Wednesday, August 12, 2026
BREAKING
ਪੀਆਈਬੀ ਚੰਡੀਗੜ੍ਹ ਦੁਆਰਾ ਝੱਜਰ ਵਿਖੇ ਸਰਕਾਰੀ ਯੋਜਨਾਵਾਂ 'ਤੇ "ਵਾਰਤਾਲਾਪ" ਦਾ ਆਯੋਜਨ ਕੀਤਾ ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸ ਦੇ ਕਲੇਸ਼ ਵਿਚਾਲੇ ਰਾਹੁਲ ਗਾਂਧੀ ਨੂੰ ਮਿਲੇ ਪ੍ਰਤਾਪ ਬਾਜਵਾ ਕਰਨ ਔਜਲੇ ਦਾ ਆਸਟ੍ਰੇਲੀਆ ਵੀਜ਼ਾ ਅੜਿਆ, ਪਰਥ ਦਾ ਸ਼ੋਅ ਹੋਇਆ ਮੁਲਤਵੀ ਪੰਜਾਬ ਕਾਂਗਰਸ 'ਚ ਹਲਚਲ, ਰੰਧਾਵਾ ਦੇ ਘਰ ਹੋਈ ਵੱਡੀ ਮੀਟਿੰਗ ਗੁਰਦਾਸਪੁਰ ਵਿਖੇ ਡੀ. ਸੀ. ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ 27 ਅਗਸਤ ਨੂੰ ਪੰਜਾਬ ਬੰਦ ਦੀ ਤਿਆਰੀ, ਜਾਣੋ ਕੀ ਹੈ ਪੂਰਾ ਮਾਮਲਾ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਦੋ ਹੋਰ ਉਮੀਦਵਾਰਾਂ ਦਾ ਐਲਾਨ PU ਵਿਦਿਆਰਥੀ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਅਹਿਮ ਖ਼ਬਰ, ਸਤੰਬਰ ਦੇ ਪਹਿਲੇ ਹਫ਼ਤੇ ਹੋਣ ਦੀ ਸੰਭਾਵਨਾ ਸਾਲ 2026-28 ਲਈ ਪੰਜਾਬ ਪ੍ਰਾਂਤਕ ਤੇਰਾਪੰਥੀ ਸਭਾ ਕਾਰਜਕਾਰੀ ਕਮੇਟੀ ਦਾ ਐਲਾਨ ਅਗਰਵਾਲ ਸਭਾ ਅਮਰਗੜ੍ਹ ਵੱਲੋਂ ਮਨਪ੍ਰੀਤ ਬਾਂਸਲ ਸਨਮਾਨਿਤ 

ਰਾਸ਼ਟਰੀ

ਵਿਰੋਧੀ ਪਾਰਟੀਆਂ ਦੇ ਰਵੱਈਏ ਤੋਂ ਨਿਰਾਸ਼ ਹਾਂ, ਚਰਚਾ ਤੋਂ ਦੌੜਣ ਵਾਲਾ ਵਿਰੋਧੀ ਧਿਰ ਪਹਿਲੀ ਵਾਰ ਵੇਖਿਆ : ਰਿਜਿਜੂ

12 ਅਗਸਤ, 2026 07:40 PM

ਨਵੀਂ ਦਿੱਲੀ : ਸੰਸਦੀ ਕਾਰਜ ਮੰਤਰੀ ਕਿਰੇਨ ਰਿਜਿਜੂ ਨੇ ਬੁੱਧਵਾਰ ਨੂੰ ਵਿਰੋਧੀ ਧਿਰ 'ਤੇ ਸੰਸਦ 'ਚ ਚਰਚਾ ਤੋਂ 'ਭੱਜਣ' ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਸਰਕਾਰ ਚਰਚਾ ਕਰਨ ਅਤੇ ਸਾਰੇ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਹੈ, ਪਰ ਵਿਰੋਧੀ ਧਿਰ ਇਸ ਲਈ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਕ ਮੰਤਰੀ ਅਤੇ ਸੰਸਦ ਮੈਂਬਰ ਹੋਣ ਦੇ ਨਾਤੇ, ਉਹ ਵਿਰੋਧੀ ਧਿਰ ਦੇ ਇਸ ਰਵੱਈਏ ਤੋਂ ਬਹੁਤ ਨਿਰਾਸ਼ ਅਤੇ ਦੁਖੀ ਹਨ। ਰਿਜਿਜੂ ਨੇ ਕਿਹਾ ਕਿ ਹੁਣ ਜਨਤਾ ਵੀ ਜਾਣਨਾ ਚਾਹੁੰਦੀ ਹੈ ਕਿ ਕਾਂਗਰਸ ਚਰਚਾ ਤੋਂ ਕਿਉਂ ਭੱਜ ਰਹੀ ਹੈ।

ਸੰਸਦ ਦੇ ਮਾਨਸੂਨ ਸੈਸ਼ਨ 'ਚ ਇਕ ਦਿਨ ਬਾਕੀ ਹੋਣ ਦੇ ਨਾਲ, ਉਨ੍ਹਾਂ ਉਮੀਦ ਪ੍ਰਗਟਾਈ ਕਿ ਵਿਰੋਧੀ ਧਿਰ ਵਿਦਿਆਰਥੀਆਂ ਦੇ ਮੁੱਦੇ 'ਤੇ ਚਰਚਾ ਕਰੇਗੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਗੱਲ ਸੁਣੇਗੀ। ਵਿਰੋਧੀ ਧਿਰ ਦੇ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰਨ ਤੋਂ ਬਾਅਦ ਰਿਜਿਜੂ ਨੇ ਸੰਸਦ ਕੰਪਲੈਕਸ 'ਚ ਆਪਣੇ ਚੈਂਬਰ 'ਚ ਪੱਤਰਕਾਰਾਂ ਨੂੰ ਕਿਹਾ,"ਮੈਂ ਬਹੁਤ ਨਿਰਾਸ਼ ਅਤੇ ਦੁਖੀ ਹਾਂ। ਆਪਣੀ ਜ਼ਿੰਦਗੀ 'ਚ ਪਹਿਲੀ ਵਾਰ, ਮੈਂ ਅਜਿਹੀ ਸਥਿਤੀ ਦੇਖ ਰਿਹਾ ਹਾਂ ਜਿੱਥੇ ਸਰਕਾਰ ਸੰਸਦ 'ਚ ਚਰਚਾ ਚਾਹੁੰਦੀ ਹੈ, ਪਰ ਵਿਰੋਧੀ ਧਿਰ ਇਸ ਤੋਂ ਭੱਜ ਰਹੀ ਹੈ।''

ਉਨ੍ਹਾਂ ਕਿਹਾ ਕਿ ਸੰਸਦੀ ਲੋਕਤੰਤਰ 'ਚ ਵਿਰੋਧੀ ਧਿਰ ਆਮ ਤੌਰ 'ਤੇ ਚਰਚਾ ਦੀ ਮੰਗ ਕਰਦੀ ਹੈ ਅਤੇ ਸਰਕਾਰ ਆਪਣੇ ਸਵਾਲਾਂ ਦੇ ਜਵਾਬ ਦਿੰਦੀ ਹੈ। ਪਰ ਮੌਜੂਦਾ ਸਥਿਤੀ 'ਚ, ਸਰਕਾਰ ਖੁਦ ਕਹਿ ਰਹੀ ਹੈ ਕਿ ਉਹ ਚਰਚਾ ਕਰੇਗੀ ਅਤੇ ਜਵਾਬ ਦੇਵੇਗੀ, ਜਦੋਂ ਕਿ ਵਿਰੋਧੀ ਧਿਰ ਚਰਚਾ ਲਈ ਤਿਆਰ ਨਹੀਂ ਹੈ। ਰਿਜਿਜੂ ਨੇ ਕਿਹਾ, "ਕੀ ਤੁਸੀਂ ਅਜਿਹੀ ਸਥਿਤੀ ਦੀ ਕਲਪਨਾ ਕਰ ਸਕਦੇ ਹੋ? ਇਹ ਲੋਕਤੰਤਰ ਲਈ ਚੰਗਾ ਨਹੀਂ ਹੈ।" ਉਨ੍ਹਾਂ ਕਿਹਾ ਕਿ ਸਰਕਾਰ ਨੇ ਵਾਰ-ਵਾਰ ਇਸ ਮੁੱਦੇ 'ਤੇ ਚਰਚਾ ਕਰਨ ਦੀ ਇੱਛਾ ਪ੍ਰਗਟਾਈ ਹੈ, ਪਰ ਵਿਰੋਧੀ ਧਿਰ ਸਹਿਮਤ ਨਹੀਂ ਹੋ ਰਹੀ ਹੈ।

ਸੰਸਦੀ ਕਾਰਜ ਮੰਤਰੀ ਨੇ ਕਿਹਾ ਕਿ ਇਸੇ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਇਕ ਹੋਰ ਪੱਤਰ ਲਿਖਣਾ ਪਿਆ, ਜਿਸ 'ਚ ਉਨ੍ਹਾਂ (ਸ਼ਾਹ) ਨੇ ਕਿਹਾ ਕਿ ਸਰਕਾਰ ਇਕ ਖੁੱਲ੍ਹੀ, ਵਿਆਪਕ ਅਤੇ ਵਿਸਤ੍ਰਿਤ ਚਰਚਾ ਲਈ ਤਿਆਰ ਹੈ ਅਤੇ ਸਪੀਕਰ ਨੂੰ ਵਿਰੋਧੀ ਧਿਰ ਦੇ ਆਗੂਆਂ ਨੂੰ ਚਰਚਾ ਲਈ ਸਹਿਮਤ ਹੋਣ ਲਈ ਮਨਾਉਣ ਦੀ ਬੇਨਤੀ ਕੀਤੀ। ਰਿਜਿਜੂ ਨੇ ਕਿਹਾ,"ਕੀ ਤੁਸੀਂ ਕਦੇ ਸੁਣਿਆ ਹੈ ਕਿ ਵਿਰੋਧੀ ਧਿਰ ਚਰਚਾ ਤੋਂ ਭੱਜ ਰਹੀ ਹੈ? ਸਰਕਾਰ ਖੁਦ ਲੋਕ ਸਭਾ ਸਪੀਕਰ ਨੂੰ ਵਿਰੋਧੀ ਧਿਰ ਨੂੰ ਚਰਚਾ 'ਚ ਸ਼ਾਮਲ ਹੋਣ ਲਈ ਮਨਾਉਣ ਦੀ ਬੇਨਤੀ ਕਰ ਰਹੀ ਹੈ।" ਉਨ੍ਹਾਂ ਕਿਹਾ ਕਿ ਅੱਜ ਵੀ ਸਰਕਾਰ ਨੇ ਵਾਰ-ਵਾਰ ਵਿਰੋਧੀ ਧਿਰ ਨੂੰ ਤੁਰੰਤ ਚਰਚਾ ਸ਼ੁਰੂ ਕਰਨ ਦੀ ਅਪੀਲ ਕੀਤੀ, ਪਰ ਵਿਰੋਧੀ ਧਿਰ 'ਚ 'ਹਿੰਮਤ' ਦੀ ਘਾਟ ਹੈ। ਰਿਜਿਜੂ ਨੇ ਕਿਹਾ,"ਵਿਰੋਧੀ ਧਿਰ ਦਾ ਇਹ ਰਵੱਈਆ ਦੇਸ਼ ਲਈ ਚੰਗਾ ਨਹੀਂ ਹੈ।"

Have something to say? Post your comment

ਅਤੇ ਰਾਸ਼ਟਰੀ ਖਬਰਾਂ

ਕੇਰਲ ਦਾ ਨਾਂ ਬਦਲ ਕੇ 'ਕੇਰਲਮ' ਕਰਨਾ ਭਾਰਤੀ ਵਿਰਾਸਤ ਦੀ ਪੁਨਰ ਸਥਾਪਨਾ: ਤਰੁਣ ਚੁੱਘ

ਕੇਰਲ ਦਾ ਨਾਂ ਬਦਲ ਕੇ 'ਕੇਰਲਮ' ਕਰਨਾ ਭਾਰਤੀ ਵਿਰਾਸਤ ਦੀ ਪੁਨਰ ਸਥਾਪਨਾ: ਤਰੁਣ ਚੁੱਘ

''ਅਰੁਣਾਚਲ ਪ੍ਰਦੇਸ਼ ਸਾਡਾ ਹੈ ਤੇ ਸਾਡਾ ਹੀ ਰਹੇਗਾ...'', ਭਾਰਤ ਨੇ ਚੀਨ ਨੂੰ ਦਿੱਤਾ ਠੋਕਵਾਂ ਜਵਾਬ

''ਅਰੁਣਾਚਲ ਪ੍ਰਦੇਸ਼ ਸਾਡਾ ਹੈ ਤੇ ਸਾਡਾ ਹੀ ਰਹੇਗਾ...'', ਭਾਰਤ ਨੇ ਚੀਨ ਨੂੰ ਦਿੱਤਾ ਠੋਕਵਾਂ ਜਵਾਬ

ਦਿੱਲੀ ਵਿਧਾਨ ਸਭਾ 'ਚ 13 ਘੰਟੇ ਹੋਇਆ ਕੰਮਕਾਜ, ਮਾਨਸੂਨ ਸੈਸ਼ਨ ਦੌਰਾਨ 4 ਬਿੱਲ ਪਾਸ

ਦਿੱਲੀ ਵਿਧਾਨ ਸਭਾ 'ਚ 13 ਘੰਟੇ ਹੋਇਆ ਕੰਮਕਾਜ, ਮਾਨਸੂਨ ਸੈਸ਼ਨ ਦੌਰਾਨ 4 ਬਿੱਲ ਪਾਸ

ਦੇਸ਼ ਦੇ ਲੋਕ ਦੇਖ ਰਹੇ ਹਨ ਕਿ ਸੰਸਦ 'ਚ ਹੋਣ ਵਾਲੀ ਚਰਚਾ ਤੋਂ ਕੌਣ ਭੱਜ ਰਿਹਾ: ਨਿਤਿਨ ਨਬੀਨ

ਦੇਸ਼ ਦੇ ਲੋਕ ਦੇਖ ਰਹੇ ਹਨ ਕਿ ਸੰਸਦ 'ਚ ਹੋਣ ਵਾਲੀ ਚਰਚਾ ਤੋਂ ਕੌਣ ਭੱਜ ਰਿਹਾ: ਨਿਤਿਨ ਨਬੀਨ

'ਝਾਰਖੰਡ 'ਤੇ ਮੈਂ ਚੁੱਪ ਨਹੀਂ, ਵਿਦਿਆਰਥੀਆਂ ਵਿਰੁੱਧ ਹਿੰਸਾ ਅਸਵੀਕਾਰਨਯੋਗ', ਰਾਹੁਲ ਦਾ ਅਹਿਮ ਬਿਆਨ

'ਝਾਰਖੰਡ 'ਤੇ ਮੈਂ ਚੁੱਪ ਨਹੀਂ, ਵਿਦਿਆਰਥੀਆਂ ਵਿਰੁੱਧ ਹਿੰਸਾ ਅਸਵੀਕਾਰਨਯੋਗ', ਰਾਹੁਲ ਦਾ ਅਹਿਮ ਬਿਆਨ

"ਰੀਲ ਯੁੱਗ" 'ਚ ਰਹਿਣ ਵਾਲੇ ਨੌਜਵਾਨਾਂ ਨੂੰ "ਸ਼ਾਰਟਕੱਟਾਂ" ਤੋਂ ਬਚਣਾ ਚਾਹੀਦਾ: PM ਮੋਦੀ

ਵਿਰੋਧੀ ਧਿਰ ਚਰਚਾ ਲਈ ਹੋਵੇ ਤਿਆਰ, ਮੈਂ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ : ਅਮਿਤ ਸ਼ਾਹ

ਵਿਰੋਧੀ ਧਿਰ ਚਰਚਾ ਲਈ ਹੋਵੇ ਤਿਆਰ, ਮੈਂ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ : ਅਮਿਤ ਸ਼ਾਹ

52,600 ਰੁਪਏ ਘੱਟੋ-ਘੱਟ ਤਨਖਾਹ ਅਤੇ 2.92 ਫਿਟਮੈਂਟ ਫੈਕਟਰ ਦੀ ਮੰਗ, 8ਵੇਂ ਤਨਖਾਹ ਕਮਿਸ਼ਨ ਤੋਂ ਵੱਡਾ ਅਪਡੇਟ

52,600 ਰੁਪਏ ਘੱਟੋ-ਘੱਟ ਤਨਖਾਹ ਅਤੇ 2.92 ਫਿਟਮੈਂਟ ਫੈਕਟਰ ਦੀ ਮੰਗ, 8ਵੇਂ ਤਨਖਾਹ ਕਮਿਸ਼ਨ ਤੋਂ ਵੱਡਾ ਅਪਡੇਟ

6 ਸਾਲਾਂ 'ਚ 300 ਸੈਟੇਲਾਈਟ ਲਾਂਚ ਕਰੇਗਾ ISRO ! ਭਾਰਤ ਨੇ ਸਪੇਸ ਵੱਲ ਮਾਰੀ ਵੱਡੀ ਛਲਾਂਗ

6 ਸਾਲਾਂ 'ਚ 300 ਸੈਟੇਲਾਈਟ ਲਾਂਚ ਕਰੇਗਾ ISRO ! ਭਾਰਤ ਨੇ ਸਪੇਸ ਵੱਲ ਮਾਰੀ ਵੱਡੀ ਛਲਾਂਗ

ਸਹਿਕਾਰੀ ਵਿਕਾਸ ਨਿਗਮ ਦਾ ਅਧਿਕਾਰ ਖੇਤਰ ਵਧਾਉਣ ਵਾਲਾ ਬਿੱਲ ਲੋਕ ਸਭਾ 'ਚ ਪਾਸ

ਸਹਿਕਾਰੀ ਵਿਕਾਸ ਨਿਗਮ ਦਾ ਅਧਿਕਾਰ ਖੇਤਰ ਵਧਾਉਣ ਵਾਲਾ ਬਿੱਲ ਲੋਕ ਸਭਾ 'ਚ ਪਾਸ