ਇਨ੍ਹਾਂ ਦਿਨਾਂ ’ਚ ਲੋਕ ਸਿਹਤਮੰਦ ਰਹਿਣ ਲਈ ਫਲਾਂ ਦੀ ਬਹੁਤ ਵਧ-ਚੜ੍ਹ ਕੇ ਸੇਵਨ ਕਰ ਰਹੇ ਹਨ, ਤੇ ਕੇਲਾ ਉਨ੍ਹਾਂ ’ਚੋਂ ਇਕ ਸਭ ਤੋਂ ਆਮ ਤੇ ਲਾਭਕਾਰੀ ਫਲ ਮੰਨਿਆ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਹਰ ਰੋਜ਼ ਕੇਲੇ ਖਾਣਾ ਸਿਹਤ ਲਈ ਨੁਕਸਾਨਦਾਇਕ ਵੀ ਹੋ ਸਕਦਾ ਹੈ? ਜੀ ਹਾਂ, ਬਿਲਕੁਲ! ਜੇਕਰ ਤੁਸੀਂ ਵੀ ਰੋਜ਼ਾਨਾ ਕੇਲੇ ਖਾਂਦੇ ਹੋ, ਤਾਂ ਇਹ ਜਾਨਣਾ ਜ਼ਰੂਰੀ ਹੈ ਕਿ ਇਸ ਦੀ ਜ਼ਿਆਦਾ ਮਾਤਰਾ ਕਿਹੜੀਆਂ ਗੰਭੀਰ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਆਓ ਜਾਣੀਏ ਰੋਜ਼ਾਨਾ ਕੇਲੇ ਖਾਣ ਨਾਲ ਹੋ ਸਕਣ ਵਾਲੇ ਮੁੱਖ ਨੁਕਸਾਨ ਅਤੇ ਉਨ੍ਹਾਂ ਦੇ ਪਿੱਛੇ ਦੇ ਕਾਰਨ।
ਕੇਲੇ ਖਾਣ ਦੇ ਨੁਕਸਾਨ :-
ਸ਼ੁਗਰ ਲੈਵਲ 'ਚ ਵਾਧਾ
- ਕੇਲਾ ਕੁਦਰਤੀ ਤੌਰ 'ਤੇ ਮਿੱਠਾ ਫਲ ਹੈ, ਜਿਸ ’ਚ ਫਰਕਟੋਜ਼ ਅਤੇ ਗਲੂਕੋਜ਼ ਹੋਂਦੇ ਹਨ। ਜੇ ਤੁਸੀਂ ਡਾਇਬਟੀਜ਼ ਦੇ ਮਰੀਜ਼ ਹੋ ਜਾਂ ਤੁਹਾਡਾ ਸ਼ੁਗਰ ਲੈਵਲ ਉੱਚਾ ਰਹਿੰਦਾ ਹੈ, ਤਾਂ ਹਰ ਰੋਜ਼ ਬਹੁਤ ਜ਼ਿਆਦਾ ਕੇਲੇ ਖਾਣਾ ਨੁਕਸਾਨਦਾਇਕ ਹੋ ਸਕਦਾ ਹੈ।
ਮੋਟਾਪਾ ਵਧਾ ਸਕਦੈ
- ਕੇਲੇ ’ਚ ਕੈਲੋਰੀ ਅਤੇ ਕਾਰਬੋਹਾਈਡ੍ਰੇਟ ਦੀ ਮਾਤਰਾ ਕਾਫ਼ੀ ਹੁੰਦੀ ਹੈ। ਜੇਕਰ ਤੁਸੀਂ ਰੋਜ਼ਾਨਾ 2-3 ਤੋਂ ਵੱਧ ਕੇਲੇ ਖਾਂਦੇ ਹੋ ਅਤੇ ਸਰੀਰਕ ਕਸਰਤ ਨਹੀਂ ਕਰਦੇ, ਤਾਂ ਇਹ ਮੋਟਾਪਾ ਵਧਾ ਸਕਦਾ ਹੈ।
ਪੋਟੈਸ਼ੀਅਮ ਦੀ ਵਾਧੂ ਮਾਤਰਾ
- ਕੇਲੇ ’ਚ ਪੋਟੈਸ਼ੀਅਮ ਕਾਫ਼ੀ ਹੁੰਦਾ ਹੈ। ਜੇਕਰ ਤੁਸੀਂ ਬਹੁਤ ਜ਼ਿਆਦਾ ਪੋਟੈਸ਼ੀਅਮ ਲੈਂਦੇ ਹੋ, ਤਾਂ ਇਹ ਹਾਇਪਰਕੈਲੇਮੀਆ ਜਿਵੇਂ ਰੋਗ ਪੈਦਾ ਕਰ ਸਕਦਾ ਹੈ, ਜਿਸ ਨਾਲ ਦਿਲ ਦੀ ਧੜਕਣ ਅਣਯਮਿਤ ਹੋ ਜਾਂਦੀ ਹੈ।
ਦਸਤ ਜਾਂ ਹਾਜ਼ਮੇ ਸਬੰਧੀ ਸਮੱਸਿਆ
- ਬਹੁਤ ਜ਼ਿਆਦਾ ਕੇਲੇ ਖਾਣ ਨਾਲ ਕੁਝ ਲੋਕਾਂ ਨੂੰ ਕਬਜ਼ ਜਾਂ ਦਸਤ ਹੋ ਸਕਦੇ ਹਨ, ਖਾਸ ਕਰਕੇ ਜੇ ਪੱਕੇ ਹੋਏ ਕੇਲੇ ਦੀ ਥਾਂ ਅੱਧੇ ਪੱਕੇ ਜਾਂ ਕੱਚੇ ਕੇਲੇ ਖਾਧੇ ਜਾਣ।
ਦੰਦਾਂ ਸਬੰਧੀ ਸਮੱਸਿਆਵਾਂ
- ਕਿਉਂਕਿ ਕੇਲੇ ’ਚ ਕੁਦਰਤੀ ਖੰਡ ਹੁੰਦੀ ਹੈ, ਇਸ ਦਾ ਲੰਮੇ ਸਮੇਂ ਤੱਕ ਵੱਧ ਸੇਵਨ ਦੰਦਾਂ 'ਤੇ ਪ੍ਰਭਾਵ ਪਾ ਸਕਦਾ ਹੈ — ਖ਼ਾਸ ਕਰਕੇ ਜੇ ਤੁਸੀਂ ਮੂੰਹ ਦੀ ਸਾਫ਼-ਸਫਾਈ ਨਜ਼ਰਅੰਦਾਜ਼ ਕਰਦੇ ਹੋ।