Monday, October 26, 2026
BREAKING
• ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੀ ਕਾਨੂੰਨ ਵਿਵਸਥਾ ਦੀ ਕੀਤੀ ਸਮੀਖਿਆ, ਕਿਹਾ- 'ਕਿਸੇ ਨੂੰ ਪਰੇਸ਼ਾਨੀ ਨਾ ਹੋਵੇ' • ਵਾਰਾਣਸੀ : PM ਮੋਦੀ ਵਲੋਂ ਨਵੀਂ ਟੈਕਸਟਾਈਲ ਨਿਰਮਾਣ ਇਕਾਈ ਦਾ ਉਦਘਾਟਨ, ਦੇਖਿਆ ਹਵਾਈ ਸੈਨਾ ਦਾ Air ਸ਼ੋਅ • "ਮਨ ਕੀ ਬਾਤ" ਦੁਨੀਆ ਦਾ ਸਭ ਤੋਂ ਮਸ਼ਹੂਰ ਪ੍ਰੋਗਰਾਮ ਬਣ ਗਿਆ: ਭਾਜਪਾ ਪ੍ਰਧਾਨ ਨਿਤਿਨ ਨਬੀਨ • ਬੰਗਲਾਦੇਸ਼ ਨੇ ਸਾਊਦੀ ਅਰਬ 'ਚ ਦੋ ਬੰਗਲਾਦੇਸ਼ੀ ਨਾਗਰਿਕਾਂ ਨੂੰ ਮੌਤ ਦੀ ਸਜ਼ਾ ਬਾਰੇ ਮੰਗੇ ਵੇਰਵੇ • ਜੰਗ ਦੀਆਂ ਨਵੀਆਂ ਧਮਕੀਆਂ ਵਿਚਾਲੇ ਈਰਾਨੀ ਵਿਦੇਸ਼ ਮੰਤਰੀ ਦਾ ਬਿਆਨ ਆਇਆ ਸਾਹਮਣੇ • 'ਅਸੀ ਹਿੰਦੂ ਆਂ, ਸਾਡੇ ਇੱਥੇ ...!', ਪਤਨੀ ਸੁਨੀਤਾ ਵਲੋਂ ਤਲਾਕ ਦੀ ਅਰਜ਼ੀ ਵਾਪਸ ਲੈਣ ਮਗਰੋਂ ਗੋਵਿੰਦਾ ਦਾ ਵੱਡਾ ਬਿਆਨ • "ਸਾਡੇ ਘਰਾਂ 'ਤੇ ਚੱਲ ਰਹੀਆਂ ਨੇ ਗੋਲੀਆਂ..." ਫਾਇਰਿੰਗ ਮਗਰੋਂ ਪਹਿਲੀ ਵਾਰ ਰੋਹਿਤ ਸ਼ੈੱਟੀ ਨੇ ਤੋੜੀ ਚੁੱਪੀ • ਫ੍ਰੈਂਚ ਓਪਨ ਬੈਡਮਿੰਟਨ: ਫਾਈਨਲ 'ਚ ਪੀ.ਵੀ. ਸਿੰਧੂ ਦੀ ਹਾਰ, ਦੱਖਣੀ ਕੋਰੀਆ ਦੀ ਆਨ ਸੇ ਯੰਗ ਨੇ ਜਿੱਤਿਆ ਖ਼ਿਤਾਬ • ਹਰਮਨਪ੍ਰੀਤ ਅਤੇ ਦੀਪਤੀ ਦੇ ਸੈਂਕੜੇ, ਭਾਰਤ ਨੇ ਜ਼ਿੰਬਾਬਵੇ ਨੂੰ ਦਿੱਤਾ 329 ਦੌੜਾਂ ਦਾ ਟੀਚਾ • ਆਲਰਾਊਂਡਰ ਵਜੋਂ ਵਰਕਲੋਡ ਸੰਭਾਲਣਾ ਵੱਡੀ ਚੁਣੌਤੀ : ਨੀਤੀਸ਼ ਕੁਮਾਰ ਰੈੱਡੀ

ਰਾਸ਼ਟਰੀ

ਰਾਹੁਲ ਗਾਂਧੀ ਦੇ ਨਾਸਿਕ ਦੌਰੇ ਦੇ ਵਿਰੋਧ ’ਚ ਭਾਜਪਾ ਦਾ ਪ੍ਰਦਰਸ਼ਨ

03 ਸਤੰਬਰ, 2026 05:21 PM

ਨਾਸਿਕ ਦੀ ਮੇਅਰ ਹਿਮਗੌਰੀ ਆਹੇਰ-ਅਡਕੇ, ਭਾਰਤੀ ਜਨਤਾ ਪਾਰਟੀ (ਭਾਜਪਾ) ਦੀਆਂ ਹੋਰ ਮਹਿਲਾ ਨੇਤਾਵਾਂ ਅਤੇ ਸਮਰਥਕਾਂ ਨੇ ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਨਾਸਿਕ ਦੌਰੇ ਦੇ ਵਿਰੋਧ ’ਚ ਬੁੱਧਵਾਰ ਨੂੰ ਮਾਰਚ ਕੱਢਿਆ ਅਤੇ ਦੋਸ਼ ਲਾਇਆ ਕਿ ਉਨ੍ਹਾਂ ਦੀ ਪਾਰਟੀ ਸੰਸਦ ਅਤੇ ਰਾਜ ਵਿਧਾਨ ਸਭਾਵਾਂ ’ਚ ਮਹਿਲਾ ਰਾਖਵੇਂਕਰਨ ਦਾ ਵਿਰੋਧ ਕਰ ਰਹੀ ਹੈ। ਭਾਜਪਾ ਮਹਿਲਾ ਮੋਰਚੇ ਦੀਆਂ ਕਈ ਵਰਕਰਾਂ ਕਾਲੇ ਕੱਪੜੇ ਪਾ ਕੇ ਪ੍ਰਦਰਸ਼ਨ ’ਚ ਸ਼ਾਮਲ ਹੋਈਆਂ ਅਤੇ ਉਨ੍ਹਾਂ ਨੇ ਗਾਂਧੀ ਖਿਲਾਫ ‘ਵਾਪਸ ਜਾਓ’ ਦੇ ਨਾਅਰੇ ਲਾਏ। ਪ੍ਰਦਰਸ਼ਨਕਾਰੀਆਂ ਨੇ ਰਾਹੁਲ ਗਾਂਧੀ ਅਤੇ ਕਾਂਗਰਸ ’ਤੇ ਮਹਿਲਾ ਸਸ਼ਕਤੀਕਰਨ ਦਾ ਵਿਰੋਧ ਕਰਨ ਦਾ ਦੋਸ਼ ਲਾਇਆ।


ਇਸ ਦੋਸ਼ ’ਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਪ੍ਰਿਥਵੀਰਾਜ ਚੌਹਾਨ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਸੱਤਾਧਾਰੀ ਧਿਰ ਨੂੰ ਪਹਿਲਾਂ ‘‘ਆਰ. ਐੱਸ. ਐੱਸ. ਹੈੱਡਕੁਆਰਟਰ ’ਚ ਔਰਤਾਂ ਦੀ ‘ਐਂਟਰੀ’ ਯਕੀਨੀ ਬਣਾਉਣੀ ਚਾਹੀਦੀ ਹੈ।’’ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਬੁੱਧਵਾਰ ਨੂੰ ਨਾਸਿਕ ਦੌਰੇ ’ਤੇ ਹਨ। ਨਾਸਿਕ ਦੀ ਭਾਜਪਾ ਵਿਧਾਇਕ ਦੇਵਯਾਨੀ ਫਰਾਂਦੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ, ‘‘ਮੇਰਾ ਰਾਹੁਲ ਗਾਂਧੀ ਨੂੰ ਸਵਾਲ ਹੈ ਕਿ ਤੁਹਾਡੀ ਪਾਰਟੀ ਲੋਕ ਸਭਾ ਅਤੇ ਵਿਧਾਨ ਸਭਾਵਾਂ ’ਚ ਔਰਤਾਂ ਦੀ ਪ੍ਰਤੀਨਿਧਤਾ ਦਾ ਵਿਰੋਧ ਕਿਉਂ ਕਰਦੀ ਹੈ? ਰਾਹੁਲ ਗਾਂਧੀ ਨੂੰ ਅੱਜ ਇਸ ਦਾ ਜਵਾਬ ਦੇਣਾ ਚਾਹੀਦਾ ਹੈ।’’ ਔਰਤਾਂ ਨੂੰ ਸੰਸਦ ਅਤੇ ਵਿਧਾਨ ਸਭਾਵਾਂ ’ਚ ਰਾਖਵਾਂਕਰਨ ਦੇਣ ਅਤੇ ਲੋਕ ਸਭਾ ਸੀਟਾਂ ਦੀ ਗਿਣਤੀ ਵਧਾਉਣ ਨਾਲ ਸਬੰਧਤ ਸੰਵਿਧਾਨ ਸੋਧ ਬਿੱਲ ਇਸ ਸਾਲ ਅਪ੍ਰੈਲ ’ਚ ਲੋਕ ਸਭਾ ’ਚ ਪਾਸ ਨਹੀਂ ਹੋ ਸਕਿਆ ਸੀ।


ਇਸ ਬਿੱਲ ’ਚ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ’ਚ ਔਰਤਾਂ ਲਈ 33 ਫੀਸਦੀ ਰਾਖਵੇਂਕਰਨ ਦੀ ਵਿਵਸਥਾ ਸੀ। ਉੱਥੇ, ਪ੍ਰਿਥਵੀਰਾਜ ਚੌਹਾਨ ਨੇ ਭਾਜਪਾ ਦੇ ਦੋਸ਼ ਨੂੰ ‘ਪੂਰੀ ਤਰ੍ਹਾਂ ਝੂਠ’ ਦੱਸਿਆ। ਉਨ੍ਹਾਂ ਕਿਹਾ, ‘‘2023 ’ਚ ਜਦੋਂ ਭਾਜਪਾ ਨੇ ਸੰਸਦ ’ਚ ਮਹਿਲਾ ਰਾਖਵਾਂਕਰਨ ਬਿੱਲ ਪੇਸ਼ ਕੀਤਾ ਸੀ, ਤਾਂ ਕੀ ਕਾਂਗਰਸ ਨੇ ਉਸ ਦਾ ਸਮਰਥਨ ਨਹੀਂ ਕੀਤਾ ਸੀ? ਜੇ ਤੁਸੀਂ ਨਵਾਂ ਬਿੱਲ ਲਿਆਉਣਾ ਚਾਹੁੰਦੇ ਹੋ ਤਾਂ ਅਸੀਂ ਉਸ ਦਾ ਸਮਰਥਨ ਕਰਾਂਗੇ। ਕਾਂਗਰਸ ਅਤੇ ਰਾਜੀਵ ਗਾਂਧੀ ਮਹਿਲਾ ਰਾਖਵਾਂਕਰਨ ਬਿੱਲ ਲਿਆਉਣ ਵਾਲੇ ਸ਼ੁਰੂਆਤੀ ਲੋਕਾਂ ’ਚੋਂ ਸਨ। ਤੁਹਾਡੀ ਇਹ ਗੱਲ ਕਿੱਥੋਂ ਆਈ?’’

 

Have something to say? Post your comment

ਅਤੇ ਰਾਸ਼ਟਰੀ ਖਬਰਾਂ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੀ ਕਾਨੂੰਨ ਵਿਵਸਥਾ ਦੀ ਕੀਤੀ ਸਮੀਖਿਆ, ਕਿਹਾ- 'ਕਿਸੇ ਨੂੰ ਪਰੇਸ਼ਾਨੀ ਨਾ ਹੋਵੇ'

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੀ ਕਾਨੂੰਨ ਵਿਵਸਥਾ ਦੀ ਕੀਤੀ ਸਮੀਖਿਆ, ਕਿਹਾ- 'ਕਿਸੇ ਨੂੰ ਪਰੇਸ਼ਾਨੀ ਨਾ ਹੋਵੇ'

ਵਾਰਾਣਸੀ : PM ਮੋਦੀ ਵਲੋਂ ਨਵੀਂ ਟੈਕਸਟਾਈਲ ਨਿਰਮਾਣ ਇਕਾਈ ਦਾ ਉਦਘਾਟਨ, ਦੇਖਿਆ ਹਵਾਈ ਸੈਨਾ ਦਾ Air ਸ਼ੋਅ

ਵਾਰਾਣਸੀ : PM ਮੋਦੀ ਵਲੋਂ ਨਵੀਂ ਟੈਕਸਟਾਈਲ ਨਿਰਮਾਣ ਇਕਾਈ ਦਾ ਉਦਘਾਟਨ, ਦੇਖਿਆ ਹਵਾਈ ਸੈਨਾ ਦਾ Air ਸ਼ੋਅ

"ਮਨ ਕੀ ਬਾਤ" ਦੁਨੀਆ ਦਾ ਸਭ ਤੋਂ ਮਸ਼ਹੂਰ ਪ੍ਰੋਗਰਾਮ ਬਣ ਗਿਆ: ਭਾਜਪਾ ਪ੍ਰਧਾਨ ਨਿਤਿਨ ਨਬੀਨ

4 ਨਵੰਬਰ ਪੰਜਾਬ ਆਉਣਗੇ ਰਾਹੁਲ ਗਾਂਧੀ ! ਸੰਗਰੂਰ ਜ਼ਿਲ੍ਹੇ ਦਾ ਕਰਨਗੇ ਦੌਰਾ

4 ਨਵੰਬਰ ਪੰਜਾਬ ਆਉਣਗੇ ਰਾਹੁਲ ਗਾਂਧੀ ! ਸੰਗਰੂਰ ਜ਼ਿਲ੍ਹੇ ਦਾ ਕਰਨਗੇ ਦੌਰਾ

PM ਮੋਦੀ ਨੇ RBI ਦੇ 169 ਕਰੋੜ ਦੇ ਡਾਟਾ ਸੈਂਟਰ ਦਾ ਕੀਤਾ ਉਦਘਾਟਨ, ਕਿਹਾ– 'ਵਿਕਾਸ ਸਾਡੀ ਤਰਜੀਹ'

PM ਮੋਦੀ ਨੇ RBI ਦੇ 169 ਕਰੋੜ ਦੇ ਡਾਟਾ ਸੈਂਟਰ ਦਾ ਕੀਤਾ ਉਦਘਾਟਨ, ਕਿਹਾ– 'ਵਿਕਾਸ ਸਾਡੀ ਤਰਜੀਹ'

ਭਾਰਤ ਨੇ ਸਾਊਦੀ ਅਰਬ 'ਚ ਆਪਣੇ ਨਾਗਰਿਕਾਂ ਲਈ ਇਕ ਹੋਰ ਐਡਵਾਇਜ਼ਰੀ ਕੀਤੀ ਜਾਰੀ

ਭਾਰਤ ਨੇ ਸਾਊਦੀ ਅਰਬ 'ਚ ਆਪਣੇ ਨਾਗਰਿਕਾਂ ਲਈ ਇਕ ਹੋਰ ਐਡਵਾਇਜ਼ਰੀ ਕੀਤੀ ਜਾਰੀ

ਐਤਵਾਰ ਨੂੰ ਓਡੀਸ਼ਾ ਜਾਣਗੇ PM ਮੋਦੀ, RBI ਡਾਟਾ ਸੈਂਟਰ ਦਾ ਕਰਨਗੇ ਉਦਘਾਟਨ

ਐਤਵਾਰ ਨੂੰ ਓਡੀਸ਼ਾ ਜਾਣਗੇ PM ਮੋਦੀ, RBI ਡਾਟਾ ਸੈਂਟਰ ਦਾ ਕਰਨਗੇ ਉਦਘਾਟਨ

ਵਿਕਸਿਤ ਭਾਰਤ ਦੇ ਨਿਰਮਾਣ 'ਚ ਯੁਵਾ ਸ਼ਕਤੀ ਦੀ ਭੂਮਿਕਾ ਅਹਿਮ : PM ਮੋਦੀ

ਵਿਕਸਿਤ ਭਾਰਤ ਦੇ ਨਿਰਮਾਣ 'ਚ ਯੁਵਾ ਸ਼ਕਤੀ ਦੀ ਭੂਮਿਕਾ ਅਹਿਮ : PM ਮੋਦੀ

ਭਾਰਤ ਤੇ ਪੋਲੈਂਡ ਦੋ-ਪੱਖੀ ਵਪਾਰ ਨੂੰ ਕਰਨਗੇ ਦੁੱਗਣਾ; ਰੱਖਿਆ, ਆਫ਼ਤ ਪ੍ਰਬੰਧਨ ਤੇ ਅੱਤਵਾਦ ਨੂੰ ਲੈ ਕੇ ਵੀ ਅਹਿਮ ਐਲਾਨ

ਭਾਰਤ ਤੇ ਪੋਲੈਂਡ ਦੋ-ਪੱਖੀ ਵਪਾਰ ਨੂੰ ਕਰਨਗੇ ਦੁੱਗਣਾ; ਰੱਖਿਆ, ਆਫ਼ਤ ਪ੍ਰਬੰਧਨ ਤੇ ਅੱਤਵਾਦ ਨੂੰ ਲੈ ਕੇ ਵੀ ਅਹਿਮ ਐਲਾਨ

ਹਵਾਈ ਫ਼ੌਜ ਦਾ ਏਅਰ ਸ਼ੋਅ 'ਵਿੰਗਸ ਓਵਰ ਗੰਗਾ' ਸ਼ੁਰੂ, ਗੰਗਾ ਦੇ ਉੱਪਰ ਜਹਾਜ਼ਾਂ ਨੇ ਦਿਖਾਏ ਕਰਤੱਬ

ਹਵਾਈ ਫ਼ੌਜ ਦਾ ਏਅਰ ਸ਼ੋਅ 'ਵਿੰਗਸ ਓਵਰ ਗੰਗਾ' ਸ਼ੁਰੂ, ਗੰਗਾ ਦੇ ਉੱਪਰ ਜਹਾਜ਼ਾਂ ਨੇ ਦਿਖਾਏ ਕਰਤੱਬ