ਸੁਨਾਮ (ਰਮੇਸ਼ ਗਰਗ) : ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਆਬਕਾਰੀ ਵਿਭਾਗ ਪੰਜਾਬ ਦੇ ਕਮਿਸ਼ਨਰ ਮਾਨਯੋਗ ਸ਼੍ਰੀ ਜਤਿੰਦਰ ਜੋਰੇਵਾਲ, ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ ਐਰੀ, ਸ਼੍ਰੀ ਰਾਜੀਵ ਸ਼ਰਮਾ ਸਹਾਇਕ ਕਮਿਸ਼ਨ ਸੰਗਰੂਰ,ਆਬਕਾਰੀ ਅਫਸਰ ਸਰਦਾਰ ਦਿਲਪ੍ਰੀਤ ਸਿੰਘ ਚਹਿਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਆਬਕਾਰੀ ਇੰਸਪੈਕਟਰ ਸੁਨਾਮ ਸ੍ਰੀ ਗੋਰਵ ਜਿੰਦਲ ਅਤੇ ਆਬਕਾਰੀ ਇੰਸਪੈਕਟਰ ਲੌਂਗੋਵਾਲ ਸਰਦਾਰ ਬਿਕਰਮ ਢੀਂਡਸਾ ਵੱਲੋਂ ਨਾਜਾਇਜ਼, ਨਕਲੀ ਅਤੇ ਘਰ ਦੀ ਕੱਢੀ ਸ਼ਰਾਬ ਦੇ ਸਿਹਤ ਨੂੰ ਹੋਣ ਵਾਲੇ ਮਾੜੇ ਪ੍ਰਭਾਵ ਸਬੰਧੀ ਵੱਖ ਵੱਖ ਥਾਵਾਂ ਤੇ ਪਹਿਲਾਂ ਜਾਗਰੂਕ ਕੀਤਾ ਗਿਆ ਸੀ ਅਤੇ ਹੁਣ ਉਹਨਾਂ ਵੱਲੋਂ ਢਾਬਿਆਂ ਅਤੇ ਸ਼ਹਿਰ ਦੇ ਵੱਖ-ਵੱਖ ਖਾਲੀ ਪਏ ਥਾਵਾਂ ਤੇ ਚੈਕਿੰਗ ਕੀਤੀ ਗਈ ਹੈ ਤਾਂ ਕਿ ਕੋਈ ਨਕਲੀ ਜਾਂ ਨਾਜਾਇਜ਼ ਸ਼ਰਾਬ ਨਾ ਪਈ ਹੋਵੇ ਇਸ ਮੌਕੇ ਗੋਰਵ ਜਿੰਦਲ ਨੇ ਦੱਸਿਆ ਕਿ ਉਹਨਾਂ ਵੱਲੋਂ ਲਗਾਤਾਰ ਚੈਕੀਗਾ ਕੀਤੀਆਂ ਜਾ ਰਹੀਆਂ ਹਨ, ਜੇਕਰ ਕੋਈ ਵੀ ਗਲਤ ਕੰਮ ਕਰਦਾ ਫੜਿਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ