਾਬਲੇ 11 ਪੈਸੇ ਟੁੱਟੀ ਭਾਰਤੀ ਕਰੰਸੀ

ਭਾਰਤ ਦੇ ਆਰਥਿਕ ਵਾਧੇ ’ਤੇ ਗਲੋਬਲ ਏਜੰਸੀਆਂ ਦਾ ਭਰੋਸਾ ਵਧਿਆ, ਵਾਧਾ ਦਰ ਦਾ ਅੰਦਾਜ਼ਾ ਵਧਾਇਆ

ਭਾਰਤ ਦੇ ਆਰਥਿਕ ਵਾਧੇ ’ਤੇ ਗਲੋਬਲ ਏਜੰਸੀਆਂ ਦਾ ਭਰੋਸਾ ਵਧਿਆ, ਵਾਧਾ ਦਰ ਦਾ ਅੰਦਾਜ਼ਾ ਵਧਾਇਆ

Fitch ਨੇ ਭਾਰਤ ਦੇ GDP ਵਿਕਾਸ ਅਨੁਮਾਨ ਨੂੰ ਵਧਾ ਕੇ ਕੀਤਾ 6.9%

Fitch ਨੇ ਭਾਰਤ ਦੇ GDP ਵਿਕਾਸ ਅਨੁਮਾਨ ਨੂੰ ਵਧਾ ਕੇ ਕੀਤਾ 6.9%

ਹੁਣ ਐਤਵਾਰ 27 ਸਤੰਬਰ ਨੂੰ ਵੀ ਖੁੱਲਣਗੇ ਬੈਂਕ, RBI ਨੇ ਦਿੱਤੀ ਮਨਜ਼ੂਰੀ

ਹੁਣ ਐਤਵਾਰ 27 ਸਤੰਬਰ ਨੂੰ ਵੀ ਖੁੱਲਣਗੇ ਬੈਂਕ, RBI ਨੇ ਦਿੱਤੀ ਮਨਜ਼ੂਰੀ

‘ਬੁਨਿਆਦੀ ਢਾਂਚਾ ਉਦਯੋਗਾਂ’ ਦੀ ਵਾਧਾ ਦਰ ਸੁਸਤ ਪੈ ਕੇ 4.8 ਫੀਸਦੀ ’ਤੇ ਪਹੁੰਚੀ

‘ਬੁਨਿਆਦੀ ਢਾਂਚਾ ਉਦਯੋਗਾਂ’ ਦੀ ਵਾਧਾ ਦਰ ਸੁਸਤ ਪੈ ਕੇ 4.8 ਫੀਸਦੀ ’ਤੇ ਪਹੁੰਚੀ

ਸਰਕਾਰ ਦੀ ਨਿਗਰਾਨੀ 'ਚ ਆਵੇਗਾ E-Gold , ਜਾਣੋ ਆਮ ਨਿਵੇਸ਼ਕਾਂ ਲਈ ਕੀ ਬਦਲੇਗਾ

ਸਰਕਾਰ ਦੀ ਨਿਗਰਾਨੀ 'ਚ ਆਵੇਗਾ E-Gold , ਜਾਣੋ ਆਮ ਨਿਵੇਸ਼ਕਾਂ ਲਈ ਕੀ ਬਦਲੇਗਾ

UPI 'ਤੇ MDR ਨੂੰ ਲੈ ਕੇ ਵਿੱਤ ਮੰਤਰੀ ਦਾ ਪਹਿਲਾ ਬਿਆਨ, ਸੀਤਾਰਮਨ ਨੇ ਜਨਤਾ ਨੂੰ ਕੀਤੀ ਇਹ ਅਪੀਲ

UPI 'ਤੇ MDR ਨੂੰ ਲੈ ਕੇ ਵਿੱਤ ਮੰਤਰੀ ਦਾ ਪਹਿਲਾ ਬਿਆਨ, ਸੀਤਾਰਮਨ ਨੇ ਜਨਤਾ ਨੂੰ ਕੀਤੀ ਇਹ ਅਪੀਲ