ਖਰੜ - ਪ੍ਰੀਤ ਪੱਤੀ: ਅੱਜ ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ਵੱਲੋਂ ਦੇਸੁ ਮਾਜਰਾ ਕਲੋਨੀ, ਖਰੜ ਵਾਰਡ ਨੰਬਰ 12 ਵਿਖੇ ਤੀਜਾਂ (3)ਖੇਡ ਮੇਲਾ ਕਰਵਾਇਆ ਗਿਆ ਜਿਸ ਵਿੱਚ 5 ਸਾਲ ਤੋਂ ਲੈਕੇ 16 ਸਾਲ ਤੱਕ ਦੇ ਬੱਚਿਆਂ ਨੇ ਹਿੱਸਾ ਲਿਆ / ਖੇਡ ਮੇਲੇ ਵਿੱਚ ਬੱਚਿਆਂ ਨੇ ਦੌੜਾਂ, ਨਿੰਬੂ ਦੌੜ ,ਰੁਕਾਵਟ ਦੌੜ ,ਖੋ ਖੋ ਅਤੇ ਹੋਰ ਬਹੁਤ ਸਾਰੀਆਂ ਵਿਰਾਸਤੀ ਖੇਡਾਂ ਕਰਵਾਈਆਂ ਗਈਆਂ।ਇਸ ਖੇਡ ਮੇਲੇ ਵਿੱਚ ਤਕਰੀਬਨ 300 ਬੱਚਿਆਂ ਨੇ ਹਿੱਸਾ ਲਿਆ ਅਤੇ ਸਾਰੀਆਂ ਨੂੰ ਹੌਂਸਲਾ ਅਫ਼ਜਾਈ ਲਈ ਇਨਾਮ ਵੰਡੇ ਗਏ ।ਇਸ ਖੇਡ ਮੇਲੇ ਵਿੱਚ ਵੱਖ ਵੱਖ ਸਮਾਜ ਸੇਵਕਾਂ ਅਤੇ ਇਲਾਕਾ ਨਿਵਾਸੀਆਂ ਨੇ ਹਿੱਸਾ ਲਿਆ।ਵਾਰਡ ਨੰਬਰ 12 ਦੇ ਕੌਂਸਲਰ ਰਾਜਬੀਰ ਸਿੰਘ ਰਾਜ਼ੀ ਨੇ ਵਿਸ਼ੇਸ਼ ਤੌਰ ਤੇ ਆਪਣੀ ਨਿਗਰਾਨੀ ਹੇਠ ਸਾਰੇ ਕਾਰਜ ਨੂੰ ਨਾਲ ਹੋਕੇ ਸਿਰੇ ਚਾੜ੍ਹਿਆ ਇਸ ਮੌਕੇ ਤੇ ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ੍ਰ ਭਜਨ ਸਿੰਘ, ਸਕੱਤਰ ਸ੍ਰ ਹਰਵਿੰਦਰ ਸਿੰਘ, ਖਜਾਨਚੀ ਸ ਭਰਪੂਰ ਸਿੰਘ , ਸੀਨੀਅਰ ਮੀਤ ਪ੍ਰਧਾਨ ਸ੍ਰ ਅਮਰਜੀਤ ਸਿੰਘ ਮੀਤ ਸਕੱਤਰ ਗੁਰਦਰਸ਼ਨ ਸਿੰਘ,ਮੀਡੀਆ ਪ੍ਰਭਾਰੀ ਸ੍ਰੀ ਵਿਜੇ ਖੰਨਾ ਜੀ ,ਨਵੀਨ ਚੰਦਰ ਜੀ ,ਗੁਰਪ੍ਰੀਤ ਸਿੰਘ ਅਤੇ ਹੋਰ ਵੀ ਮੈਂਬਰ ਸਾਹਿਬਾਨ ਨੇ ਸਾਰੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ ਅਤੇ ਇਹ ਵੀ ਭਰੋਸਾ ਦਿੱਤਾ ਕਿ ਅਜਿਹੇ ਸਮਾਗਮ ਅੱਗੇ ਵੀ ਹੁੰਦੇ ਰਹਿਣਗੇ।