Friday, May 01, 2026
BREAKING
ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮੌਕੇ ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਘੱਟੋ-ਘੱਟ ਉਜਰਤਾਂ ਦੀਆਂ ਬੇਸਿਕ ਰੇਟ ਵਧਾਉਣ ਸਬੰਧੀ ਮਤਾ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਪੰਜਾਬ ਵਿਧਾਨ ਸਭਾ ਵੱਲੋਂ ਪੰਜਾਬ ਜੇਲ੍ਹਾਂ ਅਤੇ ਸੁਧਾਰ ਸੇਵਾਵਾਂ ਬਿਲ, 2026 ਸਰਬਸੰਮਤੀ ਨਾਲ ਪਾਸ ਪੰਜਾਬ ਵੱਲੋਂ ਨਵਾਂ ਮੀਲ ਪੱਥਰ ਕਾਇਮ: ਸ਼ੁਰੂਆਤ ਤੋਂ ਹੁਣ ਤੱਕ ਦੀ ਸਭ ਤੋਂ ਵੱਧ ਜੀ.ਐਸ.ਟੀ. ਪ੍ਰਾਪਤੀ, ਵਿਕਾਸ ਦਰ ਵਿੱਚ ਭਾਰਤ 'ਚ ਸੱਭ ਤੋਂ ਅੱਗੇ: ਹਰਪਾਲ ਸਿੰਘ ਚੀਮਾ ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਕਿਡਨੀ ਮਰੀਜ਼ਾਂ ਲਈ ਬਣੀ ਵਰਦਾਨ: ਹੁਣ ਤੱਕ 16.5 ਕਰੋੜ ਰੁਪਏ ਦੀ ਲਾਗਤ ਨਾਲ ਕਿਡਨੀ ਮਰੀਜ਼ਾਂ ਨੇ 1 ਲੱਖ ਡਾਇਲਿਸਿਸ ਸੈਸ਼ਨ ਲਏ: ਆਵਾਰਾ ਕੁੱਤਿਆਂ ਦੇ ਖਤਰੇ ਨਾਲ ਨਜਿੱਠਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ : ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਨਗਰ ਨਿਗਮ ਕਮਿਸ਼ਨਰਾਂ ਨੂੰ ਦਿੱਤੇ ਨਿਰਦੇਸ਼ Credit Card ਧਾਰਕਾਂ ਲਈ RBI ਨੇ ਲਾਗੂ ਕੀਤਾ ਨਵਾਂ ਨਿਯਮ, ਗਾਹਕਾਂ ਨੂੰ ਮਿਲੇਗੀ ਰਾਹਤ ਅਟਾਰੀ ਰਿਟਰੀਟ ਸੈਰੇਮਨੀ ਨੂੰ ਲੈ ਕੇ ਅਹਿਮ ਖ਼ਬਰ, ਬਦਲਿਆ ਸਮਾਂ ਸੋਨੇ ਦੀਆਂ ਕੀਮਤਾਂ 'ਚ ਆਇਆ ਵੱਡਾ ਉਛਾਲ, ਚਾਂਦੀ ਹੋਈ ਸਸਤੀ; Gold Imports 'ਚ ਆਈ ਭਾਰੀ ਗਿਰਾਵਟ ਅਮਰੀਕਾ-ਈਰਾਨ ਦੀ ਵਿਚੋਲਗੀ ਤੋਂ ਬਾਹਰ ਹੋਇਆ ਪਾਕਿਸਤਾਨ! ਟਰੰਪ ਨੇ ਈਰਾਨ ਨਾਲ ਕੀਤੀ ਸਿੱਧੀ ਗੱਲਬਾਤ ਪੰਜਾਬ ਭਾਜਪਾ ਵਲੋਂ ਲਾਈ ਗਈ 'ਜਨਤਾ ਦੀ ਵਿਧਾਨ ਸਭਾ', ਸੁਨੀਲ ਜਾਖੜ ਨੇ ਚੁੱਕੇ ਗੰਭੀਰ ਮੁੱਦੇ

ਰਾਸ਼ਟਰੀ

ਲੈਫਟੀਨੈਂਟ ਜਨਰਲ ਬਲਬੀਰ ਸਿੰਘ ਨੇ ਫ਼ੌਜ ਦੀ ਰਣਨੀਤਕ ਚਿਨਾਰ ਕੋਰ ਦੀ ਸੰਭਾਲੀ ਕਮਾਨ

01 ਮਈ, 2026 05:57 PM

ਸ਼੍ਰੀਨਗਰ : ਲੈਫਟੀਨੈਂਟ ਜਨਰਲ ਬਲਬੀਰ ਸਿੰਘ ਨੇ ਸ਼ੁੱਕਰਵਾਰ ਨੂੰ ਸ਼੍ਰੀਨਗਰ ਸਥਿਤ ਫੌਜ ਦੀ ਰਣਨੀਤਕ 15ਵੀਂ ਕੋਰ ਦੀ ਕਮਾਨ ਸੰਭਾਲੀ। ਉਨ੍ਹਾਂ ਨੇ ਲੈਫਟੀਨੈਂਟ ਜਨਰਲ ਪ੍ਰਸ਼ਾਂਤ ਸ਼੍ਰੀਵਾਸਤਵ ਦੀ ਜਗ੍ਹਾ ਲਈ, ਜਿਨ੍ਹਾਂ ਨੇ ਆਪਣਾ ਕਾਰਜਕਾਲ ਪੂਰਾ ਹੋਣ 'ਤੇ ਅਹੁਦਾ ਛੱਡ ਦਿੱਤਾ। ਕਸ਼ਮੀਰ 'ਚ ਆਪਣੀ ਤਾਇਨਾਤੀ ਤੋਂ ਪਹਿਲਾਂ, ਲੈਫਟੀਨੈਂਟ ਜਨਰਲ ਸਿੰਘ ਨੇ ਉੱਤਰੀ ਕਮਾਂਡ 'ਚ ਮੇਜਰ ਜਨਰਲ ਜਨਰਲ ਸਟਾਫ ਵਜੋਂ ਸੇਵਾ ਨਿਭਾਈ ਸੀ ਅਤੇ ਉਨ੍ਹਾਂ ਦੀ ਤਰੱਕੀ ਤੋਂ ਬਾਅਦ, ਉਨ੍ਹਾਂ ਨੂੰ 15ਵੀਂ ਕੋਰ, ਜਿਸ ਨੂੰ ਚਿਨਾਰ ਕੋਰ ਵੀ ਕਿਹਾ ਜਾਂਦਾ ਹੈ, ਦੇ ਜਨਰਲ ਅਫਸਰ ਕਮਾਂਡਿੰਗ ਵਜੋਂ ਤਾਇਨਾਤ ਕੀਤਾ ਗਿਆ ਹੈ। ਸ਼੍ਰੀਨਗਰ ਸਥਿਤ ਇਕ ਰੱਖਿਆ ਬੁਲਾਰੇ ਨੇ ਦੱਸਿਆ ਕਿ ਲੈਫਟੀਨੈਂਟ ਜਨਰਲ ਪ੍ਰਸ਼ਾਂਤ ਸ਼੍ਰੀਵਾਸਤਵ ਨੇ 19 ਮਹੀਨਿਆਂ ਦੀ ਮਿਸਾਲੀ ਅਗਵਾਈ ਅਤੇ ਦੂਰਦਰਸ਼ੀ ਮਾਰਗਦਰਸ਼ਨ ਤੋਂ ਬਾਅਦ ਕਮਾਂਡ ਛੱਡ ਦਿੱਤੀ ਅਤੇ ਚਿਨਾਰ ਕੋਰ ਦੀ ਵਾਗਡੋਰ ਸੌਂਪ ਦਿੱਤੀ।

ਲੈਫਟੀਨੈਂਟ ਜਨਰਲ ਸਿੰਘ ਨੇ ਜੋ 34 ਸਾਲਾਂ ਤੋਂ ਵੱਧ ਦੇ ਸੇਵਾਕਾਲ ਨਾਲ ਸੰਪੰਨ ਇਕ ਸਨਮਾਨਤ ਅਤੇ ਅਨੁਭਵੀ ਅਧਿਕਾਰੀ ਹਨ, ਨੇ ਚਿਨਾਰ ਕੋਰ ਦੀ ਕਮਾਨ ਸੰਭਾਲਦੇ ਹੋਏ ਸ਼੍ਰੀਨਗਰ ਸਥਿਤ ਚਿਨਾਰ ਯੁੱਧ ਸਮਾਰਕ 'ਤੇ ਸ਼ਰਧਾਂਜਲੀ ਭੇਟ ਕੀਤੀ ਅਤੇ ਰਾਸ਼ਟਰ ਦੇ ਵੀਰ ਸ਼ਹੀਦਾਂ ਦੇ ਸਰਵਉੱਚ ਬਲੀਦਾਨ ਨੂੰ ਨਮਨ ਕੀਤਾ। ਜੰਮੂ ਕਸ਼ਮੀਰ ਅਤੇ ਉੱਤਰ-ਪੂਰਬ 'ਚ ਲੈਫਟੀਨੈਂਟ ਜਨਰਲ ਸਿੰਘ ਆਪਣੇ ਨਾਲ ਮਾਹਿਰਤਾ ਅਤੇ ਰਣਨੀਤਕ ਸਮਝਦਾਰੀ ਦਾ ਭੰਡਾਰ ਲੈ ਕੇ ਆਏ ਹਨ। ਬੁਲਾਰੇ ਨੇ ਦੱਸਇਆ ਕਿ ਇਸ ਤੋਂ ਪਹਿਲਾਂ ਉਹ ਦੱਖਣ ਕਸ਼ਮੀਰ 'ਚ ਅੱਤਵਾਦੀ ਵਿਰੋਧੀ ਫੋਰਸ (ਵਿਕਟਰ) ਦੀ ਕਮਾਨ ਸੰਭਾਲ ਚੁੱਕੇ ਹਨ। ਆਪਣੇ ਉਦਘਾਟਨ ਭਾਸ਼ਣ 'ਚ ਲੈਫਟੀਨੈਂਟ ਜਨਰਲ ਬਲਬੀਰ ਸਿੰਘ ਨੇ ਖੇਤਰ 'ਚ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਦੀ ਨੀਂਹ ਨੂੰ ਹੋਰ ਮਜ਼ਬੂਤ ਕਰਨ ਲਈ ਨਾਗਰਿਕ ਪ੍ਰਸ਼ਾਸਨ ਅਤੇ ਕਸ਼ਮੀਰ ਦੀ ਜਨਤਾ ਨਾਲ ਮਿਲ ਕੇ ਕੰਮ ਕਰਨ ਦੇ ਆਪਣੇ ਸੰਕਲਪ ਨੂੰ ਦੋਹਰਾਇਆ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਦਵਾਈ ਫੈਕਟਰੀ 'ਚ ਹੋਇਆ ਧਮਾਕਾ, 6 ਲੋਕ ਝੁਲਸੇ

ਦਵਾਈ ਫੈਕਟਰੀ 'ਚ ਹੋਇਆ ਧਮਾਕਾ, 6 ਲੋਕ ਝੁਲਸੇ

ਕਮਰਸ਼ੀਅਲ ਗੈਸ ਸਿਲੰਡਰ ਮਹਿੰਗਾ ਹੋਣ 'ਤੇ ਰਾਹੁਲ ਦਾ ਹਮਲਾ, 'ਚੋਣ ਰਾਹਤ ਖ਼ਤਮ, ਹੁਣ ਮਹਿੰਗਾਈ ਦੀ ਮਾਰ'

ਕਮਰਸ਼ੀਅਲ ਗੈਸ ਸਿਲੰਡਰ ਮਹਿੰਗਾ ਹੋਣ 'ਤੇ ਰਾਹੁਲ ਦਾ ਹਮਲਾ, 'ਚੋਣ ਰਾਹਤ ਖ਼ਤਮ, ਹੁਣ ਮਹਿੰਗਾਈ ਦੀ ਮਾਰ'

ਬੇਮੌਸਮੀ ਮੀਂਹ ਤੇ ਗੜੇਮਾਰੀ ਕਾਰਨ ਕਿਸਾਨ ਪਰੇਸ਼ਾਨ, CM ਯੋਗੀ ਨੇ ਅਧਿਕਾਰੀਆਂ ਨੂੰ ਦਿੱਤੇ ਇਹ ਨਿਰਦੇਸ਼

ਬੇਮੌਸਮੀ ਮੀਂਹ ਤੇ ਗੜੇਮਾਰੀ ਕਾਰਨ ਕਿਸਾਨ ਪਰੇਸ਼ਾਨ, CM ਯੋਗੀ ਨੇ ਅਧਿਕਾਰੀਆਂ ਨੂੰ ਦਿੱਤੇ ਇਹ ਨਿਰਦੇਸ਼

MP ਬਰਗੀ ਡੈਮ ਹਾਦਸਾ : PM ਮੋਦੀ ਨੇ ਜਤਾਇਆ ਸੋਗ, ਕੀਤਾ ਮੁਆਵਜ਼ੇ ਦਾ ਐਲਾਨ

MP ਬਰਗੀ ਡੈਮ ਹਾਦਸਾ : PM ਮੋਦੀ ਨੇ ਜਤਾਇਆ ਸੋਗ, ਕੀਤਾ ਮੁਆਵਜ਼ੇ ਦਾ ਐਲਾਨ

ਭਵਿੱਖ ਵੱਲ ਦੇਖਦੇ ਹੋਏ ਸਾਨੂੰ ਪਾਣੀ ਦੀ ਹਰ ਬੂੰਦ ਬਚਾਉਣੀ ਪਵੇਗੀ : CM ਰੇਖਾ ਗੁਪਤਾ

ਭਵਿੱਖ ਵੱਲ ਦੇਖਦੇ ਹੋਏ ਸਾਨੂੰ ਪਾਣੀ ਦੀ ਹਰ ਬੂੰਦ ਬਚਾਉਣੀ ਪਵੇਗੀ : CM ਰੇਖਾ ਗੁਪਤਾ

ਕੇਦਾਰਨਾਥ 'ਚ VIP ਦਰਸ਼ਨ ਨੂੰ ਲੈ ਕੇ ਪੁਜਾਰੀਆਂ ਦਾ ਵਿਰੋਧ, ਉਦਯੋਗਪਤੀ ਅਡਾਨੀ ਨੇ ਕੀਤਾ ਦਰਸ਼ਨ

ਕੇਦਾਰਨਾਥ 'ਚ VIP ਦਰਸ਼ਨ ਨੂੰ ਲੈ ਕੇ ਪੁਜਾਰੀਆਂ ਦਾ ਵਿਰੋਧ, ਉਦਯੋਗਪਤੀ ਅਡਾਨੀ ਨੇ ਕੀਤਾ ਦਰਸ਼ਨ

ਬੰਗਾਲ ਚੋਣਾਂ: ਵੋਟਾਂ ਦੀ ਗਿਣਤੀ ਤੋਂ ਪਹਿਲਾਂ ਸਟ੍ਰਾਂਗ ਰੂਮਾਂ ਦੀ ਹਾਈ-ਟੈਕ ਸੁਰੱਖਿਆ, CAPF ਕੀਤੀ ਤਾਇਨਾਤ

ਬੰਗਾਲ ਚੋਣਾਂ: ਵੋਟਾਂ ਦੀ ਗਿਣਤੀ ਤੋਂ ਪਹਿਲਾਂ ਸਟ੍ਰਾਂਗ ਰੂਮਾਂ ਦੀ ਹਾਈ-ਟੈਕ ਸੁਰੱਖਿਆ, CAPF ਕੀਤੀ ਤਾਇਨਾਤ

ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਵੱਡੇ ਗਿਰੋਹ ਦਾ ਪਰਦਾਫਾਸ਼, 1,745 ਕਰੋੜ ਦੀ ਕੋਕੀਨ ਜ਼ਬਤ : ਅਮਿਤ ਸ਼ਾਹ

ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਵੱਡੇ ਗਿਰੋਹ ਦਾ ਪਰਦਾਫਾਸ਼, 1,745 ਕਰੋੜ ਦੀ ਕੋਕੀਨ ਜ਼ਬਤ : ਅਮਿਤ ਸ਼ਾਹ

PM ਨਰਿੰਦਰ ਮੋਦੀ ਨੇ ਗੁਜਰਾਤ ਅਤੇ ਮਹਾਰਾਸ਼ਟਰ ਦੇ ਸਥਾਪਨਾ ਦਿਵਸ 'ਤੇ ਦਿੱਤੀਆਂ ਵਧਾਈਆਂ

PM ਨਰਿੰਦਰ ਮੋਦੀ ਨੇ ਗੁਜਰਾਤ ਅਤੇ ਮਹਾਰਾਸ਼ਟਰ ਦੇ ਸਥਾਪਨਾ ਦਿਵਸ 'ਤੇ ਦਿੱਤੀਆਂ ਵਧਾਈਆਂ

'ਕਿਸੇ ਨੂੰ EVM ਲੁੱਟਣ ਨਹੀਂ ਦਿਆਂਗੇ': ਮਮਤਾ ਬੈਨਰਜੀ

'ਕਿਸੇ ਨੂੰ EVM ਲੁੱਟਣ ਨਹੀਂ ਦਿਆਂਗੇ': ਮਮਤਾ ਬੈਨਰਜੀ