Sunday, July 19, 2026
BREAKING
ਸੋਨਮ ਵਾਂਗਚੁਕ ਨੂੰ ਦਿੱਲੀ HC ਤੋਂ ਰਾਹਤ ਨਹੀਂ ! ਨਿੱਜੀ ਹਸਪਤਾਲ 'ਚ ਸ਼ਿਫਟ ਕਰਨ ਦੀ ਅਰਜ਼ੀ ਰੱਦ ਮੱਧ ਪ੍ਰਦੇਸ਼ 'ਚ ਲਾਗੂ ਹੋਵੇਗਾ UCC! ਮੋਹਨ ਕੈਬਨਿਟ ਨੇ ਲਾਈ ਮੋਹਰ, ਭਲਕੇ ਵਿਧਾਨ ਸਭਾ 'ਚ ਹੋਵੇਗਾ ਪੇਸ਼ 'ਵਾਂਗਚੁਕ ਨੂੰ ਕੀਤਾ ਜਾਵੇ ਰੈਫ਼ਰ..!' ਸੋਨਮ ਦੀ ਪਤਨੀ ਨੇ ਕੀਤਾ ਹਾਈ ਕੋਰਟ ਦਾ ਰੁਖ਼ 'ਚੁੱਪੀ ਤੋੜੋ PM ਸਾਬ੍ਹ..!', ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲੇ 'ਚ ਜੈਰਾਮ ਰਮੇਸ਼ ਨੇ ਸ਼ੇਅਰ ਕੀਤੀ ਪੋਸਟ ਦਿੱਲੀ ਦੀ CM ਰੇਖਾ ਗੁਪਤਾ ਦੇ ਜਨਮਦਿਨ ਮੌਕੇ PM ਮੋਦੀ ਨੇ ਦਿੱਤੀਆਂ ਵਧਾਈਆਂ ਅਮਰੀਕਾ ਨੇ ਸਾਊਦੀ ਅਰਬ ਨੂੰ ਯੂਰੇਨੀਅਮ ਸੰਸ਼ੋਧਨ ਲਈ ਦਿੱਤੀ ਪ੍ਰਵਾਨਗੀ ਰੂਬੀਓ ਆਸੀਆਨ ਮੀਟਿੰਗਾਂ 'ਚ ਸ਼ਾਮਲ ਹੋਣ ਲਈ ਜਾਣਗੇ ਫਿਲੀਪੀਨਜ਼, ਖੇਤਰੀ ਵਿਦੇਸ਼ ਮੰਤਰੀ ਮਨੀਲਾ 'ਚ ਹੋਣਗੇ ਇਕੱਠੇ ਪਾਕਿਸਤਾਨ 'ਚ ਅਫਗਾਨ ਸ਼ਰਨਾਰਥੀਆਂ 'ਤੇ ਕਹਿਰ, ਘਰ ਕੀਤੇ ਗਏ ਢਹਿ ਢੇਰੀ ਕੰਗਨਾ ਰਣੌਤ ਮਾਣਹਾਨੀ ਮਾਮਲੇ ਦੀ ਸੁਣਵਾਈ ਟਲੀ, ਹੁਣ 3 ਅਗਸਤ ਨੂੰ ਹੋਵੇਗੀ ਅਗਲੀ ਪੇਸ਼ੀ 'ਇਹ ਸਿਸਟਮ ਗੂੰਗਾ-ਬੋਲ਼ਾ ਤੇ ਬੇਰਹਿਮ ਹੈ', ਵਾਂਗਚੁਕ ਦੇ ਸਮਰਥਨ 'ਚ ਸ਼ੇਖਰ ਸੁਮਨ ਨੇ ਸਰਕਾਰ 'ਤੇ ਸਾਧਿਆ ਨਿਸ਼ਾਨਾ

ਰਾਸ਼ਟਰੀ

ਵਿਦੇਸ਼ਾਂ 'ਚ ਨਹੀਂ ਜਾਵੇਗੀ ਹੁਣ ਭਾਰਤੀ ਖੰਡ; ਜਾਣੋ ਕੇਂਦਰ ਸਰਕਾਰ ਦੇ ਸਖ਼ਤ ਫੈਸਲੇ ਪਿੱਛੇ ਕੀ ਹੈ ਵੱਡਾ ਕਾਰਨ

14 ਮਈ, 2026 04:54 PM

ਦੇਸ਼ ਵਿੱਚ ਖੰਡ ਦੀਆਂ ਵਧਦੀਆਂ ਕੀਮਤਾਂ ਨੂੰ ਕਾਬੂ ਕਰਨ ਅਤੇ ਘਰੇਲੂ ਬਾਜ਼ਾਰ ਵਿੱਚ ਇਸ ਦੀ ਉਪਲਬਧਤਾ ਵਧਾਉਣ ਲਈ ਕੇਂਦਰ ਸਰਕਾਰ ਨੇ ਇੱਕ ਵੱਡਾ ਕਦਮ ਚੁੱਕਿਆ ਹੈ। ਭਾਰਤ ਸਰਕਾਰ ਨੇ ਖੰਡ ਦੀ ਬਰਾਮਦ (ਨਿਰਯਾਤ) 'ਤੇ 30 ਸਤੰਬਰ, 2026 ਤੱਕ ਜਾਂ ਅਗਲੇ ਹੁਕਮਾਂ ਤੱਕ ਤੁਰੰਤ ਪ੍ਰਭਾਵ ਨਾਲ ਰੋਕ ਲਗਾ ਦਿੱਤੀ ਹੈ। ਵਿਦੇਸ਼ ਵਪਾਰ ਡਾਇਰੈਕਟੋਰੇਟ ਜਨਰਲ (DGFT) ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ, ਹੁਣ ਖੰਡ ਨੂੰ 'ਪਾਬੰਦੀਸ਼ੁਦਾ' ਸ਼੍ਰੇਣੀ ਤੋਂ ਹਟਾ ਕੇ 'ਵਰਜਿਤ' (Prohibited) ਸ਼੍ਰੇਣੀ ਵਿੱਚ ਪਾ ਦਿੱਤਾ ਗਿਆ ਹੈ।

ਕੀ ਹਨ ਨਵੇਂ ਨਿਯਮ ਅਤੇ ਕਿਨ੍ਹਾਂ ਨੂੰ ਮਿਲੇਗੀ ਛੋਟ?
ਸਰਕਾਰ ਦੇ ਇਸ ਫੈਸਲੇ ਨਾਲ ਹੁਣ ਕੱਚੀ ਖੰਡ, ਚਿੱਟੀ ਖੰਡ ਅਤੇ ਰਿਫਾਇੰਡ ਖੰਡ ਦੀ ਬਰਾਮਦ ਨਹੀਂ ਹੋ ਸਕੇਗੀ। ਹਾਲਾਂਕਿ, ਕੁਝ ਖਾਸ ਹਾਲਤਾਂ ਵਿੱਚ ਛੋਟ ਦਿੱਤੀ ਗਈ ਹੈ। ਯੂਰਪੀ ਸੰਘ (EU) ਅਤੇ ਅਮਰੀਕਾ ਨੂੰ ਤੈਅ ਕੋਟੇ (CXL ਅਤੇ TRQ) ਦੇ ਤਹਿਤ ਕੀਤੀ ਜਾਣ ਵਾਲੀ ਬਰਾਮਦ ਜਾਰੀ ਰਹੇਗੀ। ਉਹ ਖੇਪਾਂ ਜੋ ਪਹਿਲਾਂ ਹੀ ਨਿਰਯਾਤ ਦੀ ਪ੍ਰਕਿਰਿਆ ਵਿੱਚ ਹਨ, ਉਨ੍ਹਾਂ 'ਤੇ ਇਹ ਰੋਕ ਲਾਗੂ ਨਹੀਂ ਹੋਵੇਗੀ। ਸਰਕਾਰ-ਤੋਂ-ਸਰਕਾਰ (G2G) ਦੇ ਪੱਧਰ 'ਤੇ ਹੋਣ ਵਾਲੇ ਨਿਰਯਾਤ ਨੂੰ ਵੀ ਇਸ ਤੋਂ ਬਾਹਰ ਰੱਖਿਆ ਗਿਆ ਹੈ।

ਜਾਣੋ ਕਿਉਂ ਲਿਆ ਸਰਕਾਰ ਨੇ ਸਖ਼ਤ ਫੈਸਲਾ
ਸਰਕਾਰ ਦਾ ਮੁੱਖ ਮਕਸਦ ਦੇਸ਼ ਅੰਦਰ ਖੰਡ ਦੀ ਸਪਲਾਈ ਨੂੰ ਬਰਕਰਾਰ ਰੱਖਣਾ ਹੈ ਤਾਂ ਜੋ ਆਮ ਲੋਕਾਂ ਨੂੰ ਮਹਿੰਗੀ ਖੰਡ ਨਾ ਖਰੀਦਣੀ ਪਵੇ। ਖਾਸ ਕਰਕੇ ਵਿਸ਼ਵ ਪੱਧਰੀ ਮਹਿੰਗਾਈ ਅਤੇ ਪੱਛਮੀ ਏਸ਼ੀਆ ਦੇ ਸੰਘਰਸ਼ ਕਾਰਨ ਪੈਦਾ ਹੋਈ ਅਨਿਸ਼ਚਿਤਤਾ ਦੇ ਮੱਦੇਨਜ਼ਰ ਇਹ ਕਦਮ ਅਹਿਮ ਮੰਨਿਆ ਜਾ ਰਿਹਾ ਹੈ। ਭਾਰਤ, ਜੋ ਕਿ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਖੰਡ ਉਤਪਾਦਕ ਦੇਸ਼ ਹੈ, ਨੇ ਅਕਤੂਬਰ 2022 ਤੋਂ ਹੀ ਨਿਰਯਾਤ 'ਤੇ ਨਿਯੰਤਰਣ ਰੱਖਣਾ ਸ਼ੁਰੂ ਕਰ ਦਿੱਤਾ ਸੀ।

ਉਤਪਾਦਨ ਦੇ ਅੰਕੜੇ
ਭਾਰਤੀ ਖੰਡ ਅਤੇ ਜੈਵ-ਊਰਜਾ ਨਿਰਮਾਤਾ ਸੰਘ (ISMA) ਅਨੁਸਾਰ ਮਹਾਰਾਸ਼ਟਰ ਅਤੇ ਕਰਨਾਟਕ ਵਿੱਚ ਚੰਗੇ ਉਤਪਾਦਨ ਕਾਰਨ ਅਪ੍ਰੈਲ ਤੱਕ ਦੇਸ਼ ਵਿੱਚ ਖੰਡ ਦੀ ਪੈਦਾਵਾਰ 7.32 ਫੀਸਦੀ ਵਧ ਕੇ 2.752 ਕਰੋੜ ਟਨ ਹੋ ਗਈ ਹੈ। ਸਾਲ 2025-26 ਦੇ ਸੀਜ਼ਨ ਦੌਰਾਨ ਕੁੱਲ ਉਤਪਾਦਨ 2.93 ਕਰੋੜ ਟਨ ਰਹਿਣ ਦਾ ਅਨੁਮਾਨ ਹੈ, ਜੋ ਪਿਛਲੇ ਸਾਲ ਦੇ 2.612 ਕਰੋੜ ਟਨ ਤੋਂ ਵੱਧ ਹੈ।

ਜ਼ਿਕਰਯੋਗ ਹੈ ਕਿ ਸਰਕਾਰ ਨੇ ਪਹਿਲਾਂ ਇਸ ਸੀਜ਼ਨ ਲਈ ਲਗਭਗ 16 ਲੱਖ ਟਨ ਖੰਡ ਨਿਰਯਾਤ ਕਰਨ ਦੀ ਇਜਾਜ਼ਤ ਦਿੱਤੀ ਸੀ, ਪਰ ਹੁਣ ਘਰੇਲੂ ਹਾਲਾਤਾਂ ਨੂੰ ਵੇਖਦਿਆਂ ਇਸ 'ਤੇ ਰੋਕ ਲਗਾ ਦਿੱਤੀ ਗਈ ਹੈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਸੋਨਮ ਵਾਂਗਚੁਕ ਨੂੰ ਦਿੱਲੀ HC ਤੋਂ ਰਾਹਤ ਨਹੀਂ ! ਨਿੱਜੀ ਹਸਪਤਾਲ 'ਚ ਸ਼ਿਫਟ ਕਰਨ ਦੀ ਅਰਜ਼ੀ ਰੱਦ

ਸੋਨਮ ਵਾਂਗਚੁਕ ਨੂੰ ਦਿੱਲੀ HC ਤੋਂ ਰਾਹਤ ਨਹੀਂ ! ਨਿੱਜੀ ਹਸਪਤਾਲ 'ਚ ਸ਼ਿਫਟ ਕਰਨ ਦੀ ਅਰਜ਼ੀ ਰੱਦ

ਮੱਧ ਪ੍ਰਦੇਸ਼ 'ਚ ਲਾਗੂ ਹੋਵੇਗਾ UCC! ਮੋਹਨ ਕੈਬਨਿਟ ਨੇ ਲਾਈ ਮੋਹਰ, ਭਲਕੇ ਵਿਧਾਨ ਸਭਾ 'ਚ ਹੋਵੇਗਾ ਪੇਸ਼

ਮੱਧ ਪ੍ਰਦੇਸ਼ 'ਚ ਲਾਗੂ ਹੋਵੇਗਾ UCC! ਮੋਹਨ ਕੈਬਨਿਟ ਨੇ ਲਾਈ ਮੋਹਰ, ਭਲਕੇ ਵਿਧਾਨ ਸਭਾ 'ਚ ਹੋਵੇਗਾ ਪੇਸ਼

'ਵਾਂਗਚੁਕ ਨੂੰ ਕੀਤਾ ਜਾਵੇ ਰੈਫ਼ਰ..!' ਸੋਨਮ ਦੀ ਪਤਨੀ ਨੇ ਕੀਤਾ ਹਾਈ ਕੋਰਟ ਦਾ ਰੁਖ਼

'ਵਾਂਗਚੁਕ ਨੂੰ ਕੀਤਾ ਜਾਵੇ ਰੈਫ਼ਰ..!' ਸੋਨਮ ਦੀ ਪਤਨੀ ਨੇ ਕੀਤਾ ਹਾਈ ਕੋਰਟ ਦਾ ਰੁਖ਼

'ਚੁੱਪੀ ਤੋੜੋ PM ਸਾਬ੍ਹ..!', ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲੇ 'ਚ ਜੈਰਾਮ ਰਮੇਸ਼ ਨੇ ਸ਼ੇਅਰ ਕੀਤੀ ਪੋਸਟ

'ਚੁੱਪੀ ਤੋੜੋ PM ਸਾਬ੍ਹ..!', ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲੇ 'ਚ ਜੈਰਾਮ ਰਮੇਸ਼ ਨੇ ਸ਼ੇਅਰ ਕੀਤੀ ਪੋਸਟ

ਦਿੱਲੀ ਦੀ CM ਰੇਖਾ ਗੁਪਤਾ ਦੇ ਜਨਮਦਿਨ ਮੌਕੇ PM ਮੋਦੀ ਨੇ ਦਿੱਤੀਆਂ ਵਧਾਈਆਂ

ਦਿੱਲੀ ਦੀ CM ਰੇਖਾ ਗੁਪਤਾ ਦੇ ਜਨਮਦਿਨ ਮੌਕੇ PM ਮੋਦੀ ਨੇ ਦਿੱਤੀਆਂ ਵਧਾਈਆਂ

ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਦਾ ਕਿਰਾਇਆ ਜਾਣ ਹੋ ਜਾਵੋਗੇ ਹੈਰਾਨ, ਜਾਣੋ ਖ਼ਾਸੀਅਤ

ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਦਾ ਕਿਰਾਇਆ ਜਾਣ ਹੋ ਜਾਵੋਗੇ ਹੈਰਾਨ, ਜਾਣੋ ਖ਼ਾਸੀਅਤ

'ਨਾਗਰਿਕਤਾ ਤੈਅ ਕਰਨਾ ਚੋਣ ਕਮਿਸ਼ਨ ਦਾ ਅਧਿਕਾਰ ਨਹੀਂ', ਸੁਪਰੀਮ ਕੋਰਟ ਦਾ SIR 'ਤੇ ਵੱਡਾ ਫੈਸਲਾ

'ਨਾਗਰਿਕਤਾ ਤੈਅ ਕਰਨਾ ਚੋਣ ਕਮਿਸ਼ਨ ਦਾ ਅਧਿਕਾਰ ਨਹੀਂ', ਸੁਪਰੀਮ ਕੋਰਟ ਦਾ SIR 'ਤੇ ਵੱਡਾ ਫੈਸਲਾ

ਭਾਰਤ-ਪਾਕਿਸਤਾਨ ਸਰਹੱਦ ਕੋਲ ਹਟਾਈਆਂ ਗਈਆਂ ਗੈਰ-ਕਾਨੂੰਨੀ ਮਸਜਿਦਾਂ ਅਤੇ ਮਦਰਸੇ

ਭਾਰਤ-ਪਾਕਿਸਤਾਨ ਸਰਹੱਦ ਕੋਲ ਹਟਾਈਆਂ ਗਈਆਂ ਗੈਰ-ਕਾਨੂੰਨੀ ਮਸਜਿਦਾਂ ਅਤੇ ਮਦਰਸੇ

ਟੈਰਰ ਫੰਡਿੰਗ ਤੇ ਗੈਰ-ਕਾਨੂੰਨੀ ਘੁਸਪੈਠ ’ਤੇ ED ਦਾ ਐਕਸ਼ਨ, 5 ਸੂਬਿਆਂ ’ਚ ਕੀਤੀ ਛਾਪੇਮਾਰੀ

ਟੈਰਰ ਫੰਡਿੰਗ ਤੇ ਗੈਰ-ਕਾਨੂੰਨੀ ਘੁਸਪੈਠ ’ਤੇ ED ਦਾ ਐਕਸ਼ਨ, 5 ਸੂਬਿਆਂ ’ਚ ਕੀਤੀ ਛਾਪੇਮਾਰੀ

CM ਰੇਖਾ ਗੁਪਤਾ ਨੇ 45 ਨਵੇਂ ਆਯੂਸ਼ਮਾਨ ਅਰੋਗਿਆ ਮੰਦਰਾਂ ਦਾ ਕੀਤਾ ਉਦਘਾਟਨ

CM ਰੇਖਾ ਗੁਪਤਾ ਨੇ 45 ਨਵੇਂ ਆਯੂਸ਼ਮਾਨ ਅਰੋਗਿਆ ਮੰਦਰਾਂ ਦਾ ਕੀਤਾ ਉਦਘਾਟਨ